PSL ਦੀਆਂ ਟੀਮਾਂ ‘ਤੇ ਮੁਸੀਬਤ, ਪਲੇਆਫ ਤੋਂ ਪਹਿਲਾਂ ਨਹੀਂ ਮਿਲਿਆ ਅਭਿਆਸ ਦਾ ਮੌਕਾ, ਜਾਣੋ ਕੀ ਹੈ ਕਾਰਨ

Published: 

14 Mar 2023 22:09 PM

Cricket News: ਪਾਕਿਸਤਾਨ ਸੁਪਰ ਲੀਗ (PSL) ਦਾ ਲੀਗ ਦੌਰ ਖਤਮ ਹੋ ਗਿਆ ਹੈ ਅਤੇ ਹੁਣ ਪਲੇਆਫ ਦੀ ਵਾਰੀ ਹੈ ਜੋ ਲਾਹੌਰ 'ਚ ਖੇਡੀ ਜਾਣੀ ਹੈ ਪਰ ਇਸ ਤੋਂ ਪਹਿਲਾਂ ਟੀਮਾਂ ਅਭਿਆਸ ਨਹੀਂ ਕਰ ਸਕੀਆਂ ਹਨ।

PSL ਦੀਆਂ ਟੀਮਾਂ ਤੇ ਮੁਸੀਬਤ, ਪਲੇਆਫ ਤੋਂ ਪਹਿਲਾਂ ਨਹੀਂ ਮਿਲਿਆ ਅਭਿਆਸ ਦਾ ਮੌਕਾ, ਜਾਣੋ ਕੀ ਹੈ ਕਾਰਨ

PSL ਦੀਆਂ ਟੀਮਾਂ 'ਤੇ ਮੁਸੀਬਤ, ਪਲੇਆਫ ਤੋਂ ਪਹਿਲਾਂ ਨਹੀਂ ਮਿਲਿਆ ਅਭਿਆਸ ਦਾ ਮੌਕਾ, ਜਾਣੋ ਕੀ ਹੈ ਕਾਰਨ।

Follow Us On

ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ (PCB) ਦੇ ਚੇਅਰਮੈਨ ਨਜਮ ਸੇਠੀ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਮੋਹਸਿਨ ਨਕਵੀ ਨੂੰ ਲਾਹੌਰ ਵਿੱਚ ਹੋਣ ਵਾਲੇ ਪਾਕਿਸਤਾਨ ਸੁਪਰ ਲੀਗ (PSL) ਦੇ ਪਲੇਆਫ ਮੈਚਾਂ ਲਈ ਟੀਮਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।

ਸਿਆਸੀ ਹਾਲਾਤ ਖਰਾਬ ਹੋਣ ਕਰਕੇ ਕੀਤੀ ਮੰਗ

ਮੌਜੂਦਾ ਸਮੇਂ ‘ਚ ਲਾਹੌਰ ‘ਚ ਸਿਆਸੀ ਹਾਲਾਤ ਬਹੁਤ ਖਰਾਬ ਹਨ ਅਤੇ ਇਸੇ ਕਾਰਨ ਟੀਮਾਂ ਦੇ ਅਭਿਆਸ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ। ਲਾਹੌਰ ਕਲੰਦਰਸ ਅਤੇ ਮੁਲਤਾਨ ਸੁਲਤਾਨ ਨੇ ਮੰਗਲਵਾਰ ਨੂੰ ਅਭਿਆਸ ਕਰਨਾ ਸੀ ਪਰ ਸ਼ਹਿਰ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਅਭਿਆਸ ਸੈਸ਼ਨ ਰੱਦ ਕਰ ਦਿੱਤਾ ਹੈ। ਕ੍ਰਿਕਟ ਪਾਕਿਸਤਾਨ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ।

ਪਾਕਿਸਤਾਨ ਵਿੱਚ ਆਇਆ ਹੈ ਸਿਆਸੀ ਭੂਚਾਲ

ਦੱਸ ਦੇਈਏ ਕਿ ਇਸ ਵੇਲ੍ਹੇ ਪਾਕਿਸਤਾਨ ਵਿੱਚ ਸਿਆਸੀ ਭੂਚਾਲ ਆਇਆ ਹੋਇਆ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਜਿਸ ਨੂੰ ਲੈ ਕੇ ਉਨ੍ਹਾਂ ਦੇ ਸਮਰਥਕ ਪੂਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦਾ ਅਸਰ ਆਮ ਲੋਕਾਂ ਦੀ ਜਿੰਦਗੀ ਤੇ ਤਾਂ ਪੈ ਹੀ ਰਿਹਾ ਹੈ, ਪਰ ਹੁਣ ਖਿਡਾਰੀ ਵੀ ਇਨ੍ਹਾਂ ਦੀ ਲਪੇਟ ਵਿੱਚ ਆ ਗਏ ਹਨ।