ਪੈਰਿਸ ਓਲੰਪਿਕ 'ਚ ਬਦਲੇਗਾ 128 ਸਾਲਾਂ ਦਾ ਇਤਿਹਾਸ, ਓਪਨਿੰਗ ਸੇਰੇਮਨੀ 'ਚ ਪਹਿਲੀ ਵਾਰ ਹੋਵੇਗਾ ਕੁਝ ਅਜਿਹਾ | paris-olympics-2024-opening-ceremony-time-date-live-streaming-first-time-outside-stadium-in-128-years-history detail in punjabi Punjabi news - TV9 Punjabi

ਪੈਰਿਸ ਓਲੰਪਿਕ ‘ਚ ਬਦਲੇਗਾ 128 ਸਾਲਾਂ ਦਾ ਇਤਿਹਾਸ, ਓਪਨਿੰਗ ਸੇਰੇਮਨੀ ‘ਚ ਪਹਿਲੀ ਵਾਰ ਹੋਵੇਗਾ ਕੁਝ ਅਜਿਹਾ

Updated On: 

25 Jul 2024 19:14 PM

Paris Olympic 2024 ਦੀ ਓਪਨਿੰਗ ਸੇਰੇਮਨੀ 26 ਜੁਲਾਈ ਨੂੰ ਹੋਵੇਗੀ। ਇਸ ਈਵੈਂਟ ਵਿੱਚ 10500 ਐਥਲੀਟ ਹਿੱਸਾ ਲੈਣ ਜਾ ਰਹੇ ਹਨ। ਉਨ੍ਹਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਹਜ਼ਾਰਾਂ ਦਰਸ਼ਕ ਤੇ ਮਹਿਮਾਨ ਸ਼ਿਰਕਤ ਕਰਨਗੇ। ਇਸ ਉਦਘਾਟਨੀ ਸਮਾਰੋਹ ਦੌਰਾਨ 128 ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਟੁੱਟ ਜਾਵੇਗੀ।

ਪੈਰਿਸ ਓਲੰਪਿਕ ਚ ਬਦਲੇਗਾ 128 ਸਾਲਾਂ ਦਾ ਇਤਿਹਾਸ, ਓਪਨਿੰਗ ਸੇਰੇਮਨੀ ਚ ਪਹਿਲੀ ਵਾਰ ਹੋਵੇਗਾ ਕੁਝ ਅਜਿਹਾ

ਪੈਰਿਸ ਓਲੰਪਿਕ 'ਚ ਬਦਲੇਗਾ 128 ਸਾਲਾਂ ਦਾ ਇਤਿਹਾਸ,

Follow Us On

ਪੈਰਿਸ ਓਲੰਪਿਕ 2024 ਦਾ ਉਦਘਾਟਨ ਸਮਾਰੋਹ 26 ਜੁਲਾਈ ਨੂੰ ਹੋਣਾ ਹੈ। ਇਸ ਈਵੈਂਟ ਵਿੱਚ 10500 ਐਥਲੀਟ ਹਿੱਸਾ ਲੈਣਗੇ। ਉਨ੍ਹਾਂ ਤੋਂ ਇਲਾਵਾ ਇਸ ਇਵੈਂਟ ਵਿੱਚ ਹਜ਼ਾਰਾਂ ਦਰਸ਼ਕ ਤੇ ਮਹਿਮਾਨ ਸ਼ਿਰਕਤ ਕਰਨਗੇ। ਇਸ ਦੌਰਾਨ 128 ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਟੁੱਟ ਜਾਵੇਗੀ। ਉਦਘਾਟਨੀ ਸਮਾਰੋਹ ਦਾ ਪੂਰਾ ਪ੍ਰੋਗਰਾਮ ਆਈਫਲ ਟਾਵਰ ਅਤੇ ਸੀਨ ਨਦੀ ‘ਤੇ ਹੋਣਾ ਹੈ। ਓਲੰਪਿਕ ਖੇਡਾਂ ਦੀ ਸ਼ੁਰੂਆਤ 1896 ਵਿੱਚ ਹੋਈ ਸੀ, ਉਦੋਂ ਤੋਂ ਹੁਣ ਤੱਕ ਉਦਘਾਟਨੀ ਸਮਾਰੋਹ ਸਟੇਡੀਅਮ ਵਿੱਚ ਹੀ ਹੁੰਦਾ ਸੀ। ਇਹ ਪਹਿਲੀ ਵਾਰ ਹੈ ਕਿ ਸਟੇਡੀਅਮ ਦੇ ਬਾਹਰ ਇਸ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਆਓ ਜਾਣਦੇ ਹਾਂ ਉਦਘਾਟਨ ਸਮਾਰੋਹ ਦੌਰਾਨ ਕੀ ਹੋਵੇਗਾ, ਕਿਹੜੀਆਂ ਖਾਸ ਹਸਤੀਆਂ ਪਰਫਾਰਮ ਕਰਨਗੀਆਂ ਅਤੇ ਤੁਸੀਂ ਇਸ ਨੂੰ ਕਿੱਥੇ ਦੇਖ ਸਕੋਗੇ।

