ਵਿਸ਼ਵ ਚੈਂਪੀਅਨ ਬੇਟੇ ਨੂੰ ਮਿਲਣ ਲਈ ਮਾਂ ਨੇ ਛੱਡੀ ਡਾਕਟਰ ਦੀ ਅਪਾਇੰਟਮੈਂਟ, ਦੇਖਦੇ ਹੀ ਚੁੰਮਿਆ ਮੱਥਾ, ਦੇਖੋ ਵੀਡੀਓ | rohit sharma mother purnima sharma in wankhede stadium know full in punjabi Punjabi news - TV9 Punjabi

ਵਿਸ਼ਵ ਚੈਂਪੀਅਨ ਬੇਟੇ ਨੂੰ ਮਿਲਣ ਲਈ ਮਾਂ ਨੇ ਛੱਡੀ ਡਾਕਟਰ ਦੀ ਅਪਾਇੰਟਮੈਂਟ, ਦੇਖਦੇ ਹੀ ਚੁੰਮਿਆ ਮੱਥਾ, ਦੇਖੋ ਵੀਡੀਓ

Updated On: 

05 Jul 2024 08:29 AM

ਹਰ ਮਾਤਾ-ਪਿਤਾ ਦੀ ਤਰ੍ਹਾਂ ਰੋਹਿਤ ਸ਼ਰਮਾ ਦੇ ਮਾਤਾ-ਪਿਤਾ ਲਈ 4 ਜੁਲਾਈ ਦਾ ਦਿਨ ਮਾਣ ਨਾਲ ਭਰਿਆ ਹੋਇਆ ਸੀ। ਆਖ਼ਰਕਾਰ, ਉਨ੍ਹਾਂ ਦਾ ਪੁੱਤਰ ਵਿਸ਼ਵ ਚੈਂਪੀਅਨ ਬਣ ਕੇ ਵਾਪਸ ਆਇਆ ਸੀ ਅਤੇ ਪੂਰਾ ਦੇਸ਼ ਉਨ੍ਹਾਂ ਨੂੰ ਸਲਾਮ ਕਰ ਰਿਹਾ ਸੀ। ਦੋਹਾਂ ਨੇ ਕਈ ਦਿਨਾਂ ਤੋਂ ਆਪਣੇ ਬੇਟੇ ਨੂੰ ਨਹੀਂ ਦੇਖਿਆ ਸੀ। ਇਸ ਲਈ ਉਹ ਵੀ ਆਪਣੇ ਬੇਟੇ ਦੀ ਖੁਸ਼ੀ 'ਚ ਸ਼ਾਮਲ ਹੋਣ ਲਈ ਵਾਨਖੇੜੇ ਸਟੇਡੀਅਮ ਪਹੁੰਚੇ।

ਵਿਸ਼ਵ ਚੈਂਪੀਅਨ ਬੇਟੇ ਨੂੰ ਮਿਲਣ ਲਈ ਮਾਂ ਨੇ ਛੱਡੀ ਡਾਕਟਰ ਦੀ ਅਪਾਇੰਟਮੈਂਟ, ਦੇਖਦੇ ਹੀ ਚੁੰਮਿਆ ਮੱਥਾ, ਦੇਖੋ ਵੀਡੀਓ

ਵਾਇਰਲ ਵੀਡੀਓ

Follow Us On

ਰੋਹਿਤ ਸ਼ਰਮਾ ਕਈ ਦਿਨਾਂ ਤੋਂ ਦੇਸ਼ ਤੋਂ ਬਾਹਰ ਸਨ। ਟੀ-20 ਵਿਸ਼ਵ ਕੱਪ 2024 ਦਾ ਚੈਂਪੀਅਨ ਬਣਨ ਲਈ ਉਹਨਾਂ ਨੇ ਨਿਊਯਾਰਕ ਅਤੇ ਵੈਸਟਇੰਡੀਜ਼ ਵਿੱਚ ਇੱਕ ਮਹੀਨੇ ਤੋਂ ਵੱਧ ਸਮਾਂ ਬਿਤਾਇਆ। 4 ਜੁਲਾਈ ਨੂੰ ਜਦੋਂ ਉਹ ਵਿਸ਼ਵ ਚੈਂਪੀਅਨ ਬਣ ਕੇ ਵਾਪਸ ਪਰਤੇ ਤਾਂ ਲੱਖਾਂ ਪ੍ਰਸ਼ੰਸਕ ਉਨ੍ਹਾਂ ਦਾ ਸਵਾਗਤ ਕਰਨ ਲਈ ਮੁੰਬਈ ਦੀਆਂ ਸੜਕਾਂ ‘ਤੇ ਖੜ੍ਹੇ ਸਨ। ਇਸ ਦੌਰਾਨ ਜਦੋਂ ਉਹਨਾਂ ਦੀ ਮਾਂ ਨੇ ਆਪਣੇ ਚੈਂਪੀਅਨ ਬੇਟੇ ਨੂੰ ਦੇਖਿਆ ਤਾਂ ਉਹ ਆਪਣੇ ਆਪ ‘ਤੇ ਕਾਬੂ ਨਾ ਰੱਖ ਸਕੀ ਅਤੇ ਆਪਣੇ ਬੇਟੇ ਦੇ ਮੱਥੇ ਨੂੰ ਚੁੰਮਿਆਂ ਜਿਸ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।

ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਟੀਮ ਇੰਡੀਆ 29 ਜੂਨ ਨੂੰ ਬਾਰਬਾਡੋਸ ਵਿੱਚ ਵਿਸ਼ਵ ਚੈਂਪੀਅਨ ਬਣੀ ਸੀ। ਉਦੋਂ ਤੋਂ ਹੀ ਪੂਰਾ ਦੇਸ਼ ਸਾਰੇ ਖਿਡਾਰੀਆਂ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਤੂਫਾਨ ਕਾਰਨ ਉਨ੍ਹਾਂ ਦੇ ਆਉਣ ‘ਚ ਦੇਰੀ ਹੋ ਗਈ। ਜਦੋਂ ਟੀਮ 4 ਜੁਲਾਈ ਨੂੰ ਵਾਪਸ ਆਈ ਤਾਂ ਪਹਿਲਾਂ ਦਿੱਲੀ ਅਤੇ ਫਿਰ ਮੁੰਬਈ ਵਿੱਚ ਲੱਖਾਂ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਰੋਹਿਤ ਸ਼ਰਮਾ ਆਪਣੀ ਟੀਮ ਨਾਲ ਵਿਸ਼ਵ ਚੈਂਪੀਅਨ ਬਣਨ ਲਈ ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਦੇਸ਼ ਤੋਂ ਬਾਹਰ ਰਹੇ। ਇੰਨੇ ਦਿਨ ਉਹ ਆਪਣੇ ਮਾਤਾ-ਪਿਤਾ ਤੋਂ ਦੂਰ ਰਹੇ। ਅਜਿਹੇ ‘ਚ ਜਦੋਂ ਉਹਨਾਂ ਦੀ ਮਾਂ ਨੇ ਕਈ ਦਿਨਾਂ ਬਾਅਦ ਉਸ ਨੂੰ ਦੇਖਿਆ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਭਾਰੀ ਭੀੜ ਦੇ ਵਿਚਕਾਰ ਸੈਲਫੀ ਲੈ ਰਹੇ ਆਪਣੇ ਬੇਟੇ ਦੇ ਦੋਵੇਂ ਗਲਾਂ ਅਤੇ ਮੱਥਿਆਂ ਤੇ ਪਿਆਰ ਦਿੱਤਾ। ਇਸ ਦੌਰਾਨ ਉਨ੍ਹਾਂ ਦੇ ਪਿਤਾ ਵੀ ਮੌਜੂਦ ਸਨ।

