Telugu Warriors vs Punjab De Sher: ਤੇਲੁਗੂ ਵਾਰੀਅਰਜ਼ ਨੇ ਜਿੱਤੀ ਖੇਡ ਤਾਂ ਪੰਜਾਬ ਦੇ ਸ਼ੇਰਾਂ ਨੇ ਦਿਲ, ਅਗਲੇ ਮੈਚ ਦੀ ਚੁੱਕੀ ਤਿਆਰੀ

Updated On: 

08 Mar 2024 22:10 PM IST

ਇਸ ਤੋਂ ਬਾਅਦ ਦੂਜੀ ਪਾਰੀ 'ਚ ਪੰਜਾਬ ਦੇ ਸ਼ੇਰ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 93 ਦੌੜਾਂ ਬਣਾ ਲਈਆਂ। ਤੇਲੁਗੂ ਵਾਰਿਅਰਜ਼ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਮਿਲਿਆ। ਤੇਲੁਗੂ ਵਾਰਿਅਰਜ਼ ਲਈ ਇਹ ਪਹਾੜ ਵਰਗਾ ਸਕੋਰ ਹਾਸਲ ਕਰਨਾ ਕਾਫੀ ਮੁਸ਼ਕਿਲ ਸੀ, ਪਰ ਤੇਲੁਗੂ ਵਾਰਿਅਰਜ਼ ਨੇ ਹਾਰ ਨਹੀਂ ਮੰਨੀ ਅਤੇ ਇਹ ਟੀਚਾ 5 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ।

Telugu Warriors vs Punjab De Sher: ਤੇਲੁਗੂ ਵਾਰੀਅਰਜ਼ ਨੇ ਜਿੱਤੀ ਖੇਡ ਤਾਂ ਪੰਜਾਬ ਦੇ ਸ਼ੇਰਾਂ ਨੇ ਦਿਲ, ਅਗਲੇ ਮੈਚ ਦੀ ਚੁੱਕੀ ਤਿਆਰੀ

Telugu Warriors vs Punjab De Sher: ਤੇਲੁਗੂ ਵਾਰਿਅਰਜ਼ ਦੀ ਸ਼ਾਨਦਾਰ ਜਿੱਤ, ਪੰਜਾਬ ਦੇ ਸ਼ੇਰ ਨੂੰ 5 ਵਿਕੇਟ ਨਾਲ ਦਿੱਤੀ ਮਾਤ

Follow Us On

ਸ਼ੁਕਰਵਾਰ ਨੂੰ ‘ਪੰਜਾਬ ਦੇ ਸ਼ੇਰ’ ਨੂੰ ‘ਤੇਲੁਗੂ ਵਾਰਿਅਰਜ਼’ ਦੇ ਹੱਥੋਂ 5 ਵਿਕਟਾਂ ਨਾਲ ਹਾਰ ਦਾ ਸਾਹਮਈ ਕਰਨਾ ਪਿਆ। ਹੈਦਰਾਬਾਦ ਵਿੱਚ ਖੇਡੇ ਗਏ ਇਸ ਮੈਚ ‘ਚ ਤੇਲੁਗੂ ਵਾਰਿਅਰਜ਼ ਨੇ ਟਾਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਪੰਜਾਬ ਦੇ ਸ਼ੇਰ ਆਪਣੀ ਪਹਿਲੀ ਪਾਰੀ ਵਿੱਚ ਕੁੱਝ ਖਾਸ ਨਹੀਂ ਕਰ ਪਾਏ। ਪੰਜਾਬ ਦੀ ਟੀਮ 10 ਓਵਰਾਂ ‘ਚ 6 ਵਿਕਟ ਦੇ ਨੁਕਸਾਨ ਤੇ 72 ਦੌੜਾਂ ਹੀ ਬਣਾ ਪਾਈ। ਹਾਲਾਂਕਿ ਇਸ ਤੋਂ ਬਾਅਦ ਪੰਜਾਬ ਦੇ ਗੇਂਦਬਾਜ਼ਾਂ ਨੇ ਦਮਦਾਰ ਖੇਡ ਦਿਖਾਇਆ ਅਤੇ ਤੇਲੁਗੂ ਵਾਰਿਅਰਜ਼ ਦੀਆਂ 7 ਵਿਕਟਾਂ ਝਟਕਾ ਦਿੱਤੀਆਂ ਅਤੇ ਤੇਲੁਗੂ ਵਾਰਿਅਰਜ਼ 10 ਓਵਰਾਂ ਚ 59 ਰਨ ਹੀ ਬਣਾ ਪਾਈ। ਪਹਿਲੀ ਪਾਰੀ ਤੋਂ ਬਾਅਦ ਪੰਜਾਬ ਦੇ ਸ਼ੇਰ ਨੂੰ 13 ਦੌੜਾਂ ਦੀ ਬੜ੍ਹਤ ਮਿਲੀ।

