Smriti Mandhana Captain: ਸਮ੍ਰਿਤੀ ਮੰਧਾਨਾ ਬਣੀ ਟੀਮ ਇੰਡੀਆ ਦੀ ਕਪਤਾਨ, ਹਰਮਨਪ੍ਰੀਤ ਕੌਰ ‘ਤੇ ਲਿਆ ਗਿਆ ਵੱਡਾ ਫੈਸਲਾ
Indian Women Cricket Team: ਆਇਰਲੈਂਡ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਵਨਡੇ ਸੀਰੀਜ਼ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸਮ੍ਰਿਤੀ ਮੰਧਾਨਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਜਦਕਿ ਹਰਮਨਪ੍ਰੀਤ ਕੌਰ ਨੂੰ ਆਰਾਮ ਦਿੱਤਾ ਗਿਆ ਹੈ।
ਸਮ੍ਰਿਤੀ ਮੰਧਾਨਾ ਨੂੰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਆਇਰਲੈਂਡ ਖਿਲਾਫ ਵਨਡੇ ਸੀਰੀਜ਼ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। ਚੋਣਕਾਰਾਂ ਨੇ ਹਰਮਨਪ੍ਰੀਤ ਕੌਰ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਹਰਮਨਪ੍ਰੀਤ ਤੋਂ ਇਲਾਵਾ ਤੇਜ਼ ਗੇਂਦਬਾਜ਼ ਰੇਣੂਕਾ ਠਾਕੁਰ ਨੂੰ ਵੀ ਆਰਾਮ ਦਿੱਤਾ ਗਿਆ ਹੈ। ਹਰਫਨਮੌਲਾ ਦੀਪਤੀ ਸ਼ਰਮਾ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਇਰਲੈਂਡ ਦੇ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ 10 ਜਨਵਰੀ ਤੋਂ ਸ਼ੁਰੂ ਹੋਵੇਗੀ। ਤਿੰਨੋਂ ਵਨਡੇ ਮੈਚ ਨਿਰੰਜਨ ਸ਼ਾਹ ਸਟੇਡੀਅਮ, ਰਾਜਕੋਟ ਵਿੱਚ ਖੇਡੇ ਜਾਣਗੇ।
ਆਇਰਲੈਂਡ ਖਿਲਾਫ ਟੀਮ ਇੰਡੀਆ ਦੀ ਟੀਮ
ਸਮ੍ਰਿਤੀ ਮੰਧਾਨਾ (ਕਪਤਾਨ), ਦੀਪਤੀ ਸ਼ਰਮਾ (ਉਪ-ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਜੇਮਿਮਾ ਰੌਡਰਿਗਜ਼, ਉਮਾ ਛੇਤਰੀ, ਰਿਚਾ ਘੋਸ਼, ਤੇਜਲ ਹਸਬੇਂਸ, ਰਾਘਵੀ ਬਿਸ਼ਟ, ਮਿੰਨੂ ਮਨੀ, ਪ੍ਰਿਆ ਮਿਸ਼ਰਾ, ਤਨੁਜਾ ਕੰਵਰ, ਤਿਤਾਸ ਸਾਧੂ, ਸਾਇਮਾ ਠਾਕੋਰ, ਸਾਵਲੀ ਸਤਘਰੇ।
ਮੰਧਾਨਾ ਨੂੰ ਮਿਲੀ ਕਮਾਨ, ਉਹ ਹੀ ਫਿਊਚਰ ਕਪਤਾਨ
