Arshdeep Singh IPL Auction 2025: ਅਰਸ਼ਦੀਪ ਸਿੰਘ ਬਣੇ ਸਭ ਤੋਂ ਮਹਿੰਗੇ ਭਾਰਤੀ ਗੇਂਦਬਾਜ਼, ਮਿਲੀ ਇਹ ਰਿਕਾਰਡ ਕੀਮਤ

Updated On: 

25 Nov 2024 18:11 PM

Arshdeep Singh Auction Price: ਚੇਨਈ ਸੁਪਰ ਕਿੰਗਜ਼, ਗੁਜਰਾਤ ਟਾਈਟਨਸ, ਸਨਰਾਈਜ਼ਰਜ਼ ਹੈਦਰਾਬਾਦ ਵਰਗੀਆਂ ਟੀਮਾਂ ਅਰਸ਼ਦੀਪ ਸਿੰਘ ਨੂੰ ਖਰੀਦਣਾ ਚਾਹੁੰਦੀਆਂ ਸਨ ਪਰ ਅੰਤ ਵਿੱਚ ਪੰਜਾਬ ਕਿੰਗਜ਼ ਨੇ ਬਾਜ਼ੀ ਮਾਰੀ। ਅਰਸ਼ਦੀਪ ਸਿੰਘ ਆਈਪੀਐਲ ਬੋਲੀ ਵਿੱਚ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣ ਗਏ ਹਨ।

Arshdeep Singh IPL Auction 2025: ਅਰਸ਼ਦੀਪ ਸਿੰਘ ਬਣੇ ਸਭ ਤੋਂ ਮਹਿੰਗੇ ਭਾਰਤੀ ਗੇਂਦਬਾਜ਼, ਮਿਲੀ ਇਹ ਰਿਕਾਰਡ ਕੀਮਤ

ਅਰਸ਼ਦੀਪ ਸਿੰਘ (Pic: PTI)

Follow Us On

Arshdeep Singh IPL Auction 2025: ਅਰਸ਼ਦੀਪ ਸਿੰਘ ‘ਤੇ ਆਈਪੀਐਲ 2025 ਦੀ ਨਿਲਾਮੀ ਵਿੱਚ ਭਾਰੀ ਰਕਮ ਦੀ ਵਰਖਾ ਹੋਈ। ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ 18 ਕਰੋੜ ਰੁਪਏ ਵਿੱਚ ਖਰੀਦਿਆ। ਕਈ ਟੀਮਾਂ ਨੇ ਅਰਸ਼ਦੀਪ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੀ ਅੰਤਿਮ ਬੋਲੀ 15 ਕਰੋੜ 75 ਲੱਖ ਰੁਪਏ ਸੀ। ਸਨਰਾਈਜ਼ਰਜ਼ ਹੈਦਰਾਬਾਦ ਉਨ੍ਹਾਂ ਨੂੰ ਖਰੀਦਣਾ ਚਾਹੁੰਦਾ ਸੀ ਪਰ ਅੰਤ ਵਿਚ ਪੰਜਾਬ ਨੇ ਉਨ੍ਹਾਂ ‘ਤੇ ਆਰ.ਟੀ.ਐਮ ਲਗਾ ਦਿੱਤਾ। ਇਸ ਤੋਂ ਬਾਅਦ ਹੈਦਰਾਬਾਦ ਨੇ ਅਰਸ਼ਦੀਪ ਦੀ ਅੰਤਿਮ ਕੀਮਤ 18 ਕਰੋੜ ਰੁਪਏ ਰੱਖੀ ਅਤੇ ਪੰਜਾਬ ਨੇ ਅਰਸ਼ਦੀਪ ਨੂੰ ਇਹ ਕੀਮਤ ਦੇਣ ਲਈ ਸਹਿਮਤੀ ਪ੍ਰਗਟਾਈ।

