OMG: Google ਦੀ ਖਾਸ Trick! ਮਸ਼ਹੂਰ ਹਸਤੀਆਂ ਵਾਂਗ ਤੁਹਾਡਾ ਨਾਮ ਸਰਚ ਕਰਨ ਤੇ ਵੀ ਦਿਖਾਏਗਾ ਨਤੀਜੇ

Updated On: 

15 Nov 2023 16:53 PM

ਜਿਵੇਂ ਹੀ ਤੁਸੀਂ ਗੂਗਲ 'ਤੇ ਕਿਸੇ ਮਸ਼ਹੂਰ ਵਿਅਕਤੀ ਦਾ ਨਾਮ ਸਰਚ ਕਰਦੇ ਹੋ, ਉਸ ਦੀ ਪੂਰੀ ਪ੍ਰੋਫਾਈਲ ਦਿਖਾਈ ਦਿੰਦੀ ਹੈ। ਤੁਸੀਂ ਗੂਗਲ 'ਤੇ ਆਪਣੀ ਪ੍ਰੋਫਾਈਲ ਵੀ ਸ਼ਾਮਲ ਕਰ ਸਕਦੇ ਹੋ। ਜਦੋਂ ਕੋਈ ਤੁਹਾਡੇ ਨਾਮ ਦੀ ਖੋਜ ਕਰੇਗਾ ਤਾਂ ਤੁਹਾਡੀ ਪ੍ਰੋਫਾਈਲ ਦਿਖਾਈ ਦੇਵੇਗੀ। ਇਹ ਤਰੀਕਾ ਕਾਫ਼ੀ ਆਸਾਨ ਹੈ, ਤੁਹਾਨੂੰ ਸਿਰਫ਼ ਕੁਝ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਅਤੇ ਇੱਥੇ ਦੱਸੀ ਗਈ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ।

OMG: Google ਦੀ ਖਾਸ Trick! ਮਸ਼ਹੂਰ ਹਸਤੀਆਂ ਵਾਂਗ ਤੁਹਾਡਾ ਨਾਮ ਸਰਚ ਕਰਨ ਤੇ ਵੀ ਦਿਖਾਏਗਾ ਨਤੀਜੇ

Credit: Tv9hindi.com

Follow Us On

ਹੁਣ ਜਿਵੇਂ ਹੀ ਤੁਸੀਂ ਗੂਗਲ ‘ਤੇ ਆਪਣਾ ਨਾਮ ਸਰਚ ਕਰਦੇ ਹੋ, ਤੁਹਾਨੂੰ ਇੱਕ ਸੇਲਿਬ੍ਰਿਟੀ ਦੀ ਤਰ੍ਹਾਂ ਨਤੀਜੇ ਦਿਖਾਈ ਦੇਣਗੇ। ਅਜਿਹਾ ਸਰਚ ਇੰਜਣ ਦੇ ‘Add me to Google’ ਫੀਚਰ ਦੀ ਮਦਦ ਨਾਲ ਹੋਵੇਗਾ। ਇਸ ਦੇ ਜ਼ਰੀਏ, ਤੁਸੀਂ ਆਪਣਾ ਗੂਗਲ (Google) ਪੀਪਲ ਕਾਰਡ ਬਣਾ ਸਕਦੇ ਹੋ, ਜਿਸ ਵਿੱਚ ਤੁਹਾਡੇ ਨਾਮ ਦੇ ਨਾਲ ਮਹੱਤਵਪੂਰਨ ਵੇਰਵੇ ਰਹਿਣਗੇ। ਜਦੋਂ ਤੁਸੀਂ ਗੂਗਲ ‘ਤੇ ਆਪਣਾ ਨਾਮ ਸਰਚ ਕਰਦੇ ਹੋ, ਤਾਂ ਇਹ ਸਾਰੇ ਵੇਰਵੇ ਕਿਸੇ ਮਸ਼ਹੂਰ ਵਿਅਕਤੀ ਦੀ ਤਰ੍ਹਾਂ ਦਿਖਾਈ ਦੇਣਗੇ। ਇੰਟਰਨੈੱਟ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਗੂਗਲ ਸਰਚ ਵਿੱਚ ਆਪਣਾ ਨਾਮ ਜੋੜ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਗੂਗਲ ਸਰਚ ਨਤੀਜਿਆਂ ਵਿੱਚ ਆਪਣੀ ਜਗ੍ਹਾ ਕਿਵੇਂ ਬਣਾ ਸਕਦੇ ਹੋ।

