AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Vaibhav Sooryavanshi: ਟੀਮ ਇੰਡੀਆ ‘ਚ ਕਿਸ ਦੀ ਜਗ੍ਹਾ ਲੈਣਗੇ ਵੈਭਵ ਸੂਰਿਆਵੰਸ਼ੀ? ਕੋਚ ਨੇ ਦੱਸਿਆ – ਹੁਣ ਹਰ ਸੀਰੀਜ਼ ‘ਚ ਮਿਲੇਗਾ ਮੌਕਾ

Vaibhav Sooryavanshi: ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਦੇ ਨਾਂ ਦਾ ਚਾਰੇ ਪਾਸੇ ਸ਼ੋਰ ਮਚਿਆ ਹੋਇਆ ਹੈ। ਜਿਸ ਨੂੰ ਦੇਖੋ, ਉਸ ਦੀ ਜ਼ੁਬਾਨ 'ਤੇ ਵੈਭਵ ਦਾ ਹੀ ਨਾਂ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਵੈਭਵ ਦੀ ਵਿਸਫੋਟਕ ਬੱਲੇਬਾਜ਼ੀ ਅਤੇ ਉਹ ਬੇਮਿਸਾਲ ਹੁਨਰ ਹੈ, ਜਿਸ ਦੇ ਕ੍ਰਿਕਟ ਜਗਤ ਦੇ ਦਿੱਗਜ ਵੀ ਕਾਇਲ ਹੋ ਗਏ ਹਨ।

Vaibhav Sooryavanshi: ਟੀਮ ਇੰਡੀਆ 'ਚ ਕਿਸ ਦੀ ਜਗ੍ਹਾ ਲੈਣਗੇ ਵੈਭਵ ਸੂਰਿਆਵੰਸ਼ੀ? ਕੋਚ ਨੇ ਦੱਸਿਆ - ਹੁਣ ਹਰ ਸੀਰੀਜ਼ 'ਚ ਮਿਲੇਗਾ ਮੌਕਾ
(Photo: PTI)
shubham-anand
| Published: 09 Apr 2026 16:41 PM IST

ਭਾਰਤੀ ਕ੍ਰਿਕਟ ਵਿੱਚ ਇਸ ਵੇਲੇ 15 ਸਾਲਾ ਨੌਜਵਾਨ ਖਿਡਾਰੀ ਵੈਭਵ ਸੂਰਿਆਵੰਸ਼ੀ ਦੇ ਨਾਂ ਦਾ ਚਾਰੇ ਪਾਸੇ ਸ਼ੋਰ ਮਚਿਆ ਹੋਇਆ ਹੈ। ਜਿਸ ਨੂੰ ਦੇਖੋ, ਉਸ ਦੀ ਜ਼ੁਬਾਨ ‘ਤੇ ਵੈਭਵ ਦਾ ਹੀ ਨਾਂ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਵੈਭਵ ਦੀ ਵਿਸਫੋਟਕ ਬੱਲੇਬਾਜ਼ੀ ਅਤੇ ਉਹ ਬੇਮਿਸਾਲ ਹੁਨਰ ਹੈ, ਜਿਸ ਦੇ ਕ੍ਰਿਕਟ ਜਗਤ ਦੇ ਦਿੱਗਜ ਵੀ ਕਾਇਲ ਹੋ ਗਏ ਹਨ।

ਵੈਭਵ ਦੇ ਇਸੇ ਟੈਲੇਂਟ ਨੂੰ ਸਲਾਮ ਕਰਦਿਆਂ ਹੁਣ ਉਸ ਨੂੰ ਜਲਦ ਤੋਂ ਜਲਦ ਟੀਮ ਇੰਡੀਆ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਹੋ ਰਹੀਆਂ ਹਨ। ਕ੍ਰਿਕਟ ਦੇ ਵੱਡੇ-ਵੱਡੇ ਮਾਹਿਰ ਉਸ ਦੇ ਨਾਂ ਦੀ ਵਕਾਲਤ ਕਰ ਰਹੇ ਹਨ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਵੈਭਵ ਟੀਮ ਇੰਡੀਆ ਵਿੱਚ ਆਉਂਦਾ ਹੈ, ਤਾਂ ਉਹ ਕਿਸ ਦੀ ਜਗ੍ਹਾ ਲਵੇਗਾ?

‘ਵੈਭਵ ਨੂੰ ਟੀਮ ਇੰਡੀਆ ‘ਚ ਲਿਆਉਣ ਦਾ ਸਮਾਂ ਆ ਚੁੱਕਾ ਹੈ’

ਵੈਭਵ ਸੂਰਿਆਵੰਸ਼ੀ ਦੇ ਕੋਚ ਮਨੀਸ਼ ਓਝਾ ਨੇ TV9 ਨਾਲ ਖ਼ਾਸ ਗੱਲਬਾਤ ਕਰਦਿਆਂ ਆਪਣੇ ਅੰਦਾਜ਼ ਵਿੱਚ ਕਿਹਾ ਕਿ ‘ਜਹਾਜ਼ ਰਨਵੇ ਤੋਂ ਉਡਾਣ ਭਰ ਚੁੱਕਾ ਹੈ’ ਅਤੇ ਹੁਣ ਵੈਭਵ ਨੂੰ ਕੌਮੀ ਟੀਮ ਵਿੱਚ ਲਿਆਉਣ ਦਾ ਸਹੀ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ BCCI ਨੂੰ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਮਨੀਸ਼ ਓਝਾ ਨੇ ਪੂਰੇ ਭਰੋਸੇ ਨਾਲ ਦਾਅਵਾ ਕੀਤਾ ਕਿ IPL 2026 ਤੋਂ ਬਾਅਦ ਹੋਣ ਵਾਲੀਆਂ ਸੀਰੀਜ਼ ਵਿੱਚ ਵੈਭਵ ਟੀਮ ਇੰਡੀਆ ਦਾ ਹਿੱਸਾ ਹੋਵੇਗਾ।

