ਰਿਸ਼ਭ ਪੰਤ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ ਨੂੰ ਨਹੀਂ ਕੀਤਾ ਗਿਆ ਰਿਟੇਨ, ਧੋਨੀ ਖੇਡਣਗੇ IPL

Updated On: 

25 Nov 2024 18:12 PM

IPL 2025: ਆਈਪੀਐਲ 2025 ਦੇ ਰਿਟੇਨਸ਼ਨ ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਚਾਰ ਟੀਮਾਂ ਨੇ ਆਪਣੇ ਕਪਤਾਨ ਬਰਕਰਾਰ ਨਹੀਂ ਰੱਖੇ ਹਨ। ਜਿਸ ਵਿੱਚ ਰਿਸ਼ਭ ਪੰਤ, ਕੇਐਲ ਰਾਹੁਲ, ਸ਼੍ਰੇਅਸ ਅਈਅਰ ਅਤੇ ਫਾਫ ਡੂ ਪਲੇਸਿਸ ਸ਼ਾਮਲ ਹਨ। ਹੇਨਰਿਕ ਕਲਾਸੇਨ ਨੂੰ ਵਿਰਾਟ ਕੋਹਲੀ ਤੋਂ ਜ਼ਿਆਦਾ ਪੈਸੇ ਲਈ ਬਰਕਰਾਰ ਰੱਖਿਆ ਗਿਆ ਹੈ।

ਰਿਸ਼ਭ ਪੰਤ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ ਨੂੰ ਨਹੀਂ ਕੀਤਾ ਗਿਆ ਰਿਟੇਨ, ਧੋਨੀ ਖੇਡਣਗੇ IPL
Follow Us On

IPL 2025: ਸਾਰੀਆਂ 10 ਟੀਮਾਂ ਨੇ ਆਈਪੀਐਲ 2025 ਲਈ ਆਪਣੀ ਰਿਟੇਨਸ਼ਨ ਲਿਸਟ ਦਾ ਐਲਾਨ ਕਰ ਦਿੱਤਾ ਹੈ। ਵੱਡੀ ਖ਼ਬਰ ਇਹ ਹੈ ਕਿ ਐਮਐਸ ਧੋਨੀ ਆਈਪੀਐਲ 2025 ਖੇਡਣਗੇ ਅਤੇ ਉਨ੍ਹਾਂ ਨੂੰ ਚੇਨਈ ਨੇ ਬਰਕਰਾਰ ਰੱਖਿਆ ਹੈ। ਜਦੋਂ ਕਿ ਦਿੱਲੀ ਕੈਪੀਟਲਸ ਨੇ ਰਿਸ਼ਭ ਪੰਤ ਨੂੰ ਬਰਕਰਾਰ ਨਹੀਂ ਰੱਖਿਆ ਹੈ। ਕੇਐਲ ਰਾਹੁਲ ਵੀ ਲਖਨਊ ਸੁਪਰਜਾਇੰਟਸ ਤੋਂ ਬਾਹਰ ਹਨ। ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਬੈਂਗਲੁਰੂ ਨੇ ਸਿਰਫ਼ ਤਿੰਨ ਖਿਡਾਰੀਆਂ ਨੂੰ ਹੀ ਬਰਕਰਾਰ ਰੱਖਿਆ ਹੈ, ਜਿਸ ਵਿੱਚ ਵਿਰਾਟ ਕੋਹਲੀ, ਰਜਤ ਪਾਟੀਦਾਰ ਤੇ ਯਸ਼ ਦਿਆਲ ਸ਼ਾਮਲ ਹਨ। ਪੰਜਾਬ ਦੀ ਟੀਮ ਨੇ ਸਿਰਫ਼ 2 ਖਿਡਾਰੀਆਂ ਨੂੰ ਹੀ ਰਿਟੇਨ ਕੀਤਾ ਹੈ।

