IND Women vs ENG Women: ਲਾਰਡਜ਼ ‘ਤੇ ਭਾਰਤ ਦੀ ਇਤਿਹਾਸਕ ਜਿੱਤ, 12 ਸਾਲ ਬਾਅਦ ਇੰਗਲੈਂਡ ਦੀ ਧਰਤੀ ‘ਤੇ ਟੈਸਟ ‘ਚ ਮਾਰੀ ਬਾਜੀ

Updated On: 

13 Jul 2026 18:50 PM IST

India Women vs England Women Lords Test: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਾਰਡਜ਼ ਟੈਸਟ ਵਿੱਚ ਇੰਗਲੈਂਡ ਨੂੰ ਆਸਾਨੀ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇਤਿਹਾਸਕ ਲਾਰਡਜ਼ ਮੈਦਾਨ 'ਤੇ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਮਹਿਲਾ ਟੀਮ ਬਣ ਗਈ।

IND Women vs ENG Women: ਲਾਰਡਜ਼ ਤੇ ਭਾਰਤ ਦੀ ਇਤਿਹਾਸਕ ਜਿੱਤ, 12 ਸਾਲ ਬਾਅਦ ਇੰਗਲੈਂਡ ਦੀ ਧਰਤੀ ਤੇ ਟੈਸਟ ਚ ਮਾਰੀ ਬਾਜੀ

India Women vs England Women Lords Test: : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲੰਡਨ ਦੇ ਇਤਿਹਾਸਕ ਲਾਰਡਜ਼ ਮੈਦਾਨ ‘ਤੇ ਖੇਡੇ ਗਏ ਇਕਲੌਤੇ ਟੈਸਟ ਮੈਚ ਵਿੱਚ ਇਤਿਹਾਸ ਰਚ ਦਿੱਤਾ। ਕ੍ਰਿਕਟ ਦੇ ਮੱਕਾ ਵਜੋਂ ਜਾਣੇ ਜਾਂਦੇ ਇਸ ਮੈਦਾਨ ‘ਤੇ ਹੋਏ ਪਹਿਲੇ ਮਹਿਲਾ ਟੈਸਟ ਮੈਚ ਵਿੱਚ, ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ 270 ਦੌੜਾਂ ਨਾਲ ਹਰਾ ਕੇ ਇੱਕ ਯਾਦਗਾਰੀ ਅਤੇ ਇਤਿਹਾਸਕ ਜਿੱਤ ਦਰਜ ਕੀਤੀ। ਭਾਰਤੀ ਟੀਮ ਨੇ ਖੇਡ ਦੇ ਹਰ ਡਿਪਾਰਟਮੈਂਟ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ। ਇਸ ਦੇ ਨਾਲ, ਭਾਰਤੀ ਟੀਮ 12 ਸਾਲਾਂ ਬਾਅਦ ਇੰਗਲੈਂਡ ਵਿੱਚ ਟੈਸਟ ਮੈਚ ਜਿੱਤਣ ਵਿੱਚ ਕਾਮਯਾਬ ਰਹੀ।

ਪਹਿਲੀ ਪਾਰੀ ਵਿੱਚ ਸਮ੍ਰਿਤੀ ਮੰਧਾਨਾ ਦੀ ਕਲਾਸ

ਟੀਮ ਇੰਡੀਆ ਨੇ ਇਸ ਮੈਚ ਵਿੱਚ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ, ਜਿਸ ਵਿੱਚ ਸਮ੍ਰਿਤੀ ਮੰਧਾਨਾ ਦੀ ਸ਼ਾਨਦਾਰ 83 ਦੌੜਾਂ ਸ਼ਾਮਲ ਹਨ। ਕਪਤਾਨ ਹਰਮਨਪ੍ਰੀਤ ਕੌਰ ਨੇ ਵੀ 58 ਦੌੜਾਂ ਬਣਾਈਆਂ ਅਤੇ ਦੀਪਤੀ ਸ਼ਰਮਾ ਨੇ 57 ਦੌੜਾਂ ਦਾ ਯੋਗਦਾਨ ਪਾਇਆ। ਜਵਾਬ ਵਿੱਚ, ਇੰਗਲੈਂਡ ਦੀ ਪਹਿਲੀ ਪਾਰੀ ਸਿਰਫ਼ 170 ਦੌੜਾਂ ‘ਤੇ ਸਿਮਟ ਗਈ। ਕ੍ਰਾਂਤੀ ਗੌਰ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ, 37 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਸਯਾਲੀ ਸਤਘਰੇ ਅਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਲਈਆਂ।

