IND vs AFG, Asian Games Cricket 2026: ਸੈਮੀਫਾਈਨਲ ‘ਚ ਟੀਮ ਇੰਡੀਆ, ਇੰਝ ਨਿਕਲਿਆ ਅਫਗਾਨਿਸਤਾਨ ਨਾਲ ਮੈਚ ਦਾ ਨਤੀਜਾ

Updated On: 

28 Sep 2026 11:22 AM IST

India vs Afghanistan Called off: ਜਾਪਾਨ ਦੇ ਆਇਚੀ-ਨਾਗੋਆ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਪੁਰਸ਼ ਕ੍ਰਿਕਟ ਵਿੱਚ ਟੀਮ ਇੰਡੀਆ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲਾ ਮੈਚ ਰੱਦ ਹੋ ਗਿਆ ਹੈ।

IND vs AFG, Asian Games Cricket 2026: ਸੈਮੀਫਾਈਨਲ ਚ ਟੀਮ ਇੰਡੀਆ, ਇੰਝ ਨਿਕਲਿਆ ਅਫਗਾਨਿਸਤਾਨ ਨਾਲ ਮੈਚ ਦਾ ਨਤੀਜਾ

ਸੈਮੀਫਾਈਨਲ ‘ਚ ਪਹੁੰਚੀ ਟੀਮ ਇੰਡੀਆ

ਟੀਮ ਇੰਡੀਆ ਨੇ ਸੈਮੀਫਾਈਨਲ ਦੀ ਟਿਕਟ ਕਟਾ ਲਈ ਹੈ। ਜਾਪਾਨ ਦੇ ਆਇਚੀ-ਨਾਗੋਆ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਪੁਰਸ਼ ਕ੍ਰਿਕਟ ਵਿੱਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲਾ ਦੂਜਾ ਕੁਆਰਟਰ ਫਾਈਨਲ ਮੁਕਾਬਲਾ ਰੱਦ ਹੋ ਗਿਆ। ਮੈਚ ਰੱਦ ਹੁੰਦੇ ਹੀ ਟੀਮ ਇੰਡੀਆ ਨੂੰ ਸੈਮੀਫਾਈਨਲ ਵਿੱਚ ਖੇਡਣ ਦਾ ਮੌਕਾ ਮਿਲ ਗਿਆ। ਪਾਕਿਸਤਾਨ ਤੋਂ ਬਾਅਦ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਭਾਰਤ ਦੂਜੀ ਟੀਮ ਹੈ।

ਭਾਰਤ-ਅਫਗਾਨਿਸਤਾਨ ਮੈਚ ਕਿਉਂ ਹੋਇਆ ਰੱਦ?

ਹੁਣ ਸਵਾਲ ਇਹ ਹੈ ਕਿ ਮੈਚ ਰੱਦ ਕਿਉਂ ਹੋਇਆ? ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਕੁਆਰਟਰ ਫਾਈਨਲ ਮੁਕਾਬਲਾ ਰੱਦ ਕਰਨ ਦਾ ਫੈਸਲਾ ਮੀਂਹ ਕਾਰਨ ਨਹੀਂ, ਸਗੋਂ ਇਸ ਦੇ ਚਲਦਿਆਂ ਗਿੱਲੇ ਹੋਏ ਆਊਟਫੀਲਡ ਕਾਰਨ ਲਿਆ ਗਿਆ। ਜਦੋਂ ਭਾਰਤ-ਅਫਗਾਨਿਸਤਾਨ ਦਾ ਮੈਚ ਰੱਦ ਕੀਤਾ ਗਿਆ, ਉਸ ਸਮੇਂ ਮੀਂਹ ਰੁਕ ਚੁੱਕਾ ਸੀ। ਪਰ ਮੈਦਾਨ ਦਾ ਬਾਹਰੀ ਹਿੱਸਾ ਇੰਨਾ ਗਿੱਲਾ ਸੀ ਕਿ ਮੈਚ ਕਰਵਾਉਣਾ ਮੁਸ਼ਕਲ ਸੀ। ਅਜਿਹੇ ਵਿੱਚ ਮੈਚ ਰੱਦ ਕਰਨ ਦਾ ਫੈਸਲਾ ਲਿਆ ਗਿਆ।

ਭਾਰਤ-ਅਫਗਾਨਿਸਤਾਨ ਮੈਚ ਦਾ ਨਤੀਜਾ ਕਿਵੇਂ ਨਿਕਲਿਆ?

