World Cup 2023: ਪਾਕਿਸਤਾਨੀ ਪੱਤਰਕਾਰ ਜ਼ੈਨਬ ਅੱਬਾਸ ਨੂੰ ਭਾਰਤ ‘ਚੋਂ ਕੱਢਿਆ ਗਿਆ, ਹਿੰਦੂ ਦੇਵੀ-ਦੇਵਤਿਆਂ ਦਾ ਕੀਤਾ ਸੀ ਅਪਮਾਨ
ਪਾਕਿਸਤਾਨੀ ਮਹਿਲਾ ਪੱਤਰਕਾਰ ਜ਼ੈਨਬ ਅੱਬਾਸ ਆਈਸੀਸੀ ਵਿਸ਼ਵ ਕੱਪ ਸ਼ੋਅ ਦੀ ਮੇਜ਼ਬਾਨੀ ਅਤੇ ਐਂਕਰਿੰਗ ਕਰਨ ਲਈ ਭਾਰਤ ਆਈ ਸੀ। ਪਰ ਹੁਣ ਉਹ ਇਹ ਸਭ ਨਹੀਂ ਕਰ ਸਕੇਗੀ। ਕਿਉਂਕਿ ਖਬਰ ਹੈ ਕਿ ਜ਼ੈਨਬ ਨੂੰ ਭਾਰਤ ਤੋਂ ਕੱਢ ਦਿੱਤਾ ਗਿਆ ਹੈ। ਪਾਕਿਸਤਾਨੀ ਪੱਤਰਕਾਰ ਦੇ ਫਿਲਹਾਲ ਦੁਬਈ ਵਿੱਚ ਹੋਣ ਦੀ ਖ਼ਬਰ ਹੈ।
ਪਾਕਿਸਤਾਨੀ ਮਹਿਲਾ ਪੱਤਰਕਾਰ ਜ਼ੈਨਬ ਅੱਬਾਸ ਨੂੰ ਭਾਰਤ ਤੋਂ ਕੱਢ ਦਿੱਤਾ ਗਿਆ ਹੈ। ਉਹ ਇੱਥੇ ਆਈਸੀਸੀ ਵਿਸ਼ਵ ਕੱਪ 2023 ਦੀ ਐਂਕਰਿੰਗ ਕਰਨ ਆਈ ਸੀ। ਪਰ, ਭਾਰਤ ਤੋਂ ਕੱਢੇ ਜਾਣ ਤੋਂ ਬਾਅਦ ਉਹ ਅਜਿਹਾ ਨਹੀਂ ਕਰ ਸਕੇਗੀ। ਜ਼ੈਨਬ ਅੱਬਾਸ ਵਿਰੁੱਧ ਇਹ ਕਾਰਵਾਈ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਕਾਰਨ ਕੀਤੀ ਗਈ ਹੈ। ਖਬਰ ਹੈ ਕਿ ਜ਼ੈਨਬ ਇਸ ਸਮੇਂ ਦੁਬਈ ‘ਚ ਹੈ।
ਜ਼ੈਨਬ ਅੱਬਾਸ ਵਿਰੁੱਧ ਇਹ ਕਾਰਵਾਈ ਭਾਰਤੀ ਵਕੀਲ ਵਿਨੀਤ ਜਿੰਦਲ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੀਤੀ ਗਈ ਸੀ। ਇਹ ਸ਼ਿਕਾਇਤ ਜ਼ੈਨਬ ਦੇ ਪੁਰਾਣੇ ਟਵੀਟਸ ਨੂੰ ਲੈ ਕੇ ਸੀ, ਜਿਸ ‘ਚ ਉਸ ਨੇ ਹਿੰਦੂ ਦੇਵੀ-ਦੇਵਤਿਆਂ ਖਿਲਾਫ ਕਾਫੀ ਕੁਝ ਲਿਖਿਆ ਸੀ। ਸ਼ਿਕਾਇਤ ਕਰਨ ਵਾਲੇ ਭਾਰਤੀ ਵਕੀਲ ਦੇ ਅਨੁਸਾਰ, ਜ਼ੈਨਬ ਨੇ ਇਹ ਟਵੀਟ 9 ਸਾਲ ਪਹਿਲਾਂ Zainablovesrk ਦੇ ਯੂਜ਼ਰ ਨੇਮ ਤੋਂ ਕੀਤੇ ਸਨ, ਜਿਸਨੂੰ ਬਾਅਦ ਵਿੱਚ ਉਸਨੇ ਬਦਲ ਕੇ “ZAbbas Official” ਕਰ ਦਿੱਤਾ।