ਪੈਰਿਸ ਓਲੰਪਿਕ ‘ਚ ਕੀ-ਕੀ ਹੋਵੇਗਾ?

ਉਦਘਾਟਨੀ ਸਮਾਰੋਹ 26 ਜੁਲਾਈ ਨੂੰ ਪੈਰਿਸ ਦੇ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ, ਯਾਨੀ ਤੁਸੀਂ ਇਸਨੂੰ ਭਾਰਤੀ ਸਮੇਂ ਅਨੁਸਾਰ ਰਾਤ 11 ਵਜੇ ਤੋਂ ਦੇਖ ਸਕਦੇ ਹੋ। ਇਸ ਦੌਰਾਨ ਪੈਰਿਸ ਦੇ ਇਤਿਹਾਸ, ਸੱਭਿਆਚਾਰ ਅਤੇ ਕਲਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਸਾਰਿਆਂ ਦੀ ਜ਼ਿੰਮੇਵਾਰੀ ਫਰਾਂਸੀਸੀ ਅਦਾਕਾਰ ਤੇ ਨਿਰਦੇਸ਼ਕ ਥਾਮਸ ਜੌਲੀ ਸੰਭਾਲਣਗੇ। ਸਮਾਰੋਹ ਦੇ ਕੋਰੀਓਗ੍ਰਾਫਰ ਮੌਡ ਲੇ ਪਲੇਡੇਕ ਦੇ ਅਨੁਸਾਰ, ਹਰ ਪੁੱਲ ‘ਤੇ ਡਾਂਸਰ ਮੌਜੂਦ ਹੋਣਗੇ। ਇਸ ਦੇ ਲਈ ਕਾਸਟਿਊਮ ਡਿਜ਼ਾਈਨਰ ਡਾਫਨੇ ਬਰਕੀ ਨੇ ਆਪਣੀ ਟੀਮ ਨਾਲ ਮਿਲ ਕੇ 3000 ਡਾਂਸਰਾਂ ਅਤੇ ਕਲਾਕਾਰਾਂ ਲਈ ਕਾਸਟਿਊਮਮ ਤਿਆਰ ਕੀਤੇ ਹਨ।

ਸੀਨ ਨਦੀ ‘ਤੇ 6 ਕਿਲੋਮੀਟਰ ਲੰਬੀ ਪਰੇਡ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਓਪਨਿੰਗ ਸੇਰੇਮਨੀ ਦੌਰਾਨ ਇਕ ਹੋਰ ਰਿਵਾਜ ਬਦਲਿਆ ਜਾਵੇਗਾ। ਹਰ ਵਾਰ ਓਲੰਪਿਕ ‘ਚ ਹਿੱਸਾ ਲੈਣ ਵਾਲੇ ਐਥਲੀਟ ਟਰੈਕ ‘ਤੇ ਮਾਰਚ ਕਰਦੇ ਸਨ। ਇਸ ਵਾਰ ਕਰੀਬ 10,500 ਐਥਲੀਟ 100 ਕਿਸ਼ਤੀਆਂ ‘ਚ ਸੀਨ ਨਦੀ ‘ਤੇ ਮਾਰਚ ਕਰਦੇ ਹੋਏ ਨਜ਼ਰ ਆਉਣਗੇ। ਅੰਤ ਵਿੱਚ ਓਲੰਪਿਕ ਮਸ਼ਾਲ ਜਗਾ ਕੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ।

ਕੀ ਹੋਵੇਗਾ ਰੂਟ?

