ਬਲਾਤਕਾਰ ਦੇ ਮੁਲਜਮ ਨਿਊਜ਼ੀਲੈਂਡ ਕ੍ਰਿਕੇਟ ਟੀਮ ਦੇ ਖਿਡਾਰੀ ਸਕਾਟ ਕੁੱਗਲੈਨ ਦੀ ਵਾਪਸੀ

Published: 

16 Feb 2023 11:19 AM

ਸਾਲ 2015 ਵਿੱਚ ਬਲਾਤਕਾਰ ਦੇ ਇਲਜਾਮ ਹੇਠ 'ਚ ਫੜੇ ਗਏ ਹਰਫ਼ਨਮੌਲਾ ਕ੍ਰਿਕੇਟ ਖਿਡਾਰੀ ਕੁੱਗਲੈਨ ਦਾ ਕੀਵੀ ਟੀਮ ਦੇ ਕੋਚ ਗੈਰੀ ਸਟੀਡ ਨੇ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਉਹ ਕੁੱਗਲੈਨ ਨੂੰ ਬਲਾਤਕਾਰ ਦਾ ਦੋਸ਼ੀ ਨਹੀਂ ਮੰਨਦੇ ਕਿਉਂਕਿਕੁੱਗਲੈਨ ਦੇ ਖਿਲਾਫ ਪਹਿਲੀ ਸੁਣਵਾਈ ਦੌਰਾਨ ਅਦਾਲਤ ਕਿਸੇ ਨਤੀਜੇ ਤੇ ਨਹੀ ਪਹੁੰਚੀ ਸੀ।।

ਬਲਾਤਕਾਰ ਦੇ ਮੁਲਜਮ ਨਿਊਜ਼ੀਲੈਂਡ ਕ੍ਰਿਕੇਟ ਟੀਮ ਦੇ ਖਿਡਾਰੀ ਸਕਾਟ ਕੁੱਗਲੈਨ ਦੀ ਵਾਪਸੀ

ਬਲਾਤਕਾਰ ਦੇ ਮੁਲਜਮ ਸਕਾਟ ਕੁੱਗਲੈਨ ਨਿਊਜ਼ੀਲੈਂਡ ਕ੍ਰਿਕੇਟ ਟੀਮ ਵਿੱਚ ਸ਼ਾਮਿਲ। New Zealand all-rounder arrested on rape charges will play England in Test series

Follow Us On

ਸਾਲ 2015 ਵਿੱਚ ਬਲਾਤਕਾਰ ਦੇ ਇਲਜਾਮ ਹੇਠ ਫੜੇ ਗਏ ਨਿਊਜ਼ੀਲੈਂਡ ਦੇ ਹਰਫ਼ਨਮੌਲਾ ਕ੍ਰਿਕੇਟ ਖਿਡਾਰੀ ਸਕਾਟ ਕੁੱਗਲੈਨ ਇੰਗਲੈਂਡ ਦੇ ਖ਼ਿਲਾਫ਼ ਵੀਰਵਾਰ ਨੂੰ ਸ਼ੁਰੂ ਹੋਣ ਵਾਲੀ ਟੈਸਟ ਕ੍ਰਿਕੇਟ ਸੀਰੀਜ਼ ਵਿੱਚ ਖੇਡਣ ਲਈ ਚੁਣ ਲਏ ਗਏ ਹਨ। ਸੀਰੀਜ ਦਾ ਪਹਿਲਾ ਟੈਸਟ ਮੈਚ ਵੀਰਵਾਰ ਤੋਂ ਮਾਊਂਟ ਮੌਂਗਾਨੁਈ ਦੇ ਬੇ ਓਵਲ ਮੈਦਾਨ ਵਿੱਚ ਸ਼ੁਰੂ ਹੋਣ ਵਾਲਾ ਹੈ। ਕੀਵੀ ਕੋਚ ਗੈਰੀ ਸਟੀਡ ਨੇ ਸਕਾਟ ਕੁੱਗਲੈਨ ਦਾ ਬਚਾਅ ਕਰਦਿਆਂ ਦੱਸਿਆ ਕਿ ਨਿਊਜੀਲੈਂਡ ਕ੍ਰਿਕੇਟ ਟੀਮ ਵਿੱਚ ਗੇਂਦਬਾਜ਼ਦੀ ਘਾਟ ਕਰਕੇ ਹੀ ਕੁੱਗਲੈਨ ਨੂੰ ਨਿਊਜ਼ੀਲੈਂਡ ਦੀ ਕ੍ਰਿਕੇਟ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਨਹੀਂ ਖੇਡ ਰਹੇ ਕਾਈਲੀ ਜੈਮੀਸਨ ਅਤੇ ਪੈਟ ਹੈਨਰੀ

