IND vs NZ: ਟੀਮ ਇੰਡੀਆ ਨਾਲ ਹੋਇਆ ‘ਧੋਖਾ’ … ਹਾਰ ਤੋਂ ਬਾਅਦ ਕੀ ਬੋਲੇ ਸ਼੍ਰੇਅਸ ਅਈਅਰ?

Updated On: 

13 Nov 2026 16:07 PM IST

India Vs. New Zealand 4th One Day Match: ਨਿਊਜ਼ੀਲੈਂਡ ਖਿਲਾਫ ਚੌਥੇ ਵਨਡੇ ਵਿੱਚ ਭਾਰਤੀ ਕ੍ਰਿਕਟ ਟੀਮ ਸਿਰਫ਼ 89 ਦੌੜਾਂ 'ਤੇ ਢਹਿ-ਢੇਰੀ ਹੋ ਗਈ। ਟੀਮ ਇੰਡੀਆ ਨੂੰ 244 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

IND vs NZ: ਟੀਮ ਇੰਡੀਆ ਨਾਲ ਹੋਇਆ ਧੋਖਾ ... ਹਾਰ ਤੋਂ ਬਾਅਦ ਕੀ ਬੋਲੇ ਸ਼੍ਰੇਅਸ ਅਈਅਰ?

Phoro: PTI

ਨਿਊਜ਼ੀਲੈਂਡ ਖਿਲਾਪ ਚੌਥੇ ਵਨਡੇ ਵਿੱਚ ਟੀਮ ਇੰਡੀਆ ਚਾਰੋ ਖਾਨੇ ਚਿੱਤ ਹੋ ਗਈ। ਉਸੇ 22 ਗੱਜ ਦੀ ਪਿੱਚ ‘ਤੇ ਜਿੱਥੇ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 333 ਦੌੜਾਂ ਬਣਾਈਆਂ ਸਨ, ਉੱਥੇ ਭਾਰਤੀ ਟੀਮ ਨੇ ਸਿਰਫ਼ 89 ਦੌੜਾਂ ਹੀ ਬਣਾ ਸਕੀ। ਸਵਾਲ ਇਹ ਹੈ ਕਿ ਅਜਿਹਾ ਕੀ ਹੋਇਆ ਜਿਸ ਨਾਲ ਭਾਰਤੀ ਟੀਮ ਦੇ ਤਜਰਬੇਕਾਰ ਬੱਲੇਬਾਜ਼ਾਂ ਲਈ ਪਿੱਚ ‘ਤੇ ਖੜ੍ਹੇ ਰਹਿਣਾ ਮੁਸ਼ਕਲ ਹੋ ਗਿਆ? ਸ਼੍ਰੇਅਸ ਅਈਅਰ ਨੇ ਦੱਸਿਆ ਕਿ ਟੀਮ ਇੰਡੀਆ ਦੀ ਬੱਲੇਬਾਜ਼ੀ ਤਾਸ਼ ਦੇ ਪੱਤਿਆਂ ਵਾਂਗ ਕਿਉਂ ਢਹਿ ਗਈ। ਆਖਿਰ ਅਜਿਹਾ ਕਿਉਂ ਹੋਇਆ?

ਸ਼੍ਰੇਅਸ ਅਈਅਰ ਨੇ ਦੱਸੀ ਹਾਰ ਦੀ ਵਜ੍ਹਾ

ਸ਼੍ਰੇਅਸ ਅਈਅਰ ਨੇ ਕਿਹਾ ਕਿ ਪਹਿਲੀ ਪਾਰੀ ਅਤੇ ਦੂਜੀ ਪਾਰੀ ਦੀ ਪਿੱਚ ਵਿੱਚ ਕਾਫ਼ੀ ਅੰਤਰ ਸੀ। ਉਨ੍ਹਾਂ ਕਿਹਾ, “ਅਜਿਹੀ ਹਾਰ ਦੇਖਣਾ ਮੁਸ਼ਕਲ ਹੈ। ਪਰ ਪਹਿਲੀ ਅਤੇ ਦੂਜੀ ਪਾਰੀ ਦੇ ਵਿਚਕਾਰ ਪਿੱਚ ਵਿੱਚ ਬਹੁਤ ਵੱਡਾ ਅੰਤਰ ਸੀ।” ਪਰ ਹੈਨਰੀ ਨੇ ਸਹੀ ਏਰਿਆ ਵਿੱਚ ਬਾਲਿੰਗ ਕੀਤੀ ਅਤੇ ਇਸਦਾ ਸਿਹਰਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।

ਟੀਮ ਇੰਡੀਆ ਦੇ ਨਾਲ ਧੋਖਾ ਹੋਇਆ

ਸ਼੍ਰੇਅਸ ਅਈਅਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਿਆ ਕਿ ਪਿੱਚ ਬੱਲੇਬਾਜ਼ੀ ਲਈ ਚੰਗੀ ਸੀ, ਪਰ ਦੂਜੀ ਪਾਰੀ ਨੇ ਕੁਝ ਹੋਰ ਹੀ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ, “ਅਸੀਂ ਸੋਚਿਆ ਸੀ ਕਿ ਵਿਕਟ ਬੱਲੇਬਾਜ਼ੀ ਲਈ ਬਿਹਤਰ ਸੀ, ਅਤੇ ਅਸੀਂ ਦੇਖਿਆ ਕਿ ਉਨ੍ਹਾਂ ਨੇ 330 ਦੌੜਾਂ ਬਣਾਈਆਂ ਹਨ। ਸਪੱਸ਼ਟ ਤੌਰ ‘ਤੇ, ਅਸੀਂ ਕੁਝ ਕੈਚ ਛੱਡੇ, ਪਰ ਮੈਚਾਂ ਵਿੱਚ ਅਜਿਹਾ ਹੁੰਦਾ ਰਹਿੰਦਾ ਹੈ। ਪਰ ਅਸੀਂ ਡ੍ਰੈਸਿੰਗ ਰੂਮ ਵਿੱਚ ਗਏ ਅਤੇ ਸੋਚਿਆ ਕਿ ਅਸੀਂ ਆਸਾਨੀ ਨਾਲ ਜਿੱਤ ਜਾਵਾਂਗੇ, ਪਰ ਜਿਸ ਤਰ੍ਹਾਂ ਗੇਂਦ ਅੰਦਰ ਅਤੇ ਬਾਹਰ ਸੀਮ ਹੋ ਰਹੀ ਸੀ, ਪਰ ਪਿੱਚ ਕਿਸੇ ਹੋਰ ਤਰ੍ਹਾਂ ਨਾਲ ਹੀ ਖੇਡ ਰਹੀ ਸੀ। ਅਸੀਂ ਆਪਣੀਆਂ ਵਿਕਟਾਂ ਚੰਗੀਆਂ ਗੇਂਦਾਂ ‘ਤੇ ਗਵਾਈਆਂ। ਅਸੀਂ ਹੁਣ ਇਸ ਮੈਚ ਨੂੰ ਭੁੱਲਣਾ ਚਾਹੁੰਦੇ ਹਾਂ। ਅਸੀਂ ਦੇਖਾਂਗੇ ਕਿ ਸਾਡੀ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਵਿੱਚ ਕੀ ਗਲਤ ਹੋਇਆ। ਅਸੀਂ ਅਗਲੇ ਮੈਚ ਵਿੱਚ ਸਕਾਰਾਤਮਕ ਮਾਨਸਿਕਤਾ ਨਾਲ ਜਾਵਾਂਗੇ।”

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜਵਾਂ ਅਤੇ ਆਖਰੀ ਵਨਡੇ ਐਤਵਾਰ ਨੂੰ ਖੇਡਿਆ ਜਾਵੇਗਾ। ਇਸ ਮੈਚ ਵਿੱਚ ਜਿੱਤਣ ਤੋਂ ਬਾਅਦ ਹੀ ਵਨਡੇ ਸੀਰੀਜ਼ ਟੀਮ ਇੰਡੀਆ ਦੇ ਨਾਂ ਹੋਵੇਗੀ। ਅਗਲਾ ਮੈਚ ਵੀ ਇਸੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਹੁਣ, ਇਹ ਦੇਖਣਾ ਬਾਕੀ ਹੈ ਕਿ ਟੀਮ ਇੰਡੀਆ ਕਿਵੇਂ ਵਾਪਸੀ ਕਰਦੀ ਹੈ।

Loading...
Unable to load recommendations.
Follow Us