IPL 2025: ਪੰਜਾਬ ਦੀ ਸ਼ਾਨਦਾਰ ਸ਼ੁਰੂਆਤ, ਗੁਜਰਾਤ ਨੂੰ ਰੋਮਾਂਚਕ ਮੁਕਾਬਲੇ ‘ਚ ਹਰਾਇਆ
ਅਹਿਮਦਾਬਾਦ ਵਿੱਚ ਖੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਗੁਜਰਾਤ ਨੇ 20 ਓਵਰਾਂ ਵਿੱਚ 243 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 97 ਦੌੜਾਂ ਦੀ ਅਜੇਤੂ ਪਾਰੀ ਖੇਡੀ। ਗੁਜਰਾਤ ਦੀ ਟੀਮ ਟੀਚਾ ਪ੍ਰਾਪਤ ਨਹੀਂ ਕਰ ਸਕੀ।
ਸ਼੍ਰੇਅਸ ਅਈਅਰ. PTI
Gujarat Titans vs Punjab Kings: ਪੰਜਾਬ ਕਿੰਗਜ਼ ਨੇ ਆਈਪੀਐਲ 2025 ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਪੰਜਾਬ ਨੇ ਗੁਜਰਾਤ ਟਾਈਟਨਸ ਨੂੰ 11 ਦੌੜਾਂ ਨਾਲ ਹਰਾਇਆ। ਪੰਜਾਬ ਕਿੰਗਜ਼ ਦੇ 243 ਦੌੜਾਂ ਦੇ ਜਵਾਬ ਵਿੱਚ, ਗੁਜਰਾਤ ਦੀ ਟੀਮ ਸਿਰਫ਼ 232 ਦੌੜਾਂ ਹੀ ਬਣਾ ਸਕੀ। ਪੰਜਾਬ ਲਈ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਪਰ ਜਿੱਤ ਦਾ ਫੈਸਲਾ ਗੇਂਦਬਾਜ਼ਾਂ ਨੇ ਕੀਤਾ।
ਅਹਿਮਦਾਬਾਦ ਵਿੱਚ ਡਿਊ ਦੇ ਬਾਵਜ਼ੂਦ ਉਨ੍ਹਾਂ ਦੇ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਰਸ਼ਦੀਪ ਸਿੰਘ ਨੇ 36 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮੈਕਸਵੈੱਲ ਤੇ ਜਾਨਸਨ ਨੂੰ ਇੱਕ-ਇੱਕ ਵਿਕਟ ਮਿਲੀ, ਪਰ ਪੰਜਾਬ ਦੀ ਜਿੱਤ ਦਾ ਮੁੱਖ ਕਾਰਨ ਵਿਜੇ ਕੁਮਾਰ ਵੈਸ਼ਾਖ ਸੀ, ਜਿਸ ਨੇ ਕੋਈ ਵਿਕਟ ਨਹੀਂ ਲਈ। ਡੈਥ ਓਵਰਾਂ ਵਿੱਚ 2 ਸ਼ਾਨਦਾਰ ਓਵਰ ਸੁੱਟੇ। ਉਨ੍ਹਾਂ ਨੇ 3 ਓਵਰਾਂ ਵਿੱਚ 28 ਦੌੜਾਂ ਦਿੱਤੀਆਂ, ਪਰ ਗੁਜਰਾਤ ਤੋਂ ਮੈਚ ਖੋਹ ਲਿਆ।
ਇਹ ਖਿਡਾਰੀ ਗੁਜਰਾਤ ਦੀ ਹਾਰ ਦਾ ਕਾਰਨ ਬਣਿਆ
