Asian Games 2023: ਜੋਤੀ ਵੇਨਮ ਨੇ ਭਾਰਤ ਲਈ ਤੀਰਅੰਦਾਜ਼ੀ ਕੰਪਾਊਂਡ ਮਹਿਲਾ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ

abhishek-thakur
Updated On: 

07 Oct 2023 08:07 AM

ਤੀਰਅੰਦਾਜ਼ੀ ਮਹਿਲਾ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਜੋਤੀ ਵੇਨਮ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਹਾਂਗਜ਼ੂ ਵਿੱਚ ਏਸ਼ੀਆਈ ਖੇਡਾਂ 2023 ਵਿੱਚ ਇਹ ਭਾਰਤ ਦੀ ਸ਼ਨਦਾਰ ਜਿੱਤ ਹੈ। ਯੋਤੀ ਸੁਰੇਖਾ ਵੇਨਮ ਨੇ ਦੱਖਣੀ ਕੋਰੀਆ ਦੀ ਸੋ ਚੈਵੋਨ ਨੂੰ ਹਰਾਇਆ ਹੈ।

Asian Games 2023: ਜੋਤੀ ਵੇਨਮ ਨੇ ਭਾਰਤ ਲਈ ਤੀਰਅੰਦਾਜ਼ੀ ਕੰਪਾਊਂਡ ਮਹਿਲਾ ਮੁਕਾਬਲੇ ਚ ਜਿੱਤਿਆ ਸੋਨ ਤਮਗਾ

(Photo Credit: Twitter)

Follow Us On
ਸਪੋਰਟਸ ਨਿਊਜ਼। ਭਾਰਤ ਦੀ ਜੋਤੀ ਸੁਰੇਖਾ ਵੇਨਮ ਨੇ ਸ਼ਨੀਵਾਰ ਨੂੰ ਹਾਂਗਜ਼ੂ ਵਿੱਚ ਏਸ਼ੀਆਈ ਖੇਡਾਂ 2023 ਵਿੱਚ ਸ਼ਨਦਾਰ ਜਿੱਤ ਹਾਸਿਲ ਕੀਤੀ ਹੈ। ਤੀਰਅੰਦਾਜ਼ੀ ਮਹਿਲਾ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਚਾਵੋਨ ਸੋ ਨੂੰ 149-145 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ, ਜਿਸ ਨਾਲ ਭਾਰਤ ਨੂੰ ਆਪਣਾ 23ਵਾਂ ਸੋਨ ਤਗ਼ਮਾ ਮਿਲਿਆ। ਜਯੋਤੀ ਸੁਰੇਖਾ ਵੇਨਮ ਨੇ ਦੱਖਣੀ ਕੋਰੀਆ ਦੀ ਸੋ ਚੈਵੋਨ ਨੂੰ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਤੀਰਅੰਦਾਜ਼ ਅਦਿਤੀ ਸਵਾਮੀ ਨੇ ਕੰਪਾਊਂਡ ਮਹਿਲਾ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਅਦਿਤੀ ਸਵਾਮੀ ਦਾ ਮੁਕਾਬਲਾ ਇੰਡੋਨੇਸ਼ੀਆ ਦੀ ਰਤੀਹ ਜਿਲੀਜਾਤੀ ਫਦਲੀ ਨਾਲ ਸੀ।

ਇੱਕ ਹੋਰ ਸੋਨਾ ਤਮਗੇ ਦੀ ਉਮੀਦ

ਏਸ਼ੀਆਈ ਖੇਡਾਂ 2023 ਵਿੱਚ ਇੱਕ ਵੱਡਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ। ਅਭਿਸ਼ੇਕ ਵਰਮਾ ਬਨਾਮ ਓਜਸ ਦਿਓਤਲੇ ਵਿੱਚ ਕੰਪਾਊਂਡ ਪੁਰਸ਼ਾਂ ਦੇ ਗੋਲਡ ਮੈਡਲ ਮੁਕਾਬਲਾ ਹੋਵੇਗਾ। ਦੋਵੇਂ ਭਾਰਤੀ ਖਿਡਾਰੀ ਹਨ। ਭਾਰਤ ਨੂੰ ਇਸ ਈਵੈਂਟ ਵਿੱਚ ਇੱਕ ਹੋਰ ਸੋਨਾ ਅਤੇ ਇੱਕ ਚਾਂਦੀ ਦਾ ਤਗਮਾ ਮਿਲੇਗਾ।

ਭਾਰਤ 100 ਤਗਮਿਆਂ ਦਾ ਅੰਕੜਾ ਪਾਰ ਕਰਨ ਲਈ ਤਿਆਰ

ਹਾਂਗਜ਼ੂ ‘ਚ ਏਸ਼ੀਆਈ ਖੇਡਾਂ ‘ਚ ਭਾਰਤ ਇਤਿਹਾਸਕ ਉਪਲੱਬਧੀ ਹਾਸਲ ਕਰਨ ਦੀ ਕਗਾਰ ‘ਤੇ ਹੈ। ਸ਼ੁੱਕਰਵਾਰ ਨੂੰ ਭਾਰਤ ਦੀ ਕੁੱਲ ਤਮਗਿਆਂ ਦੀ ਗਿਣਤੀ 95 ਹੋ ਗਈ। ਸ਼ਨੀਵਾਰ ਨੂੰ ਦੇਸ਼ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ 100 ਤਗਮਿਆਂ ਦਾ ਅੰਕੜਾ ਪਾਰ ਕਰਨ ਲਈ ਤਿਆਰ ਹੈ। ਭਾਰਤ ਦਾ ਸ਼ਨੀਵਾਰ ਨੂੰ ਸੱਤ ਤਗਮੇ ਜਿੱਤਣਾ ਤੈਅ ਹੈ। ਜਿਸ ਵਿੱਚ ਕਬੱਡੀ 2, ਤੀਰਅੰਦਾਜ਼ੀ 3, ਬੈਡਮਿੰਟਨ 1 ਅਤੇ ਕ੍ਰਿਕਟ (1) ਸ਼ਾਮਲ ਹਨ। ਇਹ ਪ੍ਰਾਪਤੀ ਏਸ਼ੀਆਈ ਮੰਚ ‘ਤੇ ਖੇਡਾਂ ਦੀ ਦੁਨੀਆ ‘ਚ ਭਾਰਤ ਦੀ ਵਧਦੀ ਤਾਕਤ ਅਤੇ ਸਫਲਤਾ ਨੂੰ ਦਰਸਾਉਂਦੀ ਹੈ।