ਸ਼ੁਭਮਨ ਗਿੱਲ ਦੀ ਵਾਪਸੀ, ਇਹ ਖਿਡਾਰੀ ਟੀਮ ਇੰਡੀਆ ਤੋਂ ਬਾਹਰ, ਪਾਕਿਸਤਾਨ ਖਿਲਾਫ ਇਹ ਹੈ ਪਲੇਇੰਗ XI

Published: 

14 Oct 2023 14:34 PM

ICC Mens ODI world cup, India vs Pakistan, Playing XI: ਅੱਜ ਅਹਿਮਦਾਬਾਦ ਵਿੱਚ ਕੌਣ ਜਿੱਤੇਗਾ? ਇਸ ਵੱਡੇ ਸਵਾਲ ਦਾ ਜਵਾਬ ਦੇਣ ਲਈ ਅਜੇ ਵੀ ਸਮਾਂ ਹੈ। ਪਰ, ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਪਲੇਇੰਗ ਇਲੈਵਨ ਵਿੱਚ ਕਿਹੜੇ-ਕਿਹੜੇ ਖਿਡਾਰੀ ਸ਼ਾਮਲ ਹੋਣਗੇ। ਹੁਣ ਦੋਵਾਂ ਟੀਮਾਂ ਨੂੰ ਦੇਖੋ ਅਤੇ ਅੰਦਾਜ਼ਾ ਲਗਾਓ ਕਿ ਅੱਜ ਕਿਸ 'ਤੇ ਕਿਸ ਦਾ ਹੱਥ ਹੈ। ਪਾਕਿਸਤਾਨ ਦੀ ਟੀਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਟੀਮ ਇੰਡੀਆ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।

ਸ਼ੁਭਮਨ ਗਿੱਲ ਦੀ ਵਾਪਸੀ, ਇਹ ਖਿਡਾਰੀ ਟੀਮ ਇੰਡੀਆ ਤੋਂ ਬਾਹਰ, ਪਾਕਿਸਤਾਨ ਖਿਲਾਫ ਇਹ ਹੈ ਪਲੇਇੰਗ XI
Follow Us On

ਸਪੋਰਟਸ ਨਿਊਜ਼। 5 ਅਕਤੂਬਰ ਤੋਂ ਸ਼ੁਰੂ ਹੋਈ ਕ੍ਰਿਕਟ ਦੀ ਮਹਾਨ ਜੰਗ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹਨ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਦੋ ਕੱਟੜ ਵਿਰੋਧੀਆਂ ਵਿਚਾਲੇ ਇਹ ਮੈਚ ਖੇਡਿਆ ਜਾ ਰਿਹਾ ਹੈ। ਮੈਚ ਦਾ ਟਾਸ ਹੋ ਚੁੱਕਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਟਾਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਨੇ ਵੀ ਆਪਣੇ ਪਲੇਇੰਗ ਇਲੈਵਨ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਦੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਟੀਮ ਇੰਡੀਆ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ 2023 ਵਿੱਚ ਭਾਰਤ ਅਤੇ ਪਾਕਿਸਤਾਨ ਦੋਵਾਂ ਦਾ ਇਹ ਤੀਜਾ ਮੈਚ ਹੈ। ਦੋਵਾਂ ਟੀਮਾਂ ਨੇ ਹੁਣ ਤੱਕ ਦੋ-ਦੋ ਮੈਚ ਖੇਡੇ ਹਨ ਅਤੇ ਜਿੱਤ ਦਰਜ ਕੀਤੀ ਹੈ। ਭਾਵ ਜੋ ਅੱਜ ਹਾਰੇਗਾ ਉਹ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਹਾਰ ਦਾ ਸਵਾਦ ਲਵੇਗਾ। ਆਓ ਜਾਣਦੇ ਹਾਂ ਅਹਿਮਦਾਬਾਦ ਵਿੱਚ ਹੋਣ ਵਾਲੇ ਮੁਕਾਬਲੇ ਲਈ ਭਾਰਤ ਅਤੇ ਪਾਕਿਸਤਾਨ ਦੇ ਪਲੇਇੰਗ ਇਲੈਵਨ ਬਾਰੇ।