ਭਾਰਤ-ਅਫਗਾਨਿਸਤਾਨ ਕੁਆਰਟਰ ਫਾਈਨਲ ਮੈਚ ਰੱਦ ਹੋਣ ਤੋਂ ਬਾਅਦ ਇਸ ਦਾ ਨਤੀਜਾ ਕਿਵੇਂ ਨਿਕਲਿਆ? ਟੀਮ ਇੰਡੀਆ ਨੂੰ ਹੀ ਸੈਮੀਫਾਈਨਲ ਦੀ ਟਿਕਟ ਕਿਉਂ ਮਿਲੀ? ਇਸ ਦੇ ਪਿੱਛੇ ਵਜ੍ਹਾ ਭਾਰਤ ਅਤੇ ਅਫਗਾਨਿਸਤਾਨ ਦੀ ICC T20I ਰੈਂਕਿੰਗ ਰਹੀ। ਟੀਮ ਇੰਡੀਆ ICC ਦੀ ਮੌਜੂਦਾ T20I ਰੈਂਕਿੰਗ ਵਿੱਚ ਅਫਗਾਨਿਸਤਾਨ ਤੋਂ ਕਾਫੀ ਅੱਗੇ ਹੈ। ਟੀਮ ਇੰਡੀਆ ਰੈਂਕਿੰਗ ਵਿੱਚ ਜਿੱਥੇ ਪਹਿਲੇ ਸਥਾਨ ‘ਤੇ ਹੈ, ਉੱਥੇ ਹੀ ਅਫਗਾਨਿਸਤਾਨ 10ਵੇਂ ਨੰਬਰ ‘ਤੇ ਹੈ। ਯਾਨੀ ਰੈਂਕਿੰਗ ਦੇ ਮਾਮਲੇ ਵਿੱਚ ਦੋਵਾਂ ਟੀਮਾਂ ਵਿਚਾਲੇ ਕਾਫੀ ਫਰਕ ਹੈ। ਇਹੀ ਵਜ੍ਹਾ ਰਹੀ ਕਿ ਟੀਮ ਇੰਡੀਆ ਨੂੰ ਸੈਮੀਫਾਈਨਲ ਦੀ ਟਿਕਟ ਮਿਲ ਗਈ, ਜਦਕਿ ਅਫਗਾਨਿਸਤਾਨ ਦੀ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ।

ਭਾਰਤ ਤੋਂ ਪਹਿਲਾਂ ਪਾਕਿਸਤਾਨ ਦਾ ਮੁਕਾਬਲਾ ਵੀ ਰੱਦ

ਭਾਰਤ ਤੋਂ ਪਹਿਲਾਂ ਪਾਕਿਸਤਾਨ ਦਾ ਕੁਆਰਟਰ ਫਾਈਨਲ ਮੁਕਾਬਲਾ ਵੀ ਹਾਂਗਕਾਂਗ ਨਾਲ ਰੱਦ ਹੋ ਗਿਆ ਸੀ। ਪਾਕਿਸਤਾਨ-ਹਾਂਗਕਾਂਗ ਵਿਚਾਲੇ ਹੋਣ ਵਾਲਾ ਮੁਕਾਬਲਾ ਮੀਂਹ ਕਾਰਨ ਰੱਦ ਹੋਇਆ, ਜਿੱਥੇ ਬਿਹਤਰ ਰੈਂਕਿੰਗ ਦਾ ਫਾਇਦਾ ਪਾਕਿਸਤਾਨ ਨੂੰ ਮਿਲਿਆ ਅਤੇ ਉਸ ਨੂੰ ਸੈਮੀਫਾਈਨਲ ਦੀ ਟਿਕਟ ਮਿਲ ਗਈ।

ਅਜਿਹਾ ਹੀ ਚੱਲਦਾ ਰਿਹਾ ਤਾਂ ਕਿੱਥੇ ਦਿਖੇਗਾ ਕ੍ਰਿਕਟ ਦਾ ਰੋਮਾਂਚ?

ਜਾਪਾਨ ਦੇ ਆਇਚੀ-ਨਾਗੋਆ ਵਿੱਚ ਅੱਗੇ ਵੀ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ। ਅਜਿਹੇ ਵਿੱਚ ਵੱਡਾ ਸਵਾਲ ਇਹ ਹੈ ਕਿ ਕੀ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋ ਸਕਣਗੇ? ਕੀ ਪ੍ਰਸ਼ੰਸਕਾਂ ਨੂੰ ਕੁਝ ਕ੍ਰਿਕਟ ਦਾ ਰੋਮਾਂਚ ਦੇਖਣ ਨੂੰ ਮਿਲੇਗਾ ਜਾਂ ਫਿਰ ਇਸੇ ਤਰ੍ਹਾਂ ਮੀਂਹ ਅਤੇ ਗਿੱਲੇ ਆਊਟਫੀਲਡ ਹੀ ਅੱਗੇ ਵੀ ਮੈਚਾਂ ਦਾ ਫੈਸਲਾ ਕਰਨਗੇ? ਸਵਾਲ ਉਨ੍ਹਾਂ ਟੀਮਾਂ ਦੇ ਹਿੱਤ ਨਾਲ ਵੀ ਜੁੜਿਆ ਹੈ, ਜੋ ਬਿਨਾਂ ਮੁਕਾਬਲਾ ਖੇਡੇ ਸਿਰਫ਼ ਘੱਟ ਰੈਂਕਿੰਗ ਦੇ ਆਧਾਰ ‘ਤੇ ਟੂਰਨਾਮੈਂਟ ਤੋਂ ਬਾਹਰ ਹੋ ਰਹੀਆਂ ਹਨ।

Source:TV9Hindi.com

Loading...
Unable to load recommendations.
Follow Us