WPL 2027 Auction: ਕੌਣ ਹੈ 15 ਸਾਲ ਦੀ ਉਮਾ ਕਾਸ਼ਵੀ, ਜਿਸ ‘ਤੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਲੱਗੀ ਕਰੋੜਾਂ ਦੀ ਬੋਲੀ?

Published: 

29 Oct 2026 17:48 PM IST

Uma Kashvi: ਜਿਸ ਖਿਡਾਰਨ 'ਤੇ ਹਾਲ ਹੀ ਵਿੱਚ ਲਾਈਵ ਮੈਚ ਦੌਰਾਨ ਲੰਗੂਰ ਨੇ ਹਮਲਾ ਕਰ ਦਿੱਤਾ ਸੀ, ਹੁਣ ਉਸੇ ਖਿਡਾਰਨ ਨੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਇਤਿਹਾਸ ਰਚ ਦਿੱਤਾ ਹੈ।

WPL 2027 Auction: ਕੌਣ ਹੈ 15 ਸਾਲ ਦੀ ਉਮਾ ਕਾਸ਼ਵੀ, ਜਿਸ ਤੇ ਮਹਿਲਾ ਪ੍ਰੀਮੀਅਰ ਲੀਗ ਵਿੱਚ ਲੱਗੀ ਕਰੋੜਾਂ ਦੀ ਬੋਲੀ?

15 ਸਾਲ ਦੀ ਉਮਾ ਕਾਸ਼ਵੀ ਨੇ ਰਚਿਆ ਇਤਿਹਾਸ

ਕੋਚੀ ਵਿੱਚ ਹੋਈ ਮਹਿਲਾ ਪ੍ਰੀਮੀਅਰ ਲੀਗ 2027 ਦੀ ਨਿਲਾਮੀ ਵਿੱਚ ਇਤਿਹਾਸ ਰਚਿਆ ਗਿਆ ਹੈ। ਦਿੱਲੀ ਕੈਪੀਟਲਜ਼ ਨੇ ਮਹਿਜ਼ 15 ਸਾਲ ਦੀ ਆਲਰਾਊਂਡਰ ਉਮਾ ਕਾਸ਼ਵੀ ਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਉਮਾ ਕਾਸ਼ਵੀ ਮਹਿਲਾ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਨਿਲਾਮੀ ਦੌਰਾਨ ਵਿਕਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ ਹੈ। ਉਨ੍ਹਾਂ ਨੇ ਅੰਸ਼ੂ ਨਾਗਰ ਦਾ ਰਿਕਾਰਡ ਤੋੜਿਆ ਹੈ, ਜਿਨ੍ਹਾਂ ਨੂੰ ਪਿਛਲੇ ਸਾਲ ਦਿੱਲੀ ਕੈਪੀਟਲਜ਼ ਨੇ ਹੀ ਖਰੀਦਿਆ ਸੀ। ਅੰਸ਼ੂ ਨਾਗਰ ਵੀ 15 ਸਾਲ ਦੀ ਉਮਰ ਵਿੱਚ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਵਿੱਚ ਵਿਕੀ ਸੀ, ਪਰ ਉਮਾ ਕਾਸ਼ਵੀ ਉਨ੍ਹਾਂ ਤੋਂ ਤਿੰਨ ਮਹੀਨੇ ਛੋਟੀ ਹੈ।

ਕੌਣ ਹੈ ਉਮਾ ਕਾਸ਼ਵੀ?

ਉਮਾ ਕਾਸ਼ਵੀ ਕਰਨਾਟਕ ਦੀ ਰਹਿਣ ਵਾਲੀ ਹੈ। ਉਹ ਹਾਲ ਹੀ ਵਿੱਚ ਭਾਰਤ ਦੀ ਅੰਡਰ-19 ਟੀਮ ਦਾ ਹਿੱਸਾ ਰਹੀ ਹੈ। ਸ਼੍ਰੀਲੰਕਾ ਦੀ ਅੰਡਰ-19 ਟੀਮ ਵਿਰੁੱਧ ਉਸ ਨੇ ਤਿੰਨ T20 ਮੈਚਾਂ ਵਿੱਚ ਚਾਰ ਵਿਕਟਾਂ ਹਾਸਲ ਕੀਤੀਆਂ। ਫਿਲਹਾਲ ਉਹ ਕਰਨਾਟਕ ਦੀ ਅੰਡਰ-19 ਟੀਮ ਦਾ ਹਿੱਸਾ ਹੈ। ਦੱਸ ਦੇਈਏ ਕਿ ਇਸ ਖਿਡਾਰਨ ਨੇ ਮਹਿਜ਼ 12 ਸਾਲ ਦੀ ਉਮਰ ਵਿੱਚ ਹੀ ਆਪਣੀ ਪਛਾਣ ਬਣਾ ਲਈ ਸੀ। ਉਮਾ ਨੇ ਦੋ ਸਾਲ ਦੀ ਉਮਰ ਵਿੱਚ ਜੂਨੀਅਰ ਕਲੱਬ ਪੱਧਰ ਦੇ ਇੰਟਰ-ਸਕੂਲ ਟੂਰਨਾਮੈਂਟ ਵਿੱਚ ਦੋਹਰਾ ਸੈਂਕੜਾ ਜੜ ਦਿੱਤਾ ਸੀ।