ਇਹ ਖਿਡਾਰੀ ਜੋ ਸਭ ਤੋਂ ਮਹਿੰਗੇ ਰਿਟੇਨ

  • 23 ਕਰੋੜ ਰੁਪਏ – ਹੇਨਰਿਕ ਕਲਾਸਨ
  • 21 ਕਰੋੜ ਰੁਪਏ – ਵਿਰਾਟ ਕੋਹਲੀ, ਨਿਕੋਲਸ ਪੂਰਨ
  • 18 ਕਰੋੜ ਰੁਪਏ – ਰੁਤੁਰਾਜ ਗਾਇਕਵਾੜ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਸੰਜੂ ਸੈਮਸਨ, ਯਸ਼ਸਵੀ ਜੈਸਵਾਲ, ਪੈਟ ਕਮਿੰਸ, ਰਾਸ਼ਿਦ ਖਾਨ।
  • 16.5 ਕਰੋੜ ਰੁਪਏ – ਅਕਸ਼ਰ ਪਟੇਲ, ਸ਼ੁਭਮਨ ਗਿੱਲ

ਮੁੰਬਈ ਨੇ 5 ਖਿਡਾਰੀਆਂ ਨੂੰ ਕੀਤਾ ਰਿਟੇਨ

ਮੁੰਬਈ ਇੰਡੀਅਨਜ਼ ਨੇ 5 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਿਸ ਵਿੱਚ ਹਾਰਦਿਕ ਪੰਡਯਾ, ਸੂਰਿਆਕੁਮਾਰ ਯਾਦਵ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਤਿਲਕ ਵਰਮਾ ਸ਼ਾਮਲ ਹਨ। ਸਭ ਤੋਂ ਵੱਧ 18 ਕਰੋੜ ਰੁਪਏ ਜਸਪ੍ਰੀਤ ਬੁਮਰਾਹ ਨੂੰ ਦਿੱਤੇ ਗਏ ਹਨ। ਸੂਰਿਆਕੁਮਾਰ ਯਾਦਵ ਨੂੰ 16.35 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਹਾਰਦਿਕ ਪੰਡਯਾ ਨੂੰ ਵੀ 16.35 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਰੋਹਿਤ ਸ਼ਰਮਾ ਨੂੰ 16.30 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਤਿਲਕ ਵਰਮਾ ਨੂੰ 8 ਕਰੋੜ ਵਿੱਚ ਬਰਕਰਾਰ ਰੱਖਿਆ ਗਿਆ ਹੈ।

ਦਿੱਲੀ ਕੈਪੀਟਲਸ ਤੋਂ ਪੰਤ

ਦਿੱਲੀ ਦੀ ਟੀਮ ਨੇ ਸਭ ਤੋਂ ਵੱਧ 16.50 ਕਰੋੜ ਰੁਪਏ ਅਕਸ਼ਰ ਪਟੇਲ ਨੂੰ ਦਿੱਤੇ ਹਨ। ਕੁਲਦੀਪ ਯਾਦਵ ਨੂੰ 13.25 ਕਰੋੜ ਰੁਪਏ ਮਿਲਣਗੇ। ਟ੍ਰਿਸਟਨ ਸਟੱਬਸ ਨੂੰ 10 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਅਭਿਸ਼ੇਕ ਪੋਰੇਲ ਨੂੰ 4 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ।

ਕੇਕੇਆਰ ਨੇ ਸ਼੍ਰੇਅਸ ਅਈਅਰ ਨੂੰ ਬਾਹਰ ਕਰ ਦਿੱਤਾ

ਕੋਲਕਾਤਾ ਨਾਈਟ ਰਾਈਡਰਜ਼ ਨੇ ਹੈਰਾਨੀਜਨਕ ਫੈਸਲਾ ਲੈਂਦੇ ਹੋਏ ਆਪਣੇ ਕਪਤਾਨ ਸ਼੍ਰੇਅਸ ਅਈਅਰ ਨੂੰ ਰਿਲੀਜ਼ ਕਰ ਦਿੱਤਾ ਹੈ। ਕੇਕੇਆਰ ਨੇ 6 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਿਨ੍ਹਾਂ ‘ਚੋਂ ਰਿੰਕੂ ਸਿੰਘ ਨੂੰ ਸਭ ਤੋਂ ਵੱਧ 13 ਕਰੋੜ ਰੁਪਏ ਮਿਲੇ ਹਨ। ਵਰੁਣ ਚੱਕਰਵਰਤੀ ਅਤੇ ਸੁਨੀਲ ਨਾਰਾਇਣ ਨੂੰ 12-12 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਆਂਦਰੇ ਰਸੇਲ ਨੂੰ 12 ਕਰੋੜ ਰੁਪਏ, ਹਰਸ਼ਿਤ ਰਾਣਾ ਤੇ ਰਮਨਦੀਪ ਸਿੰਘ ਨੂੰ 4-4 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ।

