ਪਛਾਣ ਲੁਕਾ ਪ੍ਰਸ਼ੰਸਕਾਂ ‘ਚ ਪਹੁੰਚੇ ਸੂਰਿਆਕੁਮਾਰ ਯਾਦਵ, ਲੋਕਾਂ ਦੇ ਮਜ਼ੇਦਾਰ ਰਿਐਕਸ਼ਨ ਵਾਲਾ ਵੀਡੀਓ ਵੇਖੋ

Updated On: 

01 Nov 2023 17:03 PM

ਸੂਰਿਆਕੁਮਾਰ ਯਾਦਵ ਨੂੰ ਇਸ ਵਿਸ਼ਵ ਕੱਪ 'ਚ ਜ਼ਿਆਦਾ ਮੌਕੇ ਨਹੀਂ ਮਿਲੇ ਹਨ। ਹਾਰਦਿਕ ਪੰਡਿਯਾ ਦੇ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ 2 ਮੈਚਾਂ 'ਚ ਮੌਕੇ ਮਿਲੇ, ਜਿਨ੍ਹਾਂ 'ਚੋਂ ਇੰਗਲੈਂਡ ਖਿਲਾਫ਼ ਖੇਡੇ ਗਏ ਮੈਚ 'ਚ ਉਨ੍ਹਾਂ ਨੇ ਟੀਮ ਨੂੰ ਮੁਸ਼ਕਲ ਸਮੇਂ 'ਚ ਸੰਭਾਲਦੇ ਹੋਏ ਸ਼ਾਨਦਾਰ ਬੱਲੇਬਾਜ਼ੀ ਕੀਤੀ, ਪਰ ਇੱਕ ਦੌੜ ਨਾਲ ਅਰਧ ਸੈਂਕੜਾ ਬਣਾਉਣ ਤੋਂ ਵਾਂਝੇ ਰਹੇ ਗਏ। ਮੁੰਬਈ ਪਹੁੰਚ ਕੇ ਸੂਰਿਆਕੁਮਾਰ ਕੈਮਰਾਮੈਨ ਬਣ ਕੇ ਪ੍ਰਸ਼ੰਸਕਾਂ ਵਿਚਕਾਰ ਪਹੁੰਚੇ ਹਨ।

ਪਛਾਣ ਲੁਕਾ ਪ੍ਰਸ਼ੰਸਕਾਂ ਚ ਪਹੁੰਚੇ ਸੂਰਿਆਕੁਮਾਰ ਯਾਦਵ, ਲੋਕਾਂ ਦੇ ਮਜ਼ੇਦਾਰ ਰਿਐਕਸ਼ਨ ਵਾਲਾ ਵੀਡੀਓ ਵੇਖੋ

Photo Credit: Twitter @BCCI

Follow Us On

ਭਾਰਤੀ ਕ੍ਰਿਕਟ ਟੀਮ ਨੇ ਵਨਡੇ ਵਿਸ਼ਵ ਕੱਪ (World Cup) ‘ਚ ਆਪਣਾ ਅਗਲਾ ਮੈਚ ਸ਼੍ਰੀਲੰਕਾ ਖਿਲਾਫ਼ ਖੇਡਣਾ ਹੈ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਮੈਚ ਲਈ ਮੁੰਬਈ ਪਹੁੰਚ ਚੁੱਕੀ ਹੈ ਅਤੇ ਆਪਣੀਆਂ ਤਿਆਰੀਆਂ ‘ਚ ਰੁੱਝੀ ਹੋਈ ਹੈ। ਇਸ ਦੌਰਾਨ ਟੀਮ ਦੇ ਮਿਡਲ ਆਰਡਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਦਾ ਵੱਖਰਾ ਰੂਪ ਦੇਖਣ ਨੂੰ ਮਿਲਿਆ ਹੈ। ਉਹ ਅਚਾਨਕ ਮੁੰਬਈ ਦੇ ਲੋਕਾਂ ਵਿਚਕਾਰ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨੇ ਟੀਮ ਇੰਡੀਆ ਨੂੰ ਲੈ ਕੇ ਮੁੰਬਈ ਦੇ ਲੋਕਾਂ ਦਾ ਮੂਡ ਜਾਣਿਆ। ਨਾਲ ਹੀ ਉਨ੍ਹਾਂ ਆਪਣੀ ਬੱਲੇਬਾਜ਼ੀ ਬਾਰੇ ਸਵਾਲ ਵੀ ਪੁੱਛੇ। ਸੂਰਿਆਕੁਮਾਰ ਨੇ ਮਾਸਕ, ਐਨਕ ਅਤੇ ਟੋਪੀ ਪਾਈ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਕੋਈ ਪਛਾਣ ਨਹੀਂ ਰਿਹਾ। ਅਜਿਹੇ ‘ਚ ਜਦੋਂ ਉਨ੍ਹਾਂ ਨੇ ਪ੍ਰਸ਼ੰਸਕਾਂ ਤੋਂ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਸਵਾਲ ਪੁੱਛੇ ਤਾਂ ਜਵਾਬ ਸੁਣ ਕੇ ਉਹ ਹੈਰਾਨ ਰਹਿ ਗਏ।

