IGI ਏਅਰਪੋਰਟ ਤੇ ਟੀਮ ਇੰਡੀਆ ਦੇ ਸਵਾਗਤ ਲਈ ਪ੍ਰਸ਼ੰਸਕਾਂ ਦਾ ਹੜ੍ਹ, ਪੀਐਮ ਨਾਲ ਨਾਸ਼ਤਾ, ਬੱਸ ਪਰੇਡ…ਜਾਣੋਂ ਪੂਰਾ ਸ਼ੈਡਿਊਲ

tv9-punjabi
Updated On: 

04 Jul 2024 11:17 AM

ਟੀਮ ਇੰਡੀਆ ਨੇ ਬਾਰਬਾਡੋਸ 'ਚ ਖੇਡੇ ਗਏ ਫਾਈਨਲ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਇਸ ਤਰ੍ਹਾਂ 17 ਸਾਲ ਬਾਅਦ ਟੀਮ ਇੰਡੀਆ ਇਸ ਫਾਰਮੈਟ 'ਚ ਵਿਸ਼ਵ ਚੈਂਪੀਅਨ ਬਣੀ। ਇਸ ਲਈ 2007 'ਚ ਟੀਮ ਇੰਡੀਆ ਦੇ ਪਹਿਲੀ ਵਾਰ ਚੈਂਪੀਅਨ ਬਣਨ ਤੋਂ ਬਾਅਦ ਮੁੰਬਈ 'ਚ ਜੋ ਪਰੇਡ ਹੋਈ ਸੀ, ਇਸ ਵਾਰ ਵੀ ਅਜਿਹਾ ਹੀ ਹੋਵੇਗਾ।

IGI ਏਅਰਪੋਰਟ ਤੇ ਟੀਮ ਇੰਡੀਆ ਦੇ ਸਵਾਗਤ ਲਈ ਪ੍ਰਸ਼ੰਸਕਾਂ ਦਾ ਹੜ੍ਹ, ਪੀਐਮ ਨਾਲ ਨਾਸ਼ਤਾ, ਬੱਸ ਪਰੇਡ...ਜਾਣੋਂ ਪੂਰਾ ਸ਼ੈਡਿਊਲ
Follow Us On

Indian Cricket Team: ਟੀਮ ਇੰਡੀਆ ਆਈਜੀਆਈ ਏਅਰਪੋਰਟ ਪਹੁੰਚ ਚੁੱਕੀ ਹੈ। ਏਅਰਪੋਰਟ ‘ਤੇ ਉਨ੍ਹਾਂ ਦੇ ਸਵਾਗਤ ਲਈ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋ ਗਈ ਹੈ। ਇੱਥੋਂ ਟੀਮ ਚਾਣਕਿਆਪੁਰੀ ਸਥਿਤ ਆਈਟੀਸੀ ਮੌਰਿਆ ਹੋਟਲ ਲਈ ਰਵਾਨਾ ਹੋਵੇਗੀ। ਭਾਰਤੀ ਕ੍ਰਿਕਟ ਟੀਮ ਦੇ ਸਵਾਗਤ ਲਈ ਸਮਰਥਕ ਹਵਾਈ ਅੱਡੇ ‘ਤੇ ਮੌਜੂਦ ਹਨ।

ਬਾਰਬਾਡੋਸ ਦੀ ਧਰਤੀ ‘ਤੇ ਟੀ-20 ਵਿਸ਼ਵ ਕੱਪ 2024 ‘ਚ ਤਿਰੰਗਾ ਲਹਿਰਾਉਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਅੱਜ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਨ੍ਹਾਂ ਨਾਲ ਮੁਲਾਕਾਤ ਕਰਣਗੇ। ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਬਾਅਦ ਭਾਰਤੀ ਟੀਮ ਜਿੱਤ ਪਰੇਡ ਲਈ ਮੁੰਬਈ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: ਅਗਨੀਵੀਰ ਦੇ ਪਰਿਵਾਰ ਨੂੰ 67 ਲੱਖ ਦਾ ਮੁਆਵਜ਼ਾ, ਰਾਹੁਲ ਗਾਂਧੀ ਦੇ ਇਲਜ਼ਾਮਾਂ ਤੇ ਫੌਜ ਦਾ ਜਵਾਬ

BCCI ਨੇ ਵੀਡੀਓ ਕੀਤਾ ਸ਼ੇਅਰ

ਬੀਸੀਸੀਆਈ ਨੇ ਟੀਮ ਇੰਡੀਆ ਦੀ ਘਰ ਵਾਪਸੀ ਤੋਂ ਬਾਅਦ ਪਹਿਲਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਸਾਰੇ ਭਾਰਤੀ ਖਿਡਾਰੀ ਟੀ-20 ਵਿਸ਼ਵ ਕੱਪ ਟਰਾਫੀ ਦੇ ਨਾਲ ਇੱਕ-ਇੱਕ ਕਰਕੇ ਨਜ਼ਰ ਆ ਰਹੇ ਹਨ।

ਟੀਮ ਇੰਡੀਆ ਦਾ ਸ਼ਡਿਊਲ

  • ਸਵੇਰੇ 6 ਵਜੇ- ਟੀਮ ਨਵੀਂ ਦਿੱਲੀ ਹਵਾਈ ਅੱਡੇ ‘ਤੇ ਉਤਰੇਗੀ।
  • ਸਵੇਰੇ 6.45 ਵਜੇ- ਟੀਮ ਆਈਟੀਸੀ ਮੌਰਿਆ ਹੋਟਲ ਵਿੱਚ ਰੁਕੇਗੀ।
  • ਸਵੇਰੇ 9 ਵਜੇ- ਪ੍ਰਧਾਨ ਮੰਤਰੀ ਨਿਵਾਸ ਲਈ ਰਵਾਨਾ।
  • 10am-12pm- ਪ੍ਰਧਾਨ ਮੰਤਰੀ ਨਿਵਾਸ ‘ਤੇ ਵਿਸ਼ੇਸ਼ ਸਮਾਗਮ
  • ਦੁਪਹਿਰ 12 ਵਜੇ- ਹੋਟਲ ਲਈ ਰਵਾਨਾ।
  • ਦੁਪਹਿਰ 12.30 ਵਜੇ- ਹਵਾਈ ਅੱਡੇ ਲਈ ਰਵਾਨਾ।
  • ਦੁਪਹਿਰ 2 ਵਜੇ- ਮੁੰਬਈ ਲਈ ਰਵਾਨਾ।
  • ਸ਼ਾਮ 4 ਵਜੇ- ਟੀਮ ਮੁੰਬਈ ਏਅਰਪੋਰਟ ਪਹੁੰਚੇਗੀ।
  • ਸ਼ਾਮ 5 ਵਜੇ- ਓਪਨ-ਬੱਸ ਪਰੇਡ, ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ।
  • ਸ਼ਾਮ 7 ਵਜੇ- ਵਾਨਖੇੜੇ ਸਟੇਡੀਅਮ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ।
  • ਸ਼ਾਮ 7.30- ਹੋਟਲ ਤਾਜ ਲਈ ਰਵਾਨਾ।