T20 World Cup 2024: ਬਾਰਬਾਡੋਸ ਦੇ ਤੂਫਾਨ ਨੇ ਵਧਾਈਆਂ ਟੀਮ ਇੰਡੀਆ ਦੀਆਂ ਮੁਸ਼ਕਿਲਾਂ, ਹੋਟਲਾਂ ‘ਚ ਲਾਈਨ ਚ ਲੱਗ ਕੇ ਪੇਪਰ ਪਲੇਟਾਂ ‘ਚ ਖਾ ਰਹੇ ਖਾਣਾ

Updated On: 

01 Jul 2024 12:32 PM IST

Indian Cricket Team In Barbados: ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਬਾਰਬਾਡੋਸ ਵਿੱਚ ਫਸ ਗਈ ਹੈ। ਬਾਰਬਾਡੋਸ 'ਚ ਤੂਫਾਨ ਕਾਰਨ ਭਾਰਤੀ ਟੀਮ ਸਮੇਂ 'ਤੇ ਉਥੋਂ ਰਵਾਨਾ ਨਹੀਂ ਹੋ ਸਕੀ। ਦੇਖਣਾ ਦਿਲਚਸਪ ਹੋਵੇਗਾ ਕਿ ਇਹ ਤੂਫਾਨ ਕਦੋਂ ਸ਼ਾਂਤ ਹੁੰਦਾ ਹੈ ਅਤੇ ਕਦੋਂ ਭਾਰਤੀ ਟੀਮ ਬਾਰਬਾਡੋਸ ਤੋਂ ਨਿਕਲ ਕੇ ਕਦੋਂ ਭਾਰਤ ਪਹੁੰਚਦੀ ਹੈ।

T20 World Cup 2024: ਬਾਰਬਾਡੋਸ ਦੇ ਤੂਫਾਨ ਨੇ ਵਧਾਈਆਂ ਟੀਮ ਇੰਡੀਆ ਦੀਆਂ ਮੁਸ਼ਕਿਲਾਂ, ਹੋਟਲਾਂ ਚ ਲਾਈਨ ਚ ਲੱਗ ਕੇ ਪੇਪਰ ਪਲੇਟਾਂ ਚ ਖਾ ਰਹੇ ਖਾਣਾ

ਬਾਰਬਾਡੋਸ: ਤੂਫਾਨ ਕਰਕੇ ਪੇਪਰ ਪਲੇਟਾਂ 'ਚ ਖਾਣਾ ਖਾਉਣ ਨੂੰ ਮਜਬੂਰ ਟੀਮ ਇੰਡੀਆ

Follow Us On

ਭਾਰਤੀ ਟੀਮ ਨੇ ਬਾਰਬਾਡੋਸ ਵਿੱਚ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਿਆ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 29 ਜੂਨ ਸ਼ਨੀਵਾਰ ਨੂੰ ਖਿਤਾਬੀ ਮੈਚ ਖੇਡਿਆ ਗਿਆ। ਇਸ ਤੋਂ ਬਾਅਦ ਸੋਮਵਾਰ 01 ਜੁਲਾਈ ਨੂੰ ਟੀਮ ਇੰਡੀਆ ਨੇ ਬਾਰਬਾਡੋਸ ਤੋਂ ਨਿਊਯਾਰਕ ਲਈ ਰਵਾਨਾ ਹੋਣਾ ਸੀ ਅਤੇ ਉਥੋਂ ਦੁਬਈ ਦੇ ਰਸਤੇ ਭਾਰਤ ਆਉਣਾ ਸੀ ਪਰ ਤੂਫਾਨ ਨੇ ਟੀਮ ਦੇ ਸ਼ੈਡਿਊਲ ਚ ਬਦਲਾਅ ਕਰ ਦਿੱਤਾ। ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਤੂਫਾਨ ਨੇ ਭਾਰਤੀ ਟੀਮ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਇੱਥੋਂ ਤੱਕ ਕਿ ਹੋਟਲਾਂ ਵਿੱਚ ਖਾਣੇ ਦੀ ਸਮੱਸਿਆ ਵੀ ਸ਼ੁਰੂ ਹੋ ਗਈ ਹੈ।

