ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਅੱਜ, 2000 ਪੁਲਿਸ ਮੁਲਾਜ਼ਮ ਤਾਇਨਾਤ, 1500 CCTV ਕੈਮਰਿਆਂ ਨਾਲ ਨਿਗਰਾਨੀ

Published: 

11 Jan 2024 12:30 PM

ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਉਨ੍ਹਾਂ ਦੀ ਪੁਲਿਸ ਫੋਰਸ ਸਵੇਰ ਤੋਂ ਲੈ ਕੇ ਰਾਤ ਤੱਕ ਸੁਰੱਖਿਆ ਨੂੰ ਯਕੀਨੀ ਬਣਾਏਗੀ ਤਾਂ ਜੋ ਮੈਚ ਨੂੰ ਸ਼ਾਂਕੀਪੂਰਵਕ ਨਿਪਟਾਇਆ ਜਾ ਸਕੇ। ਉਨ੍ਹਾਂ ਨੇ ਖੁਦ ਵੱਖ-ਵੱਖ ਥਾਵਾਂ 'ਤੇ ਤਾਇਨਾਤ ਅਧਿਕਾਰੀਆਂ ਨਾਲ ਬ੍ਰੀਫਿੰਗ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਦੇ ਨਾਲ ਹੀ ਜੇਕਰ ਕੋਈ ਪ੍ਰਦਰਸ਼ਨ ਦੇ ਲਈ ਆਉਂਦਾ ਹੈ ਤਾਂ ਉਸ ਨੂੰ ਰੋਕਣ ਅਤੇ ਗੱਲਬਾਤ ਕਰਨ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਅੱਜ, 2000 ਪੁਲਿਸ ਮੁਲਾਜ਼ਮ ਤਾਇਨਾਤ, 1500 CCTV ਕੈਮਰਿਆਂ ਨਾਲ ਨਿਗਰਾਨੀ
Follow Us On

ਪੰਜਾਬ ਕ੍ਰਿਕਟ ਐਸੋਸੀਏਸ਼ਨ(ਪੀਸੀਏ) ਦੇ ਆਈਐਸ ਬ੍ਰਿੰਦਾ ਇੰਟਰਨੈਸ਼ਨਲ ਸਟੇਡੀਅਮ, ਮੌਹਾਲੀ ਵਿੱਚ ਵੀਰਵਾਰ ਨੂੰ ਇੰਡੀਆ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਕ੍ਰਿਕੇਟ ਮੈਚ ਖੇਡਿਆ ਜਾਣਾ ਹੈ। ਇਸ ਟੀ-2- ਮੈਚ ਵਿੱਚ ਮੋਹਾਲੀ ਪੁਲਿਸ ਵੱਲੋਂ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਅੰਦਰ-ਬਾਹਰ ਦੋ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੈਚ ਤੋਂ ਇੱਕ ਦਿਨ ਪਹਿਲਾਂ ਐਸਐਸਪੀ ਡਾ. ਸੰਦੀਪ ਗਰਗ ਨੇ ਖੁੱਦ ਪੀਸੀਏ ਸਟੇਡੀਅਮ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ 1500 ਸੀਸੀਟੀਵੀ ਕੈਮਰਿਆਂ ਨਾਲ ਨਜ਼ਰ ਰੱਖੀ ਜਾਵੇਗੀ। ਐਂਟਰੀ ਗੇਟ ‘ਤੇ ਵੀਡੀਓ ਐਨਾਲਿਟਿਕਲ ਹੇਡ ਕਾਉਂਟਿੰਗ ਕੈਮਰੇ ਇੰਸਟਾਲ ਕੀਤੇ ਗਏ ਹਨ। ਇਸ ਨਾਲ ਪਤਾ ਚਲੇਗਾ ਕਿ ਸਟੇਡੀਅਮ ਵਿੱਚ ਕਿੰਨੇ ਦਰਸ਼ਕ ਮੈਚ ਦੇਖਣ ਸਟੇਡੀਅਮ ਵਿੱਚ ਪਹੁੰਚਣਗੇ।