ਜ਼ੈਨਬ ਅੱਬਾਸ ਨੂੰ ਭਾਰਤ ਤੋਂ ਡਿਪੋਰਟ ਕੀਤਾ ਗਿਆ
ਪਾਕਿਸਤਾਨੀ ਪੱਤਰਕਾਰ ਜ਼ੈਨਬ ਅੱਬਾਸ ਖਿਲਾਫ ਦਿੱਲੀ ਪੁਲਿਸ ਦੇ ਸਾਈਬਰ ਸੈੱਲ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ‘ਤੇ ਆਈਪੀਸੀ ਦੀਆਂ ਧਾਰਾਵਾਂ 153ਏ, 295, 506 ਅਤੇ 121 ਹਿੰਦੂ ਮਾਨਤਾਵਾਂ ਦਾ ਅਪਮਾਨ ਕਰਨ ਲਈ ਲਗਾਈਆਂ ਗਈਆਂ ਹਨ। ਇਹ ਵੀ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਵਿਸ਼ਵ ਕੱਪ ਪ੍ਰਜ਼ੇਂਟਰ ਦੀ ਸੂਚੀ ਤੋਂ ਹਟਾਇਆ ਜਾਵੇ। ਕਿਉਂਕਿ ਭਾਰਤ ਦੇ ਖਿਲਾਫ ਬੋਲਣ ਵਾਲੇ ਅਜਿਹੇ ਲੋਕਾਂ ਦਾ ਭਾਰਤ ਵਿੱਚ ਸਵਾਗਤ ਨਹੀਂ ਕੀਤਾ ਜਾ ਸਕਦਾ।
ਭਾਰਤੀ ਕ੍ਰਿਕਟ ਨੂੰ ਵੀ ਬਣਾਇਆ ਸੀ ਨਿਸ਼ਾਨ
ਜ਼ੈਨਬ ਅੱਬਾਸ ਵੀ ਕ੍ਰਿਕਟ ਦੇ ਨਾਂ ‘ਤੇ ਭਾਰਤ ‘ਤੇ ਹਮਲਾ ਬੋਲ ਚੁੱਕੀ ਹੈ। ਇੱਕ ਪੁਰਾਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਇੰਨੀ ਆਬਾਦੀ ਵਾਲਾ ਦੇਸ਼ ਤੇਜ਼ ਗੇਂਦਬਾਜ਼ ਪੈਦਾ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ
ਖੈਰ, ਮੀਡੀਆ ਰਿਪੋਰਟਾਂ ਦੇ ਅਨੁਸਾਰ, ਜ਼ੈਨਬ ਅੱਬਾਸ ਮਾਮਲੇ ਵਿੱਚ ਹੁਣ ਤਾਜ਼ਾ ਅਪਡੇਟ ਇਹ ਹੈ ਕਿ ਪਾਕਿਸਤਾਨੀ ਪੱਤਰਕਾਰ ਨੂੰ ਆਈਸੀਸੀ ਵਿਸ਼ਵ ਕੱਪ 2023 ਤੋਂ ਦੂਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਵੀ ਕੱਢ ਦਿੱਤਾ ਗਿਆ ਹੈ।
