‘ਇਹ ਰਨ ਆਊਟ ਕਰਣ ਦਾ ਜਾਇਜ਼ ਤਰੀਕਾ ਹੈ’: ਆਰ. ਅਸ਼ਵਿਨ
ਭਾਰਤੀ ਫ਼ਿਰਕੀ ਗੇਂਦਬਾਜ਼ ਆਰ. ਅਸ਼ਵਿਨ ਨੇ ਬੀਤੇ ਮੰਗਲਵਾਰ ਗੁਵਾਹਾਟੀ ਵਿਖੇ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡੇ ਗਏ ਪਹਿਲੇ ਵਨ ਡੇ ਕ੍ਰਿਕੇਤ ਮੈਚ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਹੱਥੀਂ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੂੰ ਨਾਨ-ਸਟ੍ਰਾਈਕਰ ਐਂਡ 'ਤੇ ਰਨ ਆਊਟ ਕਰਨ 'ਤੇ ਦਿਲਚਸਪ ਟਿੱਪਣੀ ਕੀਤੀ ਹੈ, ਜਦੋਂ ਉਹ ਪਹਿਲੇ ਵਨਡੇ 'ਚ 98 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ।
ਬਹੁਤੇ ਮੈਚਾਂ ਵਿੱਚ ਤਾਂ ਆਊਟ ਹੋਣ ਵਾਲਾ ਬੱਲੇਬਾਜ਼ ਮੈਦਾਨ ‘ਤੇ ਅੰਪਾਇਰ ਦੇ ਫੈਸਲੇ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਚਲਾ ਜਾਂਦਾ ਹੈ। ਉਸ ਸਮੇਂ ਬੱਲੇਬਾਜ਼ੀ ਕਰ ਰਹੀ ਟੀਮ ਦਾ ਕਪਤਾਨ ਤਾਂ ਆਕੇ ਆਪਣੇ ਖਿਡਾਰੀ ਨੂੰ ਪੁੱਛਣ ਤੋਂ ਰਿਹਾ ਕਿ ਤੁਸੀਂ ਇਸ ਤਰ੍ਹਾਂ ਕਿਸ ਦੇ ਕਹਿਣ ਤੇ ਆਊਟ ਹੋ ਕੇ ਜਾ ਰਹੇ ਹੋਂ ਅਤੇ ਕੀ ਤੁਸੀਂ ਆਪਣੀ ਟੀਮ ਦਾ ਮੰਤਵ ਵੀ ਭੁੱਲ ਗਏ ਹੋ? ਵਾਪਸ ਜਾਓ, ਅਤੇ ਬੱਲੇਬਾਜ਼ੀ ਕਰਨਾ ਜਾਰੀ ਰੱਖੋ। ਇਸ ਕਰਕੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਲਈ ਵੱਖੋ-ਵੱਖਰੇ ਅਪਣਾਏ ਜਾਂਦੇ ਪੈਮਾਨੇ ਪਿਛਲੇ ਕਈ ਸਾਲਾਂ ਤੋਂ ਚੱਲਦੇ ਆ ਰਹੇ ਹਨ ਭਾਰਤੀ ਫ਼ਿਰਕੀ ਗੇਂਦਬਾਜ਼ ਆਰ. ਅਸ਼ਵਿਨ ਨੇ ਬੀਤੇ ਮੰਗਲਵਾਰ ਗੁਵਾਹਾਟੀ ਵਿਖੇ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡੇ ਗਏ ਪਹਿਲੇ ਵਨ ਡੇ ਕ੍ਰਿਕੇਤ ਮੈਚ ਵਿੱਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਹੱਥੀਂ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੂੰ ਨਾਨ-ਸਟ੍ਰਾਈਕਰ ਐਂਡ ‘ਤੇ ਰਨ ਆਊਟ ਕਰਨ ‘ਤੇ ਦਿਲਚਸਪ ਟਿੱਪਣੀ ਕੀਤੀ ਹੈ, ਜਦੋਂ ਉਹ ਪਹਿਲੇ ਵਨਡੇ ‘ਚ 98 ਦੌੜਾਂ ‘ਤੇ ਬੱਲੇਬਾਜ਼ੀ ਕਰ ਰਿਹਾ ਸੀ।
ਆਰ. ਅਸ਼ਵਿਨ ਦਾ ਕਹਿਣਾ ਹੈ ਕਿ ਜੇਕਰ ਕੋਈ ਖਿਡਾਰੀ ਇਸ ਤਰੀਕੇ ਨਾਲ ਰਨ ਆਊਟ ਹੁੰਦਾ ਹੈ ਤਾਂ ਅੰਪਾਇਰ ਦਾ ਫਰਜ਼ ਬਣਦਾ ਹੈ ਕਿ ਉਸ ਖਿਡਾਰੀ ਨੂੰ ਆਊਟ ਦੇਵੇ।
