IND vs ENG: ਕੀ ਇੰਗਲੈਂਡ ਦੇ ਖਿਲਾਫ 9 ਮੀਟਰ ਵਾਲੇ ਚੱਕਰਵਿਊਹ ‘ਚ ਮੁੜ ਫਸੇਗੀ ਟੀਮ ਇੰਡੀਆ?

Updated On: 

14 Jul 2026 10:39 AM IST

England vs India: ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਵਨਡੇ ਸੀਰੀਜ਼ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇੰਗਲੈਂਡ ਇੱਕ ਵਾਰ ਫਿਰ ਉਸੇ ਰਣਨੀਤੀ ਦਾ ਇਸਤੇਮਾਲ ਕਰੇਗਾ, ਜਿਸ ਨੂੰ ਉਸ ਨੇ ਟੀ-20 ਸੀਰੀਜ਼ ਵਿੱਚ ਆਪਣੇ ਸਭ ਤੋਂ ਵੱਡੇ ਹਥਿਆਰ ਵਜੋਂ ਵਰਤਿਆ ਸੀ।

IND vs ENG: ਕੀ ਇੰਗਲੈਂਡ ਦੇ ਖਿਲਾਫ 9 ਮੀਟਰ ਵਾਲੇ ਚੱਕਰਵਿਊਹ ਚ ਮੁੜ ਫਸੇਗੀ ਟੀਮ ਇੰਡੀਆ?

ਇੰਗਲੈਂਡ ਦੇ ਚੱਕਰਵਿਊਹ ਨੂੰ ਤੋੜੇਗੀ ਟੀਮ ਇੰਡੀਆ?

ODI Series in England: ਟੀ-20 ਸੀਰੀਜ਼ ਵਿੱਚ ਕੀ ਹੋਇਆ ਸੀ, ਇਹ ਤਾਂ ਤੁਸੀਂ ਦੇਖਿਆ ਹੀ ਸੀ। ਇੰਗਲੈਂਡ ਨੇ 9 ਮੀਟਰ ਦੇ ‘ਚਕਰਵਿਊਹ’ ਵਿੱਚ ਫਸਾ ਕੇ ਟੀਮ ਇੰਡੀਆ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ। ਇੱਥੇ 9 ਮੀਟਰ ਦੇ ਚਕਰਵਿਊਹ ਤੋਂ ਭਾਵ ਸ਼ਾਰਟ-ਪਿਚ ਗੇਂਦਬਾਜ਼ੀ ਹੈ। ਟੀ-20 ਸੀਰੀਜ਼ ਦੌਰਾਨ ਇੰਗਲੈਂਡ ਨੇ ਸ਼ਾਰਟ ਆਫ ਲੈਂਥ ਗੇਂਦਾਂ ਦਾ ਬਖੂਬੀ ਇਸਤੇਮਾਲ ਕਰਦੇ ਹੋਏ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਸੀ। ਜਦੋਂ ਕੋਈ ਗੇਂਦਬਾਜ਼ ਸ਼ਾਰਟ-ਪਿਚ ਡਿਲਿਵਰੀ ਸੁੱਟਦਾ ਹੈ, ਤਾਂ ਆਮ ਤੌਰ ‘ਤੇ ਗੇਂਦ ਨੂੰ ਲਗਭਗ 9 ਮੀਟਰ ਦੀ ਲੈਂਥ ‘ਤੇ ਟਪਾ ਕੇ ਵੱਧ ਬਾਊਂਸ ਹਾਸਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ, ਪਿੱਚ ਅਤੇ ਬੱਲੇਬਾਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਲੈਂਥ ਵਿੱਚ ਕੁਝ ਬਦਲਾਅ ਵੀ ਕੀਤਾ ਜਾਂਦਾ ਹੈ। ਆਮ ਤੌਰ ‘ਤੇ ਇਹ ਲੈਂਥ 7 ਤੋਂ 10 ਮੀਟਰ ਦੇ ਵਿਚਕਾਰ ਰਹਿੰਦੀ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਇੰਗਲੈਂਡ ਵਨਡੇ ਸੀਰੀਜ਼ ਵਿੱਚ ਵੀ ਟੀਮ ਇੰਡੀਆ ਖ਼ਿਲਾਫ਼ ਇਸੇ ਰਣਨੀਤੀ ਦਾ ਦੁਬਾਰਾ ਇਸਤੇਮਾਲ ਕਰ ਸਕਦਾ ਹੈ।

ਸ਼ਾਰਟ ਆਫ ਲੈਂਥ T20 ਸੀਰੀਜ਼ ਵਿੱਚ ਬਣੀ ਸੀ ਸਭ ਤੋਂ ਵੱਡੀ ਕਮਜ਼ੋਰੀ

ਟੀ20 ਸੀਰੀਜ਼ ਵਿੱਚ ਜਦੋਂ ਇੰਗਲੈਂਡ ਨੇ ਸ਼ਾਰਟ ਆਫ ਲੈਂਥ ਗੇਂਦਬਾਜ਼ੀ ਦੀ ਰਣਨੀਤੀ ਅਪਣਾਈ ਸੀ, ਤਾਂ ਭਾਰਤੀ ਬੱਲੇਬਾਜ਼ਾਂ ਨੂੰ ਇਸ ਦਾ ਸਾਹਮਣਾ ਕਰਨ ਵਿੱਚ ਕਾਫ਼ੀ ਮੁਸ਼ਕਲ ਆਈ ਸੀ। ਇਸੇ ਕਮਜ਼ੋਰੀ ਦਾ ਇੰਗਲੈਂਡ ਨੇ ਪੂਰਾ ਫ਼ਾਇਦਾ ਚੁੱਕਿਆ ਅਤੇ ਟੀਮ ਇੰਡੀਆ ਨੂੰ ਲਗਾਤਾਰ ਦਬਾਅ ਹੇਠ ਰੱਖਿਆ। ਇਸ ਰਣਨੀਤੀ ਦਾ ਨਤੀਜਾ ਇਹ ਰਿਹਾ ਕਿ ਭਾਰਤ ਨੂੰ 5 ਮੈਚਾਂ ਦੀ ਟੀ20 ਸੀਰੀਜ਼ ਵਿੱਚ 0-4 ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਨਹੀਂ ਤਾਂ ਸੀਰੀਜ਼ ਦਾ ਨਤੀਜਾ 0-5 ਵੀ ਹੋ ਸਕਦਾ ਸੀ।

ਇੰਗਲੈਂਡ ਦੇ 9 ਮੀਟਰ ਵਾਲੇ ਚੱਕਰਵਿਊਹ ਵਿੱਚ ਕਿਵੇਂ ਫਸੀ ਟੀਮ ਇੰਡੀਆ?

ਸਾਊਥੈਂਪਟਨ ਵਿੱਚ ਖੇਡੇ ਗਏ ਪੰਜਵੇਂ ਟੀ20 ਤੋਂ ਪਹਿਲਾਂ ਇੰਗਲੈਂਡ ਨੇ ਭਾਰਤ ਖ਼ਿਲਾਫ਼ 118 ਸ਼ਾਰਟ ਪਿਚ ਗੇਂਦਾਂ ਸੁੱਟੀਆਂ, ਜਿਨ੍ਹਾਂ ‘ਤੇ ਭਾਰਤੀ ਬੱਲੇਬਾਜ਼ਾਂ ਨੇ 11 ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ 118 ਗੇਂਦਾਂ ‘ਤੇ ਭਾਰਤ ਨੇ 144.9 ਦੀ ਸਟ੍ਰਾਈਕ ਰੇਟ ਅਤੇ 15.54 ਦੀ ਔਸਤ ਨਾਲ 171 ਦੌੜਾਂ ਬਣਾਈਆਂ। ਜੇ ਪੰਜਵੇਂ ਟੀ20 ਵਿੱਚ ਸ਼ਾਰਟ ਆਫ ਲੈਂਥ ਗੇਂਦਾਂ ‘ਤੇ ਡਿੱਗੀਆਂ 3 ਹੋਰ ਵਿਕਟਾਂ ਵੀ ਜੋੜ ਦਿੱਤੀਆਂ ਜਾਣ, ਤਾਂ ਪੂਰੀ ਟੀ20 ਸੀਰੀਜ਼ ਵਿੱਚ ਭਾਰਤੀ ਬੱਲੇਬਾਜ਼ ਕੁੱਲ 14 ਵਾਰ ਇੰਗਲੈਂਡ ਦੇ 9 ਮੀਟਰ ਵਾਲੇ ਚੱਕਰਵਿਊਹ ਵਿੱਚ ਫਸੇ ਨਜ਼ਰ ਆਏ। ਸਾਊਥੈਂਪਟਨ ਵਿੱਚ ਖੇਡੇ ਗਏ ਪੰਜਵੇਂ ਟੀ20 ਵਿੱਚ ਟੀਮ ਇੰਡੀਆ ਦੀਆਂ 8 ਵਿਕਟਾਂ ਡਿੱਗੀਆਂ ਸਨ, ਜਿਨ੍ਹਾਂ ਵਿੱਚ ਅਭਿਸ਼ੇਕ ਸ਼ਰਮਾ, ਸ਼ਿਵਮ ਦੁਬੇ ਅਤੇ ਸੂਰਿਆਂਸ਼ ਸ਼ੇਡਗੇ ਨੇ ਆਪਣੇ ਵਿਕਟ ਸ਼ਾਰਟ ਆਫ ਲੈਂਥ ਗੇਂਦਾਂ ‘ਤੇ ਗੁਆਏ।