ਵੱਡੇ ਖਿਡਾਰੀ ਆਪਣੀ ਜਗ੍ਹਾ ਖੁਦ ਬਣਾਉਂਦੇ ਹਨ: ਕੋਚ

ਜਦੋਂ ਕੋਚ ਤੋਂ ਸਵਾਲ ਪੁੱਛਿਆ ਗਿਆ ਕਿ ਟੀਮ ਇੰਡੀਆ ਦੇ ਸਾਰੇ ਸਲਾਟ ਪਹਿਲਾਂ ਹੀ ਭਰੇ ਹੋਏ ਹਨ, ਤਾਂ ਵੈਭਵ ਕਿਸ ਦੀ ਜਗ੍ਹਾ ਲਵੇਗਾ? ਇਸ ਦੇ ਜਵਾਬ ਵਿੱਚ ਮਨੀਸ਼ ਓਝਾ ਨੇ ਕਿਹਾ ਕਿ ਵੱਡੇ ਖਿਡਾਰੀ ਕਿਸੇ ਦੀ ਜਗ੍ਹਾ ਲੈਂਦੇ ਨਹੀਂ, ਸਗੋਂ ਆਪਣੀ ਜਗ੍ਹਾ ਖੁਦ ਬਣਾਉਂਦੇ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਕੀ ਰਾਜਸਥਾਨ ਰਾਇਲਜ਼ ਵਿੱਚ ਵੈਭਵ ਨੇ ਕਿਸੇ ਦੀ ਜਗ੍ਹਾ ਲਈ ਹੈ? ਬਿਲਕੁਲ ਨਹੀਂ, ਉਸ ਨੇ ਆਪਣੇ ਪ੍ਰਦਰਸ਼ਨ ਦੇ ਦਮ ‘ਤੇ ਉੱਥੇ ਜਗ੍ਹਾ ਬਣਾਈ ਹੈ। ਇਸੇ ਤਰ੍ਹਾਂ ਪਿਛਲੇ ਸਾਲ ਐਮਰਜਿੰਗ ਏਸ਼ੀਆ ਕੱਪ ਵਿੱਚ ਵੀ ਉਸ ਨੇ ਬਾਕੀ ਵਿਕਲਪਾਂ ਦੇ ਹੁੰਦਿਆਂ ਆਪਣੀ ਕਾਬਲੀਅਤ ਨਾਲ ਟੀਮ ਵਿੱਚ ਥਾਂ ਪੱਕੀ ਕੀਤੀ ਸੀ।

ਕਿਸ ਖਿਡਾਰੀ ਦੀ ਜਗ੍ਹਾ ਹੋਵੇਗੀ ਐਂਟਰੀ?

ਜਦੋਂ ਇਹ ਪੁੱਛਿਆ ਗਿਆ ਕਿ ਜੇਕਰ ਵੈਭਵ ਬਤੌਰ ਓਪਨਰ ਟੀਮ ਵਿੱਚ ਸ਼ਾਮਲ ਹੁੰਦਾ ਹੈ, ਤਾਂ ਬਾਹਰ ਕੌਣ ਹੋਵੇਗਾ? ਇਸ ‘ਤੇ ਕੋਚ ਨੇ ਹੈਰਾਨ ਕਰਦੇ ਹੋਏ ਅਭਿਸ਼ੇਕ ਸ਼ਰਮਾ ਦਾ ਨਾਂ ਲਿਆ। ਉਨ੍ਹਾਂ ਨੇ ਇਸ ਦੇ ਪਿੱਛੇ ਅਭਿਸ਼ੇਕ ਦੀ ਖੇਡ ਵਿੱਚ ਲਗਾਤਾਰਤਾ ਦੀ ਕਮੀ ਨੂੰ ਵੱਡਾ ਕਾਰਨ ਦੱਸਿਆ। ਉਨ੍ਹਾਂ ਸੁਝਾਅ ਦਿੱਤਾ ਕਿ ਵੈਭਵ ਨੂੰ ਸੰਜੂ ਸੈਮਸਨ ਜਾਂ ਈਸ਼ਾਨ ਕਿਸ਼ਨ ਵਿੱਚੋਂ ਕਿਸੇ ਇੱਕ ਨਾਲ ਓਪਨਿੰਗ ਕਰਨੀ ਚਾਹੀਦੀ ਹੈ।

ਮਨੀਸ਼ ਓਝਾ ਅਨੁਸਾਰ, ਵੈਭਵ ਸੂਰਿਆਵੰਸ਼ੀ IPL 2026 ਤੋਂ ਬਾਅਦ ਹੋਣ ਵਾਲੀ ਹਰ T20 ਸੀਰੀਜ਼ ਵਿੱਚ ਖੇਡਦੇ ਨਜ਼ਰ ਆ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਵੈਭਵ ਨੂੰ ਆਇਰਲੈਂਡ ਦੇ ਖ਼ਿਲਾਫ਼ ਸੀਰੀਜ਼ ਵਿੱਚ ਮੌਕਾ ਮਿਲੇਗਾ ਅਤੇ ਉਸ ਤੋਂ ਬਾਅਦ ਉਹ ਜ਼ਿੰਬਾਬਵੇ ਦੌਰੇ ‘ਤੇ ਵੀ ਟੀਮ ਇੰਡੀਆ ਦੀ ਨੁਮਾਇੰਦਗੀ ਕਰੇਗਾ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...