ਅਸ਼ਵਿਨ ਨੇ ਕਿਹਾ ਕਿ ਇਹ ਆਊਟ ਕਰਣ ਦਾ “ਜਾਇਜ਼” ਢੰਗ
ਅਸ਼ਵਿਨ ਨੇ ਕਿਹਾ ਕਿ ਇਹ ਆਊਟ ਕਰਣ ਦਾ “ਜਾਇਜ਼” ਢੰਗ ਹੈ। ਜਦੋਂ ਸ਼ਨਾਕਾ 98 ਦੇ ਸਕੋਰ ‘ਤੇ ਸੀ, ਸ਼ਮੀ ਨੇ ਨਾਨ-ਸਟ੍ਰਾਈਕਰ ਐਂਡ ‘ਤੇ ਗਿੱਲੀਆਂ ਉੜਾ ਕੇ ਉਸਨੂੰ ਆਊਟ ਕਰਣ ਦੀ ਅਪੀਲ ਕੀਤੀ ਪਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਹ ਅਪੀਲ ਵਾਪਸ ਲੈ ਲਈ। ਇਸ ਲਈ ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਤੁਰੰਤ ਟਵੀਟ ਵੀ ਕੀਤੇ ਸਨ। ਆਰ. ਅਸ਼ਵਿਨ ਨੇ ਕਿਹਾ, “ਇਹ ਕਿਸੀ ਖਿਡਾਰੀ ਨੂੰ ਆਊਟ ਕਾਰਨ ਦਾ ਇੱਕ ਜਾਇਜ਼ ਤਰੀਕਾ ਹੈ।” ਆਰ. ਅਸ਼ਵਿਨ ਨੇ ਕਿਹਾ, “ਜੇਕਰ ਤੁਸੀਂ ਐਲਬੀਡਬਲਯੂ ਦੀ ਅਪੀਲ ਕਰੋ ਜਾਂ ਕੈਚ-ਬਿਹਾਹਿੰਡ ਦੀ ਅਪੀਲ ਕਰੋ ਤਾਂ ਕੋਈ ਵੀ ‘ਕੌਣ ਬਣੇਗਾ ਕਰੋੜਪਤੀ’ ਦੇ ਹੋਸਟ ਅਮਿਤਾਭ ਬੱਚਨ ਵਾੰਗੂ ਕਪਤਾਨ ਨਾਲ ਚੈੱਕ ਤਾਂ ਕਰਣ ਤੋਂ ਰਿਹਾ। ਜੇ ਗੇਂਦਬਾਜ਼ ਅਪੀਲ ਕਰਦਾ ਹੈ ਤਾਂ ਉਹ ਉਸ ਨੂੰ ਆਊਟ ਦੇਣਗੇ ਅਤੇ ਗੱਲ ਖ਼ਤਮ ਹੋ ਜਾਏਗੀ।”
ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਲਈ ਵੱਖੋ-ਵੱਖਰੇ ਅਪਣਾਏ ਜਾਂਦੇ ਪੈਮਾਨੇ
ਆਰ. ਅਸ਼ਵਿਨ ਨੇ ਕਿਹਾ, ”ਇੱਕ ਫੀਲਡਰ ਜਦੋਂ ਅਪੀਲ ਕਰਦਾ ਹੈ, ਤਾਂ ਇਹ ਅੰਪਾਇਰ ਦਾ ਫਰਜ਼ ਬਣਦਾ ਹੈ ਕਿ ਜੇਕਰ ਉਹ ਖਿਡਾਰੀ ਆਊਟ ਹੈ ਤਾਂ ਉਸਨੂੰ ਆਊਟ ਘੋਸ਼ਿਤ ਕਿੱਤਾ ਜਾਵੇ।” ਆਊਟ ਕਰਨ ਦੇ ਇਸ ਢੰਗ ਨੂੰ ਲੈ ਕੇ ਆਰ. ਅਸ਼ਵਿਨ ਨੇ ਅੰਪਾਇਰਾਂ ‘ਤੇ ‘ਰੂਲ-ਬੁੱਕ’ ਦੀ ਪਾਲਣਾ ਨਾ ਕਰਨ ਦਾ ਵੀ ਦੋਸ਼ ਲਗਾਇਆ. ਅਸ਼ਵਿਨ ਨੇ ਕਿਹਾ, ਬਹੁਤ ਸਾਰੇ ਮੈਚਾਂ ਵਿੱਚ ਤਾਂ ਬੱਲੇਬਾਜ਼ ਅੰਪਾਇਰ ਦੇ ਫੈਸਲੇ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਚਲਾ ਜਾਂਦਾ ਹੈ। ਉਸ ਸਮੇਂ ਬੱਲੇਬਾਜ਼ੀ ਕਰ ਰਹੀ ਟੀਮ ਦਾ ਕਪਤਾਨ ਆਕੇ ਪੁੱਛਣ ਤੋਂ ਰਿਹਾ ਕਿ ਤੁਸੀਂ ਇਸ ਤਰ੍ਹਾਂ ਕਿਸ ਦੀ ਆਗਿਆ ਨਾਲ ਚੱਲੇ ਹੋਂ ? ਕੀ ਤੁਸੀਂ ਟੀਮ ਦਾ ਮੰਤਵ ਭੁੱਲ ਗਏ ਹੋ? ਵਾਪਸ ਜਾਓ ਅਤੇ ਖੇਡਣਾ ਜਾਰੀ ਰੱਖੋ।” ਆਰ. ਅਸ਼ਵਿਨ ਨੇ ਅੱਗੇ ਕਿਹਾ, ਇਸ ਕਰਕੇ ਗੇਂਦਬਾਜ਼ਾਂ ਅਤੇ ਬੱਲੇਬਾਜ਼ਾਂ ਲਈ ਵੱਖੋ-ਵੱਖਰੇ ਅਪਣਾਏ ਜਾਂਦੇ ਪੈਮਾਨੇ ਪਿਛਲੇ ਕਈ ਸਾਲਾਂ ਤੋਂ ਚਲੇ ਆ ਰਹੇ ਹਨ,