IND Vs AUS: ਕਿਵੇਂ ਜਿੱਤਿਆ ਮੈਚ ਹਾਰੀ ਟੀਮ ਇੰਡੀਆ, ਪੜ੍ਹੋ ਆਖਰੀ ਤਿੰਨ ਓਵਰਾਂ ਦੀ ਪੂਰੀ ਕਹਾਣੀ | Australia won the match read full story in Punjabi Punjabi news - TV9 Punjabi

IND Vs AUS: ਕਿਵੇਂ ਜਿੱਤਿਆ ਮੈਚ ਹਾਰੀ ਟੀਮ ਇੰਡੀਆ, ਪੜ੍ਹੋ ਆਖਰੀ ਤਿੰਨ ਓਵਰਾਂ ਦੀ ਪੂਰੀ ਕਹਾਣੀ

Updated On: 

29 Nov 2023 07:05 AM

ਭਾਰਤੀ ਟੀਮ ਜੇਕਰ ਗੁਹਾਟੀ 'ਚ ਖੇਡਿਆ ਗਿਆ ਤੀਜਾ ਟੀ-20 ਮੈਚ ਜਿੱਤ ਜਾਂਦੀ ਤਾਂ ਸੀਰੀਜ਼ 'ਤੇ ਕਬਜ਼ਾ ਕਰ ਲੈਂਦੀ ਪਰ ਆਸਟ੍ਰੇਲੀਆ ਨੇ ਇਸ ਮੈਚ 'ਚ ਉਸ ਨੂੰ ਹਰਾਇਆ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਇਹ ਮੈਚ ਵੀ ਜਿੱਤ ਲਵੇਗੀ ਪਰ ਆਖ਼ਰੀ ਤਿੰਨ ਓਵਰਾਂ ਵਿੱਚ ਆਸਟ੍ਰੇਲੀਆ ਨੇ ਮੈਚ ਪਲਟ ਕੇ ਜਿੱਤ ਹਾਸਿਲ ਕੀਤੀ। ਹੁਣ ਭਾਰਤ ਨੂੰ ਸੀਰੀਜ਼ ਜਿੱਤਣ ਲਈ ਚੌਥੇ ਟੀ-20 ਮੈਚ ਦਾ ਇੰਤਜ਼ਾਰ ਕਰਨਾ ਹੋਵੇਗਾ ਜੋ 1 ਦਸੰਬਰ ਨੂੰ ਰਾਏਪੁਰ 'ਚ ਖੇਡਿਆ ਜਾਵੇਗਾ।

IND Vs AUS: ਕਿਵੇਂ ਜਿੱਤਿਆ ਮੈਚ ਹਾਰੀ ਟੀਮ ਇੰਡੀਆ, ਪੜ੍ਹੋ ਆਖਰੀ ਤਿੰਨ ਓਵਰਾਂ ਦੀ ਪੂਰੀ ਕਹਾਣੀ

(Photo Credit: BCCI)

Follow Us On

ਭਾਰਤੀ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਤੀਜੇ ਟੀ-20 ਮੈਚ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਕੀਤਾ। ਟੀਮ ਇੰਡੀਆ ਦੀਆਂ ਨਜ਼ਰਾਂ ਇਸ ਮੈਚ ਨੂੰ ਜਿੱਤਣ ‘ਤੇ ਟਿਕੀਆਂ ਹੋਈਆਂ ਸਨ। ਟੀਮ ਇੰਡੀਆ ਦੀਆਂ ਨਜ਼ਰਾਂ ਵੀ ਸੀਰੀਜ਼ ਜਿੱਤਣ ‘ਤੇ ਸਨ। ਇਸ ਮੈਚ ਵਿੱਚ ਜਿੱਤ ਨਾਲ ਭਾਰਤ ਨੂੰ ਸੀਰੀਜ਼ ਵਿੱਚ 3-0 ਦੀ ਅਜੇਤੂ ਬੜ੍ਹਤ ਮਿਲ ਜਾਂਦੀ। ਭਾਰਤ ਨੇ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਸੀ। ਸੀਰੀਜ਼ ਜਿੱਤਣ ਲਈ ਭਾਰਤ ਨੂੰ ਇਹ ਮੈਚ ਜਿੱਤਣਾ ਸੀ ਅਤੇ ਲੱਗਦਾ ਸੀ ਕਿ ਭਾਰਤੀ ਟੀਮ ਇਸ ਮੈਚ ‘ਚ ਜਿੱਤ ਦਾ ਝੰਡਾ ਲਹਿਰਾਏਗੀ ਪਰ ਇਹ ਮੈਚ ਹਾਰ ਗਏ। ਆਖਰੀ ਤਿੰਨ ਓਵਰਾਂ ‘ਚ ਗਲੇਨ ਮੈਕਸਵੈੱਲ ਅਤੇ ਮੈਥਿਊ ਵੇਡ ਨੇ ਟੀਮ ਇੰਡੀਆ ਤੋਂ ਜਿੱਤ ਖੋਹ ਲਈ ਅਤੇ ਆਸਟ੍ਰੇਲੀਆ ਨੂੰ ਇਸ ਸੀਰੀਜ਼ ‘ਚ ਬਰਕਰਾਰ ਰੱਖਿਆ।