ਅਰਸ਼ਦੀਪ ਸਿੰਘ ‘ਤੇ ਜ਼ਬਰਦਸਤ ਬੋਲੀ

ਅਰਸ਼ਦੀਪ ਸਿੰਘ ਦਾ ਬੇਸ ਪ੍ਰਾਈਜ਼ 2 ਕਰੋੜ ਸੀ ਅਤੇ ਚੇਨਈ ਨੇ ਉਨ੍ਹਾਂ ਨੂੰ ਖਰੀਦਣ ਲਈ ਪਹਿਲੀ ਬੋਲੀ ਲਗਾਈ ਸੀ। ਇਸ ਤੋਂ ਬਾਅਦ ਦਿੱਲੀ ਕੈਪੀਟਲਸ ਅਤੇ ਚੇਨਈ ਵਿਚਾਲੇ ਲਗਾਤਾਰ ਬੋਲੀ ਦੀ ਲੜਾਈ ਹੁੰਦੀ ਰਹੀ। ਜਦੋਂ ਕੀਮਤ 7.50 ਕਰੋੜ ਰੁਪਏ ਤੱਕ ਪਹੁੰਚ ਗਈ ਤਾਂ ਗੁਜਰਾਤ ਟਾਈਟਨਸ ਨੇ ਉਨ੍ਹਾਂ ਨੂੰ ਖਰੀਦਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਬੋਲੀ 10 ਕਰੋੜ ਰੁਪਏ ਤੱਕ ਗਈ ਤਾਂ ਆਰਸੀਬੀ ਨੇ ਅਰਸ਼ਦੀਪ ਲਈ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਰਾਜਸਥਾਨ ਰਾਇਲਜ਼ ਨੇ 11 ਕਰੋੜ ਰੁਪਏ ਦੀ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸਨਰਾਈਜ਼ਰਸ ਹੈਦਰਾਬਾਦ ਨੇ ਅਰਸ਼ਦੀਪ ਨੂੰ 12 ਕਰੋੜ 75 ਲੱਖ ਰੁਪਏ ‘ਚ ਖਰੀਦਣ ਦੀ ਬੋਲੀ ਲਗਾਈ। ਪਰ ਅੰਤ ਵਿੱਚ ਅਰਸ਼ਦੀਪ ਦੀ ਪੰਜਾਬ ਕਿੰਗਜ਼ ਵਿੱਚ ਵਾਪਸੀ ਹੋਈ ਹੈ।

ਅਰਸ਼ਦੀਪ ਸ਼ਾਨਦਾਰ ਗੇਂਦਬਾਜ਼

ਇਸ ਖਿਡਾਰੀ ਨੂੰ ਮੌਜੂਦਾ ਦੌਰ ‘ਚ ਟੀਮ ਇੰਡੀਆ ਦੀ ਟੀ-20 ਬ੍ਰਿਗੇਡ ਦਾ ਸਭ ਤੋਂ ਮਹੱਤਵਪੂਰਨ ਖਿਡਾਰੀ ਮੰਨਿਆ ਜਾਂਦਾ ਹੈ। ਅਰਸ਼ਦੀਪ ਨੇ ਟੀ-20 ਕ੍ਰਿਕੇਟ ਵਿੱਚ ਵਿਕਟਾਂ ਦੀ ਝੜੀ ਲਗਾ ਦਿੱਤੀ ਹੈ। ਇਸ ਖਿਡਾਰੀ ਨੇ 60 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 95 ਵਿਕਟਾਂ ਲਈਆਂ ਹਨ। ਅਰਸ਼ਦੀਪ ਸਿੰਘ ਦੀ ਖਾਸ ਗੱਲ ਇਹ ਹੈ ਕਿ ਇਹ ਖਿਡਾਰੀ ਪਾਵਰਪਲੇ ਦੇ ਨਾਲ-ਨਾਲ ਡੈਥ ਓਵਰਾਂ ‘ਚ ਵੀ ਵਿਕਟਾਂ ਲੈਣ ਦੀ ਤਾਕਤ ਰੱਖਦਾ ਹੈ। ਇੰਨੀਆਂ ਖੂਬੀਆਂ ਹੋਣ ਦੇ ਬਾਵਜੂਦ ਪੰਜਾਬ ਕਿੰਗਜ਼ ਨੇ ਇਸ ਖਿਡਾਰੀ ਨੂੰ ਬਰਕਰਾਰ ਨਹੀਂ ਰੱਖਿਆ।

ਅਰਸ਼ਦੀਪ ਸਿੰਘ ਨੇ 2019 ਵਿੱਚ ਪੰਜਾਬ ਕਿੰਗਜ਼ ਲਈ ਡੈਬਿਊ ਕੀਤਾ ਸੀ ਅਤੇ 2024 ਤੱਕ ਉਨ੍ਹਾਂ ਨੇ ਪੰਜਾਬ ਲਈ 65 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਦੇ ਨਾਂ 76 ਵਿਕਟਾਂ ਹਨ। ਇਸ ਦੌਰਾਨ ਉਹ ਇੱਕ ਮੈਚ ਵਿੱਚ ਪੰਜ ਅਤੇ ਦੋ ਮੈਚਾਂ ਵਿੱਚ ਚਾਰ ਵਿਕਟਾਂ ਲੈਣ ਵਿੱਚ ਕਾਮਯਾਬ ਰਹੇ। ਹਾਲਾਂਕਿ ਅਰਸ਼ਦੀਪ ਸਿੰਘ ਦਾ ਇਕਾਨਮੀ ਰੇਟ ਕਾਫੀ ਜ਼ਿਆਦਾ ਰਿਹਾ ਹੈ। ਉਹ ਪ੍ਰਤੀ ਓਵਰ 9 ਦੌੜਾਂ ਦਿੰਦਾ ਹੈ ਪਰ ਹੁਣ ਇਹ ਖਿਡਾਰੀ ਇਕ ਵੱਖਰੇ ਪੱਧਰ ‘ਤੇ ਹੈ ਅਤੇ ਇਸੇ ਕਾਰਨ ਉਸ ਨੂੰ ਆਈਪੀਐਲ 2025 ਵਿਚ ਵੱਡੀ ਰਕਮ ਮਿਲੀ ਹੈ।