ਧਰਮ ਕਰਕੇ ਭਾਰਤ ਦੀ ਆਰ ਵੈਸ਼ਾਲੀ ਨਾਲ ਹੱਥ ਮਿਲਾਉਣ ਤੋਂ ਇਨਕਾਰ, ਉਜ਼ਬੇਕਿਸਤਾਨ ਦੇ ਖਿਡਾਰੀ ਇਸ ਹਰਕਤ ‘ਤੇ ਮੱਚਿਆ ਹੰਗਾਮਾ ਤਾਂ ਮੰਗੀ ਮਾਫੀ
R. Vaishali: ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿੱਚ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਉਜ਼ਬੇਕਿਸਤਾਨ ਦੇ ਖਿਡਾਰੀ ਨੇ ਭਾਰਤੀ ਗ੍ਰੈਂਡ ਮਾਸਟਰ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
Uzbek GM Yakubboev Apologises: ਟਾਟਾ ਸਟੀਲ ਚੈੱਸ ਟੂਰਨਾਮੈਂਟ ਦਾ ਨੀਦਰਲੈਂਡਜ਼ ਦੇ ਵਿਜਕ ਆਨ ਜ਼ੀ ਵਿੱਚ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵੱਕਾਰੀ ਟੂਰਨਾਮੈਂਟ ਦੇ 87ਵੇਂ ਐਡੀਸ਼ਨ ਵਿੱਚ ਇੱਕ ਵਿਵਾਦ ਖੜ੍ਹਾ ਹੋ ਗਿਆ ਜਦੋਂ ਇੱਕ ਖਿਡਾਰੀ ਨੇ ਭਾਰਤੀ ਗ੍ਰੈਂਡ ਮਾਸਟਰ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇਸਦਾ ਕਾਰਨ ਪੂਰੀ ਤਰ੍ਹਾਂ ਧਾਰਮਿਕ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਰ ਵੈਸ਼ਾਲੀ ਨੇ ਚੌਥੇ ਦੌਰ ਦੇ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਉਜ਼ਬੇਕਿਸਤਾਨ ਦੇ ਨੋਦਿਰਬੇਕ ਯਾਕੂਬੋਵ ਨਾਲ ਹੱਥ ਮਿਲਾਉਣ ਲਈ ਆਪਣਾ ਹੱਥ ਵਧਾਇਆ, ਪਰ ਨੋਦਿਰਬੇਕ ਯਾਕੂਬੋਵ ਬਿਨਾਂ ਜਵਾਬ ਦਿੱਤੇ ਬੈਠ ਗਏ, ਜਿਸ ਕਾਰਨ ਵੈਸ਼ਾਲੀ ਨੂੰ ਅਸਹਿਜ ਮਹਿਸੂਸ ਕਰ ਰਹੀ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਯਾਕੂਬੋਵ ਨਾਲ ਹੱਥ ਮਿਲਾਉਣ ਲਈ ਪਹਿਲਾ ਕਦਮ ਵੈਸ਼ਾਲੀ ਨੇ ਖੁਦ ਚੁੱਕਿਆ, ਪਰ ਉਜ਼ਬੇਕ ਖਿਡਾਰੀ ਨੇ ਇਨਕਾਰ ਕਰ ਦਿੱਤਾ। ਸੋਸ਼ਲ ਮੀਡੀਆ ‘ਤੇ ਹੀ, ਪਿਛਲੇ ਮੈਚਾਂ ਵਿੱਚ ਵਿਰੋਧੀ ਖਿਡਾਰੀਆਂ ਨਾਲ ਉਨ੍ਹਾਂ ਦੇ ਹੱਥ ਮਿਲਾਉਣ ਦੇ ਸਬੂਤ ਦਿੱਤੇ ਜਾ ਰਹੇ ਹਨ। ਜਿਸ ਕਾਰਨ ਲੋਕਾਂ ਨੇ ਉਨ੍ਹਾਂ ‘ਤੇ ਨਸਲਵਾਦੀ ਹੋਣ ਦਾ ਦੋਸ਼ ਵੀ ਲਗਾਇਆ ਹੈ। ਇਹ ਹੱਥ ਮਿਲਾਉਣ ਨਾਲੋਂ ਵੀ ਮਾੜਾ ਹੈ।
ਜਦੋਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਤਾਂ ਯਾਕੂਬੋਵ ਨੇ ‘ਐਕਸ’ ‘ਤੇ ਇੱਕ ਲੰਮਾ ਜਵਾਬੀ ਪੋਸਟ ਕੀਤਾ। ਇਸ ਵਿੱਚ ਉਨ੍ਹਾਂ ਨੇ ਕਿਹਾ ਕਿ, ਉਹ ਵੈਸ਼ਾਲੀ ਅਤੇ ਉਨ੍ਹਾਂ ਦੇ ਛੋਟਾ ਭਰਾ ਆਰ ਪ੍ਰਗਿਆਨੰਧਾ ਦਾ ਪੂਰਾ ਸਨਮਾਨ ਕਰਦੇ ਹਨ, ਪਰ ਉਹ “ਧਾਰਮਿਕ ਕਾਰਨਾਂ ਕਰਕੇ ਦੂਜੀਆਂ ਔਰਤਾਂ ਨੂੰ ਨਹੀਂ ਛੂਹਦੇ ਹਨ।” ਯਾਕੂਬੋਵ, ਜੋ ਕਿ ਮੁਸਲਮਾਨ ਹੈ, ਨੇ ਲਿਖਿਆ, ਮੈਂ ਤੁਹਾਨੂੰ ਵੈਸ਼ਾਲੀ ਨਾਲ ਖੇਡ ਵਿੱਚ ਵਾਪਰੀ ਸਥਿਤੀ ਬਾਰੇ ਦੱਸਣਾ ਚਾਹੁੰਦਾ ਹਾਂ। ਔਰਤਾਂ ਅਤੇ ਭਾਰਤੀ ਸ਼ਤਰੰਜ ਖਿਡਾਰੀਆਂ ਦੇ ਪ੍ਰਤੀ ਪੂਰੇ ਸਨਮਾਨ ਨਾਲ, ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੈਂ ਧਾਰਮਿਕ ਕਾਰਨਾਂ ਕਰਕੇ ਦੂਜੀਆਂ ਔਰਤਾਂ ਨੂੰ ਨਹੀਂ ਛੂਹਦਾ ਹਾਂ।
Nodirbek Yakubboev didnt shake hands with Vaishali Rameshbabu because “Islam doesnt allow shaking hands with women,” only to be checkmated by the same woman, Vaishali Rameshbabu. You absolute queen ♟👸 pic.twitter.com/YWPV2bGBcQ
— Prayag (@theprayagtiwari) January 27, 2025
ਇਹ ਵੀ ਪੜ੍ਹੋ
Why did Nodirbek refuse to shake Vailshalis hand??? pic.twitter.com/zKMaFC48zT
— Jesse February (@Jesse_Feb) January 26, 2025
