Arjun Tendulkar: ਸਚਿਨ ਦੇ ਬੇਟੇ ਤੇ ਨਹੀਂ ਲਗਾਈ ਕਿਸੇ ਨੇ ਬੋਲੀ, ਪਰ ਅਖੀਰ ਹੋਈ ਘਰ ਵਾਪਸੀ

Updated On: 

25 Nov 2024 22:39 PM

ਸਾਲ 2021 ਵਿੱਚ, ਅਰਜੁਨ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਹਰਿਆਣਾ ਦੇ ਖਿਲਾਫ ਮੁੰਬਈ ਲਈ ਆਪਣਾ ਡੈਬਿਊ ਕੀਤਾ। ਅਰਜੁਨ ਤੇਂਦੁਲਕਰ ਖੱਬੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦਾ ਹੈ। ਅਰਜੁਨ ਨੇ IPL 'ਚ ਹੁਣ ਤੱਕ ਸਿਰਫ 5 ਮੈਚ ਖੇਡੇ ਹਨ ਜਿਸ 'ਚ ਉਹ ਸਿਰਫ 3 ਵਿਕਟਾਂ ਲੈਣ 'ਚ ਸਫਲ ਰਹੇ ਹਨ।

Arjun Tendulkar: ਸਚਿਨ ਦੇ ਬੇਟੇ ਤੇ ਨਹੀਂ ਲਗਾਈ ਕਿਸੇ ਨੇ ਬੋਲੀ, ਪਰ ਅਖੀਰ ਹੋਈ ਘਰ ਵਾਪਸੀ

File Photo (Image Credit Source: BCCI/IPL)

Follow Us On

IPL 2025 Auction: ਅਰਜੁਨ ਤੇਂਦੁਲਕਰ ਆਈਪੀਐਲ ਮੈਗਾ ਨਿਲਾਮੀ ਵਿੱਚ ਅਣਵਿਕਿਆ ਰਹੇ। ਪਰ ਅਖੀਰ ਮੁੰਬਈ ਇੰਡੀਅਨਜ਼ ਨੇ ਉਹਨਾਂ ‘ਤੇ ਬੋਲੀ ਲਗਾਈ ਹੈ। ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਦੀ ਬੇਸ ਪ੍ਰਾਈਸ 30 ਲੱਖ ਰੁਪਏ ਸੀ ਪਰ ਆਖਰੀ ਦੌਰ ‘ਚ ਮੁੰਬਈ ਇੰਡੀਅਨ ਫਰੈਂਚਾਇਜ਼ੀ ਨੇ ਅਰਜੁਨ ‘ਤੇ ਭਰੋਸਾ ਜਤਾਇਆ, ਜਿਸ ਕਾਰਨ ਉਹਨਾਂ ਦੀ ਟੀਮ ਵਿੱਚ ਵਾਪਿਸੀ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸੀਜ਼ਨ ਵਿੱਚ ਅਰਜੁਨ ਨੂੰ ਮੁੰਬਈ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।

ਸਾਲ 2021 ਵਿੱਚ, ਅਰਜੁਨ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਹਰਿਆਣਾ ਦੇ ਖਿਲਾਫ ਮੁੰਬਈ ਲਈ ਆਪਣਾ ਡੈਬਿਊ ਕੀਤਾ। ਅਰਜੁਨ ਤੇਂਦੁਲਕਰ ਖੱਬੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦਾ ਹੈ। ਅਰਜੁਨ ਨੇ IPL ‘ਚ ਹੁਣ ਤੱਕ ਸਿਰਫ 5 ਮੈਚ ਖੇਡੇ ਹਨ ਜਿਸ ‘ਚ ਉਹ ਸਿਰਫ 3 ਵਿਕਟਾਂ ਲੈਣ ‘ਚ ਸਫਲ ਰਹੇ ਹਨ, ਜਿਕਰਯੋਗ ਹੈ ਕਿ IPL ‘ਚ ਫਲਾਪ ਸ਼ੋਅ ਦੇ ਕਾਰਨ ਇਸ ਵਾਰ ਕਿਸੇ ਵੀ ਫਰੈਂਚਾਇਜ਼ੀ ਨੇ ਅਰਜੁਨ ਨੂੰ ਨਿਲਾਮੀ ‘ਚ ਆਪਣੀ ਟੀਮ ‘ਚ ਸ਼ਾਮਲ ਨਹੀਂ ਕੀਤਾ ਪਰ ਅਖੀਰ ਵਿੱਚ ਮੁੰਬਈ ਦੀ ਟੀਮ ਨੇ ਉਹਨਾਂ ਨੂੰ ਲੈ ਲਿਆ। ਸਾਲ 2021 ਦੀ ਆਈਪੀਐਲ ਨਿਲਾਮੀ ਵਿੱਚ, ਮੁੰਬਈ ਇੰਡੀਅਨਜ਼ ਨੇ ਉਹਨਾਂ ਨੂੰ 20 ਲੱਖ ਰੁਪਏ ਦੀ ਅਧਾਰ ਕੀਮਤ ਵਿੱਚ ਖਰੀਦ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ।

ਅਰਜੁਨ ਨੇ 17 ਪਹਿਲੇ ਦਰਜੇ ਦੇ ਮੈਚਾਂ ਵਿੱਚ 37 ਵਿਕਟਾਂ ਲਈਆਂ ਹਨ, ਜਿਸ ਵਿੱਚ ਉਸ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ 5/25 ਰਿਹਾ ਹੈ ਅਤੇ ਔਸਤ 33.51 ਰਹੀ ਹੈ। ਲਿਸਟ ਏ ਅਤੇ ਟੀ-20 ‘ਚ ਅਰਜੁਨ ਕ੍ਰਮਵਾਰ 21 ਅਤੇ 26 ਵਿਕਟਾਂ ਲੈਣ ‘ਚ ਸਫਲ ਰਹੇ ਹਨ।