ਗੁਜਰਾਤ ਟਾਈਟਨਸ ਦੀ ਹਾਰ ਦਾ ਮੁੱਖ ਕਾਰਨ ਸ਼ੇਰਫੇਨ ਰਦਰਫੋਰਡ ਸੀ, ਜਿਸ ਨੇ 28 ਗੇਂਦਾਂ ਵਿੱਚ 46 ਦੌੜਾਂ ਬਣਾਈਆਂ, ਪਰ ਇਸ ਬੱਲੇਬਾਜ਼ ਨੇ ਮਹੱਤਵਪੂਰਨ ਪਲਾਂ ਵਿੱਚ ਬਹੁਤ ਜ਼ਿਆਦਾ ਡਾਟ ਗੇਂਦਾਂ ਖੇਡੀਆਂ। ਇਸ ਕਾਰਨ ਗੁਜਰਾਤ ਨੂੰ ਨੁਕਸਾਨ ਹੋਇਆ। ਰਦਰਫੋਰਡ ਦੇ ਡਾਟ ਬਾਲ ਖੇਡਣ ਕਾਰਨ ਗੁਜਰਾਤ ਦੇ ਦੂਜੇ ਬੱਲੇਬਾਜ਼ਾਂ ‘ਤੇ ਦਬਾਅ ਪੈ ਗਿਆ। ਇਸ ਦਬਾਅ ਹੇਠ, ਬਟਲਰ 54 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ, ਰਾਹੁਲ ਤੇਵਤੀਆ ਬਦਕਿਸਮਤੀ ਨਾਲ ਰਨ ਆਊਟ ਹੋ ਗਏ ਤੇ ਅੰਤ ‘ਚ ਗੁਜਰਾਤ ਮੈਚ ਹਾਰ ਗਿਆ। ਵੈਸੇ ਸਾਈਂ ਸੁਦਰਸ਼ਨ ਨੇ ਗੁਜਰਾਤ ਟਾਈਟਨਜ਼ ਲਈ 41 ਗੇਂਦਾਂ ਵਿੱਚ 74 ਦੌੜਾਂ ਦੀ ਪਾਰੀ ਖੇਡੀ। ਉਸਦੇ ਬੱਲੇ ਤੋਂ 6 ਛੱਕੇ ਅਤੇ 5 ਚੌਕੇ ਨਿਕਲੇ। ਸ਼ੁਭਮਨ ਗਿੱਲ ਨੇ 14 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਉਸਨੇ 3 ਛੱਕੇ ਅਤੇ 2 ਚੌਕੇ ਵੀ ਮਾਰੇ। ਬਟਲਰ ਨੇ 31 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਇਆ। ਉਸਨੇ 33 ਗੇਂਦਾਂ ਵਿੱਚ 54 ਦੌੜਾਂ ਬਣਾਈਆਂ।
ਪੰਜਾਬ ਕਿੰਗਜ਼ ਦੀ ਪਾਰੀ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 20 ਓਵਰਾਂ ਵਿੱਚ 243 ਦੌੜਾਂ ਬਣਾਈਆਂ। ਅਈਅਰ ਨੇ ਸਿਰਫ਼ 42 ਗੇਂਦਾਂ ਵਿੱਚ 97 ਦੌੜਾਂ ਦੀ ਪਾਰੀ ਖੇਡੀ। ਉਸ ਦੇ ਬੱਲੇ ਤੋਂ 9 ਛੱਕੇ ਨਿਕਲੇ। ਉਨ੍ਹਾਂ ਤੋਂ ਇਲਾਵਾ ਸ਼ਸ਼ਾਂਕ ਸਿੰਘ ਨੇ ਸਿਰਫ਼ 16 ਗੇਂਦਾਂ ਵਿੱਚ 44 ਦੌੜਾਂ ਬਣਾਈਆਂ। ਪ੍ਰਿਯਾਂਸ਼ ਆਰੀਆ ਨੇ ਵੀ 23 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਗੁਜਰਾਤ ਦੇ ਗੇਂਦਬਾਜ਼ ਬਹੁਤ ਮਹਿੰਗੇ ਸਾਬਤ ਹੋਏ। ਸਿਰਾਜ ਨੇ 4 ਓਵਰਾਂ ਵਿੱਚ 54 ਦੌੜਾਂ ਦਿੱਤੀਆਂ। ਰਾਸ਼ਿਦ ਖਾਨ ਨੇ 4 ਓਵਰਾਂ ਵਿੱਚ 48 ਦੌੜਾਂ ਦਿੱਤੀਆਂ। ਪ੍ਰਸਿਧ ਕ੍ਰਿਸ਼ਨ ਦੇ 3 ਓਵਰਾਂ ਵਿੱਚ 41 ਦੌੜਾਂ ਬਣੀਆਂ। ਅਰਸ਼ਦ ਖਾਨ ਨੇ ਇੱਕ ਓਵਰ ਵਿੱਚ 21 ਦੌੜਾਂ ਦਿੱਤੀਆਂ। ਰਬਾਡਾ ਨੇ 41 ਦੌੜਾਂ ਦਿੱਤੀਆਂ। ਸਿਰਫ਼ ਸਾਈ ਕਿਸ਼ੋਰ ਨੇ 4 ਓਵਰਾਂ ਵਿੱਚ ਸਿਰਫ਼ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ।