Amazon Sale: OnePlus 11 5G 'ਤੇ ਭਾਰੀ ਛੋਟ! ਫੋਨ ਦੇ ਨਾਲ ਮੁਫ਼ਤ ਈਅਰਬੱਡ ਪਾਉਣ ਦਾ ਮੌਕਾ | big discount on oneplus smart phones in Amazon Great indian sale know full detail in punjabi Punjabi news - TV9 Punjabi

Amazon Sale: OnePlus 11 5G ‘ਤੇ ਭਾਰੀ ਛੋਟ! ਫੋਨ ਦੇ ਨਾਲ ਮੁਫ਼ਤ ਈਅਰਬੱਡ ਪਾਉਣ ਦਾ ਮੌਕਾ

Published: 

09 Oct 2023 20:05 PM

Amazon Great Indian Festival Sale 'ਚ OnePlus 11 5G ਨੂੰ ਸਸਤੇ 'ਚ ਖ਼ਰੀਦਣ ਦਾ ਮੌਕਾ ਹੈ।ਜੇਕਰ ਤੁਸੀਂ ਵੀ ਸਸਤੇ 'ਚ ਇੱਕ ਮਹਿੰਗਾ ਫਲੈਗਸ਼ਿਪ ਫੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਆਓ ਅਸੀਂ ਤੁਹਾਨੂੰ OnePlus ਦੇ ਇਸ ਡਿਵਾਈਸ 'ਤੇ ਉਪਲਬਧ ਡੀਲ ਬਾਰੇ ਜਾਣਕਾਰੀ ਦਿੰਦੇ ਹਾਂ। ਇਸ ਹੈਂਡਸੈੱਟ ਦੇ ਨਾਲ ਨਾ ਸਿਰਫ ਡਿਸਕਾਊਂਟ ਬਲਕਿ ਫਰੀ ਈਅਰਬਡਸ ਵੀ ਦਿੱਤੇ ਜਾ ਰਹੇ ਹਨ।

Amazon Sale: OnePlus 11 5G ਤੇ ਭਾਰੀ ਛੋਟ! ਫੋਨ ਦੇ ਨਾਲ ਮੁਫ਼ਤ ਈਅਰਬੱਡ ਪਾਉਣ ਦਾ ਮੌਕਾ

Photo Credit: Oneplus

Follow Us On

ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਸਾਰਿਆਂ ਲਈ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਸੇਲ ਦੌਰਾਨ ਕਈ ਸਮਾਰਟਫੋਨਸ ‘ਤੇ ਵੀ ਭਾਰੀ ਛੂਟ ਦਿੱਤੀ ਜਾ ਰਹੀ ਹੈ ਪਰ ਅੱਜ ਅਸੀਂ ਤੁਹਾਡੇ ਲਈ ਵਨਪਲੱਸ (OnePlus) ਸਮਾਰਟਫੋਨ ‘ਤੇ ਉਪਲਬਧ ਸਭ ਤੋਂ ਵਧੀਆ ਡੀਲ ਲੈ ਕੇ ਆਏ ਹਾਂ। OnePlus ਦੇ ਫਲੈਗਸ਼ਿਪ ਫੋਨ OnePlus 11 5G ਨੂੰ 7 ਹਜ਼ਾਰ ਰੁਪਏ ਤੱਕ ਦੀ ਛੋਟ ਦੇ ਨਾਲ ਖਰੀਦਣ ਦਾ ਇਹ ਵਧੀਆ ਮੌਕਾ ਹੈ।

ਇਸ ਦਾ ਮਤਲਬ ਹੈ ਕਿ ਐਮਾਜ਼ਾਨ ਸੇਲ ਵਿੱਚ, ਤੁਸੀਂ ਫਲੈਗਸ਼ਿਪ ਫਿਚਰ ਵਾਲਾ OnePlus 11 5G ਮੋਬਾਈਲ ਸਸਤੇ ਵਿੱਚ ਖ਼ਰੀਦ ਸਕੋਗੇ। ਆਉ ਅਸੀਂ ਤੁਹਾਨੂੰ ਐਮਾਜ਼ਾਨ ਸੇਲ (Amazon Sale) ਵਿੱਚ ਉਪਲਬਧ ਇਸ ਸਭ ਤੋਂ ਵਧੀਆ ਡੀਲ ਬਾਰੇ ਜਾਣਕਾਰੀ ਦਿੰਦੇ ਹਾਂ।

