Vaibhav Suryavanshi, IPL 2025 Auction: ਪਹਿਲੀ ਵਾਰ IPL ‘ਚ ਖੇਡੇਗਾ 13 ਸਾਲ ਦਾ ਬੱਚਾ, ਬਣਿਆ ਕਰੋੜਪਤੀ

Updated On: 

25 Nov 2024 22:50 PM

12 ਸਾਲ ਦੀ ਉਮਰ ਵਿੱਚ ਰਣਜੀ ਡੈਬਿਊ ਵੈਭਵ ਸੂਰਜਵੰਸ਼ੀ ਪਹਿਲੀ ਵਾਰ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸਨੇ ਸਿਰਫ 12 ਸਾਲ ਦੀ ਉਮਰ ਵਿੱਚ ਬਿਹਾਰ ਲਈ ਆਪਣੀ ਫਾਸਟ ਕਲਾਸ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਸੀ। ਬਿਹਾਰ ਦੇ ਸਮਸਤੀਪੁਰ ਜ਼ਿਲੇ ਦਾ ਰਹਿਣ ਵਾਲਾ ਵੈਭਵ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ।

Vaibhav Suryavanshi, IPL 2025 Auction: ਪਹਿਲੀ ਵਾਰ IPL ਚ ਖੇਡੇਗਾ 13 ਸਾਲ ਦਾ ਬੱਚਾ, ਬਣਿਆ ਕਰੋੜਪਤੀ

ਪਹਿਲੀ ਵਾਰ IPL 'ਚ ਖੇਡੇਗਾ 13 ਸਾਲ ਦਾ ਬੱਚਾ, ਬਣਿਆ ਕਰੋੜਪਤੀ (pic credit: social media)

Follow Us On

IPL 2025 Auction: ਬਿਹਾਰ ਦੇ 13 ਸਾਲਾ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਰਾਜਸਥਾਨ ਰਾਇਲਸ ਨੇ ਖਰੀਦਿਆ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੂੰ ਰਾਜਸਥਾਨ ਰਾਇਲਸ ਨੇ 1 ਕਰੋੜ 10 ਲੱਖ ਰੁਪਏ ਦੀ ਕੀਮਤ ‘ਤੇ ਖਰੀਦਿਆ ਹੈ। ਵੈਭਵ ਦੀ ਬੇਸ ਪ੍ਰਾਈਸ 30 ਲੱਖ ਸੀ ਅਤੇ ਹੁਣ ਉਹ ਪਹਿਲੀ ਵਾਰ IPL ‘ਚ ਖੇਡਦੇ ਨਜ਼ਰ ਆਉਣਗੇ।

ਕੌਣ ਹੈ 13 ਸਾਲ ਦਾ ਵੈਭਵ ਸੂਰਿਆਵੰਸ਼ੀ?

ਬਿਹਾਰ ਦੇ ਨੌਜਵਾਨ ਵੈਭਵ ਸੂਰਿਆਵੰਸ਼ੀ ਨੇ ਪਿਛਲੇ ਮਹੀਨੇ ਆਸਟ੍ਰੇਲੀਆ ਖਿਲਾਫ ਅੰਡਰ-19 ਯੂਥ ਟੈਸਟ ਮੈਚ ‘ਚ ਹਲਚਲ ਮਚਾ ਦਿੱਤੀ ਸੀ। ਸਲਾਮੀ ਬੱਲੇਬਾਜ਼ ਸੂਰਿਆਵੰਸ਼ੀ ਨੇ ਸਿਰਫ਼ 58 ਗੇਂਦਾਂ ‘ਚ ਸੈਂਕੜਾ ਲਗਾ ਕੇ ਰਿਕਾਰਡ ਬਣਾਇਆ। ਖੱਬੇ ਹੱਥ ਦਾ ਬੱਲੇਬਾਜ਼ ਸੂਰਿਆਵੰਸ਼ੀ ਯੁਵਾ ਟੈਸਟ ‘ਚ ਭਾਰਤ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਹਨ।

12 ਸਾਲ ਦੀ ਉਮਰ ਵਿੱਚ ਰਣਜੀ ਡੈਬਿਊ ਵੈਭਵ ਸੂਰਜਵੰਸ਼ੀ ਪਹਿਲੀ ਵਾਰ ਉਸ ਸਮੇਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਉਸਨੇ ਸਿਰਫ 12 ਸਾਲ ਦੀ ਉਮਰ ਵਿੱਚ ਬਿਹਾਰ ਲਈ ਆਪਣੀ ਫਾਸਟ ਕਲਾਸ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਸੀ। ਬਿਹਾਰ ਦੇ ਸਮਸਤੀਪੁਰ ਜ਼ਿਲੇ ਦਾ ਰਹਿਣ ਵਾਲਾ ਵੈਭਵ ਆਪਣੀ ਤੂਫਾਨੀ ਬੱਲੇਬਾਜ਼ੀ ਲਈ ਜਾਣਿਆ ਜਾਂਦਾ ਹੈ। ਉਹ ਘਰੇਲੂ ਕ੍ਰਿਕਟ ‘ਚ ਆਪਣੇ ਬੱਲੇ ਨਾਲ ਲਗਾਤਾਰ ਤਾਕਤ ਦਿਖਾ ਰਿਹਾ ਸੀ। ਇਹੀ ਕਾਰਨ ਸੀ ਕਿ ਉਸ ਨੂੰ ਭਾਰਤੀ ਯੁਵਾ ਟੀਮ ਵਿੱਚ ਚੁਣਿਆ ਗਿਆ।