ਆਰਸੀਬੀ ਨੇ ਖਿਡਾਰੀਆਂ ਨੂੰ ਬਰਕਰਾਰ ਰੱਖਿਆ

ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਸਿਰਫ 3 ਖਿਡਾਰੀਆਂ ਨੂੰ ਰਿਟੇਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਆਰਸੀਬੀ ਨੇ ਵਿਰਾਟ ਕੋਹਲੀ ਨੂੰ ਸਭ ਤੋਂ ਵੱਧ 21 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ। ਰਜਤ ਪਾਟੀਦਾਰ ਨੂੰ 11 ਕਰੋੜ ਅਤੇ ਯਸ਼ ਦਿਆਲ ਨੂੰ 5 ਕਰੋੜ ਵਿੱਚ ਬਰਕਰਾਰ ਰੱਖਿਆ ਗਿਆ ਹੈ। ਆਰਸੀਬੀ ਨੇ ਆਪਣੇ ਕਪਤਾਨ ਫਾਫ ਡੂ ਪਲੇਸਿਸ ਨੂੰ ਬਰਕਰਾਰ ਨਹੀਂ ਰੱਖਿਆ। ਮੈਕਸਵੈੱਲ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।

ਰਾਜਸਥਾਨ ਰਾਇਲਜ਼ ਦਾ ਹੈਰਾਨ ਕਰਨ ਵਾਲਾ ਫੈਸਲਾ

ਰਾਜਸਥਾਨ ਰਾਇਲਜ਼ ਨੇ 6 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਜਿਸ ਵਿੱਚ ਕਪਤਾਨ ਸੰਜੂ ਸੈਮਸਨ ਅਤੇ ਯਸ਼ਸਵੀ ਜੈਸਵਾਲ ਨੂੰ 18-18 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਰਿਆਨ ਪਰਾਗ ਅਤੇ ਧਰੁਵ ਜੁਰੇਲ ਨੂੰ 14-14 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਸ਼ਿਮਰੋਨ ਹੇਟਮਾਇਰ ਨੂੰ 11 ਕਰੋੜ ਵਿੱਚ ਰਿਟੇਨ ਰੱਖਿਆ ਗਿਆ ਹੈ। ਸੰਦੀਪ ਸ਼ਰਮਾ ਨੂੰ 4 ਕਰੋੜ ਰੁਪਏ ‘ਚ ਰਿਟੇਨ ਕੀਤਾ ਗਿਆ। ਟੀਮ ਨੇ ਯੁਜਵੇਂਦਰ ਚਾਹਲ ਅਤੇ ਅਸ਼ਵਿਨ ਦੋਵਾਂ ਨੂੰ ਰਿਲੀਜ਼ ਕੀਤਾ ਹੈ।

ਸਨਰਾਈਜ਼ਰਸ ਹੈਦਰਾਬਾਦ ਨੇ ਕਲਾਸੇਨ ਨੂੰ 23 ਕਰੋੜ ਦਿੱਤੇ

ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਜਿਨ੍ਹਾਂ ਵਿੱਚੋਂ ਹੇਨਰਿਕ ਕਲਾਸੇਨ 23 ਕਰੋੜ ਰੁਪਏ ਵਿੱਚ ਟੀਮ ਵਿੱਚ ਬਣੇ ਰਹਿਣਗੇ। ਕਪਤਾਨ ਪੈਟ ਕਮਿੰਸ ਨੂੰ 18 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਅਭਿਸ਼ੇਕ ਸ਼ਰਮਾ ਨੂੰ 14 ਕਰੋੜ ਵਿੱਚ ਰਿਟੇਨ ਕੀਤਾ ਗਿਆ। ਟਰੈਵਿਸ ਹੈੱਡ ਨੂੰ ਵੀ 14 ਕਰੋੜ ਰੁਪਏ ਮਿਲੇ ਹਨ। ਨਿਤੀਸ਼ ਰੈਡੀ ਨੂੰ 6 ਕਰੋੜ ਰੁਪਏ ਮਿਲੇ ਹਨ।

