ਹੁਣ ਕਰੋੜਾਂ ‘ਚ ਖੇਡਣਗੀਆਂ ਭਾਰਤੀ ਕ੍ਰਿਕੇਟਰ ਕੁੜੀਆਂ

Published: 

14 Feb 2023 11:25 AM

ਡਬਲਿਊਪੀਐਲ ਦੀ ਫ੍ਰੈਂਚਾਈਜ਼ੀਜ਼ ਵੱਲੋਂ 10 ਭਾਰਤੀ ਕੁੜੀਆਂ ਨੂੰ 1-1 ਕਰੋੜ ਰੁਪਏ ਤੋਂ ਵੀ ਵੱਧ ਰਕਮ ਦੇ ਕੇ ਖਰੀਦਿਆ ਗਿਆ।

ਹੁਣ ਕਰੋੜਾਂ ਚ ਖੇਡਣਗੀਆਂ ਭਾਰਤੀ ਕ੍ਰਿਕੇਟਰ ਕੁੜੀਆਂ
Follow Us On

ਮੁੰਬਈ : ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਵੀਮੈਨ ਪ੍ਰੀਮੀਅਰ ਲੀਗ – ਡਬਲਿਊਪੀਐਲ ਲਈ ਨੀਲਾਮੀ ਦੇ ਪਹਿਲੇ ਹੀ ਦੌਰ ਵਿੱਚ ਸ਼ਾਮਿਲ ਕਰ ਲਿਆ ਗਿਆ ਸੀ, ਜਿੱਥੇ ਉਹ ਅਖੀਰ ਵਿੱਚ 3.4 ਕਰੋੜ ਰੁਪਏ ਦੀ ਕੀਮਤ ‘ਚ ਸਭ ਤੋਂ ਮਹਿੰਗੀ ਵਿਕਣ ਵਾਲੀ ਭਾਰਤੀ ਕੁੜੀ ਬਣ ਗਈ। ਮੌਜੂਦਾ ਸਮੇਂ ‘ਚ ਸਮ੍ਰਿਤੀ ਮੰਧਾਨਾ ਉਵੇਂ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਉਪ-ਕਪਤਾਨ ਹਨ, ਪਰ ਉਹਨਾਂ ਤੇ ਡਬਲਿਊਪੀਐਲ ਦੇ ਫ੍ਰੈਂਚਾਇਜ਼ੀਜ਼ ਵੱਲੋਂ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨ ਪ੍ਰੀਤ ਕੌਰ (1.80 ਕਰੋੜ ਰੁਪਏ) ਦੇ ਮੁਕਾਬਲੇ ਕਰੀਬ ਦੋਗੁਣੀ ਰਕਮ ਦੀ ਬੋਲੀ ਲਗਾ ਕੇ ਉਹਨਾਂ ਨੂੰ ਖਰੀਦ ਲਿਆ ਗਿਆ।

ਕਰੋੜਾਂ ਚ ਵਿੱਕੀਆਂ ਮਹਿਲਾ ਕ੍ਰਿਕੇਟਰਸ

ਦਰਅਸਲ, 10 ਭਾਰਤੀ ਮਹਿਲਾ ਕ੍ਰਿਕੇਟਰਸ ਨੂੰ 1-1 ਕਰੋੜ ਰੁਪਏ ਤੋਂ ਵੀ ਵੱਧ ਕੀਮਤ ‘ਚ ਡਬਲਿਊਪੀਐਲ ਦੀ ਫ੍ਰੈਂਚਾਇਜ਼ੀਜ਼ ਵੱਲੋਂ ਖਰੀਦਿਆ ਗਿਆ ਹੈ। ਇਹਨਾਂ ਵਿੱਚ ਦੀਪਤੀ ਸ਼ਰਮਾ ਨੂੰ 2.6 ਕਰੋੜ ਰੁਪਏ, ਜੈਮਿਮਾ ਰੋਡ੍ਰਿਕਸ ਨੂੰ 2.2 ਕਰੋੜ ਰੁਪਏ, ਸ਼ੈਫਾਲੀ ਵਰਮਾ ਨੂੰ 2.0 ਕਰੋੜ ਰੁਪਏ, ਰਿਚਾ ਘੋਸ਼ ਅਤੇ ਪੂਜਾ ਵਸਤ੍ਰਾਕਰ ਨੂੰ 1.90-1.90 ਕਰੋੜ ਰੁਪਏ, ਰੇਣੁਕਾ ਸਿੰਘ ਅਤੇ ਯਸਤਿਕਾ ਨੂੰ 1.50-1.50 ਕਰੋੜ ਰੁਪਏ ਜਦ ਕਿ ਦੇਵਿਕਾ ਵੈਦ ਨੂੰ 1.40 ਕਰੋੜ ਰੁਪਏ ‘ਚ ਖਰੀਦਿਆ ਗਿਆ।