ਸਮ੍ਰਿਤੀ ਮੰਧਾਨਾ ਹੁਣ ਹਰ ਦੂਜੀ ਸੀਰੀਜ਼ ‘ਚ ਟੀਮ ਦੀ ਕਮਾਨ ਸੰਭਾਲ ਰਹੀ ਹੈ। ਹਾਲ ਹੀ ‘ਚ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ‘ਚ ਟੀਮ ਦੀ ਕਪਤਾਨੀ ਕੀਤੀ ਸੀ। ਇਸ ਲੜੀ ਵਿੱਚ ਵੀ ਹਰਮਨਪ੍ਰੀਤ ਕੌਰ ਨੂੰ ਆਰਾਮ ਦਿੱਤਾ ਗਿਆ ਸੀ। ਹੁਣ ਇਕ ਵਾਰ ਫਿਰ ਹਰਮਨਪ੍ਰੀਤ ਕੌਰ ਨੂੰ ਆਇਰਲੈਂਡ ਖਿਲਾਫ ਵਨਡੇ ਸੀਰੀਜ਼ ‘ਚ ਆਰਾਮ ਦਿੱਤਾ ਗਿਆ ਹੈ। ਚੋਣਕਾਰਾਂ ਦੀ ਇਸ ਰਣਨੀਤੀ ਤੋਂ ਸਾਫ਼ ਸੰਕੇਤ ਮਿਲ ਰਿਹਾ ਹੈ ਕਿ ਹੁਣ ਉਹ ਸਮ੍ਰਿਤੀ ਮੰਧਾਨਾ ਨੂੰ ਫੁੱਲ ਟਾਈਮ ਕਪਤਾਨ ਬਣਾਉਣ ਬਾਰੇ ਸੋਚ ਰਹੇ ਹਨ।
ਮੰਧਾਨਾ ਦੀ ਚੰਗੀ ਗੱਲ ਇਹ ਹੈ ਕਿ ਕਪਤਾਨੀ ਮਿਲਣ ਤੋਂ ਬਾਅਦ ਉਹ ਦਬਾਅ ‘ਚ ਵਿਖਰਦੀ ਨਹੀਂ। ਮੰਧਾਨਾ ਨੇ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦੇ ਤਿੰਨੋਂ ਟੀ-20 ਮੈਚਾਂ ‘ਚ ਅਰਧ ਸੈਂਕੜੇ ਲਗਾਏ ਸਨ। ਉਨ੍ਹਾਂ ਨੇ ਪਹਿਲੇ ਟੀ-20 ‘ਚ 54 ਦੌੜਾਂ, ਦੂਜੇ ਟੀ-20 ‘ਚ 62 ਦੌੜਾਂ ਅਤੇ ਤੀਜੇ ਟੀ-20 ‘ਚ 77 ਦੌੜਾਂ ਬਣਾ ਕੇ ਅਰਧ ਸੈਂਕੜੇ ਦੀ ਹੈਟ੍ਰਿਕ ਲਗਾਈ। ਮੰਧਾਨਾ ਨੇ ਨਾ ਸਿਰਫ ਟੀ-20 ਸੀਰੀਜ਼ ‘ਚ ਅਰਧ ਸੈਂਕੜੇ ਲਗਾਏ ਸਨ ਸਗੋਂ ਵਨਡੇ ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ ਵੀ ਅਰਧ ਸੈਂਕੜੇ ਲਗਾਏ ਸਨ।
ਹਾਲਾਂਕਿ ਤੀਜੇ ਵਨਡੇ ‘ਚ ਉਹ 4 ਦੌੜਾਂ ਬਣਾ ਕੇ ਆਊਟ ਹੋ ਗਈ ਸਨ। ਮੰਧਾਨਾ ਦੀ ਕਪਤਾਨੀ ‘ਚ ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ ਟੀ-20 ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕੀਤਾ। ਵਨਡੇ ਸੀਰੀਜ਼ ‘ਚ ਵੀ ਵੈਸਟਇੰਡੀਜ਼ ਨਾਲ ਅਜਿਹਾ ਹੀ ਹੋਇਆ। ਹੁਣ ਭਾਰਤੀ ਪ੍ਰਸ਼ੰਸਕ ਆਇਰਲੈਂਡ ਖਿਲਾਫ ਵਨਡੇ ਸੀਰੀਜ਼ ‘ਚ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕਰਨਗੇ।
ਇਹ ਵੀ ਪੜ੍ਹੋ
ਭਾਰਤ-ਆਇਰਲੈਂਡ ਵਨਡੇ ਸੀਰੀਜ਼ ਦਾ ਸ਼ੈਡਿਊਲ
ਪਹਿਲਾ ਵਨਡੇ- 10 ਜਨਵਰੀ, ਰਾਜਕੋਟ
ਦੂਜਾ ਵਨਡੇ- 12 ਜਨਵਰੀ, ਰਾਜਕੋਟ
ਤੀਜਾ ਵਨਡੇ- 15 ਜਨਵਰੀ, ਰਾਜਕੋਟ