IPL 2023: ਕਿਹੜੀ ਟੀਮ ਕਦੋਂ ਅਤੇ ਕਿੱਥੇ ਖੇਡੇਗੀ ਮੈਚ, ਜਾਣੋ ਹਰ ਟੀਮ ਦਾ ਸ਼ੈਡਿਊਲ

Updated On: 

17 Feb 2023 18:46 PM

ਇੰਡੀਅਨ ਪ੍ਰੀਮੀਅਰ ਲੀਗ (IPL 2023) ਦਾ ਅਗਲਾ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋਵੇਗਾ। ਇਸ ਸੀਜ਼ਨ ਵਿੱਚ 10 ਟੀਮਾਂ ਨੂੰ ਦੋ-ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰ ਗਰੁੱਪ ਵਿੱਚ ਪੰਜ-ਪੰਜ ਟੀਮਾਂ ਹਨ।

IPL 2023: ਕਿਹੜੀ ਟੀਮ ਕਦੋਂ ਅਤੇ ਕਿੱਥੇ ਖੇਡੇਗੀ ਮੈਚ, ਜਾਣੋ ਹਰ ਟੀਮ ਦਾ ਸ਼ੈਡਿਊਲ

IPL 2023: ਕਿਹੜੀ ਟੀਮ ਕਦੋਂ ਅਤੇ ਕਿੱਥੇ ਖੇਡੇਗੀ ਮੈਚ, ਜਾਣੋ ਹਰ ਟੀਮ ਦਾ ਸ਼ੈਡਿਊਲ। IPL-2023 full schedule release

Follow Us On

ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜਨ ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਲੀਗ 31 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਪਹਿਲਾ ਮੈਚ ਅਹਿਮਦਾਬਾਦ ‘ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਸ ਵਿਚਾਲੇ ਖੇਡਿਆ ਜਾਵੇਗਾ। 10 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਗਰੁੱਪ-ਏ ਵਿੱਚ ਪੰਜ ਵਾਰ ਦੀ ਜੇਤੂ ਮੁੰਬਈ ਇੰਡੀਅਨਸ, ਮੌਜੂਦਾ ਉਪ ਜੇਤੂ ਰਾਜਸਥਾਨ ਰਾਇਲਸ, ਕੋਲਕਾਤਾ ਨਾਈਟ ਰਾਈਡਰਸ, ਦਿੱਲੀ ਕੈਪੀਟਲਸ ਅਤੇ ਲਖਨਊ ਸੁਪਰਜਾਇੰਟਸ ਨੂੰ ਰੱਖਿਆ ਗਿਆ ਹੈ। ਦੂਜੇ ਪਾਸੇ ਚੇਨਈ ਸੁਪਰ ਕਿੰਗਸ, ਪੰਜਾਬ ਕਿੰਗਸ, ਸਨਰਾਈਜ਼ਰਸ ਹੈਦਰਾਬਾਦ, ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਗੁਜਰਾਤ ਟਾਈਟਨ, ਨੂੰ ਗਰੁੱਪ-ਬੀ ਵਿੱਚ ਰੱਖਿਆ ਗਿਆ ਹੈ।

IPL-2023 ਦੇ ਲੀਗ ਪੜਾਅ ਵਿੱਚ ਕੁੱਲ 70 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਤਿੰਨ ਪਲੇਆਫ ਮੈਚ ਖੇਡੇ ਜਾਣਗੇ ਅਤੇ ਫਿਰ ਫਾਈਨਲ ਖੇਡਿਆ ਜਾਵੇਗਾ। ਲੀਗ ਦੌਰ ਵਿੱਚ ਕੁੱਲ 18 ਡਬਲ ਹੈਡਰ ਹੋਣਗੇ। ਫਾਈਨਲ ਮੈਚ 28 ਮਈ ਨੂੰ ਖੇਡਿਆ ਜਾਵੇਗਾ। ਅਸੀਂ ਤੁਹਾਨੂੰ ਦੱਸ ਰਹੇ ਹਾਂ ਹਰ ਟੀਮ ਦੇ ਸ਼ੈਡਿਊਲ ਬਾਰੇ ।

ਰਾਇਲ ਚੈਲੇਂਜਰਸ ਬੰਗਲੌਰ
ਫਾਫ ਡੂ ਪਲੇਸੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਸ ਬੈਂਗਲੁਰੂ ਆਪਣਾ ਪਹਿਲਾ ਮੈਚ 2 ਅਪ੍ਰੈਲ ਨੂੰ ਮੁੰਬਈ ਇੰਡੀਅਨਸ ਖਿਲਾਫ ਖੇਡੇਗੀ।

