ਕੀ ਹੈ Dark Web, ਜਿਸਦਾ ਇਸਤੇਮਾਲ ਕਰ ਗੋਲਡਨ ਟੈਂਪਲ ਅਤੇ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀ ਗਈ ਧਮਕੀ, ਅਪਰਾਧੀ ਕਿਵੇਂ ਕਰਦੇ ਹਨ ਇਸਤੇਮਾਲ? ਜਾਣੋ…
Dark Web: ਡਾਰਕ ਵੈੱਬ ਨੂੰ ਅਕਸਰ ਗੋਪਨੀਯਤਾ (Secrecy) ਅਤੇ ਪ੍ਰਾਈਵੇਸੀ ਬਣਾਈ ਰੱਖਣ ਲਈ ਤਿਆਰ ਕੀਤਾ ਜਾਂਦਾ ਹੈ। ਜਦੋਂ ਕਿ ਆਮ ਇੰਟਰਨੈੱਟ (ਜਿਸਨੂੰ Surface Web ਕਿਹਾ ਜਾਂਦਾ ਹੈ) ਜਨਤਕ ਅਤੇ Searchable ਹੁੰਦਾ ਹੈ। ਜਦਕਿਡਾਰਕ ਵੈੱਬ ਇੱਕ ਗੁਪਤ ਨੈੱਟਵਰਕ ਹੈ ਜੋ ਏਨਕ੍ਰਿਪਸ਼ਨ ਤਕਨੀਕਾਂ ਦੀ ਵਰਤੋਂ ਕਰਦਾ ਹੈ।
ਕੀ ਹੈ Dark Web?
Dark Web Used to Threaten Golden Temple: ਬੀਤੇ ਕੁਝ ਦਿਨਾਂ ਵਿੱਚ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਦੇ ਨਾਲ-ਨਾਲ ਰਾਜਾ ਸਾਂਸੀ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀਆਂ ਕਈ ਧਮਕੀਆਂ ਮਿਲੀਆਂ ਹਨ। ਪੁਲਿਸ ਦਾ ਸਾਈਬਰ ਸੈਲ ਲਗਾਤਾਰ ਅਜਿਹੀਆਂ ਧਮਕੀਆਂ ਵਾਲੀਆਂ ਮੇਲ ਭੇਜਣ ਵਾਲੇ ਦਾ ਪਤਾ ਲਗਾ ਰਹੀਆਂ ਹਨ। ਪਰ ਉਨ੍ਹਾਂ ਆਰੋਪੀ ਦੇ ਆਈਪੀ ਐਡਰਸ (IP Address) ਨਹੀਂ ਮਿਲ ਪਾਏ ਹਨ। ਹੁਣ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਨੇ ਇਨ੍ਹਾਂ ਈ-ਮੇਲਸ ਨੂੰ ਭੇਜਣ ਲਈ ਡਾਰਕ ਵੈੱਬ ਨਾਂ ਦੀ ਇੱਕ ਤਕਨੀਕ ਦਾ ਇਸਤੇਮਾਲ ਕੀਤਾ ਹੈ। ਅਜਿਹੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਆਖਿਰ ਇਹ ਤਕਨੀਕ ਹੈ ਕਿ , ਜਿਸ ਤੱਕ ਪਹੁੰਚਣ ਵਿੱਚ ਪੁਲਿਸ ਵੀਅਸਫਲ ਰਹੀ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਇਸ ਟੈਕਨੋਲਜੀ ਬਾਰੇ …
