IPL Auction 2025, Rishabh Pant: ਰਿਸ਼ਭ ਪੰਤ ਨੇ ਤੋੜੇ ਆਈਪੀਐਲ ਦੇ ਸਾਰੇ ਰਿਕਾਰਡ, ਇਸ ਟੀਮ ਨੇ ਕਰ ਦਿੱਤੀ ਪੈਸਿਆਂ ਦੀ ਬਾਰਿਸ਼

Updated On: 

24 Nov 2024 17:06 PM

ਆਈਪੀਐਲ 2025 ਦੇ ਮੇਗਾ ਆਕਸ਼ਨ ਵਿੱਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਸਭ ਤੋਂ ਜ਼ਿਆਦਾ ਮੰਗ ਸੀ। ਰਿਸ਼ਭ ਪੰਤ ਲਈ ਕਈ ਟੀਮਾਂ ਵਿਚਾਲੇ ਬੋਲੀ ਦੀ ਜੰਗ ਚੱਲ ਰਹੀ ਸੀ। ਪਰ ਅੰਤ ਵਿੱਚ ਲਖਨਊ ਸੁਪਰ ਜਾਇੰਟਸ ਦੀ ਟੀਮ ਉਸਨੂੰ ਖਰੀਦਣ ਵਿੱਚ ਸਫਲ ਰਹੀ, ਇਸਦੇ ਲਈ ਲਖਨਊ ਨੂੰ ਭਾਰੀ ਰਕਮ ਅਦਾ ਕਰਨੀ ਪਈ।

IPL Auction 2025, Rishabh Pant: ਰਿਸ਼ਭ ਪੰਤ ਨੇ ਤੋੜੇ ਆਈਪੀਐਲ ਦੇ ਸਾਰੇ ਰਿਕਾਰਡ, ਇਸ ਟੀਮ ਨੇ ਕਰ ਦਿੱਤੀ ਪੈਸਿਆਂ ਦੀ ਬਾਰਿਸ਼

IPL Auction 2025, Rishabh Pant: ਰਿਸ਼ਭ ਪੰਤ ਨੇ ਤੋੜੇ ਆਈਪੀਐਲ ਦੇ ਸਾਰੇ ਰਿਕਾਰਡ, ਇਸ ਟੀਮ ਕਰ ਦਿੱਤੀ ਪੈਸਿਆਂ ਦੀ ਬਾਰਿਸ਼ (PIC: PTI)

Follow Us On

ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਬਰਕਰਾਰ ਸੂਚੀ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਸਨ। ਦਿੱਲੀ ਦੀ ਟੀਮ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਸੀ। ਅਜਿਹੇ ‘ਚ ਪੰਤ ਮੈਗਾ ਨਿਲਾਮੀ ਦਾ ਹਿੱਸਾ ਬਣੇ ਅਤੇ ਛਾਅ ਗਏ। ਲਖਨਊ ਸੁਪਰ ਜਾਇੰਟਸ ਨੇ ਉਨ੍ਹਾਂ ਨੂੰ 27 ਕਰੋੜ ਰੁਪਏ ਦੀ ਵੱਡੀ ਰਕਮ ਦੇ ਕੇ ਸਾਈਨ ਕੀਤਾ ਹੈ। ਇਸ ਤਰ੍ਹਾਂ ਰਿਸ਼ਭ ਪੰਤ ਨੇ ਕੁਝ ਹੀ ਪਲਾਂ ‘ਚ ਆਈਪੀਐੱਲ ਦੇ ਸਭ ਤੋਂ ਮਹਿੰਗੇ ਖਿਡਾਰੀ ਬਣਨ ਦਾ ਅਈਅਰ ਦਾ ਰਿਕਾਰਡ ਤੋੜ ਦਿੱਤਾ।

ਰਿਸ਼ਭ ਪੰਤ ਲਈ ਮੈਗਾ ਨਿਲਾਮੀ ‘ਚ ਹੋਈ਼ ‘ਫਾਈਟ’

