IPL 2025: ਪੰਜਾਬ ਕਿੰਗਜ਼ ਲਈ ਖੇਡੇਗਾ ਲੁਧਿਆਣਾ ਦਾ ਨਿਹਾਲ, ਕਿਹਾ-PBKS ਮੇਰੀ ਘਰੇਲੂ ਟੀਮ

Updated On: 

25 Nov 2024 18:31 PM

ਪੰਜਾਬ ਕਿੰਗਜ਼ ਨੇ ਪਹਿਲੇ ਦਿਨ ਨਿਲਾਮੀ ਵਿੱਚ ਕੁੱਲ 10 ਖਿਡਾਰੀਆਂ ਨੂੰ ਖਰੀਦਿਆ, ਜਿਸ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਸ਼੍ਰੇਅਸ ਅਈਅਰ ਸਭ ਤੋਂ ਅੱਗੇ ਸਨ। ਪੀਬੀਕੇਐਸ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਵੀ ਸ਼ਾਮਲ ਕੀਤਾ ਹੈ। ਅਰਸ਼ਦੀਪ ਸਿੰਘ ਨੂੰ ਬਰਕਰਾਰ ਰੱਖਣ ਲਈ ਰਾਈਟ-ਟੂ-ਮੈਚ ਵਿਕਲਪ ਦੀ ਵਰਤੋਂ ਕੀਤੀ ਗਈ।

IPL 2025: ਪੰਜਾਬ ਕਿੰਗਜ਼ ਲਈ ਖੇਡੇਗਾ ਲੁਧਿਆਣਾ ਦਾ ਨਿਹਾਲ, ਕਿਹਾ-PBKS ਮੇਰੀ ਘਰੇਲੂ ਟੀਮ

ਪੰਜਾਬ ਕਿੰਗਜ਼ ਲਈ ਖੇਡੇਗਾ ਲੁਧਿਆਣਾ ਦਾ ਨਿਹਾਲ, ਕਿਹਾ-PBKS ਮੇਰੀ ਘਰੇਲੂ ਟੀਮ (Pic credit: IPL)

Follow Us On

ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੈਗਾ ਨਿਲਾਮੀ 24 ਅਤੇ 25 ਨਵੰਬਰ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਵਿੱਚ ਹੋ ਰਹੀ ਹੈ। ਜਿਸ ਵਿੱਚ 577 ਖਿਡਾਰੀ ਸਾਈਨ ਕੀਤੇ ਗਏ। ਲੁਧਿਆਣਾ ਦੇ ਨਿਹਾਲ ਵਢੇਰਾ ਨੂੰ ਪੰਜਾਬ ਕਿੰਗਜ਼ ਨੇ 4.20 ਕਰੋੜ ਰੁਪਏ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ। ਨਿਹਾਲ ਦੀ ਪੰਜਾਬ ਟੀਮ ਵਿੱਚ ਚੋਣ ਨੂੰ ਲੈ ਕੇ ਲੁਧਿਆਣਾ ਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ।

ਨਿਹਾਲ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਜਾਰੀ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਟੀਮ ਵਿੱਚ ਸ਼ਾਮਿਲ ਹੋਣ ਤੇ ਬਹੁਤ ਖੁਸ਼ ਹਾਂ। ਪੰਜਾਬ ਕਿੰਗਜ਼ ਟੀਮ ਮੇਰੀ ਘਰੇਲੂ ਟੀਮ ਹੈ। ਇਸ ਕਾਰਨ ਮੇਰਾ ਇਸ ਟੀਮ ਨਾਲ ਵੱਖਰਾ ਸਬੰਧ ਹੈ। ਮੈਂ ਆਪਣੀ ਨਵੀਂ ਸ਼ੁਰੂਆਤ ਲਈ ਬਹੁਤ ਉਤਸ਼ਾਹਿਤ ਹਾਂ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕਿੰਗਜ਼ ਨੇ ਪਹਿਲੇ ਦਿਨ ਨਿਲਾਮੀ ਵਿੱਚ ਕੁੱਲ 10 ਖਿਡਾਰੀਆਂ ਨੂੰ ਖਰੀਦਿਆ, ਜਿਸ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਸਾਬਕਾ ਕਪਤਾਨ ਸ਼੍ਰੇਅਸ ਅਈਅਰ ਸਭ ਤੋਂ ਅੱਗੇ ਸਨ। ਪੀਬੀਕੇਐਸ ਨੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਵੀ ਸ਼ਾਮਲ ਕੀਤਾ ਹੈ। ਅਰਸ਼ਦੀਪ ਸਿੰਘ ਨੂੰ ਬਰਕਰਾਰ ਰੱਖਣ ਲਈ ਰਾਈਟ-ਟੂ-ਮੈਚ ਵਿਕਲਪ ਦੀ ਵਰਤੋਂ ਕੀਤੀ ਗਈ।

