WTC Final: ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੂੰ ਆਊਟ ਕਰਨ ਲਈ ਆਸਟ੍ਰੇਲੀਆ ਨੇ ਕੀਤੀ ਬਾਲ ਟੈਂਪਰਿੰਗ? ਪਾਕਿਸਤਾਨੀ ਕ੍ਰਿਕਟਰ ਦਾ ਵੱਡਾ ਦਾਅਵਾ
IND vs AUS: ਪਾਕਿਸਤਾਨ ਦੇ ਸਾਬਕਾ ਖਿਡਾਰੀ ਬਾਸਿਤ ਅਲੀ ਨੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਆ ਨੇ ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੂੰ ਆਊਟ ਕਰਨ ਲਈ ਬਾਲ ਟੈਂਪਰਿੰਗ ਕੀਤੀ ਸੀ। ਹਾਲਾਂਕਿ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ।
ਨਵੀਂ ਦਿੱਲੀ— ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਆਸਟ੍ਰੇਲੀਆਈ ਟੀਮ ‘ਤੇ ਇਕ ਸਨਸਨੀਖੇਜ਼ ਦੋਸ਼ ਲੱਗਾ ਹੈ। ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੰਗਾਰੂ ਟੀਮ ‘ਤੇ ਇਹ ਦੋਸ਼ ਲਗਾਇਆ ਹੈ। ਇਹ ਦੋਸ਼ ਬਾਲ ਟੈਂਪਰਿੰਗ ਨੂੰ ਲੈ ਕੇ ਹੈ। ਪਾਕਿਸਤਾਨ ਦੇ ਸਾਬਕਾ ਖਿਡਾਰੀ ਬਾਸਿਤ ਅਲੀ ਨੇ ਦਾਅਵਾ ਕੀਤਾ ਹੈ ਕਿ ਆਸਟ੍ਰੇਲੀਆ ਨੇ ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੂੰ ਆਊਟ ਕਰਨ ਲਈ ਬਾਲ ਟੈਂਪਰਿੰਗ ਕੀਤੀ ਸੀ। ਹਾਲਾਂਕਿ ਇਸ ਵੱਲ ਕਿਸੇ ਦਾ ਧਿਆਨ ਨਹੀਂ ਗਿਆ।
ਆਸਟ੍ਰੇਲੀਆ ਨੇ ਕੀਤੀ ਬਾਲ ਟੈਂਪਰਿੰਗ, ਸਾਬਕਾ ਪਾਕਿ ਕ੍ਰਿਕਟਰ ਦਾ ਦਾਅਵਾ
ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਇਹ ਵੀ ਦੱਸਿਆ ਕਿ ਭਾਰਤੀ ਪਾਰੀ ਦੇ 16ਵੇਂ ਅਤੇ 18ਵੇਂ ਓਵਰ ‘ਚ ਆਸਟ੍ਰੇਲੀਆ ਨੇ ਗੇਂਦ ਨਾਲ ਛੇੜਛਾੜ ਕਰਨ ਦਾ ਸਪੱਸ਼ਟ ਸਬੂਤ ਦਿੱਤਾ ਹੈ। ਉਨ੍ਹਾਂ ਨੇ ਇਸ ਦੇ ਲਈ ਪੁਜਾਰਾ ਅਤੇ ਵਿਰਾਟ ਕੋਹਲੀ ਦੀਆਂ ਵਿਕਟਾਂ ਦਾ ਸਾਫ਼ ਤੌਰ ਤੇ ਜ਼ਿਕਰ ਕੀਤਾ। ਬਾਸਿਤ ਨੇ ਕਿਹਾ ਕਿ ਅੰਪਾਇਰ ਦੇ ਨਿਰਦੇਸ਼ਾਂ ‘ਤੇ 18ਵੇਂ ਓਵਰ ਦੌਰਾਨ ਗੇਂਦ ਨੂੰ ਬਦਲਿਆ ਗਿਆ, ਕਿਉਂਕਿ ਇਸ ਦੀ ਸ਼ੇਪ ਖਰਾਬ ਹੋ ਗਈ ਸੀ। ਪਰ ਜਦੋਂ ਗੇਂਦਾਂ ਦਾ ਡੱਬਾ ਦੁਬਾਰਾ ਮੈਦਾਨ ‘ਤੇ ਆਇਆ ਤਾਂ ਨਵੀਂ ਗੇਂਦ ਲੈ ਲਈ ਗਈ।