ਸੂਰਿਆਕੁਮਾਰ ਯਾਦਵ (Suryakumar Yadav) ਨੂੰ ਇਸ ਵਿਸ਼ਵ ਕੱਪ ‘ਚ ਬਹੁਤੇ ਮੈਚ ਖੇਡਣ ਨੂੰ ਨਹੀਂ ਮਿਲੇ ਹਨ। ਉਨ੍ਹਾਂ ਨੇ ਫਿਲਹਾਲ ਸਿਰਫ ਦੋ ਮੈਚ ਖੇਡੇ ਹਨ। ਉਨ੍ਹਾਂ ਨੇ ਨਿਊਜ਼ੀਲੈਂਡ ਅਤੇ ਇੰਗਲੈਂਡ ਖਿਲਾਫ਼ ਹੀ ਮੈਚ ਖੇਡੇ ਹਨ। ਇੰਗਲੈਂਡ ਖਿਲਾਫ਼ ਉਨ੍ਹਾਂ 49 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਪਰ ਉਹ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਸਨ।

ਕੈਮਰਾਮੈਨ ਬਣੇ ਸੁਰਿਆ

ਸੂਰਿਆਕੁਮਾਰ ਕੈਮਰਾਮੈਨ ਦੇ ਤੌਰ ‘ਤੇ ਪ੍ਰਸ਼ੰਸਕਾਂ ਵਿਚਕਾਰ ਪਹੁੰਚੇ। ਉਨ੍ਹਾਂ ਨੇ ਪੂਰੀਆਂ ਬਾਹਾਂ ਵਾਲੀ ਕਮੀਜ਼ ਪਾਈ ਹੋਈ ਸੀ ਤਾਂ ਜੋ ਉਨ੍ਹਾਂ ਦੇ ਟੈਟੂ ਦਿਖਾਈ ਨਾ ਦੇਣ। ਉਨ੍ਹਾਂ ਨੇ ਮੂੰਹ ‘ਤੇ ਮਾਸਕ ਅਤੇ ਐਨਕਾਂ ਲਗਾਈਆਂ ਹੋਈਆਂ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਿਰ ‘ਤੇ ਟੋਪੀ ਪਾਈ ਹੋਈ ਸੀ ਤਾਂ ਜੋ ਉਨ੍ਹਾਂ ਦੇ ਪ੍ਰਸ਼ੰਸਕ ਪਛਾਣ ਨਾ ਸਕਣ। ਉਨ੍ਹਾਂ ਦਾ ਇਹ ਪਹਿਰਾਵਾ ਵੇਖ ਕੇ ਰਵਿੰਦਰ ਜਡੇਜਾ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕੇ। ਸੂਰਿਆਕੁਮਾਰ ਕੈਮਰੇ ਨਾਲ ਮਰੀਨ ਡਰਾਈਵ ‘ਤੇ ਆਏ ਅਤੇ ਟੀਮ ਇੰਡੀਆ ਬਾਰੇ ਸਵਾਲ ਪੁੱਛੇ। ਸਾਰੇ ਪ੍ਰਸ਼ੰਸਕਾਂ ਨੇ ਟੀਮ ਇੰਡੀਆ ਦੀ ਤਾਰੀਫ ਕੀਤੀ ਅਤੇ ਉਮੀਦ ਜਤਾਈ ਕਿ ਇਸ ਵਾਰ ਟੀਮ ਵਿਸ਼ਵ ਚੈਂਪੀਅਨ ਬਣੇਗੀ। ਇਸ ਦੌਰਾਨ ਸੂਰਿਆਕੁਮਾਰ ਨੇ ਇੱਕ ਪ੍ਰਸ਼ੰਸਕ ਤੋਂ ਆਪਣੀ ਬੱਲੇਬਾਜ਼ੀ ਬਾਰੇ ਪੁੱਛਿਆ।ਪ੍ਰਸ਼ੰਸਕ ਨੇ ਸੂਰਿਆਕੁਮਾਰ ਬਾਰੇ ਕਿਹਾ ਕਿ ਉਨ੍ਹਾਂ ਨੂੰ ਬੈਟਿੰਗ ਆਰਡਰ ਚ ਉਪਰ ਖੇਡਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੀਦਾ ਹੈ। ਜਦੋਂ ਉਨ੍ਹਾਂ ਨੇ ਪ੍ਰਸ਼ੰਸਕਾ ਤੋਂ ਪੁੱਛਿਆ ਕਿ ਸੂਰਿਆਕੁਮਾਰ ਨੂੰ ਕਿਵੇਂ ਖੇਡਣਾ ਚਾਹੀਦਾ ਹੈ, ਤਾਂ ਪ੍ਰਸ਼ੰਸਕ ਨੇ ਕਿਹਾ ਕਿ ਅਸੀਂ ਨਹੀਂ ਦੱਸ ਸਕਦੇ, ਇਹ ਉਨ੍ਹਾਂ ਦੇ ਕੋਚ ਹੀ ਦੱਸ ਸਕਦੇ ਹਨ।