ਇਸ ਦੇ ਨਾਲ ਹੀ ਸ਼ਸ਼ਾਂਕ ਸਿੰਘ, ਪ੍ਰਭਸਿਮਰਨ ਸਿੰਘ, ਅਰਸ਼ਦੀਪ ਸਿੰਘ (18 ਕਰੋੜ ਰੁਪਏ), ਸ਼੍ਰੇਅਸ ਅਈਅਰ (26.75 ਕਰੋੜ ਰੁਪਏ), ਯੁਜਵੇਂਦਰ ਚਾਹਲ (18 ਕਰੋੜ ਰੁਪਏ), ਮਾਰਕਸ ਸਟੋਇਨਿਸ (11 ਕਰੋੜ ਰੁਪਏ), ਗਲੇਨ ਮੈਕਸਵੈੱਲ (4.20 ਕਰੋੜ ਰੁਪਏ), ਨੇਹਲ (4.20 ਕਰੋੜ ਰੁਪਏ), ਹਰਪ੍ਰੀਤ ਬਰਾੜ (1.50 ਕਰੋੜ ਰੁਪਏ), ਵਿਸ਼ਨੂੰ ਵਿਨੋਦ (95 ਲੱਖ ਰੁਪਏ), ਵਿਜੇ ਕੁਮਾਰ ਵੈਸ਼ਿਆ (1.80 ਕਰੋੜ ਰੁਪਏ), ਯਸ਼ ਠਾਕੁਰ (1.60 ਕਰੋੜ ਰੁਪਏ) ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਕੌਣ ਹੈ ਨਿਹਾਲ ਵਢੇਰਾ?

ਨਿਹਾਲ ਵਢੇਰਾ ਖੱਬੇ ਹੱਥ ਦਾ ਬੱਲੇਬਾਜ਼ ਹੈ। ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ-U19 ਦੀ ਨੁਮਾਇੰਦਗੀ ਕੀਤੀ ਹੈ ਅਤੇ ਘਰੇਲੂ ਕ੍ਰਿਕਟ ਵਿੱਚ ਵੀ ਪੰਜਾਬ ਲਈ ਖੇਡਿਆ ਹੈ। ਪ੍ਰਤਿਭਾਸ਼ਾਲੀ ਖੱਬੇ ਹੱਥ ਦੇ ਬੱਲੇਬਾਜ਼ ਨਿਹਾਲ ਵਢੇਰਾ ਦਾ ਜਨਮ 04 ਸਤੰਬਰ 2000 ਨੂੰ ਲੁਧਿਆਣਾ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਕਮਲ ਵਢੇਰਾ ਹੈ, ਉਸਦੀ ਮਾਤਾ ਦਾ ਨਾਮ ਗੁਰਪ੍ਰੀਤ ਵਢੇਰਾ, ਜੋ ਇੱਕ ਘਰੇਲੂ ਔਰਤ ਹੈ। ਉਸ ਦੀ ਵੱਡੀ ਭੈਣ ਦਾ ਨਾਂ ਰਾਏਥਮ ਵਢੇਰਾ ਹੈ। ਨਿਹਾਲ ਨੇ ਛੋਟੀ ਉਮਰ ਵਿੱਚ ਹੀ ਕ੍ਰਿਕਟ ਵਿੱਚ ਡੂੰਘੀ ਦਿਲਚਸਪੀ ਪੈਦਾ ਕੀਤੀ ਅਤੇ ਸਥਾਨਕ ਟੂਰਨਾਮੈਂਟਾਂ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ।

ਵਢੇਰਾ ਦੀ ਸਖ਼ਤ ਮਿਹਨਤ ਨੇ ਉਸ ਨੂੰ ਆਪਣੀ ਉਮਰ ਵਰਗ ਵਿੱਚ ਚੋਟੀ ਦਾ ਬੱਲੇਬਾਜ਼ ਬਣਨ ਵਿੱਚ ਮਦਦ ਕੀਤੀ। ਜਿਵੇਂ ਹੀ ਨੇਹਲ ਨੇ ਰਾਜ ਪੱਧਰ ‘ਤੇ ਖੇਡਿਆ, ਵਢੇਰਾ ਨੇ ਚੋਣਕਾਰਾਂ ਦਾ ਧਿਆਨ ਖਿੱਚਿਆ। ਉਹ ਭਾਰਤ ਦੀ ਅੰਡਰ-19 ਟੀਮ ਲਈ ਚੁਣਿਆ ਗਿਆ ਸੀ। ਨੇਹਲ ਵਢੇਰਾ ਨੂੰ ਆਈਪੀਐਲ 2023 ਦੀ ਨਿਲਾਮੀ ਵਿੱਚ ਮੁੰਬਈ ਇੰਡੀਅਨਜ਼ ਨੇ 20 ਲੱਖ ਰੁਪਏ ਵਿੱਚ ਖਰੀਦਿਆ ਸੀ।