ਲਖਨਊ ਸੁਪਰਜਾਇੰਟਸ ਦਾ ਵੱਡਾ ਫੈਸਲਾ

ਲਖਨਊ ਸੁਪਰਜਾਇੰਟਸ ਨੇ ਆਪਣੇ ਕਪਤਾਨ ਕੇਐਲ ਰਾਹੁਲ ਨੂੰ ਬਰਕਰਾਰ ਨਹੀਂ ਰੱਖਿਆ। ਨਿਕੋਲਸ ਪੂਰਨ ਨੂੰ ਸਭ ਤੋਂ ਵੱਧ 21 ਕਰੋੜ ਰੁਪਏ ਮਿਲੇ ਹਨ। ਰਵੀ ਬਿਸ਼ਨੋਈ ਅਤੇ ਮਯੰਕ ਯਾਦਵ ਨੂੰ 11-11 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਮੋਹਸਿਨ ਖਾਨ, ਆਯੂਸ਼ ਬਧੋਨੀ ਨੂੰ 4-4 ਕਰੋੜ ਰੁਪਏ ‘ਚ ਰਿਟੇਨ ਰੱਖਿਆ ਗਿਆ ਹੈ।

ਧੋਨੀ ਨੂੰ ਚੇਨਈ ਸੁਪਰ ਕਿੰਗਜ਼ ‘ਚ ਬਰਕਰਾਰ

ਚੇਨਈ ਸੁਪਰ ਕਿੰਗਜ਼ ਨੇ ਪੰਜ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਜਿਸ ਵਿੱਚ ਰੁਤੁਰਾਜ ਗਾਇਕਵਾੜ ਅਤੇ ਰਵਿੰਦਰ ਜਡੇਜਾ ਨੂੰ 18-18 ਕਰੋੜ ਰੁਪਏ ਦਿੱਤੇ ਗਏ ਹਨ। ਮਤੀਸ਼ ਪਥੀਰਾਨਾ ਨੂੰ 13 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਸ਼ਿਵਮ ਦੂਬੇ ਨੂੰ 12 ਕਰੋੜ ਰੁਪਏ ‘ਚ ਰਿਟੇਨ ਕੀਤਾ ਗਿਆ। ਧੋਨੀ ਨੂੰ 4 ਕਰੋੜ ਰੁਪਏ ‘ਚ ਰਿਟੇਨ ਕੀਤਾ ਗਿਆ।

ਗੁਜਰਾਤ ਟਾਈਟਨਸ ਦਾ ਵੱਡਾ ਫੈਸਲਾ

ਗੁਜਰਾਤ ਟਾਈਟਨਸ ਨੇ ਰਾਸ਼ਿਦ ਖਾਨ ਨੂੰ 18 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਹੈ। ਜਦੋਂ ਕਿ ਕਪਤਾਨ ਸ਼ੁਭਮਨ ਗਿੱਲ ਨੂੰ 16.5 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਸਾਈ ਸੁਦਰਸ਼ਨ ਨੂੰ 8.5 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ। ਰਾਹੁਲ ਤੇਵਤੀਆ ਅਤੇ ਸ਼ਾਹਰੁਖ ਖਾਨ ਨੂੰ 4-4 ਕਰੋੜ ਰੁਪਏ ‘ਚ ਰਿਟੇਨ ਰੱਖਿਆ ਗਿਆ ਹੈ।

ਪੰਜਾਬ ਕਿੰਗਜ਼ ਦੇ 2 ਖਿਡਾਰੀ ਬਰਕਰਾਰ

ਪੰਜਾਬ ਕਿੰਗਜ਼ ਨੇ 2 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਸ਼ਸ਼ਾਂਕ ਸਿੰਘ ਨੂੰ 5.5 ਕਰੋੜ ‘ਚ, ਪ੍ਰਭਸਿਮਰਨ ਸਿੰਘ ਨੂੰ 4 ਕਰੋੜ ‘ਚ ਰਿਟੇਨ ਰੱਖਿਆ ਗਿਆ ਹੈ।

Exit mobile version