International ਬਾਸਕਟਬਾਲ ਖਿਡਾਰਨ ਕਿਰਨ ਅਜੀਤਪਾਲ ਸਿੰਘ ਦਾ ਦੇਹਾਂਤ, ਕਾਫੀ ਸਮੇਂ ਤੋਂ ਸਨ ਬੀਮਾਰ
ਅਜੀਤਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਿਰਨ ਅਜੀਤਪਾਲ ਸਿੰਘ ਦੋਵਾਂ ਨੇ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਕਿਰਨ ਅਜੀਤਪਾਲ ਵਿਸ਼ਵ ਕੱਪ-1975 ਜਿੱਤਣ ਵਾਲੀ ਭਾਰਤੀ ਟੀਮ ਦੇ ਕਪਤਾਨ ਓਲੰਪੀਅਨ ਅਜੀਤ ਪਾਲ ਦੇ ਪਤਨੀ ਸਨ।
ਕੈਬਨਿਟ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੇਅਰ ਨੇ ਵਿਛੜੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਜਿੱਥੇ ਅਜੀਤ ਪਾਲ ਸਿੰਘ ਨੇ ਹਾਕੀ ਵਿੱਚ ਵਿਸ਼ਵ ਕੱਪ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ, ਉੱਥੇ ਉਸ ਦੀ ਪਤਨੀ ਕਿਰਨ ਅਜੀਤਪਾਲ ਸਿੰਘ ਨੇ ਬਾਸਕਟਬਾਲ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਉਹ ਖੇਡ ਜਗਤ ਦੀਆਂ ਕੁਝ ਖਾਸ ਜੋੜੀਆਂ ਵਿੱਚੋਂ ਇੱਕ ਸਨ ਜੋ ਭਾਰਤ ਲਈ ਖੇਡਦੇ ਸਨ।ਬਾਸਕਟਬਾਲ ਦੀ ਖਿਡਾਰੀ ਸੀ ਕਿਰਨ ਅਜੀਤਪਾਲ ਸਿੰਘ
Kiran Ajit Pal Singh ਬਾਸਕਟਬਾਲ ਦੀ ਖੇਡ ਵਿੱਚ ਕਿਰਨ ਗਰੇਵਾਲ ਵਜੋਂ ਜਾਣੇ ਜਾਂਦੇ ਕਿਰਨ ਅਜੀਤਪਾਲ ਸਿੰਘ ਦਾ ਜੱਦੀ ਪਿੰਡ ਲਲਤੋਂ ਕਲਾਂ (ਲੁਧਿਆਣਾ) ਸੀ। ਉਹ ਨਵੀਂ ਦਿੱਲੀ ਵਿੱਚ ਪੈਦਾ ਹੋਏ ਸਨ। ਅਤੇ ਇੱਥੋਂ ਹੀ ਪੜਾਈ ਕੀਤੀ। ਫਿਰ ਬਾਸਕਟਬਾਲ ਖੇਡਣਾ ਸ਼ੁਰੂ ਕਰ ਦਿੱਤਾ। ਅਜੀਤਪਾਲ ਸਿੰਘ ਹਾਕੀ ਦੇ ਮੱਕਾ ਵਜੋਂ ਜਾਣੇ ਜਾਂਦੇ ਪਿੰਡ ਸੰਸਾਰਪੁਰ ਦੇ ਰਹਿਣ ਵਾਲੇ ਸਨ ਉਹ ਆਪਣੇ ਪਰਿਵਾਰ ਸਮੇਤ ਪਿਛਲੇ ਕਾਫੀ ਸਮੇਂ ਤੋਂ ਨਵੀਂ ਦਿੱਲੀ ‘ਚ ਰਹਿ ਰਹੇ ਸਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