ਪਾਕਿਸਤਾਨ ਦੇ ਖ਼ਿਲਾਫ਼ ਪ੍ਰਦਰਸ਼ਨ ਦਾ ਮਿਲਿਆ ਇਨਾਮ

ਮੌਜੂਦਾ ਸਮੇਂ ਵਿੱਚ ਦੱਖਣ ਅਫ਼੍ਰੀਕਾ ‘ਚ ਖੇਡੇ ਜਾ ਰਹੇ ਟੀ-20 ਮਹਿਲਾ ਕ੍ਰਿਕੇਟ ਵਿਸ਼ਵ ਕੱਪ ਦੌਰਾਨ ਪਾਕਿਸਤਾਨ ਦੇ ਖਿਲਾਫ ਖੇਡੇ ਗਏ ਆਪਣੇ ਪਹਿਲੇ ਹੀ ਮੈਚ ਵਿੱਚ ਸ਼ਾਨਦਾਰ ਜਿੱਤ ‘ਚ ਲਾਜਵਾਬ ਪ੍ਰਦਰਸ਼ਨ ਕਰਨ ਵਾਲੀਆਂ ਜੈਮਿਮਾ ਰੋਡ੍ਰਿਕਸ ਅਤੇ ਰਿਚਾ ਘੋਸ਼ ਨੂੰ ਡਬਲਿਊਪੀਐਲ ਦੇ ਫ੍ਰੈਂਚਾਇਜ਼ੀਜ਼ ਵੱਲੋਂ ਵੱਡੀ ਹੱਲਾਸ਼ੇਰੀ ਮਿਲੀ, ਜਿੱਥੇ ਜੈਮਿਮਾ ਰੋਡ੍ਰਿਕਸ ਨੇ ਨਬਾਦ 53 ਅਤੇ ਰਿਚਾ ਘੋਸ਼ ਨੇ ਨਬਾਦ 31 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ 7 ਵਿਕਟਾਂ ਤੋਂ ਜਿੱਤ ਦਿਵਾ ਦਿੱਤੀ ਸੀ।

ਦੀਪਤੀ ਸ਼ਰਮਾਂ ਨੂੰ ਯੂਪੀ ਵਾਰੀਅਰਜ਼ ਨੇ ਖ਼ਰੀਦਿਆ

ਦੀਪਤੀ ਸ਼ਰਮਾ ਨੂੰ ਡਬਲਿਊਪੀਐਲ ਦੀ ਫ੍ਰੈਂਚਾਇਜ਼ੀ ਯੂਪੀ ਵਾਰੀਅਰਜ਼ ਵੱਲੋਂ 2.60 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ।

ਦਿੱਲੀ ਕੈਪੀਟਲਸ ਦੀ ਜੈਮਿਮਾ ਰੋਡ੍ਰਿਕਸ ਅਤੇ ਸ਼ੈਫਾਲੀ ਵਰਮਾ

ਜੈਮਿਮਾ ਰੋਡ੍ਰਿਕਸ ਨੂੰ ਡਬਲਿਊਪੀਐਲ ਦੀ ਫ੍ਰੈਂਚਾਇਜ਼ੀ ਦਿੱਲੀ ਕੈਪੀਟਲਸ ਵੱਲੋਂ 2.20 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਸ਼ੈਫਾਲੀ ਵਰਮਾ ਨੂੰ ਡਬਲਿਊਪੀਐਲ ਦੀ ਫ੍ਰੈਂਚਾਇਜ਼ੀ ਦਿੱਲੀ ਕੈਪੀਟਲਸ ਵੱਲੋਂ 2.0 ਕਰੋੜ ਰੁਪਏ ਦੀ ਰਕਮ ਵਿੱਚ ਖਰੀਦਿਆ ਗਿਆ ਹੈ।

ਰਿਚਾ ਘੋਸ਼ ਨੂੰ ਆਰਸੀਬੀ ਅਤੇ ਪੂਜਾ ਵਸਤ੍ਰਾਕਰ ਨੂੰ ਮੁੰਬਈ ਇੰਡਿਅਨਸ ਨੇ ਖਰੀਦਿਆ

ਰਿਚਾ ਘੋਸ਼ ਨੂੰ ਡਬਲਿਊਪੀਐਲ ਦੀ ਫ੍ਰੈਂਚਾਇਜ਼ੀ ਰਾਇਲ ਚੈਲੇਂਜਰਜ਼ ਬੰਗਲੁਰੁ- ਆਰਸੀਬੀ ਵੱਲੋਂ ਅਤੇ ਪੂਜਾ ਵਸਤ੍ਰਾਕਰ ਨੂੰ ਮੁੰਬਈ ਇੰਡਿਯੰਸ ਨੇ 1.90-1.90 ਕਰੋੜ ਰੁਪਏ ਵਿਚ ਖਰੀਦਿਆ ਹੈ।

ਮੁੰਬਈ ਇੰਡਿਯੰਸ ਦੀ ਹੋਈ ਹਰਮਨਪ੍ਰੀਤ ਕੌਰ

ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਕਪਤਾਨ ਹਰਮਨ ਪ੍ਰੀਤ ਕੌਰ ਨੂੰ ਡਬਲਿਊਪੀਐਲ ਦੀ ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ ਵੱਲੋਂ 1.80 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦਿਆ ਗਿਆ ਹੈ।

Exit mobile version