ਵੇਡ ਨੇ ਇਸ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ ਤਿੰਨ ਵਿਕਟਾਂ ਗੁਆ ਕੇ 222 ਦੌੜਾਂ ਬਣਾਈਆਂ। ਭਾਰਤ ਲਈ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਸ਼ਾਨਦਾਰ ਸੈਂਕੜਾ ਖੇਡਿਆ ਅਤੇ ਨਾਬਾਦ 123 ਦੌੜਾਂ ਬਣਾਈਆਂ। ਪਰ ਗਾਇਕਵਾੜ ਦਾ ਸੈਂਕੜਾ ਗਲੇਨ ਮੈਕਸਵੈੱਲ ਦੇ ਸੈਂਕੜੇ ਨਾਲ ਢਹਿ ਗਿਆ। ਮੈਕਸਵੈੱਲ ਨੇ ਅਜੇਤੂ 104 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਿਆ।

ਆਖਰੀ 3 ਓਵਰਾਂ ਦੀ ਕਹਾਣੀ

ਟੀਮ ਇੰਡੀਆ ਮੈਚ ਜਿੱਤਦੀ ਨਜ਼ਰ ਆ ਰਹੀ ਸੀ। ਆਸਟ੍ਰੇਲੀਆ ਨੂੰ ਆਖਰੀ 18 ਗੇਂਦਾਂ ਭਾਵ ਤਿੰਨ ਓਵਰਾਂ ਵਿੱਚ ਜਿੱਤ ਲਈ 49 ਦੌੜਾਂ ਦੀ ਲੋੜ ਸੀ। ਇਹ ਦੌੜਾਂ ਕਾਫੀ ਹਨ ਪਰ ਭਾਰਤੀ ਗੇਂਦਬਾਜ਼ ਇਨ੍ਹਾਂ ਦੌੜਾਂ ਨੂੰ ਨਹੀਂ ਬਚਾ ਸਕੇ ਅਤੇ ਟੀਮ ਇੰਡੀਆ ਨੂੰ ਮੈਚ ਹਾਰਨਾ ਪਿਆ। ਪ੍ਰਸਿਧ ਕ੍ਰਿਸ਼ਨ ਨੇ 18ਵੇਂ ਓਵਰ ਵਿੱਚ ਗੇਂਦਬਾਜ਼ੀ ਕੀਤੀ। ਇਸ ਓਵਰ ਵਿੱਚ ਛੇ ਦੌੜਾਂ ਆਈਆਂ। ਪਰ ਇਸ ਓਵਰ ਵਿੱਚ ਸੂਰਿਆਕੁਮਾਰ ਵੇਡ ਦਾ ਅਹਿਮ ਕੈਚ ਛੁਡ ਗਿਆ। ਹਾਲਾਂਕਿ ਇਹ ਕੈਚ ਕਾਫੀ ਮੁਸ਼ਕਲ ਸੀ ਪਰ ਜੇਕਰ ਇਸ ਨੂੰ ਫੜ ਲਿਆ ਜਾਂਦਾ ਤਾਂ ਮੈਚ ਭਾਰਤ ਦੇ ਕਬਜ਼ੇ ‘ਚ ਆ ਸਕਦਾ ਸੀ। ਸੂਰਿਆਕੁਮਾਰ ਯਾਦਵ ਨੇ 19ਵਾਂ ਓਵਰ ਅਕਸ਼ਰ ਪਟੇਲ ਨੂੰ ਦਿੱਤਾ। ਵੇਡ ਨੇ ਇਸ ਓਵਰ ਦੀ ਪਹਿਲੀ ਗੇਂਦ ‘ਤੇ ਚੌਕਾ ਜੜ ਦਿੱਤਾ। ਦੂਜੀ ਗੇਂਦ ‘ਤੇ ਦੋ ਦੌੜਾਂ ਆਈਆਂ। ਤੀਜੀ ਗੇਂਦ ‘ਤੇ ਵੀ ਚੌਕਾ ਲੱਗਾ। ਚੌਥੀ ਗੇਂਦ ਨੋ ਬਾਲ ਸੀ ਕਿਉਂਕਿ ਈਸ਼ਾਨ ਕਿਸ਼ਨ ਨੇ ਗੇਂਦ ਨੂੰ ਵਿਕਟ ਦੇ ਸਾਹਮਣੇ ਕੈਚ ਕਰ ਲਿਆ। ਜਿਸ ਕਾਰਨ ਅਗਲੀ ਗੇਂਦ ਫ੍ਰੀ ਹਿੱਟ ਰਹੀ। ਇਸ ਗੇਂਦ ‘ਤੇ ਵੇਡ ਨੇ ਛੱਕਾ ਲਗਾਇਆ। ਪੰਜਵੀਂ ਗੇਂਦ ‘ਤੇ ਇੱਕ ਦੌੜ ਆਈ।

ਆਸਟ੍ਰੇਲੀਆ ਨੂੰ ਜਿੱਤ ਲਈ ਆਖਰੀ ਓਵਰ ਵਿੱਚ 21 ਦੌੜਾਂ ਦੀ ਲੋੜ ਸੀ। ਸੂਰਿਆਕੁਮਾਰ ਨੇ ਪ੍ਰਸਿਧ ਕ੍ਰਿਸ਼ਨਾ ਨੂੰ ਗੇਂਦਬਜਾੀ ਸੌਂਪੀ। ਵੇਡ ਨੇ ਪਹਿਲੀ ਹੀ ਗੇਂਦ ‘ਤੇ ਚੌਕਾ ਜੜ ਦਿੱਤਾ। ਅਗਲੀ ਗੇਂਦ ‘ਤੇ ਇਕ ਦੌੜ ਆਈ। ਮੈਕਸਵੈੱਲ ਨੇ ਤੀਜੀ ਗੇਂਦ ‘ਤੇ ਛੱਕਾ ਲਗਾਇਆ। ਮੈਕਸਵੈੱਲ ਨੇ ਚੌਥੀ ਗੇਂਦ ‘ਤੇ ਚੌਕਾ ਜੜਿਆ। ਮੈਕਸਵੈੱਲ ਨੇ ਪੰਜਵੀਂ ਗੇਂਦ ‘ਤੇ ਇਕ ਹੋਰ ਚੌਕਾ ਲਗਾਇਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਸੈਂਕੜਾ ਪੂਰਾ ਕਰ ਲਿਆ। ਆਖਰੀ ਗੇਂਦ ‘ਤੇ ਦੋ ਦੌੜਾਂ ਦੀ ਜ਼ਰੂਰਤ ਸੀ ਅਤੇ ਮੈਕਸਵੈੱਲ ਨੇ ਇਸ ਗੇਂਦ ‘ਤੇ ਚੌਕਾ ਲਗਾ ਕੇ ਆਸਟ੍ਰੇਲੀਆ ਨੂੰ ਜਿੱਤ ਦਿਵਾਈ।ਮੈਕਸਵੇਲ ਨੇ ਆਪਣੀ ਪਾਰੀ ‘ਚ ਅੱਠ ਚੌਕੇ ਅਤੇ ਇੰਨੇ ਹੀ ਛੱਕੇ ਲਗਾਏ। ਕਪਤਾਨ ਵੇਡ ਨੇ 16 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 28 ਦੌੜਾਂ ਬਣਾਈਆਂ।

ਉਡੀਕ ਵਧ ਗਈ

ਆਸਟ੍ਰੇਲੀਆ ਦੀ ਇਸ ਜਿੱਤ ਨੇ ਟੀਮ ਇੰਡੀਆ ਅਤੇ ਉਸ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਵਧਾ ਦਿੱਤਾ ਹੈ। ਇਸ ਮੈਚ ‘ਚ ਜਿੱਤ ਭਾਰਤ ਲਈ ਸੀਰੀਜ਼ ਜਿੱਤ ਸਕਦੀ ਸੀ ਪਰ ਆਸਟ੍ਰੇਲੀਆ ਨੇ ਅਜਿਹਾ ਨਹੀਂ ਹੋਣ ਦਿੱਤਾ। ਹੁਣ ਭਾਰਤ ਨੂੰ ਸੀਰੀਜ਼ ਜਿੱਤਣ ਲਈ ਚੌਥੇ ਟੀ-20 ਮੈਚ ਦਾ ਇੰਤਜ਼ਾਰ ਕਰਨਾ ਹੋਵੇਗਾ ਜੋ 1 ਦਸੰਬਰ ਨੂੰ ਰਾਏਪੁਰ ‘ਚ ਖੇਡਿਆ ਜਾਵੇਗਾ। ਇਹ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੱਥੇ ਆਸਟ੍ਰੇਲੀਆ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ।

(Photo Credit: BCCI)

Exit mobile version