ਲੰਗੂਰ ਨੇ ਕੀਤਾ ਸੀ ਹਮਲਾ

22 ਅਕਤੂਬਰ, 2026 ਨੂੰ ਉਮਾ ਕਾਸ਼ਵੀ ਲੰਗੂਰ ਦੇ ਹਮਲੇ ਕਾਰਨ ਸੁਰਖੀਆਂ ਵਿੱਚ ਆ ਗਈ ਸੀ। ਨਾਗਪੁਰ ਦੇ VCA ਸਟੇਡੀਅਮ ਵਿੱਚ ਮਹਿਲਾ ਅੰਡਰ-19 T20 ਟਰਾਫੀ ਦੇ ਕੁਆਰਟਰ ਫਾਈਨਲ ਦੌਰਾਨ ਉਸ ‘ਤੇ ਇੱਕ ਲੰਗੂਰ ਨੇ ਹਮਲਾ ਕਰ ਦਿੱਤਾ ਸੀ। ਕਾਸ਼ਵੀ ਬਾਊਂਡਰੀ ਲਾਈਨ ‘ਤੇ ਫੀਲਡਿੰਗ ਕਰ ਰਹੀ ਸੀ, ਜਦੋਂ ਲੰਗੂਰ ਉਸ ਵੱਲ ਦੌੜਿਆ। ਇਸ ਤੋਂ ਬਾਅਦ ਉਮਾ ਕਾਸ਼ਵੀ ਆਪਣਾ ਸੰਤੁਲਨ ਗੁਆ ਬੈਠੀ ਅਤੇ ਮੈਦਾਨ ‘ਤੇ ਡਿੱਗ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।

WPL 2027 ਦੀ ਨਿਲਾਮੀ ਵਿੱਚ ਵਿਕਣ ਵਾਲੀਆਂ ਖਿਡਾਰਨਾਂ ਦੀ ਸੂਚੀ

  • ਸੋਫੀ ਮੋਲਿਨਿਊਕਸ — ਯੂਪੀ ਵਾਰਿਅਰਜ਼ — 1.1 ਕਰੋੜ ਰੁਪਏ
  • ਕਿਰਨ ਨਵਗੀਰੇ — ਦਿੱਲੀ ਕੈਪੀਟਲਜ਼ — 75 ਲੱਖ ਰੁਪਏ
  • ਜੈਸ ਜੋਨਾਸਨ — ਆਰਸੀਬੀ — 40 ਲੱਖ ਰੁਪਏ
  • ਜੀ. ਕਮਲਿਨੀ — ਗੁਜਰਾਤ ਜਾਇੰਟਸ — 40 ਲੱਖ ਰੁਪਏ
  • ਗ੍ਰੇਸ ਹੈਰਿਸ — ਯੂਪੀ ਵਾਰਿਅਰਜ਼ — 30 ਲੱਖ ਰੁਪਏ
  • ਤੇਜਲ ਹਸਬਨਿਸ — ਆਰਸੀਬੀ — 30 ਲੱਖ ਰੁਪਏ
  • ਓਰਲਾ ਪ੍ਰੈਂਡਰਗਾਸਟ — ਗੁਜਰਾਤ ਜਾਇੰਟਸ — 30 ਲੱਖ ਰੁਪਏ
  • ਸਨੇਹ ਰਾਣਾ — ਯੂਪੀ ਵਾਰਿਅਰਜ਼ — 30 ਲੱਖ ਰੁਪਏ
  • ਆਸ਼ਾ ਸੋਭਨਾ — ਯੂਪੀ ਵਾਰਿਅਰਜ਼ — 30 ਲੱਖ ਰੁਪਏ
  • ਕਲੋਏ ਟਰਾਇਨ — ਆਰਸੀਬੀ — 30 ਲੱਖ ਰੁਪਏ
  • ਸੁਸ਼ਮਾ ਵਰਮਾ — ਯੂਪੀ ਵਾਰਿਅਰਜ਼ — 30 ਲੱਖ ਰੁਪਏ
  • ਸ਼ਵੇਤਾ ਸਹਿਰਾਵਤ — ਮੁੰਬਈ ਇੰਡੀਅਨਜ਼ — 20 ਲੱਖ ਰੁਪਏ
  • ਅਕਸ਼ਿਤਾ ਭਗਤ — ਮੁੰਬਈ ਇੰਡੀਅਨਜ਼ — 10 ਲੱਖ ਰੁਪਏ
  • ਕੈਥਰੀਨ ਬ੍ਰਾਈਸ — ਯੂਪੀ ਵਾਰਿਅਰਜ਼ — 10 ਲੱਖ ਰੁਪਏ
  • ਸਾਨਿਕਾ ਚਾਲਕੇ — ਮੁੰਬਈ ਇੰਡੀਅਨਜ਼ — 10 ਲੱਖ ਰੁਪਏ
  • ਮਨਾਲੀ ਦਕਸ਼ਿਨੀ — ਯੂਪੀ ਵਾਰਿਅਰਜ਼ — 10 ਲੱਖ ਰੁਪਏ
  • ਵ੍ਰਿੰਦਾ ਦਿਨੇਸ਼ — ਆਰਸੀਬੀ — 10 ਲੱਖ ਰੁਪਏ
  • ਕਰਿਸਟੀ ਗੋਰਡਨ — ਦਿੱਲੀ ਕੈਪੀਟਲਜ਼ — 10 ਲੱਖ ਰੁਪਏ
  • ਲਤਿਕਾ ਇਨਾਮਦਾਰ — ਮੁੰਬਈ ਇੰਡੀਅਨਜ਼ — 10 ਲੱਖ ਰੁਪਏ
  • ਦਿਸ਼ਾ ਕਸਾਤ — ਮੁੰਬਈ ਇੰਡੀਅਨਜ਼ — 10 ਲੱਖ ਰੁਪਏ
  • ਉਮਾ ਕਾਸ਼ਵੀ — ਦਿੱਲੀ ਕੈਪੀਟਲਜ਼ — 10 ਲੱਖ ਰੁਪਏ
  • ਨਾਜ਼ਮਾ ਖਾਨ — ਦਿੱਲੀ ਕੈਪੀਟਲਜ਼ — 10 ਲੱਖ ਰੁਪਏ
  • ਸਹਾਨਾ ਪਵਾਰ — ਯੂਪੀ ਵਾਰਿਅਰਜ਼ — 10 ਲੱਖ ਰੁਪਏ
  • ਸਮਾਇਰਾ ਰਾਘਵ — ਗੁਜਰਾਤ ਜਾਇੰਟਸ — 10 ਲੱਖ ਰੁਪਏ
  • ਭਾਰਤੀ ਰਾਵਲ — ਮੁੰਬਈ ਇੰਡੀਅਨਜ਼ — 10 ਲੱਖ ਰੁਪਏ