ਸ਼ਾਰਟ ਆਫ ਲੈਂਥ ਗੇਂਦਾਂ ਅੱਗੇ ਨਜ਼ਰ ਆਈ ਸੀ ਕਮਜ਼ੋਰੀ

ਟੀ20 ਸੀਰੀਜ਼ ਦੌਰਾਨ ਇੰਗਲੈਂਡ ਨੇ ਸ਼ਾਰਟ ਆਫ ਲੈਂਥ ਗੇਂਦਬਾਜ਼ੀ ਨੂੰ ਹਥਿਆਰ ਬਣਾਉਂਦੇ ਹੋਏ ਨਾ ਸਿਰਫ਼ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ, ਸਗੋਂ ਕੁਝ ਖਿਡਾਰੀਆਂ ਦੀਆਂ ਕਮਜ਼ੋਰੀਆਂ ਵੀ ਉਜਾਗਰ ਕਰ ਦਿੱਤੀਆਂ। ਇਨ੍ਹਾਂ ਵਿੱਚ ਸਭ ਤੋਂ ਵੱਧ ਚਰਚਾ ਵੈਭਵ ਸੂਰਯਵੰਸ਼ੀ ਦੀ ਰਹੀ, ਜਿਨ੍ਹਾਂ ਨੂੰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ ਤਿੰਨ ਵਿੱਚੋਂ ਦੋ ਮੈਚਾਂ ਵਿੱਚ ਆਪਣੀਆਂ ਸ਼ਾਰਟ ਪਿਚ ਗੇਂਦਾਂ ‘ਤੇ ਆਊਟ ਕੀਤਾ।

ਵਨਡੇ ਸੀਰੀਜ਼ ‘ਚ ਇੰਗਲੈਂਡ ਨੇ ਉਹੀ ਦਾਅ ਖੇਡਿਆ ਤਾਂ ਭਾਰਤ ਦੇਵੇਗਾ ਕਰਾਰਾ ਜਵਾਬ

ਜੇਕਰ ਇੰਗਲੈਂਡ ਵਨਡੇ ਸੀਰੀਜ਼ ਵਿੱਚ ਵੀ ਟੀ20 ਵਾਂਗ ਸ਼ਾਰਟ ਆਫ ਲੈਂਥ ਗੇਂਦਬਾਜ਼ੀ ਨੂੰ ਹਥਿਆਰ ਬਣਾਉਂਦਾ ਹੈ ਤਾਂ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ। ਪਰ ਇਸ ਵਾਰ ਤਸਵੀਰ ਕੁਝ ਵੱਖਰੀ ਹੋਵੇਗੀ। ਭਾਰਤੀ ਟੀਮ ਵਿੱਚ ਨੌਜਵਾਨ ਜੋਸ਼ ਦੀ ਥਾਂ ਤਜਰਬਾ ਅਤੇ ਮਜ਼ਬੂਤ ਤਕਨੀਕ ਵਾਲੇ ਬੱਲੇਬਾਜ਼ ਨਜ਼ਰ ਆਉਣਗੇ। ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਵਰਗੇ ਬੱਲੇਬਾਜ਼ ਸ਼ਾਰਟ ਆਫ ਲੈਂਥ ਗੇਂਦਾਂ ਨੂੰ ਖੇਡਣ ਵਿੱਚ ਮਾਹਿਰ ਹਨ। ਅਜਿਹੇ ਵਿੱਚ ਜੇਕਰ ਇੰਗਲੈਂਡ ਇੱਕ ਵਾਰ ਫਿਰ 9 ਮੀਟਰ ਵਾਲਾ ਚੱਕਰਵਿਊਹ ਰਚਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਭਾਰਤੀ ਬੱਲੇਬਾਜ਼ ਉਸ ਦਾ ਮੂੰਹਤੋੜ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੋਣਗੇ।

Source: TV9Hindi.com

Follow Us