ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਹੀਰੋ ਜੋਗਿੰਦਰ ਸ਼ਰਮਾ ਨੇ ਲਈ ਰਿਟਾਇਰਮੈਂਟ Punjabi news - TV9 Punjabi

ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਹੀਰੋ ਜੋਗਿੰਦਰ ਸ਼ਰਮਾ ਨੇ ਲਈ ਰਿਟਾਇਰਮੈਂਟ

Published: 

04 Feb 2023 12:15 PM

ਜੋਗਿੰਦਰ ਸ਼ਰਮਾ ਨੇ ਸਾਲ 2004 ਤੋਂ ਲੈ ਕੇ 2007 ਦੇ ਦਰਮਿਆਨ 39 ਵਰ੍ਹਿਆਂ ਦੇ ਕ੍ਰਿਕੇਟ ਖਿਡਾਰੀ ਨੇ 4 ਵਨ-ਡੇ ਅਤੇ 4 ਹੀ ਟੀ20 ਮੈਚ ਖੇਡੇ ਹਨ ਮੈਂ ਆਪਣੇ ਸਾਰੇ ਸਾਥੀ ਖਿਡਾਰੀਆਂ, ਕੋਚ, ਮੈਂਟਰ ਅਤੇ ਸਪੋਰਟ ਸਟਾਫ ਦਾ ਬੜਾ ਧੰਨਵਾਦੀ ਹਾਂ। ਤੁਹਾਡੇ ਸਾਰਿਆਂ ਨਾਲ ਖੇਡ ਕੇ ਮੈਨੂੰ ਬੜਾ ਚੰਗਾ ਲੱਗਿਆ ਅਤੇ ਮੇਰੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀਆਂ ਸਾਰੇਆਂ ਦਾ ਧੰਨਵਾਦੀ ਹਾਂ।

ਟੀ20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਹੀਰੋ ਜੋਗਿੰਦਰ ਸ਼ਰਮਾ ਨੇ ਲਈ ਰਿਟਾਇਰਮੈਂਟ
Follow Us On

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਮੀਡੀਅਮ ਪੇਸਰ ਗੇਂਦਬਾਜ਼ ਜੋਗਿੰਦਰ ਸ਼ਰਮਾ, ਜਿਨ੍ਹਾਂ ਨੇ 2007 ਟੀ20 ਕ੍ਰਿਕੇਟ ਵਿਸ਼ਵ ਕੱਪ ਦੇ ਫਾਈਨਲ ‘ਚ ਪਾਕਿਸਤਾਨ ਦੇ ਖ਼ਿਲਾਫ਼ ਖੇਡੇ ਮੈਚ ਵਿੱਚ ਆਖ਼ਰੀ ਓਵਰ ਦੌਰਾਨ ਭਾਰਤੀ ਟੀਮ ਨੂੰ ਚੈਂਪੀਅਨ ਬਣਵਾ ਦਿੱਤਾ ਸੀ, ਨੇ ਕ੍ਰਿਕੇਟ ਦੀਆਂ ਸਾਰੀਆਂ ਫੌਰਮੈਟਾਂ ਤੋਂ ਰਿਟਾਇਰਮੇਂਟ ਦੀ ਘੋਸ਼ਣਾ ਕਰ ਦਿੱਤੀ ਹੈ। ਸਾਲ 2004 ਤੋਂ ਲੈ ਕੇ 2007 ਦੇ ਦਰਮਿਆਨ 39 ਵਰ੍ਹਿਆਂ ਦੇ ਕ੍ਰਿਕੇਟ ਖਿਡਾਰੀ ਨੇ 4 ਵਨ-ਡੇ ਅਤੇ 4 ਹੀ ਟੀ20 ਮੈਚ ਖੇਡੇ ਹਨ। ਜੋਗਿੰਦਰ ਸ਼ਰਮਾ ਆਖਰੀ ਵਾਰ ਪਿਛਲੇ ਸਾਲ ਸਤੰਬਰ ਵਿੱਚ ਖੇਡੇ ਗਏ ਲੀਜੈਂਡਸ ਕ੍ਰਿਕੇਟ ਲੀਗ ਵਿੱਚ ਖੇਡਦੇ ਨਜ਼ਰ ਆਏ ਸਨ।

