WTC Final 2023: ਆਸਟ੍ਰੇਲੀਆਈ ਟੀਮ 'ਚ ਇਸ ਭਾਰਤੀ ਦੀ ਚਰਚਾ, ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਹਲਚਲ | India vs Australia Ricky Ponting cautions Australia of Cheteshwar Pujara for WTC Final 2023 Punjabi news - TV9 Punjabi

WTC Final 2023: ਆਸਟ੍ਰੇਲੀਆਈ ਟੀਮ ‘ਚ ਇਸ ਭਾਰਤੀ ਦੀ ਚਰਚਾ, ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਹਲਚਲ

Updated On: 

31 May 2023 11:45 AM

ਚੇਤੇਸ਼ਵਰ ਪੁਜਾਰਾ ਪਿਛਲੇ 2 ਮਹੀਨਿਆਂ ਤੋਂ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ 6 ਮੈਚਾਂ ਦੀਆਂ 8 ਪਾਰੀਆਂ 'ਚ 3 ਸ਼ਤਕਾਂ ਦੀ ਮਦਦ ਨਾਲ 545 ਦੌੜਾਂ ਬਣਾਈਆਂ।

WTC Final 2023: ਆਸਟ੍ਰੇਲੀਆਈ ਟੀਮ ਚ ਇਸ ਭਾਰਤੀ ਦੀ ਚਰਚਾ, ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ ਹਲਚਲ

(Photo Credit: PTI)

Follow Us On

India vs Australia WTC Final: ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਅਜੇ ਸ਼ੁਰੂ ਵੀ ਨਹੀਂ ਹੋਇਆ ਹੈ ਕਿ ਆਸਟ੍ਰੇਲੀਆਈ ਟੀਮ (Australia Team) ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੋ ਸਾਲ ਪਹਿਲਾਂ ਘਰ ‘ਚ ਦਾਖਲ ਹੋ ਕੇ ਉਨ੍ਹਾਂ ਨੂੰ ਝੁਕਾ ਦਿੱਤਾ। ਭਾਰਤੀ ਖਿਡਾਰੀ ਨੂੰ ਲੈ ਕੇ ਕੰਗਾਰੂ ਟੀਮ ਦੇ ਅੰਦਰ ਹੰਗਾਮਾ ਮਚਿਆ ਹੋਇਆ ਹੈ।

ਅਸੀਂ ਗੱਲ ਕਰ ਰਹੇ ਹਾਂ ਚੇਤੇਸ਼ਵਰ ਪੁਜਾਰਾ ਦੀ, ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਮਿੰਸ ਐਂਡ ਕੰਪਨੀ ਨੂੰ ਸਾਵਧਾਨ ਰਹਿਣ ਦੀ ਖਾਸ ਸਲਾਹ ਦਿੱਤੀ ਹੈ।ਆਸਟ੍ਰੇਲੀਆ ਦੇ ਸਭ ਤੋਂ ਸਫਲ ਕਪਤਾਨਾਂ ‘ਚੋਂ ਇਕ ਪੋਂਟਿੰਗ ਨੇ ਕੰਗਾਰੂ ਗੇਂਦਬਾਜ਼ਾਂ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ (World Test Championship) ਦੇ ਫਾਈਨਲ ‘ਚ ਪੁਜਾਰਾ ਤੋਂ ਬਚਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਆਪਣੀ ਟੀਮ ਨੂੰ ਭਾਰਤ ਦੇ ਇਸ ਟੈਸਟ ਮਾਹਿਰ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।

ਆਸਟ੍ਰੇਲੀਆਈ ਟੀਮ ‘ਚ ਪੁਜਾਰਾ ਦਾ ਡਰ!

ਰਿਕੀ ਪੋਂਟਿੰਗ ਨੇ ਕਿਹਾ, ”ਇਸ ਸਮੇਂ ਆਸਟ੍ਰੇਲੀਆਈ ਟੀਮ ਪੁਜਾਰਾ ਦੀ ਗੱਲ ਕਰ ਰਹੀ ਹੋਵੇਗੀ। ਪੁਜਾਰਾ ਦੀ ਚਰਚਾ ਦਾ ਕਾਰਨ ਉਨ੍ਹਾਂ ਨੇ ਆਸਟ੍ਰੇਲੀਆਈ ਟੀਮ ਨੂੰ ਦਿੱਤੇ ਪੁਰਾਣੇ ਜ਼ਖਮ ਹਨ। ਉਨ੍ਹਾਂ ਨੇ ਭਾਰਤੀ ਟੀਮ ਨੂੰ ਆਸਟ੍ਰੇਲੀਆ ‘ਚ ਹਰਾਉਣ ‘ਚ ਕਾਫੀ ਮਦਦ ਕੀਤੀ ਹੈ।

ਦੱਸ ਦੇਈਏ ਕਿ ਪੁਜਾਰਾ ਤੋਂ ਪੋਂਟਿੰਗ ਦੇ ਡਰ ਦਾ ਅਸਲ ਕਾਰਨ ਭਾਰਤ ਦਾ ਆਖਰੀ ਆਸਟ੍ਰੇਲੀਆ ਦੌਰਾ ਹੈ, ਜਿਸ ‘ਚ ਖੇਡੀ ਗਈ ਸੀਰੀਜ਼ ‘ਚ ਪੁਜਾਰਾ ਚਟਾਨ ਵਾਂਗ ਕ੍ਰੀਜ਼ ‘ਤੇ ਖੜ੍ਹੇ ਨਜ਼ਰ ਆਏ ਸਨ। ਭਾਰਤ ਲਈ ਮੈਚ ਬਚਾਉਣਾ ਹੋਵੇ ਜਾਂ ਜਿੱਤਣਾ, ਦੋਵਾਂ ਮਾਮਲਿਆਂ ਵਿੱਚ ਉਨ੍ਹਾਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।

ਇੰਗਲੈਂਡ ‘ਚ ਪੁਜਾਰਾ ਦੇ 3 ਸ਼ਤਕ ਅਤੇ 545 ਦੌੜਾਂ

ਭਾਵੇਂ ਆਸਟ੍ਰੇਲੀਆ ਨੂੰ ਇੰਗਲੈਂਡ ਵਿੱਚ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਭਾਰਤ ਨਾਲ ਖੇਡਣਾ ਹੈ। ਪਰ ਪੁਜਾਰਾ ਇੱਥੇ ਵੀ ਉਨ੍ਹਾਂ ਲਈ ਖਤਰਾ ਬਣ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਬਾਕੀ ਭਾਰਤੀ ਖਿਡਾਰੀ ਸ਼ਾਇਦ ਹੁਣੇ ਹੀ ਇੰਗਲੈਂਡ (England) ਪਹੁੰਚੇ ਹਨ। ਪਰ ਪੁਜਾਰਾ ਪਿਛਲੇ 2 ਮਹੀਨਿਆਂ ਤੋਂ ਉੱਥੇ ਕਾਊਂਟੀ ਕ੍ਰਿਕਟ ਖੇਡ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ 6 ਮੈਚਾਂ ਦੀਆਂ 8 ਪਾਰੀਆਂ ‘ਚ 3 ਸੈਂਕੜਿਆਂ ਦੀ ਮਦਦ ਨਾਲ 545 ਦੌੜਾਂ ਬਣਾਈਆਂ।

ਹਾਰਦਿਕ ਪੰਡਯਾ ਹੋ ਸਕਦੇ ਹਨ ਐਕਸ-ਫੈਕਟਰ – ਪੋਂਟਿੰਗ

ਪੁਜਾਰਾ ਨੂੰ ਆਸਟ੍ਰੇਲੀਆ ਲਈ ਵੱਡਾ ਖ਼ਤਰਾ ਦੱਸਦੇ ਹੋਏ ਰਿਕੀ ਪੋਂਟਿੰਗ ਨੇ ਹਾਰਦਿਕ ਪੰਡਯਾ ਨੂੰ ਡਬਲਯੂਟੀਸੀ ਫਾਈਨਲ ਲਈ ਨਾ ਚੁਣੇ ਜਾਣ ‘ਤੇ ਹੈਰਾਨੀ ਪ੍ਰਗਟਾਈ। ਪੋਂਟਿੰਗ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਹਾਰਦਿਕ ਦਾ ਸਰੀਰ ਟੈਸਟ ਕ੍ਰਿਕਟ ਲਈ ਨਹੀਂ ਹੈ, ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਉਹ ਭਾਰਤੀ ਟੀਮ ਲਈ ਐਕਸ ਫੈਕਟਰ ਹੋ ਸਕਦਾ ਸੀ।

ਉਹ ਅਜਿਹਾ ਖਿਡਾਰੀ ਹਨ ਜੋ ਮੈਚ ਵਿੱਚ ਫਰਕ ਲਿਆਉਂਦੇ ਹਨ। ਦੱਸ ਦੇਈਏ ਕਿ ਹਾਰਦਿਕ ਪੰਡਯਾ ਨੇ 2018 ਤੋਂ ਟੈਸਟ ਕ੍ਰਿਕਟ ਨਹੀਂ ਖੇਡਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version