ਇਹ ਵੀ ਪੜ੍ਹੋ
ਪਾਕਿਸਤਾਨੀ ਦਿੱਗਜ਼ ਨੇ ਪੇਸ਼ ਕੀਤੇ ਸਬੂਤ
ਅਲੀ ਨੇ 16ਵੇਂ, 17ਵੇਂ ਅਤੇ 18ਵੇਂ ਓਵਰ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਉਸ ਗੇਂਦ ਦਾ ਵੀ ਜ਼ਿਕਰ ਕੀਤਾ ਜਿਸ ‘ਤੇ ਵਿਰਾਟ ਕੋਹਲੀ ਆਊਟ ਹੋਏ। ਪਾਕਿਸਤਾਨੀ ਦਿੱਗਜ ਨੇ ਕਿਹਾ, ਤੁਸੀਂ ਉਸ ਗੇਂਦ ਦੀ ਚਮਕ ਦੇਖੋ। ਮਿਸ਼ੇਲ ਸਟਾਰਕ ਦੇ ਹੱਥ ਵਿੱਚ ਜੋ ਗੇਂਦ ਸੀ, ਉਸ ਦਾ ਚਮਕਦਾਰ ਹਿੱਸਾ ਬਾਹਰ ਵੱਲ ਸੀ। ਪਰ ਫਿਰ ਵੀ ਗੇਂਦ ਕਿਤੇ ਹੋਰ ਜਾ ਰਹੀ ਸੀ। ਇਸੇ ਤਰ੍ਹਾਂ ਜਡੇਜਾ ਨੇ ਜਦੋਂ ਸ਼ਾਟ ਖੇਡਿਆ ਤਾਂ ਉਨ੍ਹਾਂ ਨੇ ਗੇਂਦ ਨੂੰ ਆਨ ਸਾਈਡ ਵੱਲ ਮਾਰਿਆ, ਪਰ ਗੇਂਦ ਓਵਰ ਪੁਆਇੰਟ ਦੇ ਉੱਪਰ ਚਲੀ ਗਈ। ਸਵਾਲ ਇਹ ਹੈ ਕਿ ਕੀ ਅੰਪਾਇਰ ਅੰਨ੍ਹਾ ਸੀ? ਉਪਰ ਵਾਲਾ ਹੀ ਜਾਣੇ ਕਿ ਇਹ ਗੱਲ ਉਥੇ ਬੈਠੇ ਕਿਸੇ ਨੇ ਕਿਉਂ ਨਹੀਂ ਨਜ਼ਰ ਆਈ।
ਦੱਸ ਦੇਈਏ ਕਿ ਆਸਟ੍ਰੇਲੀਆ ਵਿੱਚ ਬਾਲ ਟੈਂਪਰਿੰਗ ਦਾ ਲੰਬਾ ਇਤਿਹਾਸ ਰਿਹਾ ਹੈ। ਸਾਲ 2018 ‘ਚ ਡੇਵਿਡ ਵਾਰਨਰ, ਸਟੀਵ ਸਮਿਥ ‘ਤੇ ਇਸ ਲਈ ਪਾਬੰਦੀ ਵੀ ਲੱਗ ਚੁੱਕੀ ਹੈ। ਹੁਣ ਪਾਕਿਸਤਾਨੀ ਕ੍ਰਿਕਟਰ ਬਾਸਿਤ ਅਲੀ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਬਾਲ ਟੈਂਪਰਿੰਗ ਦਾ ਮੁੱਦਾ ਗਰਮ ਹੋ ਗਿਆ ਹੈ। ਦੱਸ ਦੇਈਏ ਕਿ ਬਾਸਿਤ ਅਲੀ ਨੇ ਪਾਕਿਸਤਾਨ ਲਈ 50 ਵਨਡੇ ਅਤੇ 19 ਵਨਡੇ ਖੇਡੇ ਹਨ, ਜਿਸ ਵਿੱਚ ਇਸ ਮੱਧਕ੍ਰਮ ਦੇ ਬੱਲੇਬਾਜ਼ ਨੇ 2000 ਤੋਂ ਵੱਧ ਦੌੜਾਂ ਬਣਾਈਆਂ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