ਜਿਵੇਂ ਉਮੀਦ ਸੀ, ਰਿਸ਼ਭ ਪੰਤ ਨੂੰ ਲੈ ਕੇ ਨਿਲਾਮੀ ‘ਚ ਵੱਡੀਆਂ ਬੋਲੀਆਂ ਦੇਖਣ ਨੂੰ ਮਿਲੀਆਂ। ਲਖਨਊ ਸੁਪਰ ਜਾਇੰਟਸ ਉਨ੍ਹਾਂ ਨੂੰ ਖਰੀਦਣ ਲਈ ਸ਼ੁਰੂ ਤੋਂ ਲੈ ਕੇ ਅੰਤ ਤੱਕ ਰੁੱਝੇ ਹੋਏ ਸਨ ਅਤੇ ਅੰਤ ਵਿੱਚ ਉਨ੍ਹਾਂ ਨੇ ਸਫਲਤਾ ਵੀ ਹਾਸਲ ਕੀਤੀ। ਪੰਤ ਦੀ ਬੋਲੀ ਵਿੱਚ ਲਖਨਊ ਨੇ ਜਿਨ੍ਹਾਂ ਟੀਮਾਂ ਦੇ ਖਿਲਾਫ ਮੁਕਾਬਲਾ ਕੀਤਾ, ਉਨ੍ਹਾਂ ਵਿੱਚ ਸਨਰਾਈਜ਼ਰਸ ਹੈਦਰਾਬਾਦ ਸਭ ਤੋਂ ਅੱਗੇ ਸੀ। ਉਨ੍ਹਾਂ ਤੋਂ ਇਲਾਵਾ ਕੇਕੇਆਰ ਨੇ ਵੀ ਆਰ.ਟੀ.ਐਮ. ਕੀਤਾ, ਪਰ ਪੰਤ ਨੂੰ ਖਰੀਦਣ ਲਈ ਐਲਐਸਜੀ ਦੇ ਇਰਾਦੇ ਪੱਕੇ ਸਨ ਅਤੇ27 ਕਰੋੜ ਰੁਪਏ ਦੀ ਬੋਲੀ ਲਗਾਈ ਅਤੇ ਦਿੱਲੀ ਦੌੜ ਤੋਂ ਹਟ ਗਈ।

ਰਿਸ਼ਭ ਪੰਤ ਪਿਛਲੇ 9 ਸਾਲਾਂ ਤੋਂ ਦਿੱਲੀ ਕੈਪੀਟਲਸ ਦਾ ਹਿੱਸਾ ਸਨ। ਰਿਸ਼ਭ ਪੰਤ ਦਿੱਲੀ ਦੇ ਕਪਤਾਨ ਰਹਿ ਚੁੱਕੇ ਹਨ, ਤੂਫਾਨੀ ਬੱਲੇਬਾਜ਼ ਹਨ ਅਤੇ ਚੋਟੀ ਦੇ ਵਿਕਟਕੀਪਰ ਵੀ ਹਨ। ਜਿਸ ਕਾਰਨ ਪੰਤ ਪੰਜਾਬ ਦੀ ਪਹਿਲੀ ਪਸੰਦ ਬਣ ਗਏ।

ਰਿਸ਼ਭ ਪੰਤ ਦਾ ਆਈਪੀਐੱਲ

ਰਿਸ਼ਭ ਪੰਤ ਨੇ ਸਾਲ 2016 ਵਿੱਚ ਦਿੱਲੀ ਕੈਪੀਟਲਜ਼ ਲਈ ਆਈਪੀਐਲ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ, 2021 ਵਿੱਚ, ਪੰਤ ਆਈਪੀਐਲ ਦੇ ਇਤਿਹਾਸ ਵਿੱਚ ਵਿਰਾਟ ਕੋਹਲੀ, ਸਟੀਵ ਸਮਿਥ, ਸੁਰੇਸ਼ ਰੈਨਾ ਅਤੇ ਸ਼੍ਰੇਅਸ ਅਈਅਰ ਤੋਂ ਬਾਅਦ ਪੰਜਵੇ ਸਭ ਤੋਂ ਘੱਟ ਉਮਰ ਦੇ ਕਪਤਾਨ ਬਣ ਗਏ, ਉਨ੍ਹਾਂ ਨੇ ਹੁਣ ਤੱਕ ਆਈਪੀਐਲ ਵਿੱਚ 111 ਮੈਚਾਂ ਵਿੱਚ 35.31 ਦੀ ਔਸਤ ਅਤੇ 148.93 ਦੇ ਸਟ੍ਰਾਈਕ ਰੇਟ ਨਾਲ 3284 ਦੌੜਾਂ ਬਣਾਈਆਂ ਹਨ। ਰਿਸ਼ਭ ਪੰਤ ਆਈਪੀਐਲ ਵਿੱਚ ਕੈਪੀਟਲਜ਼ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਪਿਛਲੇ ਸੀਜ਼ਨ ‘ਚ ਵੀ ਉਨ੍ਹਾਂ ਨੇ 13 ਮੈਚਾਂ ‘ਚ 446 ਦੌੜਾਂ ਬਣਾਈਆਂ ਸਨ। ਉਹ ਆਈਪੀਐਲ ਵਿੱਚ ਹੁਣ ਤੱਕ 18 ਅਰਧ ਸੈਂਕੜੇ ਅਤੇ 1 ਸੈਂਕੜਾ ਲਗਾ ਚੁੱਕੇ ਹਨ।

Exit mobile version