ਕ੍ਰਿਕਟ ਅਤੇ ਅੰਕੜੇ

ਨਿਹਾਲ ਵਢੇਰਾ ਨੇ ਪੰਜਾਬ ਲਈ 03 ਜਨਵਰੀ, 2023 ਨੂੰ ਵਲਸਾਡ ਵਿੱਚ ਗੁਜਰਾਤ ਦੇ ਖਿਲਾਫ ਆਪਣੀ ਪਹਿਲੀ-ਸ਼੍ਰੇਣੀ ਕ੍ਰਿਕਟ ਦੀ ਸ਼ੁਰੂਆਤ ਕੀਤੀ। ਨੇਹਲ ਵਢੇਰਾ ਪੰਜਾਬ ਅੰਡਰ-19 ਟੀਮ ਲਈ ਰਨ-ਮਸ਼ੀਨ ਰਿਹਾ ਹੈ ਅਤੇ ਕੂਚ ਬਿਹਾਰ ਅੰਡਰ-19 ਟਰਾਫੀ ਵਿਚ ਉਸ ਦੇ ਪ੍ਰਦਰਸ਼ਨ ਨੇ ਰਾਸ਼ਟਰੀ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਵਢੇਰਾ ਨੇ ਆਪਣੀ ਪ੍ਰਤਿਭਾ ਅਤੇ ਯੋਗਤਾ ਦਾ ਪ੍ਰਦਰਸ਼ਨ ਕੀਤਾ ਅਤੇ ਟੂਰਨਾਮੈਂਟ ਵਿੱਚ 6 ਅਰਧ ਸੈਂਕੜੇ ਲਗਾਏ। ਖੱਬੇ ਹੱਥ ਦੇ ਸ਼ਾਨਦਾਰ ਬੱਲੇਬਾਜ਼ ਵਜੋਂ ਵਢੇਰਾ ਨੂੰ ਪੰਜਾਬ ਦਾ ਯੁਵਰਾਜ ਸਿੰਘ ਵੀ ਕਿਹਾ ਜਾਂਦਾ ਹੈ। ਨੇਹਲ ਯੁਵਰਾਜ ਸਿੰਘ ਦੀ ਫੈਨ ਹੈ। ਵਢੇਰਾ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਉਸਨੂੰ ਭਾਰਤ ਦੀ ਅੰਡਰ-19 ਟੀਮ ਵਿੱਚ ਜਗ੍ਹਾ ਦਿੱਤੀ ਅਤੇ ਉਸਨੇ ਸ਼੍ਰੀਲੰਕਾ ਅੰਡਰ-19 ਦੇ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ।

ਇੱਕ ਪਾਰੀ ਵਿੱਚ ਬਣਾਈਆਂ 578 ਦੌੜਾਂ

ਨੇਹਲ ਵਢੇਰਾ ਨੇ ਪੰਜਾਬ ਅੰਡਰ-23 ਟੂਰਨਾਮੈਂਟ ‘ਚ 578 ਦੌੜਾਂ ਬਣਾ ਕੇ ਇਹ ਵਿਸ਼ਵ ਰਿਕਾਰਡ ਬਣਾਇਆ ਹੈ। ਇਹ ਦੁਨੀਆ ਦੇ ਕਿਸੇ ਵੀ ਫਾਰਮੈਟ ‘ਤੇ ਬਣਾਇਆ ਗਿਆ ਤੀਜਾ ਸਭ ਤੋਂ ਉੱਚਾ ਵਿਅਕਤੀਗਤ ਸਕੋਰ ਹੈ। ਨਿਹਾਲ ਨੇ ਪੰਜਾਬ ਦੇ ਸਾਬਕਾ ਕਪਤਾਨ ਚਮਨ ਲਾਲ ਮਲਹੋਤਰਾ ਦਾ 66 ਸਾਲ ਪੁਰਾਣਾ ਰਿਕਾਰਡ ਤੋੜਿਆ ਸੀ। ਨਿਹਾਲ ਨੇ ਸਰਕਾਰੀ ਕਾਲਜ ਲੁਧਿਆਣਾ ਤੋਂ ਪੜ੍ਹਾਈ ਕੀਤੀ ਹੈ।