IPL ਲਈ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਤਿਆਰ, 2024 ‘ਚ ਖੇਡੇ ਜਾਣਗੇ ਮੈਚ

Updated On: 

12 Mar 2024 12:59 PM

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਮੁਤਾਬਕ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਦਾ ਕੰਮ ਅੰਤਿਮ ਪੜਾਅ 'ਤੇ ਹੈ। ਇਹ ਸਟੇਡੀਅਮ 38.20 ਏਕੜ ਦੇ ਖੇਤਰ ਵਿੱਚ ਬਣਿਆ ਗਿਆ ਹੈ। ਇਸ 'ਚ ਕਰੀਬ 40 ਹਜ਼ਾਰ ਕ੍ਰਿਕਟ ਫੈਨਸ ਉਰੇਂਜ, ਨੀਲੇ ਅਤੇ ਗੋਲਡਨ ਰੰਗ ਦੀਆਂ ਸੀਟਾਂ 'ਤੇ ਬੈਠ ਕੇ ਮੈਚ ਦੇਖ ਸਕਣਗੇ। ਨਵਾਂ ਸਟੇਡੀਅਮ ਆਉਣ ਵਾਲੇ ਆਈਪੀਐਲ ਸੀਜ਼ਨ ਤੋਂ ਚਾਲੂ ਹੋ ਜਾਵੇਗਾ। ਕ੍ਰਿਕਟ ਪ੍ਰੇਮੀਆਂ ਨੂੰ ਜਲਦੀ ਹੀ ਇੱਥੇ ਚੌਕੇ-ਛੱਕੇ ਦੇਖਣ ਨੂੰ ਮਿਲਣਗੇ।

IPL ਲਈ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਤਿਆਰ, 2024 ਚ ਖੇਡੇ ਜਾਣਗੇ ਮੈਚ

(Photo Credit: Facebook-Maharaja Yadavindra Singh Cricket Stadium)

Follow Us On

ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਨਵੇਂ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਪ੍ਰਕਿਰਿਆ ਖਤਮ ਹੋ ਗਈ ਹੈ। ਪੰਜਾਬ ਦੇ ਮੁਹਾਲੀ ਮੁੱਲਾਂਪੁਰ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ। ਦੱਸ ਦਈਏ ਕਿ ਇਸ ਸਟੇਡੀਅ ਦਾ ਕੰਮ 90 ਫੀਸਦ ਤੱਕ ਮੁਕੰਮਲ ਹੋ ਚੁੱਕਾ ਹੈ। ਨਵਾਂ ਸਟੇਡੀਅਮ ਆਉਣ ਵਾਲੇ ਆਈਪੀਐਲ ਸੀਜ਼ਨ ਤੋਂ ਚਾਲੂ ਹੋ ਜਾਵੇਗਾ। ਕ੍ਰਿਕਟ ਪ੍ਰੇਮੀਆਂ ਨੂੰ ਜਲਦ ਹੀ ਇੱਥੇ ਚੌਕੇ-ਛੱਕੇ ਦੇਖਣ ਨੂੰ ਮਿਲਣਗੇ।

ਅੰਤਿਮ ਪੜਾਅ ‘ਤੇ ਹੈ ਸਟੇਡੀਅਮ ਦਾ ਕੰਮ

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਮੁਤਾਬਕ ਸਟੇਡੀਅਮ ਦਾ ਕੰਮ ਅੰਤਿਮ ਪੜਾਅ ‘ਤੇ ਹੈ। ਇਹ ਸਟੇਡੀਅਮ 38.20 ਏਕੜ ਦੇ ਖੇਤਰ ਵਿੱਚ ਬਣਿਆ ਹੈ। ਇਸ ‘ਚ ਕਰੀਬ 40 ਹਜ਼ਾਰ ਕ੍ਰਿਕਟ ਫੈਨਸ ਉਰੇਂਜ, ਨੀਲੇ ਅਤੇ ਗੋਲਡਨ ਰੰਗ ਦੀਆਂ ਸੀਟਾਂ ‘ਤੇ ਬੈਠ ਕੇ ਮੈਚ ਦੇਖ ਸਕਣਗੇ। ਇਹ ਸਟੇਡੀਅਮ ਮੁਹਾਲੀ ਦੇ ਆਈਐਸ ਬਿੰਦਰਾ ਪੀਸੀਏ ਸਟੇਡੀਅਮ ਤੋਂ ਤਿੰਨ ਗੁਣਾ ਵੱਡਾ ਹੈ।