ਆਰ. ਵੈਸ਼ਾਲੀ ਨੇ ਵੀ ਉਜ਼ਬੇਕ ਖਿਡਾਰਨ ਨੂੰ ਹਰਾਉਣ ਤੋਂ ਬਾਅਦ ਆਪਣਾ ਹੱਥ ਨਹੀਂ ਵਧਾਇਆ। ਅੱਠ ਦੌਰਾਂ ਤੋਂ ਬਾਅਦ, ਭਾਰਤੀ ਖਿਡਾਰੀ ਦੇ ਚਾਰ ਅੰਕ ਸਨ ਅਤੇ ਪੰਜ ਹੋਰ ਦੌਰ ਬਾਕੀ ਸਨ। 23 ਸਾਲਾ ਯਾਕੂਬੋਵ, ਜੋ 2019 ਵਿੱਚ ਜੀਐਮ ਬਣੇਸਨ,ਇਹ ਮੈਚ ਹਾਰ ਗਏ ਅਤੇ ਇਸ ਸਮੇਂ ਚੈਲੇਂਜਰਸ ਸੈਕਸ਼ਨ ਵਿੱਚ ਅੱਠ ਦੌਰਾਂ ਤੋਂ ਬਾਅਦ ਤਿੰਨ ਅੰਕਾਂ ‘ਤੇ ਹਨ। ਆਰ ਵੈਸ਼ਾਲੀ ਭਾਰਤ ਦੇ ਸਭ ਤੋਂ ਵਧੀਆ ਸ਼ਤਰੰਜ ਖਿਡਾਰੀਆਂ ਵਿੱਚੋਂ ਇੱਕ ਹਨ। ਪਿਛਲੇ ਸਾਲ, ਮਹਿਲਾ ਸ਼ਤਰੰਜ ਓਲੰਪੀਆਡ ਵਿੱਚ, ਭਾਰਤ ਨੇ ਸਲੋਵੇਨੀਆ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ; ਉਦੋਂ ਵਿੀ ਵੈਸ਼ਾਲੀ ਟੀਮ ਦੀ ਇੱਕ ਮਹੱਤਵਪੂਰਨ ਮੈਂਬਰ ਸਨ।
ਨੋਦਿਰਬੇਕ ਯਾਕੂਬੋਵ ਨੇ ਲਿਖਿਆ, ਮੈਂ ਵੈਸ਼ਾਲੀ ਅਤੇ ਉਨ੍ਹਾਂ ਦੇ ਭਰਾ ਦਾ ਭਾਰਤ ਦੇ ਸਭ ਤੋਂ ਮਜ਼ਬੂਤ ਸ਼ਤਰੰਜ ਖਿਡਾਰੀਆਂ ਵਜੋਂ ਸਤਿਕਾਰ ਕਰਦਾ ਹਾਂ। ਜੇਕਰ ਮੇਰੇ ਵਿਵਹਾਰ ਨੇ ਉਨ੍ਹਾਂ ਨੂੰ ਦੁੱਖ ਪਹੁੰਚਾਇਆ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਮੇਰੇ ਕੋਲ ਕੁਝ ਹੋਰ ਸਪੱਸ਼ਟੀਕਰਨ ਹਨ: 1. ਸ਼ਤਰੰਜ ਹਰਾਮ ਨਹੀਂ ਹੈ। ਉਨ੍ਹਾਂ ਨੇ ਕਿਹਾ, ਮੈਂ ਉਹੀ ਕਰਦਾ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ। ਮੈਂ ਦੂਜਿਆਂ ਨੂੰ ਵਿਰੋਧੀ ਲਿੰਗ ਨਾਲ ਹੱਥ ਨਾ ਮਿਲਾਉਣ, ਜਾਂ ਔਰਤਾਂ ਨੂੰ ਹਿਜਾਬ ਜਾਂ ਬੁਰਕਾ ਨਾ ਪਹਿਨਣ ਦੀ ਤਾਕੀਦ ਨਹੀਂ ਕਰਦਾ। ਇਹ ਉਨ੍ਹਾਂ ਦਾ ਕੰਮ ਹੈ ਕਿ ਉਹ ਜੋ ਕਰਦੇ ਹਨ ਉਹ ਕਰਨ।” ਯਾਕੂਬੋਵ ਨੇ ਕਿਹਾ ਕਿ ਉਨ੍ਹਾਂ ਨੇ ਰੋਮਾਨੀਆ ਦੀ ਇਰੀਨਾ ਬੁਲਮਾਗਾ ਦੇ ਖਿਲਾਫ ਅੱਠਵੇਂ ਦੌਰ ਦੇ ਮੈਚ ਦੌਰਾਨ ਅਜਿਹੀ ਸਥਿਤੀ ਤੋਂ ਬਚਣ ਲਈ ਉਨ੍ਹਾਂ ਨੇ ਆਪਣੇ ਧਾਰਮਿਕ ਵਿਸ਼ਵਾਸਾਂ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ।