RCB, IPL Auction 2025: ਭੁਵਨੇਸ਼ਵਰ ਕੁਮਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਖਰੀਦਿਆ, ਕਰ ਦਿੱਤਾ ਮਾਲਾਮਾਲ

Updated On: 

25 Nov 2024 17:22 PM

Royal Challengers Bengaluru Auction Players: ਆਪਣੇ ਪਹਿਲੇ ਖ਼ਿਤਾਬ ਦੀ ਉਡੀਕ ਕਰ ਰਹੇ ਬੈਂਗਲੁਰੂ ਨੇ ਇਸ ਵਾਰ ਸਿਰਫ਼ 3 ਖਿਡਾਰੀਆਂ ਨੂੰ ਹੀ ਰਿਟੋਨ ਕੀਤਾ ਸੀ ਅਤੇ ਕੁੱਲ 83 ਕਰੋੜ ਰੁਪਏ ਨਾਲ ਮੇਗਾ ਨਿਲਾਮੀ ਵਿੱਚ ਸ਼ਾਮਲ ਹੋਇਆ ਹੈ। RCB ਨੇ ਸਭ ਤੋਂ ਪਹਿਲਾਂ IPL 2025 ਨਿਲਾਮੀ ਵਿੱਚ ਲਿਅਮਲਿਵਿੰਗਸਟਨ ਨੂੰ ਖਰੀਦਿਆ।

RCB, IPL Auction 2025: ਭੁਵਨੇਸ਼ਵਰ ਕੁਮਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਖਰੀਦਿਆ, ਕਰ ਦਿੱਤਾ ਮਾਲਾਮਾਲ

ਭੁਵਨੇਸ਼ਵਰ ਕੁਮਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਖਰੀਦਿਆ

Follow Us On

IPL Mega Auction 2025: ਸਾਊਦੀ ਅਰਬ ਦੇ ਜੇਦਾਹ ਵਿੱਚ ਹੋ ਰਹੀ IPL 2025 ਮੈਗਾ ਨਿਲਾਮੀ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਵੀ ਆਪਣਾ ਖਾਤਾ ਖੋਲ੍ਹ ਲਿਆ ਹੈ। ਸਿਰਫ 3 ਖਿਡਾਰੀਆਂ ਨੂੰ ਰਿਟੇਨ ਕਰਨ ਤੋਂ ਬਾਅਦ ਨਿਲਾਮੀ ਵਿੱਚ ਉੱਤਰੀ ਬੇਂਗਲੁਰੂ ਕੋਲ ਦੂਜਾ ਸਭ ਤੋਂ ਵੱਡਾ ਪਰਸ ਹੈ ਅਤੇ ਇਸਦੀ ਪਹਿਲੀ ਖਰੀਦ ਨਾਲ ਹੀ ਆਰਸੀਬੀ ਨੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਇਸਨੇ ਇੰਗਲੈਂਡ ਦੇ ਆਲਰਾਊਂਡਰ ਲਿਅਮ ਲਿਵਿੰਗਸਟਨ ਨੂੰ ਖਰੀਦ ਲਿਆ। ਆਰਸੀਬੀ ਨੇ ਲਿਵਿੰਗਸਟਨ ਨੂੰ 8 ਕਰੋੜ 75 ਲੱਖ ਰੁਪਏ ਦਿੱਤੇ ਹਨ। ਲਿਵਿੰਗਸਟਨ ਪਹਿਲਾਂ ਪੰਜਾਬ ਦਾ ਹਿੱਸਾ ਸੀ।

ਫਿਲ ਸਾਲਟ-ਜੀਤੇਸ਼ ਸ਼ਰਮਾ ਵੀ ਬੈਂਗਲੁਰੂ ਦੇ ਹੋਏ

ਬੈਂਗਲੁਰੂ ਦੇ ਦੂਜੇ ਖਿਡਾਰੀ ਫਿਲ ਸਾਲਟ ਰਹੇ, ਜਿਨ੍ਹਾਂ ਨੂੰ 11.50 ਕਰੋੜ ਦੀ ਵੱਡੀ ਕੀਮਤ ‘ਤੇ ਖਰੀਦਿਆ ਗਿਆ। ਪਿਛਲੇ ਸੀਜ਼ਨ ਵਿੱਚ ਸਾਲਟ ਕੇਕੇਆਰ ਦਾ ਹਿੱਸਾ ਸਨ। ਸਾਲਟ ਨੇ ਪਿਛਲੇ ਸੀਜ਼ਨ ‘ਚ 12 ਮੈਚਾਂ ‘ਚ 435 ਦੌੜਾਂ ਬਣਾਈਆਂ ਸਨ। ਸਾਲਟ ਤੂਫਾਨੀ ਓਪਨਰ ਹਨ ਅਤੇ ਆਰਸੀਬੀ ਲਈ ਬਹੁਤ ਫਾਇਦੇਮੰਦ ਸਾਬਿਤ ਹੋਣਗੇ। ਭਾਰਤੀ ਵਿਕਟਕੀਪਰ ਜਿਤੇਸ਼ ਸ਼ਰਮਾ ਨੂੰ ਵੀ ਆਰਸੀਬੀ ਨੇ 11 ਕਰੋੜ ਰੁਪਏ ਵਿੱਚ ਖਰੀਦਿਆ ਹੈ। ਇਹ ਖਿਡਾਰੀ ਮੈਚ ਫਿਨਿਸ਼ਰ ਦੀ ਭੂਮਿਕਾ ਨਿਭਾਉਣ ਵਿੱਚ ਨਿਪੁੰਨ ਹੈ। ਆਰਸੀਬੀ ਨੇ ਆਪਣੀ ਗੇਂਦਬਾਜ਼ੀ ਨੂੰ ਮਜ਼ਬੂਤ ​​ਕਰਨ ਲਈ ਹੇਜ਼ਲਵੁੱਡ ਨੂੰ ਵੀ ਖਰੀਦਿਆ ਹੈ। ਹੇਜ਼ਲਵੁੱਡ ਨੂੰ 12.50 ਕਰੋੜ ਰੁਪਏ ‘ਚ ਖਰੀਦਿਆ ਗਿਆ ਹੈ। ਰਸਿਕ ਸਲਾਮ ਨੂੰ ਆਰਸੀਬੀ ਨੇ 6 ਕਰੋੜ ਵਿੱਚ ਖਰੀਦਿਆ।

RCB ਦੇ 3 ਰੀਟੇਨਸ਼ਨ

ਵਿਰਾਟ ਕੋਹਲੀ (21 ਕਰੋੜ), ਰਜਤ ਪਾਟੀਦਾਰ (11 ਕਰੋੜ) ਅਤੇ ਯਸ਼ ਦਿਆਲ (5 ਕਰੋੜ)

ਆਰਸੀਬੀ ਦੇ ਨਵੇਂ ਖਿਡਾਰੀ

ਲਿਅਮ ਲਿਵਿੰਗਸਟਨ (8.75 ਕਰੋੜ), ਫਿਲ ਸਾਲਟ (11.50 ਕਰੋੜ), ਜਿਤੇਸ਼ ਸ਼ਰਮਾ (11 ਕਰੋੜ), ਹੇਜ਼ਲਵੁੱਡ (12.50 ਕਰੋੜ), ਰਸਿਕ ਸਲਾਮ (6 ਕਰੋੜ), ਸੁਯਸ਼ ਸ਼ਰਮਾ-2.6 ਕਰੋੜ, ਕਰੁਣਾਲ ਪੰਡਯਾ-5.75 ਕਰੋੜ, ਭੁਵਨੇਸ਼ਵਰ ਕੁਮਾਰ-10.75 ਕਰੋੜ।

ਆਰਸੀਬੀ ਦੇ ਨਵੇਂ ਖਿਡਾਰੀ

ਲਿਅਮ ਲਿਵਿੰਗਸਟਨ (8.75 ਕਰੋੜ), ਫਿਲ ਸਾਲਟ (11.50 ਕਰੋੜ), ਜਿਤੇਸ਼ ਸ਼ਰਮਾ (11 ਕਰੋੜ), ਹੇਜ਼ਲਵੁੱਡ (12.50 ਕਰੋੜ), ਰਸਿਕ ਸਲਾਮ (6 ਕਰੋੜ), ਸੁਯਸ਼ ਸ਼ਰਮਾ-2.6 ਕਰੋੜ, ਕਰੁਣਾਲ ਪੰਡਯਾ-5.75 ਕਰੋੜ, ਭੁਵਨੇਸ਼ਵਰ ਕੁਮਾਰ-10.75 ਕਰੋੜ।

Exit mobile version