Source: TV9Hindi.com

Loading...
Unable to load recommendations.
Follow Us
Related Stories
ਜਲੰਧਰ ‘ਚ ਅੱਜ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ 3 ਵੱਡੇ ਮੁਕਾਬਲੇ, ਸ਼ਾਮ 7 ਵਜੇ ਭਾਰਤ ਅਤੇ ਜਾਪਾਨ ਵਿਚਾਲੇ ਹੋਵੇਗੀ ਜ਼ਬਰਦਸਤ ਟੱਕਰ
ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੀਆਂ ਟੀਮਾਂ ਦਾ CM ਮਾਨ ਨੇ ਕੀਤਾ ਸਵਾਗਤ, ਕਿਹਾ- ‘ਮਹਿਮਾਨਾਂ ਲਈ ਪੰਜਾਬੀਆਂ ਦੇ ਬੂਹੇ ਤੇ ਦਿਲ ਹਮੇਸ਼ਾ ਖੁੱਲ੍ਹੇ’
ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੇ ਟੂਰਨਾਮੈਂਟ ਦੀ ਸ਼ੁਰੂਆਤ, CM ਮਾਨ ਉਦਘਾਟਨੀ ਸਮਾਗਮ ‘ਚ ਪਹੁੰਚੇ
IND vs NZ: ਅਭਿਸ਼ੇਕ ਸ਼ਰਮਾ ਤੇ ਵੈਭਵ ਸੂਰਿਆਵੰਸ਼ੀ ਦੇ ਤੂਫ਼ਾਨ ਅੱਗੇ ਨਿਊਜ਼ੀਲੈਂਡ ਢੇਰ, ਭਾਰਤ ਨੇ ਜਿੱਤੀ ਟੀ-20 ਸੀਰੀਜ਼
ਜਲੰਧਰ ‘ਚ ਅੱਜ ਤੋਂ ਸ਼ੁਰੂ ਹੋਵੇਗੀ ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026, CM ਭਗਵੰਤ ਮਾਨ ਕਰਨਗੇ ਉਦਘਾਟਨ
Asian Champions Trophy 2026: ਟੀਮ ਇੰਡੀਆ ਨੂੰ ਵੱਡਾ ਝਟਕਾ, ਮਨਪ੍ਰੀਤ ਸਿੰਘ ਬਾਹਰ, ਇਸ ਖਿਡਾਰੀ ਨੂੰ ਮੌਕਾ