ਟਵਿੱਟਰ ਤੇ ਆਪਣੀ ਇੱਕ ਪੋਸਟ ਵਿੱਚ ਜੋਗਿੰਦਰ ਸ਼ਰਮਾ ਨੇ ਲਿਖਿਆ, ਸਾਲ 2002 ਤੋਂ ਲੈ ਕੇ 2017 ਤੱਕ ਮੇਰੀ ਜ਼ਿੰਦਗੀ ਦਾ ਸਫ਼ਰ ਬੇਹੱਦ ਸ਼ਾਨਦਾਰ ਰਿਹਾ, ਜਿਸ ਦੌਰਾਨ ਮੈਨੂੰ ਕ੍ਰਿਕੇਟ ਦੇ ਸਭ ਤੋਂ ਉੱਚੇ ਪੱਧਰ ਤੇ ਜਾ ਕੇ ਭਾਰਤ ਵਾਸਤੇ ਖੇਡਣ ਦਾ ਮੌਕਾ ਮਿਲਿਆ ਸੀ। ਮੈਂ ਆਪਣੇ ਸਾਰੇ ਸਾਥੀ ਖਿਡਾਰੀਆਂ, ਕੋਚ, ਮੈਂਟਰ ਅਤੇ ਸਪੋਰਟ ਸਟਾਫ ਦਾ ਬੜਾ ਧੰਨਵਾਦੀ ਹਾਂ। ਤੁਹਾਡੇ ਸਾਰਿਆਂ ਨਾਲ ਖੇਡ ਕੇ ਮੈਨੂੰ ਬੜਾ ਚੰਗਾ ਲੱਗਿਆ ਅਤੇ ਮੇਰੇ ਸੁਪਨੇ ਨੂੰ ਪੂਰਾ ਕਰਨ ਵਿੱਚ ਤੁਹਾਡੀਆਂ ਸਾਰੇਆਂ ਦਾ ਧੰਨਵਾਦੀ ਹਾਂ।

ਧੋਨੀ ਨੇ ਮੈਚ ਦਾ ਆਖਰੀ ਓਵਰ ਜੋਗਿੰਦਰ ਸ਼ਰਮਾ ਨੂੰ ਹੀ ਸੁੱਟਣ ਲਈ ਦਿੱਤਾ ਸੀ

ਦੱਸ ਦਈਏ ਕਿ ਓਸ ਸਭ ਤੋਂ ਪਹਿਲੇ ਟੀ 20 ਕ੍ਰਿਕੇਟ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਪਾਕਿਸਤਾਨ ਦੇ ਖ਼ਿਲਾਫ਼ ਖੇਡੇ ਗਏ ਮੈਚ ਦਰਮਿਆਨ ਕਪਤਾਨ ਧੋਨੀ ਨੇ ਮੈਚ ਦਾ ਆਖਰੀ ਓਵਰ ਜੋਗਿੰਦਰ ਸ਼ਰਮਾ ਨੂੰ ਹੀ ਸੁੱਟਣ ਵਾਸਤੇ ਦਿੱਤਾ ਸੀ, ਪਰ ਘੱਟ ਅਨੁਭਵ ਵਾਲੇ ਸ਼ਰਮਾ ਨੇ ਆਪਣੀ ਇਕ ਗੇਂਦ ‘ਤੇ ਭਾਰਤ ਨੂੰ ਵਿਸ਼ਵ ਕੱਪ ਜਿਤਾ ਦਿੱਤਾ ਜੋ ਕ੍ਰਿਕੇਟ ਦੇ ਇਤਿਹਾਸ ਵਿੱਚ ਭਾਰਤ ਲਈ ਇਕ ਸ਼ਾਨਦਾਰ ਜਿੱਤ ਦਾ ਸਬੱਬ ਬਣਿਆ ਸੀ।
ਜੋਗਿੰਦਰ ਸ਼ਰਮਾ ਨੇ ਆਪਣੀ ਪੋਸਟ ਵਿੱਚ ਲਿਖਿਆ, ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਹੈ ਕਿ ਮੈਂ ਹੁਣ ਕ੍ਰਿਕੇਟ ਦੀ ਦੁਨਿਆਂ ਵਿੱਚ ਆਪਣੇ ਵਾਸਤੇ ਨਵੇਂ ਮੌਕੇ ਖੋਜਣ ਨੂੰ ਤਿਆਰ ਹਾਂ, ਜਿੱਥੇ ਮੈਂ ਇਸ ਖੇਡ ਵਿੱਚ ਆਪਣਾ ਯੋਗਦਾਨ ਦਿੰਦਾ ਰਹਾਂਗਾ। ਮੈਨੂੰ ਨਵੀਆਂ ਨਵੀਆਂ ਚਨੌਤੀਆਂ ਵਿੱਚ ਆਪਣੇ ਆਪ ਨੂੰ ਤਰਾਸਨਾ ਚੰਗਾ ਲੱਗਦਾ ਹੈ।