ਖੁੰਝ ਗਈ ਡਾਕਟਰ ਨਾਲ ਮੁਲਾਕਾਤ

ਹਰ ਮਾਤਾ-ਪਿਤਾ ਦੀ ਤਰ੍ਹਾਂ ਰੋਹਿਤ ਸ਼ਰਮਾ ਦੇ ਮਾਤਾ-ਪਿਤਾ ਲਈ 4 ਜੁਲਾਈ ਦਾ ਦਿਨ ਮਾਣ ਨਾਲ ਭਰਿਆ ਹੋਇਆ ਸੀ। ਆਖ਼ਰਕਾਰ, ਉਨ੍ਹਾਂ ਦਾ ਪੁੱਤਰ ਵਿਸ਼ਵ ਚੈਂਪੀਅਨ ਬਣ ਕੇ ਵਾਪਸ ਆਇਆ ਸੀ ਅਤੇ ਪੂਰਾ ਦੇਸ਼ ਉਨ੍ਹਾਂ ਨੂੰ ਸਲਾਮ ਕਰ ਰਿਹਾ ਸੀ। ਦੋਹਾਂ ਨੇ ਕਈ ਦਿਨਾਂ ਤੋਂ ਆਪਣੇ ਬੇਟੇ ਨੂੰ ਨਹੀਂ ਦੇਖਿਆ ਸੀ। ਇਸ ਲਈ ਉਹ ਵੀ ਆਪਣੇ ਬੇਟੇ ਦੀ ਖੁਸ਼ੀ ‘ਚ ਸ਼ਾਮਲ ਹੋਣ ਲਈ ਵਾਨਖੇੜੇ ਸਟੇਡੀਅਮ ਪਹੁੰਚੇ। ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਰੋਹਿਤ ਦੀ ਮਾਂ ਪੂਰਨਿਮਾ ਸ਼ਰਮਾ ਨੇ ਦੱਸਿਆ ਕਿ ਉਹ ਠੀਕ ਨਹੀਂ ਸੀ ਅਤੇ ਡਾਕਟਰ ਨਾਲ ਮੁਲਾਕਾਤ ਕੀਤੀ ਸੀ, ਪਰ ਉਹ ਆਪਣੇ ਬੇਟੇ ਦੇ ਖਾਸ ਪਲ ਨੂੰ ਮਿਸ ਨਹੀਂ ਕਰਨਾ ਚਾਹੁੰਦੀ ਸੀ। ਉਹਨਾਂ ਦਾ ਪਰਿਵਾਰ ਕਾਫੀ ਸਮੇਂ ਤੋਂ ਇਸ ਪਲ ਦੀ ਉਡੀਕ ਕਰ ਰਿਹਾ ਸੀ। ਇਸ ਲਈ ਉਹ ਇਸ ਖੁਸ਼ੀ ‘ਚ ਸ਼ਾਮਲ ਹੋਣ ਲਈ ਸਟੇਡੀਅਮ ਪਹੁੰਚੀ। ਰੋਹਿਤ ਦੀ ਮਾਂ ਨੇ ਕਿਹਾ ਕਿ ਵਿਸ਼ਵ ਕੱਪ ‘ਚ ਜਾਣ ਤੋਂ ਪਹਿਲਾਂ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇਹਨਾਂ ਖੁਸ਼ੀ ਭਰਿਆ ਦਿਨ ਦੇਖਣ ਨੂੰ ਮਿਲੇਗਾ।

ਦੇਖੋ ਵੀਡੀਓ

ਮਾਂ ਨੂੰ ਦੱਸਿਆ ਰਿਟਾਇਰਮੈਂਟ ਪਲਾਨ

ਇਸ ਇੰਟਰਵਿਊ ‘ਚ ਰੋਹਿਤ ਸ਼ਰਮਾ ਦੀ ਮਾਂ ਨੇ ਇਕ ਹੋਰ ਖੁਲਾਸਾ ਕੀਤਾ ਹੈ। ਉਨ੍ਹਾਂ ਦੇ ਮੁਤਾਬਕ ਰੋਹਿਤ ਸ਼ਰਮਾ ਨੇ ਰਵਾਨਾ ਹੋਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਨੂੰ ਛੱਡਣਾ ਚਾਹੁੰਦੇ ਹਨ। ਜਵਾਬ ਵਿੱਚ ਉਸਦੀ ਮਾਂ ਨੇ ਉਸਨੂੰ ਇਸ ਵਾਰ ਜਿੱਤ ਕੇ ਵਾਪਸ ਆਉਣ ਲਈ ਕਿਹਾ। ਰੋਹਿਤ ਦੀ ਮਾਂ ਆਪਣੇ ਬੇਟੇ ਨੂੰ ਇੰਨਾ ਪਿਆਰ ਦੇਖ ਕੇ ਯਕੀਨ ਨਹੀਂ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਅਜਿਹਾ ਮਾਹੌਲ ਅੱਜ ਤੱਕ ਕਦੇ ਨਹੀਂ ਦੇਖਿਆ ਗਿਆ, ਇਹ ਸਭ ਰੋਹਿਤ ਦੀ ਮਿਹਨਤ ਦਾ ਨਤੀਜਾ ਹੈ।

Exit mobile version