6 ਕਿਲੋਮੀਟਰ ਲੰਬੀ ਪਰੇਡ ਔਸਟਰਲਿਤਜ਼ ਬ੍ਰਿਜ ਤੋਂ ਸ਼ੁਰੂ ਹੋਵੇਗੀ, ਜੋ ਮਸ਼ਹੂਰ ਕੈਥੇਡ੍ਰਲ ਚਰਚ ਨੋਟਰੇ ਡੈਮ ਅਤੇ ਲੂਵਰ ਮਿਊਜ਼ੀਅਮ ਤੋਂ ਹੁੰਦੇ ਹੋਏ ਜਾਰਡਿਨ ਡੇਸ ਪਲਾਂਟੇਸ ਜਾਵੇਗੀ। ਇਹ ਪਰੇਡ ਓਲੰਪਿਕ ਦੇ ਕੁਝ ਸਥਾਨਾਂ ਤੋਂ ਵੀ ਲੰਘੇਗੀ।

ਇਹ ਸੈਲੇਬ੍ਰਿਟੀਜ਼ ਕਰ ਸਕਦੀਆਂ ਹਨ ਪਰਫਾਰਮ

ਇਸ ਉਦਘਾਟਨੀ ਸਮਾਰੋਹ ‘ਚ ਐਥਲੀਟਾਂ ਦੇ 200 ਤੋਂ ਵੱਧ ਡੈਲੀਗੇਸ਼ਨ ਸੀਨ ਨਦੀ ‘ਤੇ ਪਰਫਾਰਮ ਕਰਨਗੇ, ਜਦਕਿ ਹਜ਼ਾਰਾਂ ਦਰਸ਼ਕ ਇਸ ਨੂੰ ਸੀਨ ਨਦੀ ਦੇ ਦੋਵੇਂ ਪਾਸੇ ਤੋਂ ਦੇਖ ਸਕਣਗੇ। ਇਸ ਸ਼ਾਨਦਾਰ ਸਮਾਰੋਹ ‘ਚ ਮਸ਼ਹੂਰ ਗਾਇਕਾ ਲੇਡੀ ਗਾਗਾ ਅਤੇ ਸੇਲਿਨ ਡਿਓਨ ਵੀ ਪਰਫਾਰਮ ਕਰ ਸਕਦੇ ਹਨ। ਰਿਪੋਰਟ ਮੁਤਾਬਕ ਇਸ ਦੇ ਲਈ ਉਨ੍ਹਾਂ ਨੂੰ 2 ਮਿਲੀਅਨ ਡਾਲਰ ਦਿੱਤੇ ਗਏ ਹਨ। ਦੋਵਾਂ ਨੂੰ ਹਾਲ ਹੀ ‘ਚ ਪੈਰਿਸ ਸ਼ਹਿਰ ‘ਚ ਸਪਾਟ ਕੀਤਾ ਗਿਆ ਸੀ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਖਬਰਾਂ ਦੇ ਮੁਤਾਬਕ, ਆਰਐਂਡਬੀ ਸਟਾਰ ਆਯਾ ਨਾਕਾਮੁਰਾ ਵੀ ਇਵੈਂਟ ‘ਚ ਪਰਫਾਰਮ ਕਰਦੇ ਦਿਖਾਈ ਦੇ ਸਕਦੇ ਹਨ।

ਕਿੱਥੇ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ ?

ਪੈਰਿਸ ਓਲੰਪਿਕ 2024 ਦੇ ਸਟ੍ਰੀਮਿੰਗ ਅਧਿਕਾਰ ਭਾਰਤ ਵਿੱਚ Viacom18 ਕੋਲ ਹਨ। ਇਸ ਲਈ ਜੇਕਰ ਤੁਸੀਂ ਇਸਨੂੰ ਟੀਵੀ ‘ਤੇ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ Sports18, Jio Cinema ‘ਤੇ ਦੇਖ ਸਕਦੇ ਹੋ।

Exit mobile version