ਮਿਸਬਾਹ ਉਲ ਹੱਕ ਪਾਕਿਸਤਾਨ ਨੂੰ ਜਿੱਤ ਦੇ ਨੇੜੇ ਲੈ ਕੇ ਜਾ ਰਿਹਾ ਸੀ

ਓਸ ਫਾਈਨਲ ਮੈਚ ਵਿੱਚ ਪਾਕਿਸਤਾਨ ਜਿੱਤਣ ਦੀ ਰਾਹ ਤੇ ਤੁਰਿਆ ਹੋਇਆ ਸੀ ਅਤੇ ਉਹਨਾਂ ਦਾ ਬੱਲੇਬਾਜ਼ ਮਿਸਬਾਹ ਉਲ ਹੱਕ ਚੌਕੇ-ਛੱਕੇ ਮਾਰਦਾ ਹੋਇਆ ਪਾਕਿਸਤਾਨ ਨੂੰ ਜਿੱਤ ਦੇ ਨੇੜੇ ਲੈ ਕੇ ਜਾ ਰਿਹਾ ਸੀ। ਪਰ ਉਸ ਨੇ ਜੋਗਿੰਦਰ ਸ਼ਰਮਾ ਦੀ ਇਕ ਗੇਂਦ ਤੇ ਊਚਾ ਸਕੂਪ ਸ਼ਾਟ ਮਾਰਿਆ ਜਿਸ ਨੂੰ ਪਿੱਛੇ ਸ਼ੋਰਟ ਫਾਇਨ ਲੇਗ ਤੇ ਖੜੇ ਸ਼੍ਰੀਸੰਤ ਨੇ ਬੜੇ ਅਰਾਮ ਨਾਲ ਕੈਚ ਕਰ ਲਿਆ ਅਤੇ ਭਾਰਤੀ ਟੀਮ ਟੀ 20 ਵਿਸ਼ਵ ਕੱਪ ਵਿਜੇਤਾ ਬਣ ਗਈ ਸੀ। ਪਾਕਿਸਤਾਨ ਦੇ ਖ਼ਿਲਾਫ਼ ਖੇਡਿਆ ਗਿਆ ਇਹ ਫਾਈਨਲ ਮੈਚ ਜੋਗਿੰਦਰ ਸ਼ਰਮਾ ਦਾ ਭਾਰਤੀ ਟੀਮ ਲਈ ਖੇਡਿਆ ਗਿਆ ਓਹ ਆਖ਼ਰੀ ਮੈਚ ਸੀ।

ਹਰਿਆਣਾ ਪੁਲਿਸ ਵਿੱਚ ਹਨ ਡਿਪਟੀ ਸੁਪਰਿਟੇਂਡੇਂਟ ਆਫ ਪੁਲਿਸ :

ਹਰਿਆਣਾ ਪੁਲਿਸ ਵਿੱਚ ਡਿਪਟੀ ਸੁਪਰਿਟੇਂਡੇਂਟ ਆਫ ਪੁਲਿਸ ਦੀਆਂ ਸੇਵਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਸ਼ਰਮਾ ਆਈਪੀਐਲ ਦੀ ਚੇੱਨਈ ਸੁਪਰ ਕਿੰਗ੍ਸ ਦਾ ਹਿੱਸਾ ਬਣੇ ਸਨ। ਉਨ੍ਹਾਂ ਨੇ ਡੀਐਸਪੀ ਰਹਿੰਦਿਆਂ ਕੋਵਿਡ-19 ਦੌਰਾਨ ਅੱਗੇ ਵੱਧ ਕੇ ਕੰਮ ਕੀਤਾ ਸੀ। ਜੋਗਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਉਹ ਕ੍ਰਿਕਟ ਵਿਚ ਨਵੇਂ ਮੌਕਿਆਂ ਦੀ ਤਲਾਸ਼ ਕਰਨਗੇ।

Exit mobile version