ਖੇਡ ਪੱਤਰਕਾਰ ਬੋਰੀਆ ਮਜੂਮਦਾਰ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਟੀਮ ਇੰਡੀਆ ਅਤੇ ਭਾਰਤੀ ਮੀਡੀਆ ਨੂੰ ਉੱਥੋਂ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇੱਕ ਵਾਰ ਚੱਕਰਵਾਤ ਦੇ ਖਤਮ ਹੋਣ ‘ਤੇ ਟੀਮ ਇੰਡੀਆ ਅਤੇ ਭਾਰਤੀ ਮੀਡੀਆ ਨੂੰ ਬਾਹਰ ਕੱਢਣ ਲਈ ਸਭ ਕੁਝ ਕੀਤਾ ਜਾਵੇਗਾ। ਹਵਾਈ ਅੱਡਾ ਬੰਦ ਹੈ। ਜਿਸ ਹੋਟਲ ‘ਚ ਭਾਰਤੀ ਟੀਮ ਠਹਿਰ ਰਹੀ ਹੈ, ਉਸ ਨੂੰ ਸੀਮਤ ਸਟਾਫ ਨਾਲ ਚਲਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਭਾਰਤੀ ਖਿਡਾਰੀਆਂ ਨੇ ਕਤਾਰ ਵਿੱਚ ਪੇਪਰ ਪਲੇਟਸ ਵਿੱਚ ਖਾਣਾ ਖਾਧਾ।

30 ਜੂਨ (ਐਤਵਾਰ) ਨੂੰ ਵਿਸ਼ਵ ਕੱਪ ਫਾਈਨਲ ਲਈ ਰਿਜ਼ਰਨ ਡੇਅ ਦੇ ਰੂਪ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਯਾਨੀ ਸੋਮਵਾਰ ਨੂੰ ਟੀਮ ਇੰਡੀਆ ਨੇ ਬਾਰਬਾਡੋਸ ਤੋਂ ਰਵਾਨਾ ਹੋਣਾ ਸੀ ਪਰ ਤੂਫਾਨ ਕਾਰਨ ਅਜਿਹਾ ਨਹੀਂ ਹੋ ਸਕਿਆ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਤੂਫਾਨ ਕਦੋਂ ਸ਼ਾਂਤ ਹੁੰਦਾ ਹੈ ਅਤੇ ਕਦੋਂ ਭਾਰਤੀ ਟੀਮ ਬਾਰਬਾਡੋਸ ਤੋਂ ਨਿਕਲ ਕੇ ਕਦੋਂ ਭਾਰਤ ਪਹੁੰਚਦੀ ਹੈ।

17 ਸਾਲ ਬਾਅਦ ਭਾਰਤ ਨੇ ਜਿੱਤਿਆ ਟੀ-20 ਵਿਸ਼ਵ ਕੱਪ ਦਾ ਖਿਤਾਬ

ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਨੇ 17 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ 2007 ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਪਹਿਲੇ ਐਡੀਸ਼ਨ ‘ਚ ਚੈਂਪੀਅਨ ਬਣੀ ਸੀ। 2007 ਵਿੱਚ, ਭਾਰਤ ਨੇ ਧੋਨੀ ਦੀ ਕਪਤਾਨੀ ਵਿੱਚ ਇਹ ਖਿਤਾਬ ਜਿੱਤਿਆ ਸੀ। ਇਸ ਵਾਰ ਭਾਵ 2024 ਵਿੱਚ, ਭਾਰਤੀ ਟੀਮ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਟੀ-20 ਵਿਸ਼ਵ ਕੱਪ ਟਰਾਫੀ ਜਿੱਤੀ। ਰੋਹਿਤ ਬ੍ਰਿਗੇਡ ਨੇ ਫਾਈਨਲ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਜਿੱਤਿਆ।