ਦੁਨੀਆ ਭਰ ਦੇ ਲੋਕਾਂ ‘ਤੇ ਚੱੜ੍ਹਿਆ ChatGPT ਦਾ ਖੁਮਾਰ, ਰੋਜ਼ਾਨਾ ਪੁੱਛੇ ਜਾ ਰਹੇ 250 ਕਰੋੜ ਸਵਾਲ
OpenAI ਦਾ ChatGPT ਹੁਣ ਹਰ ਰੋਜ਼ 250 ਕਰੋੜ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਜਾਣੋ ਕਿ ਅਮਰੀਕਾ ਅਤੇ ਪੂਰੀ ਦੁਨੀਆ ਵਿੱਚ ਇਸਦੀ ਕਿਵੇਂ ਵਰਤੋਂ ਕੀਤੀ ਜਾ ਰਹੀ ਹੈ। ਇਸਦਾ AI ਬ੍ਰਾਊਜ਼ਰ ਗੂਗਲ ਕਰੋਮ ਨੂੰ ਸਖ਼ਤ ਮੁਕਾਬਲਾ ਦੇਣ ਦੀ ਤਿਆਰੀ ਕਿਵੇਂ ਕਰ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਇੱਕ ਸਾਲ ਵਿੱਚ ਡੇਲੀ ਐਕਟਿਵ ਯੂਜ਼ਰਸ ਦੀ ਗਿਣਤੀ ਚਾਰ ਗੁਣਾ ਵਧੀ ਹੈ।
ChatGPT ਦਾ ਖੁਮਾਰ
OpenAI ਦਾ ChatGPT ਹੁਣ ਦੁਨੀਆ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ AI ਟੂਲਸ ਵਿੱਚੋਂ ਇੱਕ ਬਣ ਗਿਆ ਹੈ। Axios ਦੀ ਇੱਕ ਰਿਪੋਰਟ ਦੇ ਅਨੁਸਾਰ, ਹੁਣ ਹਰ ਰੋਜ਼ ChatGPT ਨੂੰ 2.5 ਬਿਲੀਅਨ ਤੋਂ ਵੱਧ ਸਵਾਲ (ਪ੍ਰੋਂਪਟਸ) ਭੇਜੇ ਜਾ ਰਹੇ ਹਨ। ਇਹਨਾਂ ਵਿੱਚੋਂ 330 ਮਿਲੀਅਨ (33 ਕਰੋੜ) ਸਵਾਲ ਇਕੱਲੇ ਅਮਰੀਕਾ ਤੋਂ ਆਉਂਦੇ ਹਨ। ਇੱਥੇ ਜਾਣੋ ਕਿ ChatGPT ਲੋਕਾਂ ਵਿੱਚ ਕਿਵੇਂ ਪ੍ਰਸਿੱਧ ਹੋ ਰਿਹਾ ਹੈ।
ਕਿਵੇਂ ਵਧੀ ChatGPT ਦੀ ਗ੍ਰੋਥ ?
Axios ਦੀ ਰਿਪੋਰਟ ਦੇ ਅਨੁਸਾਰ, ChatGPT ਰੋਜ਼ਾਨਾ ਕਰੋੜਾਂ ਸਵਾਲਾਂ ਦੇ ਜਵਾਬ ਦੇ ਰਿਹਾ ਹੈ। OpenAI ਦੇ CEO ਸੈਮ ਆਲਟਮੈਨ ਨੇ ਦਸੰਬਰ ਵਿੱਚ ਨਿਊਯਾਰਕ ਟਾਈਮਜ਼ ਡੀਲਬੁੱਕ ਸੰਮੇਲਨ ਵਿੱਚ ਦੱਸਿਆ ਕਿ ChatGPT ਰੋਜ਼ਾਨਾ 1 ਬਿਲੀਅਨ ਪ੍ਰੋਂਪਟਸ ਨੂੰ ਸੰਭਾਲ ਰਿਹਾ ਹੈ। ਉਸ ਸਮੇਂ ਵੀ ਇਹ ਗਿਣਤੀ ਹੈਰਾਨੀਜਨਕ ਸੀ, ਪਰ ਹੁਣ ਇਹ ਦੋ ਗੁਣਾ ਤੋਂ ਵੱਧ ਹੋ ਗਈ ਹੈ।
TED ਗੱਲਬਾਤ ਦੌਰਾਨ, ਸੈਮ ਆਲਟਮੈਨ ਨੇ ਖੁਲਾਸਾ ਕੀਤਾ ਕਿ ਦੁਨੀਆ ਭਰ ਵਿੱਚ ਲਗਭਗ 10 ਪ੍ਰਤੀਸ਼ਤ ਲੋਕ ChatGPT ਦੀ ਵਰਤੋਂ ਕਰ ਰਹੇ ਹਨ। ਦਸੰਬਰ ਵਿੱਚ ChatGPT ਦੇ 300 ਮਿਲੀਅਨ ਵੀਕਲੀ ਯੂਜ਼ਰਸ ਸਨ। ਮਾਰਚ ਤੱਕ ਇਹ ਗਿਣਤੀ 500 ਮਿਲੀਅਨ (50 ਕਰੋੜ) ਵੀਕਲੀ ਯੂਜ਼ਰਸ ਹੋ ਗਈ। ਮਈ ਵਿੱਚ, ਇਹ ਖੁਲਾਸਾ ਹੋਇਆ ਕਿ ਪਿਛਲੇ ਇੱਕ ਸਾਲ ਵਿੱਚ ਡੇਲੀ ਐਕਟਿਵ ਯੂਜ਼ਰਸ ਦੀ ਗਿਣਤੀ ਚਾਰ ਗੁਣਾ ਵਧੀ ਹੈ।
ਫਰੀ ਵਰਜ਼ਨ ਬਣਿਆ ਹੈ ਸਭਤੋਂ ਜਿਆਤਾ ਪਾਪੁਲਰ
ਭਾਵੇਂ ChatGPT ਦਾ ਭੁਗਤਾਨ ਕੀਤਾ ਸੰਸਕਰਣ ਪਲੱਸ ਵੀ ਐਵੇਲਬੇਲ ਹੈ, ਜ਼ਿਆਦਾਤਰ ਲੋਕ ਅਜੇ ਵੀ ਫਰੀ ਵਰਜ਼ਨ ਦੀ ਵਰਤੋਂ ਕਰ ਰਹੇ ਹਨ। ਇਸਦਾ ਕਾਰਨ ਇਸਦਾ ਯੂਜ਼ਰ ਫਰੈਂਡਲੀ ਇੰਟਰਫੇਸ ਅਤੇ ਕਈ ਫੀਚਰਸ ਹੋ ਸਕਦੇ ਹਨ। ਬਹੁਤ ਸਾਰੇ ਲੋਕ ChatGPT ਦੀ ਮਦਦ ਨਾਲ ਪੜ੍ਹਾਈ ਤੋਂ ਲੈ ਕੇ ਦਫਤਰ ਦੇ ਕੰਮ ਤੱਕ ਸਭ ਕੁਝ ਕਰ ਰਹੇ ਹਨ।
ਕਿਵੇਂ Google Chrome ਨੂੰ ਦੇਵੇਗਾ ਟੱਕਰ
OpenAI ਆਪਣੇ ਆਪ ਨੂੰ ਸਿਰਫ਼ ਸਵਾਲ- ਜਵਾਬ ਤੱਕ ਸੀਮਤ ਨਹੀਂ ਰੱਖਣਾ ਚਾਹੁੰਦਾ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, OpenAI ਹੁਣ ਇੱਕ AI-ਸੰਚਾਲਿਤ ਵੈੱਬ ਬ੍ਰਾਊਜ਼ਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਜੋ ਸਿੱਧੇ ਤੌਰ ‘ਤੇ Google Chrome ਨਾਲ ਮੁਕਾਬਲਾ ਕਰੇਗਾ।
ਇਹ ਵੀ ਪੜ੍ਹੋ
ਇਸ ਤੋਂ ਇਲਾਵਾ, OpenAI ਨੇ ਹਾਲ ਹੀ ਵਿੱਚ ChatGPT Agent ਨਾਮ ਦਾ ਇੱਕ ਨਵਾਂ ਟੂਲ ਲਾਂਚ ਕੀਤਾ ਹੈ। ਇਹ ਯੂਜ਼ਰ ਦੇ ਕੰਪਿਊਟਰ ‘ਤੇ ਟਾਸਕ ਆਪਣੇ ਆਪ ਕੰਮ ਪੂਰਾ ਕਰ ਸਕਦਾ ਹੈ। ਇਹ ਟੂਲ ਪੂਰੀ ਤਰ੍ਹਾਂ ਆਟੋਨੋਮਸ ਹੈ। ਇਸਦਾ ਮਤਲਬ ਹੈ ਕਿ ਯੂਜ਼ਰ ਨੂੰ ਹਰ ਵਾਰ ਕਮਾਂਡ ਦੇਣ ਦੀ ਲੋੜ ਨਹੀਂ ਪਵੇਗੀ।
