ਦ੍ਰਵਿੜ ਨੂੰ ਮਿਲੇਗੀ ਰੋਹਿਤ-ਵਿਰਾਟ ਤੋਂ ਅੱਧੀ ਰਕਮ , ਇਸ ਤਰ੍ਹਾਂ ਟੀਮ ਇੰਡੀਆ 'ਚ ਵੰਡੇ ਜਾਣਗੇ 125 ਕਰੋੜ ਰੁਪਏ | t20-world-cup- team-india-bcci-prize-money--rahul-dravid-rohit-sharma-virat-kohli full detail in punjabi Punjabi news - TV9 Punjabi

ਦ੍ਰਵਿੜ ਨੂੰ ਮਿਲੇਗੀ ਰੋਹਿਤ-ਵਿਰਾਟ ਤੋਂ ਅੱਧੀ ਰਕਮ , ਇਸ ਤਰ੍ਹਾਂ ਟੀਮ ਇੰਡੀਆ ‘ਚ ਵੰਡੇ ਜਾਣਗੇ 125 ਕਰੋੜ ਰੁਪਏ

Updated On: 

08 Jul 2024 14:24 PM

T-20 World Cup Prize Money: ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ 2024 ਜਿੱਤਣ ਵਾਲੀ ਟੀਮ ਇੰਡੀਆ ਲਈ 125 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਇਹ ਰਕਮ ਖਿਡਾਰੀਆਂ ਅਤੇ ਸਪੋਰਟ ਸਟਾਫ ਵਿਚ ਕਿਵੇਂ ਵੰਡੀ ਜਾਵੇਗੀ, ਇਸ ਦਾ ਖੁਲਾਸਾ ਹੋਇਆ ਹੈ। ਜਾਣੋ ਰੋਹਿਤ ਸ਼ਰਮਾ-ਵਿਰਾਟ ਕੋਹਲੀ ਨੂੰ ਕਿੰਨੀ ਇਨਾਮੀ ਰਾਸ਼ੀ ਮਿਲੇਗੀ ਅਤੇ ਰਾਹੁਲ ਦ੍ਰਵਿੜ ਨੂੰ ਕਿੰਨੇ ਪੈਸੇ ਮਿਲਣਗੇ?

ਦ੍ਰਵਿੜ ਨੂੰ ਮਿਲੇਗੀ ਰੋਹਿਤ-ਵਿਰਾਟ ਤੋਂ ਅੱਧੀ ਰਕਮ , ਇਸ ਤਰ੍ਹਾਂ ਟੀਮ ਇੰਡੀਆ ਚ ਵੰਡੇ ਜਾਣਗੇ 125 ਕਰੋੜ ਰੁਪਏ

ਜੈ ਸ਼ਾਹ ਅਤੇ ਰਾਹੁਲ ਦ੍ਰਵਿੜ

Follow Us On

ਟੀ-20 ਵਿਸ਼ਵ ਕੱਪ 2024 ‘ਚ ਇਕ ਵੀ ਮੈਚ ਗੁਆਏ ਬਿਨਾਂ ਵਿਸ਼ਵ ਚੈਂਪੀਅਨ ਬਣੀ ਟੀਮ ਇੰਡੀਆ ‘ਤੇ ਹੁਣ ਪੈਸਿਆਂ ਦੀ ਵਰਖਾ ਹੋ ਰਹੀ ਹੈ। ਬੀਸੀਸੀਆਈ ਨੇ ਟੀ-20 ਵਿਸ਼ਵ ਕੱਪ ਜਿੱਤਦੇ ਹੀ ਟੀਮ ਇੰਡੀਆ ਲਈ ਆਪਣਾ ਖਜ਼ਾਨਾ ਖੋਲ੍ਹ ਦਿੱਤਾ ਹੈ। ਦੁਨੀਆ ਦੇ ਸਭ ਤੋਂ ਅਮੀਰ ਬੋਰਡ ਨੇ ਟੀਮ ਇੰਡੀਆ ਲਈ 125 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਕਿੰਨੇ ਪੈਸੇ ਮਿਲਣਗੇ ਅਤੇ ਮੁੱਖ ਕੋਚ ਅਤੇ ਸਪੋਰਟ ਸਟਾਫ ਨੂੰ ਕਿੰਨੀ ਰਕਮ ਮਿਲੇਗੀ? ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਸ਼ਵ ਚੈਂਪੀਅਨ ਖਿਡਾਰੀਆਂ ਨੂੰ ਮੁੱਖ ਕੋਚ ਰਾਹੁਲ ਦ੍ਰਵਿੜ ਤੋਂ ਦੁੱਗਣੇ ਪੈਸੇ ਮਿਲਣ ਵਾਲੇ ਹਨ।

ਵਰਲਡ ਚੈਂਪੀਅਨ ਖਿਡਾਰੀਆਂ ਨੂੰ ਕਿੰਨੇ ਪੈਸੇ ਮਿਲਣਗੇ?

ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਰੋਹਿਤ ਸ਼ਰਮਾ, ਵਿਰਾਟ ਕੋਹਲੀ ਸਮੇਤ ਟੀਮ ਇੰਡੀਆ ਦੇ 15 ਖਿਡਾਰੀਆਂ ਨੂੰ 5-5 ਕਰੋੜ ਰੁਪਏ ਮਿਲਣ ਜਾ ਰਹੇ ਹਨ। ਇਨ੍ਹਾਂ 15 ਖਿਡਾਰੀਆਂ ‘ਚੋਂ 3 ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਇਕ ਵੀ ਮੈਚ ‘ਚ ਮੌਕਾ ਨਹੀਂ ਮਿਲਿਆ। ਇਹ ਖਿਡਾਰੀ ਹਨ ਸੰਜੂ ਸੈਮਸਨ, ਯੁਜਵੇਂਦਰ ਚਾਹਲ ਅਤੇ ਯਸ਼ਸਵੀ ਜੈਸਵਾਲ। ਬੀਸੀਸੀਆਈ ਨੇ 4 ਰਿਜ਼ਰਵ ਖਿਡਾਰੀਆਂ ਨੂੰ ਵੀ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਬੀਸੀਸੀਆਈ ਰਿੰਕੂ ਸਿੰਘ, ਸ਼ੁਭਮਨ ਗਿੱਲ, ਖਲੀਲ ਅਹਿਮਦ ਅਤੇ ਅਵੇਸ਼ ਖਾਨ ਨੂੰ ਵੀ 1 ਕਰੋੜ ਰੁਪਏ ਦੇਵੇਗਾ।

ਰਾਹੁਲ ਦ੍ਰਵਿੜ ਨੂੰ ਕਿੰਨੇ ਪੈਸੇ ਮਿਲਣਗੇ?

ਰਾਹੁਲ ਦ੍ਰਵਿੜ ਦੀ ਕੋਚਿੰਗ ‘ਚ ਟੀਮ ਇੰਡੀਆ ਨੇ ਵਿਸ਼ਵ ਕੱਪ ਜਿੱਤਣ ਦਾ ਸੋਕਾ ਖਤਮ ਕੀਤਾ ਅਤੇ ਬੀਸੀਸੀਆਈ ਨੇ ਇਸ ਮਹਾਨ ਖਿਡਾਰੀ ਨੂੰ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸਿਰਫ ਦ੍ਰਾਵਿੜ ਹੀ ਨਹੀਂ ਬਲਕਿ ਬੱਲੇਬਾਜ਼ੀ ਕੋਚ, ਗੇਂਦਬਾਜ਼ੀ ਕੋਚ, ਫੀਲਡਿੰਗ ਕੋਚ ਸਮੇਤ ਪੂਰੇ ਕੋਚਿੰਗ ਸਟਾਫ ਨੂੰ ਵੀ 2.5 ਕਰੋੜ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੈਕਰੂਮ ਸਟਾਫ ਮੈਂਬਰਾਂ ਨੂੰ ਵੀ 2-2 ਕਰੋੜ ਰੁਪਏ ਦਿੱਤੇ ਜਾਣਗੇ। ਇਹ ਇਨਾਮੀ ਰਾਸ਼ੀ ਟੀਮ ਇੰਡੀਆ ਦੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਸਮੇਤ ਕੁੱਲ 36 ਖਿਡਾਰੀਆਂ ਵਿੱਚ ਵੰਡੀ ਜਾ ਰਹੀ ਹੈ।

ਸਾਰਿਆਂ ਨੇ ਮਿਲ ਕੇ ਟੀ-20 ਵਿਸ਼ਵ ਕੱਪ ਜਿੱਤਿਆ ਹੈ ਅਤੇ ਬੀਸੀਸੀਆਈ ਨੇ ਸਾਰਿਆਂ ਨੂੰ ਸਲਾਮ ਕੀਤਾ ਹੈ। ਟੀਮ ਇੰਡੀਆ ਨੇ ਖਿਤਾਬੀ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਸੀ। ਇੱਕ ਸਮੇਂ ਇਹ ਮੈਚ ਟੀਮ ਇੰਡੀਆ ਦੇ ਹੱਥੋਂ ਬਾਹਰ ਸੀ ਪਰ ਬੁਮਰਾਹ, ਅਰਸ਼ਦੀਪ ਅਤੇ ਹਾਰਦਿਕ ਪੰਡਯਾ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ ਵਿਸ਼ਵ ਚੈਂਪੀਅਨ ਬਣੀ।

Exit mobile version