ਸਨਰਾਈਜਰਸ ਹੈਦਰਾਬਾਦ
ਸਨਰਾਈਜ਼ਰਸ ਦੀ ਟੀਮ ਵੀ ਆਪਣਾ ਪਹਿਲਾ ਮੈਚ ਰਾਜਸਥਾਨ ਰਾਇਲਸ ਦੇ ਖਿਲਾਫ ਆਪਣੇ ਘਰ ‘ਤੇ ਖੇਡੇਗੀ।

ਮੁੰਬਈ ਇੰਡੀਅਨਸ
ਮੁੰਬਈ ਨੇ ਆਪਣਾ ਪਹਿਲਾ ਮੈਚ 2 ਅਪ੍ਰੈਲ ਨੂੰ RCB ਖਿਲਾਫ ਖੇਡਣਾ ਹੈ।

ਲਖਨਊ ਸੁਪਰਜਾਇੰਟਸ
ਕੇਐਲ ਰਾਹੁਲ ਦੀ ਕਪਤਾਨੀ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਆਪਣਾ ਪਹਿਲਾ ਮੈਚ ਦਿੱਲੀ ਕੈਪੀਟਲਸ ਦੇ ਖਿਲਾਫ ਘਰੇਲੂ ਮੈਦਾਨ ‘ਤੇ ਖੇਡੇਗੀ।

ਗੁਜਰਾਤ ਟਾਇਟਨਸ
ਮੌਜੂਦਾ ਜੇਤੂ ਹਾਰਦਿਕ ਪੰਡਿਆ ਦੀ ਕਪਤਾਨੀ ਵਾਲੀ ਗੁਜਰਾਤ ਟਾਈਟਨਸ ਨੂੰ ਆਪਣਾ ਪਹਿਲਾ ਮੈਚ ਆਪਣੇ ਘਰ ‘ਚ ਚਾਰ ਵਾਰ ਦੇ ਜੇਤੂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਸ ਦੇ ਖਿਲਾਫ ਖੇਡਣਾ ਹੈ।

ਪੰਜਾਬ ਕਿੰਗਸ
ਨਵੀਂ ਨਵੇਲੀ ਕਪਤਾਨੀ ਕਰਨ ਵਾਲੀ ਪੰਜਾਬ ਕਿੰਗਸ ਵੀ ਆਪਣਾ ਪਹਿਲਾ ਮੈਚ 1 ਅਪ੍ਰੈਲ ਨੂੰ ਕੋਲਕਾਤਾ ਨਾਈਟ ਰਾਈਡਰਸ ਖਿਲਾਫ ਆਪਣੇ ਘਰ ‘ਤੇ ਖੇਡੇਗੀ।

ਦਿੱਲੀ ਕੈਪੀਟਲਸ
ਦਿੱਲੀ ਦੀ ਟੀਮ ਆਪਣਾ ਪਹਿਲਾ ਮੈਚ 1 ਅਪ੍ਰੈਲ ਨੂੰ ਲਖਨਊ ਸੁਪਰਜਾਇੰਟਸ ਦੇ ਖਿਲਾਫ ਖੇਡੇਗੀ। ਇਹ ਮੈਚ ਲਖਨਊ ਵਿੱਚ ਖੇਡਿਆ ਜਾਵੇਗਾ।

ਰਾਜਸਥਾਨ ਰਾਇਲਸ
ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਪਹੁੰਚੀ ਰਾਜਸਥਾਨ ਰਾਇਲਸ ਦੀ ਟੀਮ ਨੇ ਆਪਣਾ ਪਹਿਲਾ ਮੈਚ 2 ਅਪ੍ਰੈਲ ਨੂੰ ਸਨਰਾਈਜ਼ਰਸ ਹੈਦਰਾਬਾਦ ਖ਼ਿਲਾਫ਼ ਖੇਡਣਾ ਹੈ।

ਕੋਲਕਾਤਾ ਨਾਈਟ ਰਾਈਡਰਸ
ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਸ 1 ਅਪ੍ਰੈਲ ਨੂੰ ਪੰਜਾਬ ਕਿੰਗਸ ਖਿਲਾਫ ਖੇਡੇਗੀ।