IPL 2023 ਤੋਂ ਬਾਹਰ ਹੋਏ ਕੇਨ ਵਿਲੀਅਮਸਨ, ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਨੂੰ ਵੱਡਾ ਝਟਕਾ!
Kane Williamson IPL 2023: ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਆਈਪੀਐਲ 2023 ਦੇ ਸ਼ੁਰੂਆਤੀ ਮੈਚ ਵਿੱਚ ਕੈਚ ਲੈਂਦੇ ਸਮੇਂ ਕੇਨ ਵਿਲੀਅਮਸਨ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਮੈਦਾਨ ਤੋਂ ਬਾਹਰ ਕੱਢ ਦਿੱਤਾ ਗਿਆ
ਕੇਨ ਵਿਲੀਅਮਸਨ ਫੀਲਡਿੰਗ ਕਰਦੇ ਸਮੇਂ ਹੋਏ ਜ਼ਖਮੀ Image Credit Source: PTI
ਗੁਜਰਾਤ ਨੂੰ ਪਹਿਲੀ ਜਿੱਤ ਤੋਂ ਬਾਅਦ ਵੱਡਾ ਝਟਕਾ
ਗੁਜਰਾਤ ਨੂੰ ਪਹਿਲੀ ਜਿੱਤ ਤੋਂ ਬਾਅਦ ਹੀ ਵੱਡਾ ਝਟਕਾ ਲੱਗਾ ਹੈ। ਕੇਨ ਵਿਲੀਅਮਸਨ (Kane Williamson) ਨੂੰ ਉਦੋਂ ਸੱਟ ਲੱਗ ਗਈ ਜਦੋਂ ਚੇਨਈ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ 13ਵੇਂ ਓਵਰ ਵਿੱਚ ਹਵਾ ਵਿੱਚ ਸ਼ਾਟ ਮਾਰਿਆ। ਵਿਲੀਅਮਸਨ ਇਸ ਨੂੰ ਬਾਊਂਡਰੀ ਦੇ ਨੇੜੇ ਕੈਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਛਾਲ ਮਾਰ ਦਿੱਤੀ। ਇਸ ਦੌਰਾਨ ਉਹ ਕੈਚ ਲੈ ਨਾ ਸਕੇ ਪਰ ਉਨ੍ਹਾਂ ਦੇ ਸੱਟ ਲੱਗ ਗਈ।ਵਿਲੀਅਮਸਨ ਦਾ ਦਰਦ ਨਾਲ ਸੀ ਬੁਰ੍ਹਾ ਹਾਲ
ਵਿਲੀਅਮਸਨ ਨੇ ਬਾਊਂਡਰੀ (Boundary) ‘ਤੇ ਹੀ ਦਰਦ ਨਾਲ ਚੀਕਣਾ ਸ਼ੁਰੂ ਕਰ ਦਿੱਤਾ। ਉਹ ਠੀਕ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਸਕਦਾ ਸੀ। 2 ਖਿਡਾਰੀ ਉਸ ਨੂੰ ਮੈਦਾਨ ਤੋਂ ਬਾਹਰ ਲੈ ਗਏ। ਵਿਲੀਅਮਸਨ ਦੀ ਜਗ੍ਹਾ ਸਾਈ ਸੁਦਰਸ਼ਨ ਮੈਦਾਨ ‘ਤੇ ਆਏ ਅਤੇ ਉਨ੍ਹਾਂ ਨੇ ਵੀ ਬੱਲੇ ਨਾਲ 22 ਦੌੜਾਂ ਦਾ ਯੋਗਦਾਨ ਪਾਇਆ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ
Follow Us
