ਚੰਡੀਗੜ੍ਹ ਯੂਨੀਵਰਸਿਟੀ ਨੇ ਮਹਿਲਾ ਖਿਡਾਰੀ ਜਾਨਵੀ ਜਿੰਦਲ ਨੂੰ ਕੀਤਾ ਸਨਮਾਨਿਤ, 11 ਗਿਨੀਜ਼ ਵਰਲਡ ਰਿਕਾਰਡ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਪਲੇਅਰ

Updated On: 

29 Nov 2025 11:27 AM IST

ਚੰਡੀਗੜ੍ਹ ਯੂਨੀਵਰਸਿਟੀ ਨੇ 11 ਗਿਨੀਜ਼ ਵਰਲਡ ਰਿਕਾਰਡ ਪ੍ਰਾਪ੍ਤ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤ ਦੀ ਮਹਿਲਾ ਖਿਡਾਰੀ ਜਾਨਵੀ ਜਿੰਦਲ ਨੂੰ ਸਨਮਾਨਿਤ ਕੀਤਾ ਹੈ। ਇਸ ਦੌਰਾਨ ਉਚੇਰੀ ਸਿੱਖਿਆ ਲਈ ਸਕਾਲਰਸ਼ਿਪ ਦੇਣ ਦਾ ਐਲਾਨ ਵੀ ਕੀਤਾ ਹੈ। ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਤੋਂ ਬਾਅਦ ਭਾਰਤ ਦੀ ਦੂਜੀ ਸਭ ਤੋਂ ਵੱਡੀ ਗਿਨੀਜ਼ ਵਰਲਡ ਰਿਕਾਰਡ ਹਾਸਿਲ ਕਰਨ ਵਾਲੀ ਜਾਨਵੀ ਜਿੰਦਲ ਹੈ। ਰਾਜ ਸਭਾ ਸੰਸਦ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਜਾਨਵੀ ਜਿੰਦਲ ਨੂੰ ਸਨਮਾਨਿਤ ਕੀਤਾ ਹੈ।

ਚੰਡੀਗੜ੍ਹ ਯੂਨੀਵਰਸਿਟੀ ਨੇ ਮਹਿਲਾ ਖਿਡਾਰੀ ਜਾਨਵੀ ਜਿੰਦਲ ਨੂੰ ਕੀਤਾ ਸਨਮਾਨਿਤ, 11 ਗਿਨੀਜ਼ ਵਰਲਡ ਰਿਕਾਰਡ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਪਲੇਅਰ
Follow Us On

ਪੰਜਾਬੀ ਦੀ ਕਹਾਵਤ ਹੈ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ…ਕਿਸੇ ਕਵਅਕਤੀ ਸਾਹਮਣੇ ਕਿੰਨੀਆਂ ਵੀ ਮੁਸ਼ਕਲਾਂ ਜਾਂ ਚੂਣੌਤੀਆਂ ਹੋਣ ਜੇਕਰ ਉਹ ਆਪਣੇ ਮਨ ਵਿੱਚ ਠਾਣ ਲਵੇ ਤਾਂ ਉਹ ਸਖ਼ਤ, ਮਿਹਨਤ ਤੇ ਲਗਨ ਨਾਲ ਆਪਣੀ ਮੰਜਿਲ ਨੂੰ ਪਾਰ ਕਰ ਹੀ ਜਾਂਦੇ ਹਨ। ਅਜਿਹਾ ਹੀ ਕਾਰਨਾਮਾ ਚੰਡੀਗੜ੍ਹ ਦੀ 18 ਸਾਲਾ ਜਾਨਵੀ ਜਿੰਦਲ ਨੇ ਕਰ ਦਿਖਾਇਆ ਹੈ, ਜਿਸ ਨੇ ਫਰੀਸਟਾਈਲ ਸਕੇਕਟੰਗ ਵਿੱਚ 6 ਨਵੇਂ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਕੇ ਮਿਸਾਲ ਕਾਇਮ ਕੀਤੀ ਹੈ।

ਇਸ ਦੇ ਨਾਲ ਹੀ, ਉਹ ਭਾਰਤ ਦੀ ਪਹਿਲੀ ਮਹਿਲਾ ਜਿਸ ਦੇ ਨਾਮ ਤੇ 11 ਤੋਂ ਜ਼ਿਆਦਾ ਗਿਨੀਜ਼ ਆਫ ਵਰਲਡ ਰਿਕਾਰਡ ਦਰਜ ਹਨ।

ਫਰੀ ਸਟਾਈਲ ਸਕੇਟਿੰਗ ਵਿੱਚ 6 ਨਵੇਂ ਗਿਨੀਜ਼ ਵਰਲਡ ਰਿਕਾਰਡ ਜਿੱਤੇ

18 ਸਾਲਾ ਜਾਨਵੀ ਜਿੰਦਲ ਨੇ ਫਰੀ ਸਟਾਈਲ ਸਕੇਟਿੰਗ ਵਿੱਚ 6 ਨਵੇਂ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਮ ਕਰ ਕੇ ਮਿਸਾਲ ਕਾਇਮ ਕੀਤੀ ਹੈ। ਇਸ ਦੇ ਨਾਲ ਹੀ ਉਹ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਹੈ, ਜਿਸ ਦੇ ਨਾਮ ਤੇ 11 ਤੋਂ ਜ਼ਿਆਦਾ ਗਿਨੀਜ਼ ਆਫ਼ ਵਰਲਡ ਰਿਕਾਰਡ ਦਰਜ ਹਨ। ਜਾਨਵੀ ਦੇ ਨਾਮ ਤੇ ਪਹਿਲਾਂ ਹੀ 5 ਗਿਨੀਜ਼ ਵਰਲਡ ਰਿਕਾਰਡ ਦਰਜ ਸਨ ਅਤੇ ਪਿਛਲੇ ਹਫ਼ਤੇ ਉਸ ਨੇ ਇਨਲਾਈਨ ਸਕੇਟਸ ਤੇ 30 ਸਕਿੰਟਾਂ ਵਿਚ ਸਭ ਤੋਂ ਜ਼ਿਆਦਾ 360 ਡਿਗਰੀ ਤੇ ਘੁੰਮਾਉਣ, ਇੱਕ ਮਿੰਟ ਵਿਚ ਇਨਲਾਈਨ ਸਕੇਟਸ ਤੇ ਸਭ ਤੋਂ ਜ਼ਿਆਦਾ 360 ਡਿਗਰੀ ਤੇ ਘੁੰਮਾਉਣ ਤੇ 30 ਸਕਿੰਟਾਂ ਵਿਚ ਇਨਲਾਈਨ ਸਕੇਟਸ ਤੇ ਸਭ ਤੋਂ ਜ਼ਿਆਦਾ ਇੱਕ ਟਾਇਰ 360 ਡਿਗਰੀ ਤੇ ਘੁੰਮਾਉਣ ਵਰਗੇ 6 ਨਵੇਂ ਰਿਕਾਰਡ ਬਣਾਏ ਹਨ।

ਗਿਨੀਜ਼ ਵਰਲਡ ਰਿਕਾਰਡ ਹਾਸਲ ਕਰਨ ਵਾਲੀ ਦੂਜੀ ਖਿਡਾਰੀ

ਜਾਨਵੀਂ ਦੇਸ਼ ਦੀ ਦੂਜੀ ਸਭ ਤੋਂ ਵੱਡੀ ਗਿਨੀਜ਼ ਵਰਲਡ ਰਿਕਾਰਡ ਹਾਸਲ ਕਰਨ ਵਾਲੀ ਖਿਡਾਰੀ ਬਣ ਗਈ ਹੈ। ਉਸ ਤੋਂ ਪਹਿਲਾਂ ਦੇਸ਼ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਦੇ ਨਾਮ ਤੇ 19 ਰਿਕਾਰਡ ਦਰਜ ਹਨ। ਜ਼ਿਕਰਯੋਗ ਹੈ ਕਿ ਜਾਨਵੀ ਨੇ ਇਹ ਮੁਕਾਮ ਸਿਰਫ 17 ਸਾਲ ਦੀ ਉਮਰ ਵਿਚ ਹਾਸਲ ਕੀਤਾ ਹੈ।

ਉਚੇਰੀ ਸਿੱਖਿਆ ਲਈ ਸਕਾਲਰਸ਼ਿਪ ਦੇਣ ਦਾ ਐਲਾਨ- ਚਾਂਸਲਰ ਸਤਨਾਮ ਸਿੰਘ ਸੰਧੂ

ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ ਸਮਾਨਤ ਕਰਦੇ ਹੋਏ 11000 ਰੁਪਏ ਦਾ ਨਕਦ ਇਨਾਮ ਦਿੱਤਾ ਅਤੇ ਸਪੋਰਟਸ ਸਕਾਰਲਸ਼ਿਪ ਦੇ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਦਾਖਲੇ ਲਈ ਪੇਸ਼ਕਸ਼ ਕੀਤੀ ਅਤੇ ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਜਿਹੇ ਖਿਡਾਰੀਆਂ ਦਾ ਸਮਰਥਨ ਤੇ ਮਦਦ ਕਰਨ ਲਈ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

MP ਸੰਧੂ ਨੇ ਕਿਹਾ ਕਿ ਜਾਨਵੀ ਨੇ ਆਪਣੀ ਸਖ਼ਤ, ਮਿਹਨਤ, ਲਗਨ ਅਤੇ ਆਪਣੀ ਪ੍ਰਤੀਭਾ ਦੇ ਨਾਲ ਦੇਸ਼ ਦਾ ਮਾਣ ਵਧਾਇਆ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਹਮੇਸ਼ਾ ਹੀ ਖੇਡਾਂ ਵੱਲ ਨੌਜਵਾਨਾਂ ਨੂੰ ਉਤਸ਼ਾਹਿਤ ਕਰ ਕੇ ਚੰਗੇ ਖਿਡਾਰੀ ਨੂੰ ਤਿਆਰ ਕਰਨ ਤੇ ਜੋਰ ਦਿੱਤਾ ਹੈ। ਸਾਨੂੰ ਜਾਨਵੀ ਦੀ ਇਸ ਯਾਤਰਾ ਵਿਚ ਸਾਥ ਦੇਣ ਲਈ ਖੁਸ਼ੀ ਹੋ ਰਹੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਭਵਿੱਖ ਵਿਚ ਵੀ ਹੋਰ ਬੁਲੰਦੀਆਂ ਨੂੰ ਸਰ ਕਰੇਗੀ।

ਦੱਸ ਦੇਈਏ ਕਿ ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ਚ 12ਵੀਂ ਦੀ ਸਿੱਖਿਆ ਹਾਸਲ ਕਰ ਰਹੀ ਜਾਨਵੀ ਨੇ ਆਪਣੇ ਪਿਤਾ ਤੇ ਇੰਟਰਨੈੱਟ ਦੀ ਸਹਾਇਤਾ ਨਾਲ ਖੁਦ ਹੀ ਫਰੀਸਟਾਈਲ ਸਕੇਟਿੰਗ ਦੀ ਸਿਖਲਾਈ ਹਾਸਲ ਕੀਤੀ ਹੈ। ਉਹ ਕੌਮੀ ਸਕੇਟਿੰਗ ਚੈਂਪੀਅਨਸ਼ਿਪ ਵਿਚ 3 ਸੋਨੇ ਤੇ ਸਿਲਵਰ ਮੈਡਲ ਜਿੱਤ ਚੁੱਕੀ ਹੈ ਅਤੇ ਆਉਣ ਵਾਲੇ ਕੌਮੀ ਮੁਕਾਬਲਿਆਂ ਦੀ ਤਿਆਰੀ ਕਰ ਰਹੀ ਹੈ। ਜਾਨਵੀ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਵਿਸ਼ਵ ਰਿਕਾਰਡ ਬਣਾਉਣ ਅਤੇ ਨੌਜਵਾਨ ਖਿਡਾਰੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਤੇ ਪ੍ਰੇਰਿਤ ਕਰਨ ਦੇ ਉਪਰਾਲੇ ਕਰਦੀ ਰਹੇਗੀ।