ਇਸ ਤੋਂ ਬਾਅਦ ਦੂਜੀ ਪਾਰੀ ‘ਚ ਪੰਜਾਬ ਦੇ ਸ਼ੇਰ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 93 ਦੌੜਾਂ ਬਣਾ ਲਈਆਂ। ਤੇਲੁਗੂ ਵਾਰਿਅਰਜ਼ ਨੂੰ ਜਿੱਤ ਲਈ 107 ਦੌੜਾਂ ਦਾ ਟੀਚਾ ਮਿਲਿਆ। ਤੇਲੁਗੂ ਵਾਰਿਅਰਜ਼ ਲਈ ਇਹ ਪਹਾੜ ਵਰਗਾ ਸਕੋਰ ਹਾਸਲ ਕਰਨਾ ਕਾਫੀ ਮੁਸ਼ਕਿਲ ਸੀ, ਪਰ ਤੇਲੁਗੂ ਵਾਰਿਅਰਜ਼ ਨੇ ਹਾਰ ਨਹੀਂ ਮੰਨੀ ਅਤੇ ਇਹ ਟੀਚਾ 5 ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ।

ਦੇਵੇਂ ਟੀਮਾਂ ਦੇ ਖਿਡਾਰੀ

ਤੇਲਗੂ ਵਾਰੀਅਰਜ਼ ਸਕੁਐਡ

ਅਖਿਲ ਅਕੀਨੇਨੀ (ਕਪਤਾਨ), ਸੁਧੀਰ ਬਾਬੂ, ਸਚਿਨ ਜੋਸ਼ੀ, ਹਰੀਸ਼ (ਵਿਕੇਟਕੀਪਰ), ਐਸਐਸ ਥਮਨ, ਪ੍ਰਿੰਸ, ਅਸ਼ਵਿਨ ਬਾਬੂ, ਆਦੀ, ਨੰਦਕਿਸ਼ੋਰ, ਰਘੂ ਅਤੇ ਸਮਰਾਟ।

ਪੰਜਾਬ ਦੇ ਸ਼ੇਰ ਸਕੁਐਡ

ਸੋਨੂੰ ਸੂਦ (ਕਪਤਾਨ), ਬਿੰਨੂ ਢਿੱਲੋਂ, ਸੁਯੂਸ਼ ਰਾਏ, ਰਾਹੁਲ ਜੇਤਲੀ, ਨਿੰਜਾ, ਅਨੁਜ ਖੁਰਾਣਾ (ਵਿਕੇਟਕੀਪਰ), ਨਵਰਾਜ ਹੰਸ, ਮਯੂਰ ਮਹਿਤਾ, ਜੱਸੀ ਗਿੱਲ, ਦੇਵ ਖਰੌੜ, ਬੱਬਲ ਰਾਏ ਅਤੇ ਅਪਾਰਸ਼ਕਤੀ ਖੁਰਾਣਾ, ਹੈਰੀ ਸੰਧੂ।