ਪੰਜਾਬ ਖੇਡਾਂ ਦਾ ਮਹਾਕੁੰਭ ‘ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-3’ ਦੀ ਸ਼ੁਰੂਆਤ, ਜਾਣੋ ਜੇਤੂਆਂ ਨੂੰ ਕਿਨ੍ਹੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ

Updated On: 

29 Aug 2024 23:59 PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ੁਰੂ ਹੋਈਆਂ 'ਖੇਡਾਂ ਵਤਨ ਪੰਜਾਬ ਦੀਆਂ' ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਤੋਂ ਕੀਤੀਆਂ।

ਪੰਜਾਬ ਖੇਡਾਂ ਦਾ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆ ਸੀਜ਼ਨ-3 ਦੀ ਸ਼ੁਰੂਆਤ, ਜਾਣੋ ਜੇਤੂਆਂ ਨੂੰ ਕਿਨ੍ਹੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰੋਗਰਾਮ ਦਾ ਉਦਘਾਟਨ

Follow Us On

ਪੰਜਾਬ ਦੀ ਜਵਾਨੀ ਨੂੰ ਮੁੜ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਕੁਰੀਤੀਆਂ ਤੋਂ ਬਚਾਕੇ ਰੱਖਣ ਦੇ ਮਕਸਦ ਨਾਲ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਹੁਣ ਆਪਣੇ ਤੀਜੇ ਸ਼ੀਜਨ ਵਿੱਚ ਪਹੁੰਚ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ੁਰੂ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਤੋਂ ਕੀਤੀਆਂ।

ਇਹ ਖੇਡਾਂ ਲੋਕਲ ਤੋਂ ਅੱਪਰ ਚੱਲਣਗੀਆਂ। ਭਾਵ ਇਹਨਾਂ ਖੇਡਾਂ ਵਿੱਚ ਸਭ ਤੋਂ ਪਹਿਲਾਂ ਬਲਾਕ ਪੱਧਰ ਤੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਖੇਡਾਂ ਦੇ 2 ਸੀਜ਼ਨ ਹੋ ਚੁੱਕੇ ਸਨ। ਜਿਨ੍ਹਾਂ ਵਿੱਚ ਖਿਡਾਰੀਆਂ ਨੇ ਵਧ ਚੜ੍ਹਕੇ ਹਿੱਸਾ ਪਾਇਆ ਸੀ। ਹੁਣ ਵੀ ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਖਿਡਾਰੀ ਪਹਿਲਾਾਂ ਵਾਂਗ ਹੀ ਖੇਡਾਂ ਵੱਲ ਉਤਸ਼ਾਹਿਤ ਹੋਣਗੇ।

ਇਸ ਵਾਰ 37 ਵੱਖ-ਵੱਖ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ‘ਚ ਕਰੀਬ 5 ਲੱਖ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ

ਕਦੋਂ ਤੋਂ ਹੋਣਗੇ ਮੁਕਾਬਲੇ

ਖੇਡਾਂ ਵਤਨ ਪੰਜਾਬ ਦੀਆਂ ਦੀ ਰਸਮੀ ਸ਼ੁਰੂਆਤ ਅੱਜ ਤੋਂ ਹੋ ਗਈ। ਇਸ ਤੋਂ ਬਾਅਦ 1 ਤੋਂ 10 ਸਤੰਬਰ ਤੱਕ ਬਲਾਕ ਪੱਧਰ ਦੇ ਮੁਕਾਬਲੇ ਕਰਵਾਏ ਜਾਣਗੇ। ਜਿਨ੍ਹਾਂ ਵਿੱਚੋਂ ਜੇਤੂ ਖਿਡਾਰੀ ਅਗਲੀ ਸਟੇਜ਼ ਖੇਡਣ ਲਈ ਜ਼ਿਲ੍ਹੇ ਵਿੱਚ ਜਾਣਗੇ। ਜ਼ਿਲ੍ਹਾ ਪੱਧਰ ਦੇ ਮੁਕਾਬਲੇ 15 ਤੋਂ ਸ਼ੁਰੂ ਹੋਣਗੇ ਅਤੇ 22 ਸਤੰਬਰ ਤੱਕ ਚੱਲਣਗੇ। ਜਿਲ੍ਹੇ ਵਿੱਚੋਂ ਜੇਤੂ ਖਿਡਾਰੀ ਸੂਬਾ ਪੱਧਰੀ ਖੇਡਾਂ ਵਿੱਚ ਹਿੱਸਾ ਲੈਣਗੇ। ਸੂਬਾ ਪੱਧਰੀ ਖੇਡਾਂ ਲਈ 11 ਅਕਤੂਬਰ ਤੋਂ 9 ਨਵੰਬਰ ਤੱਕ ਦਾ ਸਮਾਂ ਰੱਖਿਆ ਗਿਆ ਹੈ।