ਯਾਸਤਿਕਾ ਭਾਟੀਆ ਦਾ ਇਤਿਹਾਸਕ ਸੈਂਕੜਾ

ਪਹਿਲੀ ਪਾਰੀ ਵਿੱਚ 115 ਦੌੜਾਂ ਦੀ ਬੜ੍ਹਤ ਹਾਸਿਲ ਕਰਨ ਤੋਂ ਬਾਅਦ, ਭਾਰਤੀ ਟੀਮ ਨੇ ਆਪਣੀ ਦੂਜੀ ਪਾਰੀ ਵਿੱਚ ਦੌੜਾਂ ਦਾ ਪਹਾੜ ਖੜਾ ਕਰ ਦਿੱਤਾ। ਯਾਸਤਿਕਾ ਭਾਟੀਆ ਨੇ 158 ਗੇਂਦਾਂ ‘ਤੇ 113 ਦੌੜਾਂ ਦਾ ਸੈਂਕੜਾ ਲਗਾਇਆ। ਸਮ੍ਰਿਤੀ ਮੰਧਾਨਾ ਵੀ 70 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੀ। ਰਿਚਾ ਘੋਸ਼ ਨੇ ਫਿਰ 52 ਗੇਂਦਾਂ ‘ਤੇ 50 ਦੌੜਾਂ ਬਣਾਈਆਂ। ਨਤੀਜੇ ਵਜੋਂ, ਭਾਰਤ ਨੇ ਆਪਣੀ ਦੂਜੀ ਪਾਰੀ 341/7 ‘ਤੇ ਘੋਸ਼ਿਤ ਕੀਤੀ, ਜਿਸ ਨਾਲ ਇੰਗਲੈਂਡ ਦੇ ਸਾਹਮਣੇ ਜਿੱਤ ਲਈ 457 ਦੌੜਾਂ ਦਾ ਵੱਡਾ ਟੀਚਾ ਰੱਖਿਆ।

ਭਾਰਤੀ ਗੇਂਦਬਾਜ਼ਾਂ ਦਾ ਦਬਦਬਾ

457 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਦੀ ਸ਼ੁਰੂਆਤ ਇੱਕ ਵਾਰ ਫਿਰ ਮਾੜੀ ਰਹੀ। ਭਾਰਤੀ ਤੇਜ਼ ਗੇਂਦਬਾਜ਼ ਕ੍ਰਾਂਤੀ ਗੌਰ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੀ ਕ੍ਰਾਂਤੀ ਨੇ ਦੂਜੀ ਪਾਰੀ ਵਿੱਚ ਇੰਗਲੈਂਡ ਦੀ ਮਹਾਨ ਓਪਨਰ ਟੈਮੀ ਬਿਊਮੋਂਟ ਨੂੰ ਆਪਣੀ ਪਹਿਲੀ ਹੀ ਗੇਂਦ ‘ਤੇ 0 ‘ਤੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ, ਇੰਗਲੈਂਡ ਮੈਚ ਵਿੱਚ ਵਾਪਸੀ ਨਹੀਂ ਕਰ ਸਕਿਆ। ਐਮੀ ਜੋਨਸ ਨੇ ਭਾਵੇਂ 54 ਦੌੜਾਂ ਬਣਾਈਆਂ, ਪਰ ਇਹ ਮੈਚ ਬਚਾਉਣ ਲਈ ਕਾਫ਼ੀ ਨਹੀਂ ਸਨ। ਸੋਫੀ ਏਕਲਸਟੋਨ ਨੇ ਵੀ ਅੰਤ ਵਿੱਚ 50 ਦੌੜਾਂ ਬਣਾਈਆਂ। ਹਾਲਾਂਕਿ, ਇੰਗਲੈਂਡ 186 ਦੌੜਾਂ ‘ਤੇ ਆਲ ਆਊਟ ਹੋ ਗਿਆ। ਇਸ ਪਾਰੀ ਵਿੱਚ ਸਨੇਹ ਰਾਣਾ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਸਯਾਲੀ ਸਤਘਰੇ, ਕ੍ਰਾਂਤੀ ਗੌਰ ਅਤੇ ਦੀਪਤੀ ਸ਼ਰਮਾ ਨੇ ਦੋ-ਦੋ ਵਿਕਟਾਂ ਲਈਆਂ।

Follow Us