Dark Web ਇੰਟਰਨੈੱਟ ਦਾ ਉਹ ਹਿੱਸਾ ਹੈ ਜੋ ਆਮ ਸਰਚ ਇੰਜਣਾਂ (ਜਿਵੇਂ ਕਿ Google ਜਾਂ Bing) ਰਾਹੀਂ ਉਪਲਬਧ ਨਹੀਂ ਹੁੰਦਾ। ਇਸਨੂੰ ਐਕਸਸ ਕਰਨ ਲਈ ਵਿਸ਼ੇਸ਼ ਬ੍ਰਾਊਜ਼ਰ (ਜਿਵੇਂ ਕਿ Tor) ਦੀ ਲੋੜ ਹੁੰਦੀ ਹੈ। ਡਾਰਕ ਵੈੱਬ ‘ਤੇ ਵੈੱਬਸਾਈਟਾਂ ਆਮ ਡੋਮੇਨ (ਜਿਵੇਂ ਕਿ .com, .in) ਦੀ ਬਜਾਏ .onion ਡੋਮੇਨ ਦੀ ਵਰਤੋਂ ਕਰਦੀਆਂ ਹਨ। ਡਾਰਕ ਵੈੱਬ ਨੂੰ ਅਕਸਰ ਗੋਪਨੀਯਤਾ ਅਤੇ ਪ੍ਰਾਈਵੇਸੀ ਬਣਾਈ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ। ਜਦੋਂ ਕਿ ਆਮ ਇੰਟਰਨੈੱਟ (ਜਿਸਨੂੰ Surface Web ਕਿਹਾ ਜਾਂਦਾ ਹੈ) ਜਨਤਕ ਅਤੇ ਖੋਜਣਯੋਗ ਹੁੰਦਾ ਹੈ, Dark Web ਇੱਕ ਸੀਕ੍ਰੇਟ ਨੈੱਟਵਰਕ ਹੈ ਜੋ ਏਨਕ੍ਰਿਪਸ਼ਨ ਤਕਨੀਕਾਂ ਦੀ ਵਰਤੋਂ ਕਰਦਾ ਹੈ।
ਸਾਈਬਰ ਅਪਰਾਧੀ Dark Web ਦੀ ਵਰਤੋਂ ਕਿਵੇਂ ਕਰਦੇ ਹਨ?
Dark Web ਦੀ ਵਰਤੋਂ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵਾਂ ਉਦੇਸ਼ਾਂ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਸਾਈਬਰ ਅਪਰਾਧੀ ਇਸਦੀ ਵਰਤੋਂ ਮੁੱਖ ਤੌਰ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕਰਦੇ ਹਨ, ਜਿਵੇਂ ਕਿ:
- ਚੋਰੀ ਕੀਤੇ ਡੇਟਾ ਨੂੰ ਵੇਚਣਾ: ਬੈਂਕਿੰਗ ਵੇਰਵਿਆਂ, ਕ੍ਰੈਡਿਟ ਕਾਰਡ ਦੀ ਜਾਣਕਾਰੀ ਅਤੇ ਹੈਕ ਕੀਤੇ ਅਕਾਉਂਟਸ ਦਾ ਵਪਾਰ।
- ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨੂੰ ਖਰੀਦਣਾ ਅਤੇ ਵੇਚਣਾ: ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਜਾਅਲੀ ਪਛਾਣ ਪੱਤਰਾਂ ਵਰਗੀਆਂ ਗੈਰ-ਕਾਨੂੰਨੀ ਚੀਜ਼ਾਂ ਵੇਚਣਾ।
- ਸਾਈਬਰ ਕ੍ਰਾਈਮ ਟੂਲਸ: ਹੈਕਿੰਗ ਸਾਧਨ, ਮੈਲਵੇਅਰ ਅਤੇ ਰੈਨਸਮਵੇਅਰ ਸੇਵਾਵਾਂ ਪ੍ਰਦਾਨ ਕਰਨਾ।
- ਗੁਪਤ ਸੰਚਾਰ: ਅੱਤਵਾਦੀ ਸੰਗਠਨ ਅਤੇ ਅਪਰਾਧੀ ਗੁਪਤ ਗੱਲਬਾਤ ਕਰਨ ਅਤੇ ਯੋਜਨਾ ਬਣਾਉਣ ਲਈ ਡਾਰਕ ਵੈੱਬ ਦੀ ਵਰਤੋਂ ਕਰਦੇ ਹਨ।
- ਨਕਲੀ ਦਸਤਾਵੇਜ਼: ਪਾਸਪੋਰਟ, ਵੀਜ਼ਾ ਅਤੇ ਹੋਰ ਅਧਿਕਾਰਤ ਦਸਤਾਵੇਜ਼ਾਂ ਦੀਆਂ ਫਰਜੀ ਕਾਪੀਆਂ ਵੇਚਣਾ।
ਕੀ ਕੋਈ ਆਮ ਵਿਅਕਤੀ ਵੀ Dark Web ਤੱਕ ਪਹੁੰਚ ਸਕਦਾ ਹੈ?
ਹਾਂ, ਕੋਈ ਵੀ Dark Web ਤੱਕ ਪਹੁੰਚ ਕਰ ਸਕਦਾ ਹੈ ਜੇਕਰ ਉਨ੍ਹਾਂ ਕੋਲ ਇਸਦੇ ਲਈ ਲੋੜੀਂਦੇ ਸਾਧਨ ਅਤੇ ਜਾਣਕਾਰੀ ਹੋਵੇ। Dark Web ਤੱਕ ਪਹੁੰਚਣ ਲਈ ਆਮ ਤੌਰ ‘ਤੇ Tor ਬ੍ਰਾਊਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਤੁਹਾਡੀ ਪਛਾਣ ਨੂੰ ਲੁਕਾਉਣ ਵਿੱਚ ਮਦਦ ਕਰਦਾ ਹੈ, ਹਾਲਾਂਕਿ ਡਾਰਕ ਵੈੱਬ ਦੀ ਵਰਤੋਂ ਕਰਨਾ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਡਾਰਕ ਵੈੱਬ ‘ਤੇ ਬਹੁਤ ਸਾਰੀਆਂ ਗੈਰ-ਕਾਨੂੰਨੀ ਅਤੇ ਅਨੈਤਿਕ ਗਤੀਵਿਧੀਆਂ ਹੁੰਦੀਆਂ ਹਨ। ਯੂਜ਼ਰਸ ‘ਤੇ ਸਾਈਬਰ ਅਪਰਾਧੀਆਂ ਦੁਆਰਾ ਹਮਲਾ ਕੀਤਾ ਜਾ ਸਕਦਾ ਹੈ। ਅਣਜਾਣੇ ਵਿੱਚ ਗੈਰ-ਕਾਨੂੰਨੀ ਸਮੱਗਰੀ ‘ਤੇ ਕਲਿੱਕ ਕਰਨ ਨਾਲ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
Dark Web ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ?
ਡਾਰਕ ਵੈੱਬ ਤੋਂ ਬਚਣ ਅਤੇ ਆਪਣੇ ਆਪ ਨੂੰ ਬਚਾਉਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ:
ਇਹ ਵੀ ਪੜ੍ਹੋ
- ਡਾਰਕ ਵੈੱਬ ਤੋਂ ਦੂਰ ਰਹੋ: ਜੇਕਰ ਕੋਈ ਜ਼ਰੂਰੀ ਕੰਮ ਨਹੀਂ ਹੈ, ਤਾਂ Dark Web ਦੀ ਵਰਤੋਂ ਨਾ ਕਰੋ।
- VPN ਦੀ ਵਰਤੋਂ ਕਰੋ: ਜੇਕਰ ਤੁਹਾਨੂੰ ਖਾਸ ਹਾਲਾਤਾਂ ਵਿੱਚ ਡਾਰਕ ਵੈੱਬ ਦੀ ਵਰਤੋਂ ਕਰਨੀ ਪਵੇ, ਤਾਂ ਇੱਕ ਮਜ਼ਬੂਤ ਅਤੇ ਭਰੋਸੇਮੰਦ VPN ਦੀ ਵਰਤੋਂ ਕਰੋ।
- ਐਂਟੀਵਾਇਰਸ ਅਤੇ ਫਾਇਰਵਾਲ ਦੀ ਵਰਤੋਂ ਕਰੋ: ਆਪਣੇ ਸਿਸਟਮ ਨੂੰ ਮੈਲਵੇਅਰ ਅਤੇ ਸਾਈਬਰ ਹਮਲਿਆਂ ਤੋਂ ਬਚਾਉਣ ਲਈ ਐਂਟੀਵਾਇਰਸ ਸੌਫਟਵੇਅਰ ਦੀ ਵਰਤੋਂ ਕਰੋ।
- ਅਣਜਾਣ ਲਿੰਕ ‘ਤੇ ਕਲਿੱਕ ਨਾ ਕਰੋ: ਸ਼ੱਕੀ ਜਾਂ ਅਣਜਾਣ ਵੈੱਬਸਾਈਟਾਂ ‘ਤੇ ਜਾਣ ਤੋਂ ਬਚੋ।
- ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ: ਕਦੇ ਵੀ ਆਪਣੀ ਨਿੱਜੀ ਜਾਣਕਾਰੀ, ਬੈਂਕ ਡਿਟੇਲ ਜਾਂ ਪਾਸਵਰਡ ਡਾਰਕ ਵੈੱਬ ‘ਤੇ ਸ਼ੇਅਰ ਨਾ ਕਰੋ।