ਖੇਡਾਂ ਵਿੱਚ ਸ਼ਾਮਿਲ ਹੋਣ ਦੀ ਯੋਗਤਾ

ਖੇਡਾਂ ਵਜਨ ਪੰਜਾਬ ਦੀਆਂ ਵਿੱਚ ਸ਼ਾਮਿਲ ਹੋਣ ਲਈ ਤੁਹਾਨੂੰ ਕੁੱਝ ਯੋਗਤਾਵਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਤੁਸੀਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਸਕਦੇ। ਇਸ ਦੇ ਲਈ ਸਭ ਤੋਂ ਪਹਿਲੀ ਸਰਤ ਤਾਂ ਇਹ ਕਿ ਤੁਸੀਂ ਪੰਜਾਬ ਸੂਬੇ ਦੇ ਰਹਿਣ ਵਾਲੇ ਹੋ । ਇਸ ਤੋਂ ਇਲਾਵਾ ਤੁਹਾਡੇ ਕੋਲ ਪੰਜਾਬ ਸਰਕਾਰ ਵੱਲੋਂ ਨਿਧਾਰਤ ਕੀਤੇ ਗਏ ਸਾਰੇ ਦਸਤਾਵੇਜ ਜ਼ਰੂਰੀ ਹਨ। ਇਸ ਤੋਂ ਇਲਾਵਾ ਖਿਡਾਰੀ ਸਰਕਾਰ ਵੱਲੋਂ ਤੈਅ ਕੀਤੇ ਗਏ ਵਰਗ (ਕੈਟਾਗਿਰੀ) ਵਿੱਚ ਆਉਣੀ ਚਾਹੀਦੀ ਹੈ। ਇਸ ਬਾਰੇ ਹੋਣ ਜਾਣਕਾਰੀ ਪੰਜਾਬ ਸਰਕਾਰ ਦੇ ਵੈੱਬਸਾਈਟ https://www.khedanwatanpunjabdia.com/ ਤੋਂ ਲੈ ਸਕਦੇ ਹੋ।

ਖਿਡਾਰੀਆਂ ਨੂੰ ਲੋੜੀਂਦੇ ਡਾਕੂਮੈਂਟ

ਆਧਾਰ ਕਾਰਡ

ਪੈਨ ਕਾਰਡ

ਪਤੇ ਦਾ ਸਬੂਤ

ਜਨਮ ਸਰਟੀਫਿਕੇਟ

ਉਮਰ ਦਾ ਸਰਟੀਫਿਕੇਟ

ਪਾਸਪੋਰਟ ਸਾਈਜ਼ ਫੋਟੋ

ਈਮੇਲ ਆਈ.ਡੀ

ਮੋਬਾਇਲ ਨੰਬਰ

ਬਲਾਕ ਪੱਧਰ ਤੇ ਹੋਣਗੀਆਂ ਇਹ ਖੇਡਾਂ

ਖੋ ਖੋ

ਫੁੱਟਬਾਲ

ਵਾਲੀਬਾਲ (ਸਮੈਸ਼ਿੰਗ)

ਰੱਸਾਕਸ਼ੀ

ਵਾਲੀਬਾਲ (ਸ਼ੂਟਿੰਗ)