ਪਿੱਠ ਦਰਦ ਕਰਕੇ ਨਿਊਜ਼ੀਲੈਂਡ ਦੇ ਤੇਜ ਗੇਂਦਬਾਜ ਕਾਈਲੀ ਜੈਮੀਸਨ ਅਤੇ ਪੈਟ ਹੈਨਰੀ ਆਪਣੇ ਪਰਿਵਾਰਿਕ ਰੁਝੇਵਿਆਂ ਕਰਕੇ ਇਸ ਸੀਰੀਜ ਵਿੱਚ ਨਹੀਂ ਖੇਡ ਰਹੇ। ਨਿਊਜ਼ੀਲੈਂਡ ਨੇ ਆਪਣੀ ਟੈਸਟ ਟੀਮ ਵਿੱਚ ਸਕਾਟ ਕੁੱਗਲੈਨ ਦੇ ਇਲਾਵਾ ਜੈਕਬ ਡੱਫੀ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਦਰਅਸਲ ਕੁੱਗਲੈਨ ਦੇ ਖਿਲਾਫ ਪਹਿਲੀ ਸੁਣਵਾਈ ਦੌਰਾਨ ਅਦਾਲਤ ਕਿਸੇ ਨਤੀਜੇ ਤੇ ਨਹੀ ਪੁੱਜੀ ਸੀ, ਅਤੇ ਉਸ ਤੋਂ ਬਾਅਦ ਸਾਲ 2017 ਵਿੱਚ ਇਸ ਮਾਮਲੇ ਦੀ ਦੁਬਾਰਾ ਸ਼ੁਰੂ ਕੀਤੀ ਸੁਣਵਾਈ ਮਗਰੋਂ 31 ਸਾਲ ਦੇ ਸਕਾਟ ਕੁੱਗਲੈਨ ਨੂੰ ਬਲਾਤਕਾਰ ਦਾ ਦੋਸ਼ੀ ਨਹੀਂ ਮੰਨਦੇ ਹੋਏ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ।

ਸ਼ਿਕਾਇਤ ਦੇਣ ਵਾਲੀ ਕੁੜੀ ਨੇ ਜਤਾਈ ਨਰਾਜਗੀ

ਕੁੱਗਲੈਨ ਦੇ ਨਿਊਜ਼ੀਲੈਂਡ ਕ੍ਰਿਕੇਟ ਟੀਮ ਵਿੱਚ ਚੋਣ ‘ਤੇ ਸ਼ਿਕਾਇਤ ਦੇਣ ਵਾਲੀ ਕੁੜੀ ਨੇ ਨਰਾਜਗੀ ਜਤਾਈ ਹੈ। ਜਿਸ ਤੋਂ ਬਾਅਦ ਟੈਸਟ ਮੈਚ ਖੇਡਣ ਨੂੰ ਲੈ ਕੇ ਕੁੱਗਲੈਨ ਖਿਲਾਫ ਸੋਸ਼ਲ ਮੀਡੀਆ ਤੇ ਭੜਾਸ ਕੱਢੀ ਜਾ ਰਹੀ ਹੈ। ਇੱਕ ਯੂਜਰ ਨੇ ਆਪਣੇ ਟਵੀਟ ਵਿੱਚ ਲਿਖਿਆ, ਸਕਾਟ ਕੁੱਗਲੈਨ ਨੂੰ ਤਾਂ ਕ੍ਰਿਕੇਟ ਦੇ ਨੇੜੇ ਵੀ ਨਹੀਂ ਆਣਾ ਚਾਹੀਦਾ।ਇਕ ਹੋਰ ਨੇ ਲਿਖਿਆ, ਤੁਸੀਂ ਬੜੇ ਬੇਸ਼ਰਮ ਹੋ ਕੁੱਗਲੈਨ। ਇਕ ਹੋਰ ਯੂਜਰ ਨੇ ਲਿਖਿਆ, ਜੇਕਰ ਨਿਊਜ਼ੀਲੈਂਡ ਦੀ ਕ੍ਰਿਕੇਟ ਟੀਮ ਵਿੱਚ ਕੁੱਗਲੈਨ ਖੇਡਦੇ ਨਜ਼ਰ ਆਉਂਦੇ ਹਨ, ਤਾਂ ਟੀਮ ਨੂੰ ਸਮਰਥਨ ਦੇਣ ਦਾ ਕੋਈ ਮਤਲਬ ਨਹੀਂ।

ਕੋਚ ਗੈਰੀ ਸਟੀਡ ਨੇ ਕੀਤਾ ਬਚਾਅ :

ਇਹਨਾਂ ਸਾਰੀਆਂ ਗੱਲਾਂ ਦੇ ਦਰਮਿਆਨ ਨਿਊਜ਼ੀਲੈਂਡ ਕ੍ਰਿਕੇਟ ਟੀਮ ਦੇ ਕੋਚ ਗੈਰੀ ਸਟੀਡ ਵੱਲੋਂ ਦੱਸਿਆ ਗਿਆ, ਮੈਨੂੰ ਤਾਂ ਉਪਲਬਧ ਖਿਡਾਰੀਆਂ ਵਿਚੋਂ ਹੀ ਚੋਣ ਕਰਨੀ ਹੈ, ਅਤੇ ਅਸੀਂ ਇੱਕ ਮਜਬੂਤ ਇਰਾਦਿਆਂ ਵਾਲੇ ਕ੍ਰਿਕੇਟ ਖਿਡਾਰੀ ਦਾ ਚੋਣ ਕੀਤਾ ਹੈ। ਸਾਨੂੰ ਅਜਿਹੇ ਕ੍ਰਿਕੇਟ ਖਿਡਾਰੀ ਚਾਹੀਦੇ ਹਨ ਜੋ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਨਿਊਜ਼ੀਲੈਂਡ ਦਾ ਪਰਚਮ ਫ਼ਹਿਰਾ ਸਕਣ ਅਤੇ ਸਕਾਟ ਕੁੱਗਲੈਨ ਅਜਿਹੇ ਹੀ ਕ੍ਰਿਕੇਟ ਖਿਡਾਰੀ ਹਨ।