ਸੁਰਿਆ ਨੂੰ ਮਿਲੀ ਵੱਡੀ ਫੈਨ

ਇਸ ਦੌਰਾਨ ਸੂਰਿਆਕੁਮਾਰ ਨੂੰ ਉਨ੍ਹਾਂ ਦੀ ਵੱਡੀ ਫੈਨ ਮਿਲੀ। ਸੂਰਿਆ ਨੇ ਜਦੋਂ ਇਸ ਲੜਕੀ ਨੂੰ ਬੱਲੇਬਾਜ਼ੀ ਬਾਰੇ ਪੁੱਛਿਆ ਤਾਂ ਇਸ ਲੜਕੀ ਨੇ ਕਿਹਾ ਕਿ ਉਸ ਨੂੰ ਸੂਰਿਆਕੁਮਾਰ ਯਾਦਵ ਦੀ ਬੱਲੇਬਾਜ਼ੀ ਦੇਖ ਕੇ ਬਹੁਤ ਮਜ਼ਾ ਆਉਂਦਾ ਹੈ। ਉਸ ਨੇ ਕਿਹਾ ਕਿ ਸੂਰਆ ਅਸਲੀ 360 ਡਿਗਰੀ ਖਿਡਾਰੀ ਹਨ ਅਤੇ ਉਮੀਦ ਹੈ ਕਿ ਅਗਲੇ ਮੈਚ ‘ਚ ਉਨ੍ਹਾਂ ਨੂੰ ਮੌਕਾ ਮਿਲੇਗਾ। ਇੰਟਰਵਿਊ ਖਤਮ ਹੋਣ ਤੋਂ ਬਾਅਦ ਸੂਰਿਆਕੁਮਾਰ ਲੜਕੀ ਦੀ ਤਾਰੀਫ ਕਰਨ ਤੋਂ ਨਾ ਰੋਕ ਸਕੇ ਅਤੇ ਆਪਣੀ ਪਛਾਣ ਦੱਸੀ। ਜਦੋਂ ਸੂਰਿਆਕੁਮਾਰ ਨੇ ਆਪਣੇ ਚਿਹਰੇ ਤੋਂ ਮਾਸਕ ਹਟਾਇਆ ਅਤੇ ਟੋਪੀ ਉਤਾਰੀ ਤਾਂ ਲੜਕੀ ਖੁਸ਼ੀ ਨਾਲ ਉੱਚੀ-ਉੱਚੀ ਚੀਕ ਪਈ ਅਤੇ ਸੂਰਿਆ ਨਾਲ ਸੈਲਫੀ ਲਈ। ਇਸ ਤੋਂ ਬਾਅਦ ਸੂਰਿਆ ਆਪਣੀ ਕਾਰ ‘ਚ ਬੈਠ ਕੇ ਚਲੇ ਗਏ।

Exit mobile version