ਐਥਲੈਟਿਕਸ

ਕਬੱਡੀ (ਸਰਕਲ ਸਟਾਈਲ)

ਕਬੱਡੀ (ਨੈਸ਼ਨਲ ਸਟਾਈਲ)

ਜ਼ਿਲ੍ਹਾ ਪੱਧਰ ਤੇ ਹੋਣਗੇ ਇਹ ਮੁਕਾਬਲੇ

ਐਥਲੈਟਿਕਸ

ਮੁੱਕੇਬਾਜ਼ੀ

ਫੁੱਟਬਾਲ

ਹੈਂਡਬਾਲ

ਬਾਸਕਟਬਾਲ

ਸ਼ਤਰੰਜ

ਬੈਡਮਿੰਟਨ

ਕੁਸ਼ਤੀ

ਟੇਬਲ ਟੈਨਿਸ

ਤੈਰਾਕੀ

ਗਤਕਾ

ਹਾਕੀ

ਜੂਡੋ

ਖੋ ਖੋ

ਕਬੱਡੀ (ਸਰਕਲ ਸਟਾਈਲ)

ਕਬੱਡੀ (ਨੈਸ਼ਨਲ ਸਟਾਈਲ)

ਵੇਟਲਿਫਟਿੰਗ

ਵਾਲੀਬਾਲ (ਸ਼ੂਟਿੰਗ)

ਵਾਲੀਬਾਲ (ਸਮੈਸ਼ਿੰਗ)

ਲਾਅਨ ਟੈਨਿਸ

ਨੈੱਟਬਾਲ

ਕਿੱਕ ਬਾਕਸਿੰਗ

ਸ਼ੂਟਿੰਗ

ਸਾਫਟਬਾਲ

ਪਾਵਰ ਲਿਫਟਿੰਗ

ਸੂਬਾ ਪੱਧਰ ਤੇ ਹੋਣਗੇ ਇਹ ਮੁਕਾਬਲੇ

ਕੁਸ਼ਤੀ

ਵੇਟਲਿਫਟਿੰਗ

ਵਾਲੀਬਾਲ (ਸਮੈਸ਼ਿੰਗ)

ਟੇਬਲ ਟੈਨਿਸ

ਵਾਲੀਬਾਲ (ਸ਼ੂਟਿੰਗ)

ਤੈਰਾਕੀ

ਸਾਫਟਬਾਲ

ਸ਼ੂਟਿੰਗ

ਰਗਬੀ

ਰੋਇੰਗ

ਰੋਲਰ ਸਕੇਟਿੰਗ

ਪਾਵਰ ਲਿਫਟਿੰਗ

ਨੈੱਟ ਬਾਲ

ਲਾਅਨ ਟੈਨਿਸ

ਕਿੱਕ ਬਾਕਸਿੰਗ

ਖੋ ਖੋ

ਕਾਇਆਕਿੰਗ ਅਤੇ ਕੈਨੋਇੰਗ

ਕਬੱਡੀ (ਸਰਕਲ)

ਜੂਡੋ

ਕਬੱਡੀ (ਨੈਸ਼ਨਲ)

ਹਾਕੀ

ਹੈਂਡਬਾਲ

ਗਤਕਾ

ਜਿਮਨਾਸਟਿਕ

ਫੁੱਟਬਾਲ

ਫੈਚਿੰਗ

ਘੋੜਸਵਾਰ

ਸਾਈਕਲਿੰਗ

ਸ਼ਤਰੰਜ

ਮੁੱਕੇਬਾਜ਼ੀ

ਬਾਸਕਟ ਬਾਲ

ਤੀਰਅੰਦਾਜ਼ੀ

ਬੈਡਮਿੰਟਨ

ਐਥਲੈਟਿਕਸ

ਇਹ ਵੀ ਪੜ੍ਹੋ: ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੀ ਸ਼ੁਰੂਆਤ, CM ਮਾਨ ਵੱਲੋਂ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡਾਂ ਦਾ ਉਦਘਾਟਨ