ਗੂਗਲ ਪੀਪਲ ਕਾਰਡ ਸਿਰਫ ਮੋਬਾਈਲ ਫੋਨਾਂ ‘ਤੇ ਦਿਖਾਈ ਦਿੰਦਾ ਹੈ। ਤੁਹਾਡਾ ਨਾਮ ਸਰਚ ਕਰਨ ਤੋਂ ਬਾਅਦ ਕੰਪਿਊਟਰ ਜਾਂ ਲੈਪਟਾਪ ‘ਤੇ ਗੂਗਲ ਪੀਪਲ ਕਾਰਡ ਦਿਖਾਈ ਨਹੀਂ ਦੇਵੇਗਾ। ਅਮਰੀਕੀ (America) ਤਕਨੀਕੀ ਕੰਪਨੀ ਨੇ ਇਸ ਫੀਚਰ ਨੂੰ ਚੁਣੇ ਹੋਏ ਦੇਸ਼ਾਂ ‘ਚ ਹੀ ਜਾਰੀ ਕੀਤਾ ਹੈ। ਇਹ ਸਹੂਲਤ ਕੀਨੀਆ, ਨਾਈਜੀਰੀਆ ਅਤੇ ਦੱਖਣੀ ਅਫਰੀਕਾ ਸਮੇਤ ਭਾਰਤ ਵਿੱਚ ਉਪਲਬਧ ਹੈ। ਗੂਗਲ ‘ਤੇ ਆਪਣੀ ਪ੍ਰੋਫਾਈਲ ਬਣਾਉਣ ਲਈ, ਤੁਹਾਨੂੰ ਅੰਗਰੇਜ਼ੀ ਜਾਂ ਹਿੰਦੀ ਭਾਸ਼ਾ ਦੀ ਚੋਣ ਕਰਨੀ ਪਵੇਗੀ।

ਗੂਗਲ ਪੀਪਲ ਕਾਰਡ: ਆਪਣਾ ਪ੍ਰੋਫਾਈਲ ਇਸ ਤਰ੍ਹਾਂ ਬਣਾਓ

  • ਮੋਬਾਈਲ ਫੋਨ ‘ਚ ਗੂਗਲ ਸਰਚ ‘ਤੇ ਜਾਓ ਅਤੇ ਐਡ ਮੀ ਟੂ ਸਰਚ ਟਾਈਪ ਕਰਕੇ ਸਰਚ ਕਰੋ।
  • ਜਦੋਂ ਤੱਕ Add me to Google ਸੈਕਸ਼ਨ ਨਜ਼ਰ ਨਾ ਆਏ, ਉਦੋਂ ਤੱਕ ਸਕ੍ਰੋਲ ਕਰਦੇ ਰਹੋ।
  • Get Started ‘ਤੇ ਟੈਪ ਕਰੋ ਅਤੇ ਪੁਸ਼ਟੀਕਰਨ ਲਈ ਮੋਬਾਈਲ ਨੰਬਰ ਦਾਖਲ ਕਰੋ।
  • ਮੋਬਾਈਲ ਨੰਬਰ ਇੰਟਰਨੈੱਟ ‘ਤੇ ਕਿਸੇ ਨੂੰ ਵੀ ਦਿਖਾਈ ਨਹੀਂ ਦੇਵੇਗਾ। ਜੇਕਰ ਤੁਸੀਂ ਇਜਾਜ਼ਤ ਦਿਓਗੇ ਤਾਂ ਹੀ ਸ਼ੋਅ ਹੋਵੇਗਾ।
  • ਅਗਲੇ ਪੰਨੇ ‘ਤੇ ਆਪਣੇ ਬਾਰੇ ਕੁਝ ਬੁਨਿਆਦੀ ਵੇਰਵੇ ਭਰੋ। ਇੱਥੇ ਤੁਹਾਡਾ ਨਾਮ ਆਟੋਮੈਟਿਕ ਹੀ ਭਰਿਆ ਜਾਵੇਗਾ, ਕੇਵਲ ਸਥਾਨ, ਆਪਣੇ ਬਾਰੇ, ਕਿੱਤੇ, ਸਿੱਖਿਆ, ਵੈਬਸਾਈਟ, ਸੋਸ਼ਲ ਮੀਡੀਆ ਖਾਤੇ, ਈਮੇਲ, ਫੋਨ ਨੰਬਰ ਅਤੇ ਹੋਮ ਟਾਊਨ ਵਰਗੀ ਜਾਣਕਾਰੀ ਭਰੋ।
  • ਤੁਸੀਂ ਪ੍ਰੀਵਿਊ ਵਿਕਲਪ ‘ਤੇ ਟੈਪ ਕਰਕੇ ਵੇਰਵਿਆਂ ਦੀ ਜਾਂਚ ਕਰ ਸਕਦੇ ਹੋ। ਜੇਕਰ ਸਭ ਕੁਝ ਠੀਕ ਹੈ ਤਾਂ Sumbit ਵਿਕਲਪ ‘ਤੇ ਟੈਪ ਕਰੋ।

ਗੂਗਲ ਦਾ ਕਹਿਣਾ ਹੈ ਕਿ ਕੁਝ ਹੀ ਘੰਟਿਆਂ ‘ਚ ਤੁਹਾਡਾ ਨਾਮ ਗੂਗਲ ਸਰਚ ‘ਤੇ ਦਿਖਾਈ ਦੇਵੇਗਾ। ਜੇਕਰ ਤੁਹਾਡਾ ਅਤੇ ਕਿਸੇ ਵੀ ਸੈਲੀਬ੍ਰਿਟੀ ਦਾ ਨਾਮ ਇੱਕੋ ਹੈ, ਤਾਂ ਤੁਹਾਨੂੰ ਪੇਸ਼ਾ ਜਾਂ ਕੁਝ ਹੋਰ ਜੋੜਨਾ ਹੋਵੇਗਾ, ਤਾਂ ਜੋ ਤੁਹਾਡੀ ਪ੍ਰੋਫਾਈਲ ਵੱਖਰੀ ਦਿਖਾਈ ਦੇਵੇ।

Exit mobile version