ਨਵਜੋਤ ਸਿੰਘ ਸਿੱਧੂ ਨੇ ਅੰਬਾਤੀ ਰਾਇਡੂ ‘ਤੇ ਕੀਤਾ ਸ਼ਬਦੀ ਪਲਟਵਾਰ, ਧੋਨੀ ਨੂੰ ਕਿਹਾ-ਗਿਰਗਿਟ?

tv9-punjabi
Published: 

09 Apr 2025 12:58 PM

ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਮੈਚ 8 ਅਪ੍ਰੈਲ ਨੂੰ ਹੋਇਆ ਸੀ। ਇਸ ਮੈਚ ਦੌਰਾਨ ਕੁਮੈਂਟਰੀ ਵਿੱਚ ਉੱਦੋ ਹੱਦ ਹੋ ਗਈ ਜਦੋਂ ਨਵਜੋਤ ਸਿੰਘ ਸਿੱਧੂ ਅਤੇ ਅੰਬਾਤੀ ਰਾਇਡੂ ਵਿਚਕਾਰ ਸ਼ਬਦੀ ਵਾਰ ਪਲਟਵਾਰ ਦੀ ਖੇਡ ਚੱਲਦੀ ਦਿਖਾਈ ਦਿੱਤੀ।

ਨਵਜੋਤ ਸਿੰਘ ਸਿੱਧੂ ਨੇ ਅੰਬਾਤੀ ਰਾਇਡੂ ਤੇ ਕੀਤਾ ਸ਼ਬਦੀ ਪਲਟਵਾਰ, ਧੋਨੀ ਨੂੰ ਕਿਹਾ-ਗਿਰਗਿਟ?
Follow Us On

ਆਈਪੀਐਲ 2025 ਦੌਰਾਨ ਹੋ ਰਹੀ ਹਿੰਦੀ ਕੁਮੈਂਟਰੀ ਤੋਂ ਇੱਕ ਹੋਰ ਡਰਾਮਾ ਸਾਹਮਣੇ ਆਇਆ ਹੈ। ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਦੌਰਾਨ, ਨਵਜੋਤ ਸਿੰਘ ਸਿੱਧੂ ਨੇ ਅੰਬਾਤੀ ਰਾਇਡੂ ‘ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਜੇਕਰ ਗਿਰਗਿਟ ਕਿਸੇ ਦਾ ਦੇਵਤਾ ਹੈ, ਤਾਂ ਉਹ ਤੁਸੀਂ ਹੋ। ਸਿੱਧੂ ਨੇ ਇਹ ਗੱਲ ਅੰਬਾਤੀ ਰਾਇਡੂ ਦੀਆਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਕਹੀ। ਦਰਅਸਲ, ਪਹਿਲਾਂ ਅੰਬਾਤੀ ਰਾਇਡੂ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਆਪਣੀ ਮਨਪਸੰਦ ਟੀਮ ਨੂੰ ਇਸ ਤਰ੍ਹਾਂ ਬਦਲਦਾ ਹੈ ਜਿਵੇਂ ਗਿਰਗਿਟ ਆਪਣਾ ਰੰਗ ਬਦਲਦਾ ਹੈ।

ਗਿਰਗਿਟ ਤੁਹਾਡਾ ਆਦਰਸ਼ ਹੈ, ਸਿੱਧੂ ਨੇ ਰਾਇਡੂ ਨੂੰ ਕਿਹਾ

ਪੰਜਾਬ ਕਿੰਗਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਦੀ ਕੁਮੈਂਟਰੀ ਦੌਰਾਨ, ਅੰਬਾਤੀ ਰਾਇਡੂ ਨੂੰ ਸਿੱਧੂ ਨੂੰ ਆਨ ਏਅਰ ਕਹਿੰਦੇ ਹੋਏ ਦੇਖਿਆ ਗਿਆ ਕਿ ਪਾਜੀ, ਜਿਵੇਂ ਗਿਰਗਿਟ ਰੰਗ ਬਦਲਦਾ ਹੈ, ਤੁਸੀਂ ਟੀਮ ਬਦਲਦੇ ਹੋ। ਜਿਵੇਂ ਹੀ ਰਾਇਡੂ ਨੇ ਇਹ ਕਿਹਾ, ਸਿੱਧੂ ਨੇ ਤੁਰੰਤ ਜਵਾਬ ਦਿੱਤਾ ਅਤੇ ਕਿਹਾ ਕਿ ਜੇਕਰ ਇਸ ਦੁਨੀਆਂ ਵਿੱਚ ਗਿਰਗਿਟ ਵਰਗਾ ਕੋਈ ਹੈ, ਤਾਂ ਉਹ ਤੁਸੀਂ ਅਤੇ ਤੁਹਾਡਾ ਆਦਰਸ਼।

ਕੀ ਧੋਨੀ ਸਿੱਧੂ ਦੇ ਨਿਸ਼ਾਨੇ ‘ਤੇ ਤਾਂ ਨਹੀਂ?

ਵੀਡੀਓ ਵਿੱਚ, ਨਵਜੋਤ ਸਿੰਘ ਸਿੱਧੂ ਨੇ ਰਾਇਡੂ ਦੇ ਆਦਰਸ਼ ਦਾ ਜ਼ਿਕਰ ਕੀਤਾ ਹੈ, ਜਿਸਨੂੰ ਉਹ ਗਿਰਗਿਟ ਵੀ ਕਹਿ ਕੇ ਸੰਬੋਧਿਤ ਕਰ ਰਹੇ ਸਨ। ਸਿੱਧੂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸਨੂੰ ਆਪਣਾ ਦੇਵਤਾ ਕਹਿੰਦੇ ਹਨ। ਸਵਾਲ ਇਹ ਹੈ ਕੀ ਉਹਨਾਂ ਨੇ ਧੋਨੀ ਬਾਰੇ ਇਹ ਕਿਹਾ ਸੀ? ਕਿਉਂਕਿ ਜਦੋਂ ਸਿੱਧੂ ਇਹ ਕਹਿ ਰਹੇ ਸਨ, ਉਦੋਂ ਲਾਈਵ ਟੈਲੀਕਾਸਟ ਵਿੱਚ ਸਿਰਫ਼ ਧੋਨੀ ਦੀ ਫੁਟੇਜ ਦਿਖਾਈ ਜਾ ਰਹੀ ਸੀ। ਅੰਬਾਤੀ ਰਾਇਡੂ ਪਹਿਲਾਂ ਧੋਨੀ ਦੀ ਕਪਤਾਨੀ ਹੇਠ ਸੀਐਸਕੇ ਲਈ ਖੇਡ ਚੁੱਕੇ ਹਨ।

ਨਵਜੋਤ ਸਿੰਘ ਸਿੱਧੂ ਅਤੇ ਅੰਬਾਤੀ ਰਾਇਡੂ ਦੋਵੇਂ IPL 2025 ਦੇ ਬ੍ਰੌਡਕਾਸਟਰ ਚੈਨਲ ਦੇ ਹਿੰਦੀ ਕੁਮੈਂਟਰੀ ਪੈਨਲ ਦਾ ਹਿੱਸਾ ਹਨ।