ਸਾਰਿਆਂ ਦੀਆਂ ਨਜ਼ਰਾਂ ਵੈਭਵ ‘ਤੇ ਸਨ

ਜਦੋਂ ਵੈਭਵ ਨੇ ਨਿਲਾਮੀ ਲਈ ਰਜਿਸਟਰ ਕੀਤਾ, ਤਾਂ ਉਹ ਰਜਿਸਟਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਉਦੋਂ ਤੋਂ ਹੀ ਪ੍ਰਸ਼ੰਸਕਾਂ ਅਤੇ ਮਾਹਿਰਾਂ ਦੀਆਂ ਨਜ਼ਰਾਂ ਵੈਭਵ ‘ਤੇ ਟਿਕੀਆਂ ਹੋਈਆਂ ਸਨ। ਬਹੁਤ ਛੋਟੀ ਉਮਰ ਹੋਣ ਕਾਰਨ ਹਰ ਕੋਈ ਉਸ ਵੱਲ ਉਤਸੁਕਤਾ ਨਾਲ ਦੇਖ ਰਿਹਾ ਸੀ। ਵੈਭਵ ਲਈ, ਦੋਵੇਂ ਟੀਮਾਂ ਦਿੱਲੀ ਕੈਪੀਟਲਜ਼ ਅਤੇ ਰਾਜਸਤਾਨ ਰਾਇਲਸ ਵਿਚਕਾਰ ਰਹੀਆਂ। ਅਤੇ ਆਖ਼ਰਕਾਰ, ਰਾਜਸਥਾਨ , ਜਿਸ ਨੇ ਨੌਜਵਾਨ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਕੇ ਆਪਣਾ ਨਾਮਣਾ ਖੱਟਿਆ ਹੈ, ਉਸ ਨੇ ਦਿੱਲੀ ਨੂੰ ਪਿੱਛੇ ਛੱਡਦੇ ਹੋਏ ਇਸ “ਬਾਲ ਖਿਡਾਰੀ” ਨੂੰ 1.10 ਕਰੋੜ ਰੁਪਏ ਵਿੱਚ ਆਪਣੇ ਪਾਲੇ ਵਿੱਚ ਲੈ ਲਿਆ।

ਇਸ ਪਾਰੀ ਦਾ ਹੋਇਆ ਕਾਫੀ ਫਾਇਦਾ

ਹਾਲ ਹੀ ਵਿੱਚ, 30 ਅਕਤੂਬਰ ਤੋਂ 2 ਨਵੰਬਰ ਤੱਕ ਚੇਨਈ ਵਿੱਚ ਭਾਰਤੀ ਅੰਡਰ-19 ਟੀਮ ਅਤੇ ਆਸਟਰੇਲੀਆ ਜੂਨੀਅਰ ਵਿਚਾਲੇ ਚਾਰ ਦਿਨਾਂ ਦਾ ਅਣਅਧਿਕਾਰਤ ਟੈਸਟ ਮੈਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਵੈਭਵ ਨੇ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਮਹਿਮਾਨ ਟੀਮ ਦਾ ਬੈਂਡ ਵਜਾਇਆ। ਵੈਭਵ ਨੇ ਇਸ ਤੋਂ ਬਾਅਦ 62 ਗੇਂਦਾਂ ‘ਤੇ 14 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਪਾਰੀ ਖੇਡੀ। ਅਤੇ ਇਸ ਪਾਰੀ ਦੀ ਗੂੰਜ ਆਈਪੀਐਲ ਫਰੈਂਚਾਇਜ਼ੀ ਟੈਲੇਂਟ ਸਪਾਟ ਮੈਨੇਜਰਾਂ ਤੱਕ ਵੀ ਪਹੁੰਚੀ। ਅਤੇ ਇਸ ਪਾਰੀ ਨੇ ਵੈਭਵ ਨੂੰ 1.10 ਕਰੋੜ ਰੁਪਏ ਹਾਸਲ ਕਰਨ ਵਿੱਚ ਕਾਫੀ ਮਦਦ ਕੀਤੀ।