ਪੰਜਾਬ ਦੇ ਸੀਨੀਅਰ ਕਾਂਸਟੇਬਲ ਨੇ ਜਿੱਤਿਆ ਸੋਨ ਤਗਮਾ, ਲਖਵਿੰਦਰ ਸਿੰਘ ਨੇ ਕੈਨੇਡਾ ‘ਚ ਵਰਲਡ ਪੁਲਿਸ ਖੇਡਾਂ ‘ਚ ਜੈਵਲਿਨ ਥਰੋਅ ‘ਚ ਸ਼ਾਨਦਾਰ ਪ੍ਰਦਰਸ਼ਨ

Updated On: 

05 Aug 2023 13:16 PM

ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਨੇ ਕੈਨੇਡਾ 'ਚ ਵਰਲਡ ਪੁਲਿਸ ਖੇਡਾਂ 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤ ਕੇ ਦੇਸ਼ ਨਾਦ ਨਾਮ ਰੌਸ਼ਨ ਕੀਤਾ ਹੈ।

ਪੰਜਾਬ ਦੇ ਸੀਨੀਅਰ ਕਾਂਸਟੇਬਲ ਨੇ ਜਿੱਤਿਆ ਸੋਨ ਤਗਮਾ, ਲਖਵਿੰਦਰ ਸਿੰਘ ਨੇ ਕੈਨੇਡਾ ਚ ਵਰਲਡ ਪੁਲਿਸ ਖੇਡਾਂ ਚ ਜੈਵਲਿਨ ਥਰੋਅ ਚ ਸ਼ਾਨਦਾਰ ਪ੍ਰਦਰਸ਼ਨ

(Photos Credit: Twitter/@SandeepJakharpb)

Follow Us On

ਸਪੋਰਟਸ ਨਿਊਜ਼। ਪੰਜਾਬ ਪੁਲਿਸ ਨੂੰ ਤੁਸੀਂ ਮੁਲਜ਼ਮਾਂ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਦਿਆਂ ਸੁਣਿਆ ਅਤੇ ਦੇਖਿਆ ਹੋਵੇਗਾ। ਪਰ ਪੰਜਾਬ ਪੁਲਿਸ ਵਿੱਚ ਵੀ ਕਈ ਅਜਿਹੇ ਹੀਰੇ ਹਨ, ਜੋ ਵੱਖ-ਵੱਖ ਖੇਤਰਾਂ ਵਿੱਚ ਆਪਣੇ ਪੰਜਾਬ ਪੁਲਿਸ (Punjab Police) ਦਾ ਨਾਂਅ ਰੌਸ਼ਨ ਕਰ ਰਹੇ ਹਨ। ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਲਖਵਿੰਦਰ ਸਿੰਘ ਨੇ ਕੈਨੇਡਾ ‘ਚ ਵਰਲਡ ਪੁਲਿਸ ਖੇਡਾਂ ‘ਚ ਜੈਵਲਿਨ ਥਰੋਅ ‘ਚ ਸੋਨ ਤਮਗਾ ਜਿੱਤ ਕੇ ਦੇਸ਼ ਨਾਦ ਨਾਮ ਰੌਸ਼ਨ ਕੀਤਾ ਹੈ।

ਲਖਵਿੰਦਰ ਫਾਜ਼ਿਲਕਾ ਦੀ ਅਦਾਲਤ ‘ਚ ਤਾਇਨਾਤ

ਲਖਵਿੰਦਰ ਸਿੰਘ ਫਾਜ਼ਿਲਕਾ ਅਦਾਲਤ ‘ਚ ਬਤੌਰ ਨਾਇਬ ਅਦਾਲਤ ‘ਚ ਆਪਣੀ ਸੇਵਾ ਨਿਭਾਅ ਰਹੇ ਹਨ। ਕੈਨੇਡਾ ਵਰਲਡ ਪੁਲਿਸ ਖੇਡਾਂ ‘ਚ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ (Gold Medal) ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਸਣੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ‘ਤੇ ਵੀ ਜਿੱਤ ਦੀ ਖੁਸ਼ੀ ਅਤੇ ਮਾਣ ਸਾਫ਼ ਨਜ਼ਰ ਆ ਰਿਹਾ ਹੈ।

ਵਿਧਾਇਕ ਨੇ ਲਖਵਿੰਦਰ ਨੂੰ ਦਿੱਤੀ ਵਧਾਈ

ਐਸਐਸਪੀ ਮਨਜੀਤ ਸਿੰਘ ਢੇਸੀ ਨੇ ਲਖਵਿੰਦਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਲਖਵਿੰਦਰ ਵਰਗੇ ਨੌਜਵਾਨਾਂ ਦਾ ਮਾਨ ਸਨਾਮਾਨ ਕਰਦੀ ਹੈ। ਪ੍ਰਮਾਤਮਾ ਅੱਗੇ ਅਰਦਾਸ ਉਨ੍ਹਾਂ ਕਿਹਾ ਕਿ ਲਖਵਿੰਦਰ ਇਸੇ ਤਰ੍ਹਾਂ ਖੇਡਾਂ ‘ਚ ਹਿੱਸਾ ਲੈ ਕੇ ਪੁਲਿਸ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰਦੇ ਰਹਿਣ। ਉਥੇ ਹੀ ਹਲਕਾ ਵਿਧਾਇਕ ਸੰਦੀਪ ਜਾਖੜ (Sandeep Jakhar) ਨੇ ਲਖਵਿੰਦਰ ਸਿੰਘ ਨੂੰ ਵਧਾਈ ਦਿੱਤੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