ਐਸਐਸਪੀ ਡਾ.ਗਰਗ ਨੇ ਦੱਸਿਆ ਕਿ ਮੈਚ ਤੋਂ ਇੱਕ ਦਿਨ ਪਹਿਲਾਂ ਡੌਗ ਸਕਵਾਡ ਦੀ ਟੀਮਾਂ ਕੋਲੋਂ ਸਟੇਡੀਅਮ ਦੇ ਅੰਦਰ ਦੀ ਜਾਂਚ ਕਰਵਾਈ ਗਈ। ਇਸ ਦੇ ਨਾਲ ਹੀ ਬਾਹਰੋਂ ਵੀ ਹਰ ਨਾਕੇ ‘ਤੇ ਸਖ਼ਤ ਚੈਕਿੰਗ ਕੀਤੀ ਗਈ। ਮੈਚ ਦੌਰਾਨ ਪੀਸੀਏ ਸਟੇਡੀਅਮ ਵਿੱਚ ਹਰ ਵਿਅਕਤੀ ਦੀ ਸਖ਼ਤ ਨਿਗਰਾਨੀ ਕੀਤੀ ਜਾਵੇਗੀ। ਇਸ ਦੇ ਲਈ ਬਾਹਰਲੇ ਸੂਬਿਆਂ ਅਤੇ ਬਟਾਲੀਅਨਾਂ ਤੋਂ ਵੀ ਫੋਰਸ ਮੰਗਵਾਈ ਗਈ ਹੈ। ਮੈਚ ਦੌਰਾਨ ਸੁਰੱਖਿਆ ਲਈ ਸਟੇਡੀਅਮ ਦੇ ਬਾਹਰ ਅਤੇ ਅੰਦਰ 1000 ਕੈਮਰੇ ਲਗਾਏ ਜਾਣਗੇ, ਜਦਕਿ ਆਲੇ-ਦੁਆਲੇ ਅਤੇ ਪਾਰਕਿੰਗਾਂ ਵਿੱਚ 500 ਕੈਮਰੇ ਲਗਾਏ ਗਏ ਹਨ। ਸਟੇਡੀਅਮ ਵਿੱਚ 500 ਮੈਗਾਪਿਕਸਲ ਸਮੇਤ ਕੁੱਲ ਚਾਰ ਖ਼ਾਸ ਕੈਮਰੇ ਵੀ ਲਗਾਏ ਗਏ ਹਨ, ਜਿਨ੍ਹਾਂ ਰਾਹੀਂ ਹਰੇਕ ਵਿਅਕਤੀ ਦੀ ਸਾਫ਼ ਤਸਵੀਰ ਦੇਖੀ ਜਾ ਸਕਦੀ ਹੈ। ਇਹ ਕਿਸੇ ਵੀ ਗੜਬੜ ਦੀ ਸਥਿਤੀ ਵਿੱਚ ਦਰਸ਼ਕਾਂ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ।

ਇਹ ਕੈਮਰੇ ਸਟੇਡੀਅਮ ਦੇ ਚਾਰਾਂ ਦਿਸ਼ਾਵਾਂ ਵਿੱਚ ਲਗਾਏ ਜਾਣਗੇ। ਇਸਦੀ ਖਾਸੀਅਤ ਇਹ ਹੋਵੇਗੀ ਕੀ ਵਿਅਕਤੀ ਜਿਸ ਸੀਟ ‘ਤੇ ਬੈਠਾ ਹੋਵੇਗਾ,ਉਸ ਦੀ ਪਛਾਣ ਕਰ ਉਸ ਦੀ ਵੀਡੀਓ ਵਿੱਚੋਂ ਸਾਫ਼ ਤਸਵੀਰ ਕੱਢੀ ਜਾ ਸਕਦੀ ਹੈ। ਕੈਮਰਿਆਂ ਦਾ ਕੰਟਰੋਲ ਰੂਮ ਸਟੇਡੀਅਮ ਵਿੱਚ ਹੀ ਰਵੇਗਾ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਨਿਗਰਾਨੀ ਰੱਖਣਗੇ। ਇਸ ਤੋਂ ਇਲਾਵਾ ਦੰਗੇ ਰੋਕਣ ਵਾਲੀ 15 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਦਰਸ਼ਕਾਂ ਦੀ ਸੁਰੱਖਿਆ ਅਤੇ ਸਹੂਲਤ ਦੇ ਲਈ ਅੱਠ ਪਾਰਕਿੰਗ ਸਲਾਟ ਬਣਾਏ ਗਏ ਹਨ। ਐਸਐਸਪੀ ਮੌਹਾਲੀ ਨੇ ਦੱਸਿਆ ਕਿ ਪੀਸੀਏ ਪ੍ਰਬੰਧਕਾਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਦਰਸ਼ਕਾਂ ਦੀ ਸਹੂਲਤ ਲਈ ਪਲੇਕਾਰਡ ਅਤੇ ਬੋਰਡ ਲਗਾਉਣ ਤਾਂ ਜੋ ਉਨ੍ਹਾਂ ਨੂੰ ਸਟੇਡੀਅਮ ਵਿੱਚ ਐਂਟਰੀ ਕਰਨ ਵੇਲੇ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨ ਪਵੇ। ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਡਾਇਵਰਜ਼ਨ ਕੀਤਾ ਗਿਆ ਹੈ।