OnePlus 11 5G ਭਾਰਤ ਵਿੱਚ ਕੀਮਤ

ਇਸ ਸਾਲ ਫਰਵਰੀ ‘ਚ ਵਨਪਲੱਸ ਨੇ ਭਾਰਤ ‘ਚ ਗਾਹਕਾਂ ਲਈ ਇਸ ਫਲੈਗਸ਼ਿਪ ਸਮਾਰਟਫੋਨ ਲਾਂਚ ਕੀਤਾ ਸੀ। ਇਸ ਡਿਵਾਈਸ ਦਾ 8GB/128GB ਵੇਰੀਐਂਟ 56,999 ਰੁਪਏ ‘ਚ ਲਾਂਚ ਕੀਤਾ ਗਿਆ ਸੀ, ਜਦਕਿ 16GB/256GB ਸਟੋਰੇਜ ਵੇਰੀਐਂਟ ਨੂੰ 61,999 ਰੁਪਏ ‘ਚ ਲਾਂਚ ਕੀਤਾ ਗਿਆ ਸੀ।

ਪਰ ਹੁਣ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਵਿੱਚ ਇਸ ਹੈਂਡਸੈੱਟ ਦੇ ਨਾਲ ਸ਼ਾਨਦਾਰ ਆਫਰ ਵੀ ਮੌਜ਼ੂਦ ਹੈ। ਤੁਸੀਂ ਕੂਪਨ ਡਿਸਕਾਉਂਟ ਦੁਆਰਾ ਇਸ ਡਿਵਾਈਸ ‘ਤੇ 4,000 ਰੁਪਏ ਅਤੇ ਬੈਂਕ ਕਾਰਡ ਡਿਸਕਾਉਂਟ ਦੁਆਰਾ 3,000 ਰੁਪਏ ਬਚਾ ਸਕਦੇ ਹੋ। ਤੁਸੀਂ Amazon ਜਾਂ OnePlus ਦੀ ਅਧਿਕਾਰਤ ਸਾਈਟ ‘ਤੇ ਜਾ ਕੇ ਛੂਟ ਦਾ ਲਾਭ ਲੈ ਸਕਦੇ ਹੋ।

ਇਸ ਦਾ ਮਤਲਬ ਹੈ ਕਿ ਇਸ OnePlus ਫੋਨ ਨੂੰ 7 ਹਜ਼ਾਰ ਰੁਪਏ ਦੇ ਡਿਸਕਾਊਂਟ ਨਾਲ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ 3,999 ਰੁਪਏ ਦੇ OnePlus Buds ਵੀ ਮੁਫ਼ਤ ਦਿੱਤੇ ਜਾ ਰਹੇ ਹਨ।

Oneplus 11 5G ਆਫ਼ਰ

ਇਸ ਫੋਨ ‘ਚ 120 Hz ਰਿਫਰੈਸ਼ ਰੇਟ ਸਪੋਰਟ ਤੋਂ ਇਲਾਵਾ ਸਪੀਡ ਅਤੇ ਮਲਟੀਟਾਸਕਿੰਗ ਲਈ ਸਨੈਪਡ੍ਰੈਗਨ 8 Gen 2 ਪ੍ਰੋਸੈਸਰ, ਥਰਡ ਜਨਰੇਸ਼ਨ ਹੈਸਲਬਲਾਡ ਕੈਮਰਾ, ਡੌਲਬੀ ਵਿਜ਼ਨ HDR ਅਤੇ Dolby Atmos ਵਰਗੇ ਫਲੈਗਸ਼ਿਪ ਫੀਚਰਸ ਵੀ ਦਿੱਤੇ ਗਏ ਹਨ।

Photo Credit: Amazon

ਫੋਨ ਨੂੰ ਚੰਗੀ ਲਾਈਫ਼ ਦੇਣ ਲਈ 5000 mAh ਦੀ ਬੈਟਰੀ ਦਿੱਤੀ ਗਈ ਹੈ ਜੋ 100 ਵਾਟ ਸੁਪਰਵੀਓਓਸੀ ਫਾਸਟ ਚਾਰਜ ਨੂੰ ਸਪੋਰਟ ਕਰਦੀ ਹੈ। ਫੋਨ ਦੇ ਪਿਛਲੇ ਹਿੱਸੇ ਵਿੱਚ ਇੱਕ 50MP Sony IMX581 ਕੈਮਰਾ ਸੈਂਸਰ ਦੇ ਨਾਲ ਇੱਕ 48MP ਅਲਟਰਾ-ਵਾਈਡ ਕੈਮਰਾ ਅਤੇ ਇੱਕ 32MP ਟੈਲੀਫੋਟੋ ਕੈਮਰਾ ਸੈਂਸਰ ਹੈ। ਫੋਨ ਦੇ ਫਰੰਟ ‘ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਸੈਂਸਰ ਦਿੱਤਾ ਗਿਆ ਹੈ।

Exit mobile version