ਸ਼ੁਭਮਨ ਗਿੱਲ ਦੀ ਟੀਮ ਇੰਡੀਆ ਵਿੱਚ ਵਾਪਸੀ

ਟਾਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੀਮ ਇੰਡੀਆ ‘ਚ ਬਦਲਾਅ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਸ਼ੁਭਮਨ ਗਿੱਲ ਪਾਕਿਸਤਾਨ ਖਿਲਾਫ ਵਾਪਸੀ ਕਰ ਰਹੇ ਹਨ। ਸ਼ੁਭਮਨ ਗਿੱਲ ਭਾਰਤ ਦੇ ਪਲੇਇੰਗ ਇਲੈਵਨ ਵਿੱਚ ਈਸ਼ਾਨ ਕਿਸ਼ਨ ਦੀ ਥਾਂ ਲੈਣਗੇ। ਦੱਸ ਦੇਈਏ ਕਿ ਡੇਂਗੂ ਤੋਂ ਪੀੜਤ ਸ਼ੁਭਮਨ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਏ ਸਨ। ਉਨ੍ਹਾਂ ਮੈਚਾਂ ‘ਚ ਉਨ੍ਹਾਂ ਦੀ ਜਗ੍ਹਾ ਈਸ਼ਾਨ ਕਿਸ਼ਨ ਖੇਡਦੇ ਨਜ਼ਰ ਆਏ ਸਨ।

ਪਾਕਿਸਤਾਨ ਟੀਮ ‘ਚ ਕੋਈ ਬਦਲਾਅ ਨਹੀਂ

ਪਾਕਿਸਤਾਨ ਦੀ ਗੱਲ ਕਰੀਏ ਤਾਂ ਉਸ ਦੀ ਟੀਮ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਭਾਵ ਪਾਕਿਸਤਾਨ ਦੀ ਟੀਮ ਜੋ ਸ਼੍ਰੀਲੰਕਾ ਖਿਲਾਫ ਖੇਡੀ ਸੀ, ਉਹ ਵੀ ਭਾਰਤ ਖਿਲਾਫ ਖੇਡੇਗੀ।

ਭਾਰਤ-ਪਾਕਿਸਤਾਨ ਦੀ ਪਲੇਇੰਗ XI

ਭਾਰਤ ਦੀ ਪਲੇਇੰਗ XI: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ।

ਪਾਕਿਸਤਾਨ ਦੀ ਪਲੇਇੰਗ XI: ਅਬਦੁੱਲਾ ਸ਼ਫੀਕ, ਇਮਾਮ-ਉਲ-ਹੱਕ, ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ, ਸੌਦ ਸ਼ਕੀਲ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ਼, ਹਸਨ ਅਲੀ, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਊਫ।

ਪਿੱਚਬੱਲੇਬਾਜ਼ੀ ਲਈ ਢੁਕਵੀਂ , ਅਹਿਮਦਾਬਾਦ ਵਿੱਚ ਤ੍ਰੇਲ ਵੱਡਾ ਫੈਕਟਰ

ਜਿੱਥੋਂ ਤੱਕ ਅਹਿਮਦਾਬਾਦ ਦੀ ਪਿੱਚ ਦਾ ਸਵਾਲ ਹੈ, ਇਸ ਦਾ ਰੰਗ ਕਾਲਾ ਅਤੇ ਬੱਲੇਬਾਜ਼ੀ ਲਈ ਢੁਕਵਾਂ ਹੈ। ਅਹਿਮਦਾਬਾਦ ਵਿੱਚ ਵੀ ਤ੍ਰੇਲ ਇੱਕ ਵੱਡਾ ਫੈਕਟਰ ਹੋਵੇਗਾ। ਇਹੀ ਕਾਰਨ ਹੈ ਕਿ ਬਾਬਰ ਆਜ਼ਮ ਨੇ ਵੀ ਟਾਸ ਹਾਰਨ ਤੋਂ ਬਾਅਦ ਕਿਹਾ ਕਿ ਜੇਕਰ ਉਹ ਜਿੱਤ ਜਾਂਦੇ ਤਾਂ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰਦੇ।