LSG vs MI Playoff Scenario:ਪਲੇਆਫ ਚ ਜਾਣਾ ਹੈ ਤਾਂ ਮੁੰਬਈ ਅਤੇ ਲਖਨਊ ਨੂੰ ਕਰਨਾ ਹੋਵੇਗਾ ਇਹ ਕੰਮ

Updated On: 

16 May 2023 22:18 PM

IPL 2023: ਮੁੰਬਈ ਦੀ ਟੀਮ ਤੀਜੇ ਸਥਾਨ 'ਤੇ ਹੈ, ਜਦਕਿ ਲਖਨਊ ਦੀ ਟੀਮ ਚੌਥੇ ਸਥਾਨ 'ਤੇ ਹੈ। ਦੋਵਾਂ ਟੀਮਾਂ ਨੂੰ ਦੋ-ਦੋ ਮੈਚ ਹੋਰ ਖੇਡਣੇ ਹਨ। ਮੁੰਬਈ ਦੇ 12 ਅੰਕ ਹਨ ਜਦਕਿ ਲਖਨਊ ਦੇ 13 ਅੰਕ ਹਨ।

LSG vs MI Playoff Scenario:ਪਲੇਆਫ ਚ ਜਾਣਾ ਹੈ ਤਾਂ ਮੁੰਬਈ ਅਤੇ ਲਖਨਊ ਨੂੰ ਕਰਨਾ ਹੋਵੇਗਾ ਇਹ ਕੰਮ
Follow Us On

ਨਵੀਂ ਦਿੱਲੀ। ਮੌਜੂਦਾ ਜੇਤੂ ਗੁਜਰਾਤ ਟਾਈਟਨਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਈ.ਪੀ.ਐੱਲ.-2023 ‘ਚ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਸੀਜ਼ਨ ਵਿੱਚ ਪਲੇਆਫ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਹੁਣ ਪਲੇਆਫ ਲਈ ਤਿੰਨ ਸਥਾਨ ਬਾਕੀ ਹਨ ਅਤੇ ਇਸ ਲਈ ਰੋਮਾਂਚਕ ਦੌੜ ਸ਼ੁਰੂ ਹੋ ਗਈ ਹੈ। IPL ‘ਚ ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਇਹ ਦੋਵੇਂ ਟੀਮਾਂ ਪਲੇਆਫ ਦੀ ਦੌੜ ਵਿੱਚ ਵੀ ਹਨ।

ਤਿੰਨ ਸਥਾਨਾਂ ਲਈ ਸੱਤ ਟੀਮਾਂ ਵਿੱਚ ਦੌੜ ਹੈ। ਅਜਿਹੇ ‘ਚ ਮੁੰਬਈ ਅਤੇ ਲਖਨਊ ਲਈ ਪਲੇਆਫ ਦੀ ਦੌੜ ਆਸਾਨ ਨਹੀਂ ਹੈ। ਮੁੰਬਈ ਦੀ ਟੀਮ ਤੀਜੇ ਸਥਾਨ ‘ਤੇ ਹੈ, ਜਦਕਿ ਲਖਨਊ ਦੀ ਟੀਮ ਚੌਥੇ ਸਥਾਨ ‘ਤੇ ਹੈ। ਦੋਵਾਂ ਟੀਮਾਂ ਦੇ ਦੋ ਦੋ ਮੈਚ ਹੋਰ ਹਨ।

ਮੁੰਬਈ ਇੰਡੀਅਨਜ਼ ਪਲੇਆਫ ਸਮੀਕਰਨ

ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਨੇ 12 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ ਸੱਤ ਮੈਚ ਜਿੱਤੇ ਹਨ। ਉਸ ਦੇ 14 ਅੰਕ ਹਨ। ਜੇਕਰ ਮੁੰਬਈ ਆਪਣੇ ਦੋਵੇਂ ਮੈਚ ਜਿੱਤ ਜਾਂਦੀ ਹੈ ਤਾਂ ਉਹ ਪਲੇਆਫ ‘ਚ ਪਹੁੰਚ ਜਾਵੇਗੀ। ਦੋਵੇਂ ਮੈਚ ਜਿੱਤ ਕੇ ਇਹ ਟੀਮ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਆ ਜਾਵੇਗੀ। ਜੇਕਰ ਮੁੰਬਈ ਦੋ ‘ਚੋਂ ਸਿਰਫ ਇਕ ਮੈਚ ਜਿੱਤ ਜਾਂਦੀ ਹੈ ਤਾਂ ਵੀ ਉਹ ਪਲੇਆਫ ‘ਚ ਪਹੁੰਚ ਸਕਦੀ ਹੈ।

ਪਰ ਇੱਥੇ ਉਸਦੀ ਨੈਗੇਟਿਵ ਰਨ ਰੇਟ ਮੁੰਬਈ ਲਈ ਮੁਸੀਬਤ ਖੜੀ ਕਰ ਸਕਦੀ ਹੈ।ਪਰ ਜੇਕਰ ਮੁੰਬਈ ਆਪਣੇ ਦੋਵੇਂ ਮੈਚ ਹਾਰ ਜਾਂਦੀ ਹੈ ਤਾਂ ਮੁਸੀਬਤ ‘ਚ ਪੈ ਜਾਵੇਗੀ ਕਿਉਂਕਿ ਉਸ ਦੀ ਨੈੱਟ ਰਨ ਰੇਟ ਚੰਗੀ ਨਹੀਂ ਹੈ। ਇੱਥੇ ਪੰਜ ਵਾਰ ਦੀ ਜੇਤੂ ਮੁੰਬਈ ਪਲੇਆਫ ਦੀ ਦੌੜ ਤੋਂ ਬਾਹਰ ਹੋ ਜਾਵੇਗੀ।

ਲਖਨਊ ਦਾ ਪਲੇਆਫ ਸਮੀਕਰਨ

ਲਖਨਊ ਦੇ ਵੀ ਦੋ ਮੈਚ ਬਾਕੀ ਹਨ ਅਤੇ ਜੇਕਰ ਉਹ ਦੋਵੇਂ ਮੈਚ ਜਿੱਤ ਜਾਂਦੀ ਹੈ ਤਾਂ ਪਲੇਆਫ ‘ਚ ਪਹੁੰਚ ਜਾਵੇਗੀ। ਪਰ ਜੇਕਰ ਉਹ ਇੱਕ ਮੈਚ ਜਿੱਤਦੀ ਹੈ ਅਤੇ ਇੱਕ ਹਾਰਦੀ ਹੈ ਤਾਂ ਉਸਦੇ 15 ਅੰਕ ਹੋਣਗੇ। ਅਜਿਹੇ ‘ਚ ਚਾਰ ਟੀਮਾਂ ਲਖਨਊ ਨੂੰ ਪਿੱਛੇ ਛੱਡ ਸਕਦੀਆਂ ਹਨ। ਫਿਰ ਲਖਨਊ ਦੇ ਪਲੇਆਫ ਵਿੱਚ ਜਾਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਵੇਗੀ। ਜੇਕਰ ਇਹ ਟੀਮ ਦੋ ਮੈਚ ਹਾਰ ਜਾਂਦੀ ਹੈ ਤਾਂ ਲਖਨਊ ਦੇ ਸਿਰਫ 13 ਅੰਕ ਰਹਿ ਜਾਣਗੇ ਅਤੇ ਅਜਿਹੀ ਸਥਿਤੀ ‘ਚ ਇਹ ਟੀਮ ਪਲੇਆਫ ‘ਚ ਨਹੀਂ ਪਹੁੰਚ ਸਕੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