ਪੀਸੀਏ ਵਿੱਚ ਲਗਭਗ 24 ਹਜ਼ਾਰ ਫੈਨਸ ਦੇ ਬੈਠਣ ਦਾ ਪ੍ਰਬੰਧ ਹੈ। ਮੁਹਾਲੀ ਦੇ ਮੁੱਲਾਂਪੁਰ ਸਟੇਡੀਅਮ ‘ਚ ਚੌਕੇ-ਛੱਕੇ ਦੇਖਣ ਲਈ ਕ੍ਰਿਕਟ ਫੈਨਸ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਅਗਲੇ ਸਾਲ ਯਾਨੀ 2024 ਵਿੱਚ ਇੱਥੇ ਆਈਪੀਐਲ ਮੈਚ ਖੇਡੇ ਜਾਣਗੇ।

ਲਾਈਟਾਂ ਦਾ ਅਨੌਖਾ ਇੰਤਜ਼ਾਮ

ਡੇ-ਨਾਈਟ ਮੈਚ ਕਰਵਾਉਣ ਲਈ ਨਵੇਂ ਸਟੇਡੀਅਮ ਵਿੱਚ ਫਲੱਡ ਲਾਈਟਾਂ ਲਗਾਈਆਂ ਗਈਆਂ ਹਨ। ਇਸ ਲਈ ਕੁੱਲ ਛੇ ਪਾਵਰ ਫਲੱਡ ਲਾਈਟ ਪੋਲ ਲਗਾਏ ਗਏ ਹਨ। ਇਨ੍ਹਾਂ ਲਾਈਟਾਂ ਵਿੱਚ ਲਗਾਏ ਗਈਆਂ ਲਾਈਟਾਂ ਭਾਰਤ ਵਿੱਚ ਹੁਣ ਤੱਕ ਕਿਸੇ ਵੀ ਸਟੇਡੀਅਮ ਦੇ ਲਾਈਟ ਖੰਭਿਆਂ ਉੱਤੇ ਨਹੀਂ ਲਗਾਏ ਗਏ ਹਨ। ਸਫੇਦ ਰੌਸ਼ਨੀ ਵਿੱਚ ਖੇਡੇ ਜਾਣ ਵਾਲੇ ਮੈਚ ਦਰਸ਼ਕਾਂ ਨੂੰ ਇੱਕ ਵੱਖਰਾ ਅਨੁਭਵ ਵੀ ਪ੍ਰਦਾਨ ਕਰਨਗੇ।

ਕਈ ਅਭਿਆਸ ਪਿੱਚਾਂ ਬਣਾਈਆਂ ਗਈਆਂ

ਸਟੇਡੀਅਮ ਦਾ ਮੁੱਖ ਗੇਟ, ਜਿਸ ਰਾਹੀਂ ਟੀਮਾਂ ਦਾਖ਼ਲ ਹੋਣਗੀਆਂ। ਇਸ ਖੇਤਰ ਦੇ ਨੇੜੇ ਇੱਕ ਨੈੱਟ ਸੈਸ਼ਨ ਖੇਤਰ ਬਣਾਇਆ ਗਿਆ ਹੈ। ਇੱਥੇ 12 ਪਿੱਚਾਂ ਤਿਆਰ ਕੀਤੀਆਂ ਗਈਆਂ ਹਨ। ਜਿੱਥੇ ਟੀਮਾਂ ਅਭਿਆਸ ਕਰਨਗੀਆਂ। ਪੀਸੀਏ ਸਟੇਡੀਅਮ ਵਿੱਚ ਨੈੱਟ ਸੈਸ਼ਨ ਸਟੇਡੀਅਮ ਦੇ ਪਿੱਛੇ ਬਣਿਆ ਹੋਇਆ ਹੈ ਅਤੇ ਉੱਥੇ ਸਿਰਫ਼ 9 ਪਿੱਚਾਂ ਹਨ। ਸਟੇਡੀਅਮ ਵਿੱਚ ਕੁੱਲ 16 ਦਰਵਾਜ਼ੇ ਹਨ।

90 ਫੀਸਦੀ ਸਟੇਡੀਅਮ ਦਾ ਕੰਮ ਮੁਕੰਮਲ

ਮੁੱਲਾਂਪੁਰ ਵਿੱਚ ਬਣ ਰਹੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਦਾ ਕੰਮ 90 ਫੀਸਦ ਤੱਕ ਮੁਕੰਮਲ ਹੋ ਚੁੱਕਾ ਹੈ। ਆਈਪੀਐਲ ਦੇ ਨਵੇਂ ਸੀਜ਼ਨ ਤੋਂ ਨਵੇਂ ਕ੍ਰਿਕਟ ਸਟੇਡੀਅਮ ਵਿੱਚ ਮੈਚ ਕਰਵਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ।