CCL 2024: ਸੋਨੂੰ ਸੂਦ ਦੇ ਪੰਜਾਬ ਦੇ ਸ਼ੇਰ ਖਿਲਾਫ ਚੈੱਨਈ ਰਾਈਨੋਜ਼ ਨੇ ਦਰਜ ਕੀਤੀ ਵੱਡੀ ਜਿੱਤ, ਸ਼ਾਰਜਾਹ ‘ਚ ਹੋਇਆ ਸਖ਼ਤ ਮੁਕਾਬਲਾ

kusum-chopra
Updated On: 

26 Feb 2024 16:37 PM

CCL 2024: ਸੈਲਿਬ੍ਰਿਟੀ ਕ੍ਰਿਕਟ ਲੀਗ (CCL) 2024 ਫਿਲਮ ਇੰਡਸਟਰੀ ਦੇ ਸੈਲੇਬ੍ਰਿਟੀਜ਼ ਵੱਲੋਂ ਖੇਡਿਆ ਜਾਣ ਵਾਲਾ ਇੱਕ ਫੇਮਸ ਟੂਰਨਾਮੈਂਟ ਹੈ, ਜਿਸਨੂੰ ਲੈ ਕੇ ਫਿਲਮ ਜਗਤ ਦੇ ਨਾਲ ਆਮ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੌ। CCL 2024 ਇਸ ਵਾਰ 25 ਫਰਵਰੀ ਤੋਂ ਸ਼ੁਰੂ ਹੋ ਕੇ 17 ਮਾਰਚ 2024 ਨੂੰ ਖਤਮ ਹੋਵੇਗਾ। ਦੱਸ ਦੇਈਏ ਕਿ ਟੀਵੀ9 ਪੰਜਾਬੀ.ਕਾਮ ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।

CCL 2024: ਸੋਨੂੰ ਸੂਦ ਦੇ ਪੰਜਾਬ ਦੇ ਸ਼ੇਰ ਖਿਲਾਫ ਚੈੱਨਈ ਰਾਈਨੋਜ਼ ਨੇ ਦਰਜ ਕੀਤੀ ਵੱਡੀ ਜਿੱਤ, ਸ਼ਾਰਜਾਹ ਚ ਹੋਇਆ ਸਖ਼ਤ ਮੁਕਾਬਲਾ

CCL 2024: ਸੋਨੂੰ ਸੂਦ ਦੇ ਪੰਜਾਬ ਦੇ ਸ਼ੇਰ ਖਿਲਾਫ ਚੈੱਨਈ ਰਾਈਨੋਜ਼ ਨੇ ਦਰਜ ਕੀਤੀ ਵੱਡੀ ਜਿੱਤ

Follow Us On
ਆਰਿਆ ਦੀ ਅਗਵਾਈ ਵਾਲੀ ਚੈੱਨਈ ਰਾਈਨੋਜ਼ ਨੇ ਐਤਵਾਰ ਨੂੰ ‘ਸੇਲਿਬ੍ਰਿਟੀ ਕ੍ਰਿਕਟ ਲੀਗ’ ਦੇ ਮੈਚ ਦੌਰਾਨ ਪੰਜਾਬ ਦੇ ਸ਼ੇਰ ਟੀਮ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਵਿਕਰਾਂਤ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਨੇ 41 ਦੌੜਾਂ ਨਾਲ ਪੰਜਾਬ ਦੇ ਸ਼ੇਰ ਟੀਮ ਨੂੰ ਹਰਾ ਦਿੱਤਾ। ਵਿਕਰਾਂਤ ਨੇ ਰਾਈਨੋਜ਼ ਲਈ 41 ਦੌੜਾਂ ਦੀ ਅਜੇਤੂ ਪਾਰੀ ਵੀ ਖੇਡੀ। ਲਗਾਤਾਰ ਤਿੰਨ ਵਿਕਟਾਂ ਜਲਦੀ ਗੁਆਉਣ ਤੋਂ ਬਾਅਦ ਚੈੱਨਈ ਦੀ ਸ਼ੁਰੂਆਤ ਧੀਮੀ ਰਹੀ। ਹਾਲਾਂਕਿ, ਵਿਕਰਾਂਤ ਨੇ ਇਸ ਟੂਰਨਾਮੈਂਟ ਵਿੱਚ ਆਪਣਾ 11ਵਾਂ ਅਰਧ ਸੈਂਕੜਾ ਲਗਾ ਕੇ ਖੇਡ ਦਾ ਰੁਖ ਮੋੜ ਦਿੱਤਾ। ਉਨ੍ਹਾਂ ਦੇ 3 ਚੌਕਿਆਂ ਅਤੇ 3 ਛੱਕਿਆਂ ਦੀ ਬਦੌਲਤ ਟੀਮ ਪੰਜਾਬ ਦੇ ਸ਼ੇਰਾਂ ਦੇ ਸਾਹਮਣੇ 93 ਦੌੜਾਂ ਦਾ ਟੀਚਾ ਰੱਖਣ ‘ਚ ਸਫਲ ਰਹੀ।

ਖਾਸਕਰ ਪਿਛਲੇ ਮੈਚ ਵਿੱਚ ਜਿਸ ਤਰ੍ਹਾਂ ਨਾਲ ਨਿੰਜਾ ਦੀ ਬੇਹਤਰੀਨ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਵੇਖਣ ਨੂੰ ਮਿਲੀ ਸੀ, ਉਸਤੋਂ ਬਾਅਦ ਉਨ੍ਹਾਂ ਦੇ ਫੈਨਸ ਨੂੰ ਉਮੀਦ ਹੈ ਕਿ ਉਹ ਇਸ ਮੈਚ ਵਿੱਚ ਵੀ ਆਪਣੀ ਉਹੀ ਫਾਰਮ ਨੂੰ ਬਰਕਰਾਰ ਰੱਖਣਗੇ।

ਵਿਕਰਾਂਤ ਨੇ 30 ਗੇਂਦਾਂ ‘ਤੇ 56 ਦੌੜਾਂ ਬਣਾਈਆਂ। ਉਨ੍ਹਾਂ ਨੇ 10 ਓਵਰਾਂ ਵਿੱਚ ਰਾਈਨੋਜ਼ ਦਾ ਸਕੋਰ 92-3 ਕਰਨ ਵਿੱਚ ਮਦਦ ਕੀਤੀ। ਸੋਨੂੰ ਸੂਦ ਦੀ ਅਗਵਾਈ ਵਾਲੀ ਪੰਜਾਬ, ਚੈੱਨਈ ਦੇ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਕਮਜ਼ੋਰ ਹੋ ਗਈ ਕਿਉਂਕਿ ਉਸਨੇ ਮੱਧ ਵਿੱਚ ਛੇਤੀ-ਛੇਤੀ ਵਿਕਟਾਂ ਗੁਆ ਦਿੱਤੀਆਂ ਪਰ 12 ਦੌੜਾਂ ਦੀ ਲੀਡ ਲੈ ਲਈ।

ਪੰਜਾਬ ਦੇ ਸ਼ੇਰ ਖਿਲਾਫ ਚੈੱਨਈ ਰਾਈਨੋਜ਼ ਨੇ ਦਰਜ ਕੀਤੀ ਵੱਡੀ ਜਿੱਤ

ਚੈੱਨਈ ਨੇ ਦੂਜੀ ਪਾਰੀ ਵਿੱਚ 109-4 ਦੌੜਾਂ ਬਣਾਈਆਂ ਅਤੇ ਪੰਜਾਬ ਨੂੰ ਜਿੱਤ ਲਈ 122 ਦੌੜਾਂ ਦਾ ਔਖਾ ਟੀਚਾ ਦਿੱਤਾ। ਅੰਤ ਵਿੱਚ ਪੰਜਾਬ 41 ਦੌੜਾਂ ਨਾਲ ਹਾਰ ਗਿਆ। ਉੱਧਰ, ਇਸ ਹਾਰ ਤੋਂ ਬਾਅਦ ਵੀ ਪੰਜਾਬ ਦੇ ਸ਼ੇਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਹਨ। ਉਹ ਅਗਲੇ ਮੈਚ ਦੀ ਤਿਆਰੀ ਵਿੱਚ ਜੁੱਟ ਗਏ ਹਨ। ਖਿਡਾਰੀਆਂ ਦਾ ਕਹਿਣਾ ਹੈ ਕਿ ਹਾਰ-ਜਿੱਤ ਹਰ ਖੇਡ ਦਾ ਹਿੱਸਾ ਹੈ। ਇੱਕ ਟੀਮ ਜਿੱਤਦੀ ਹੈ ਤਾਂ ਇੱਕ ਨੂੰ ਹਾਰਨਾ ਵੀ ਪੈਂਦਾ ਹੈ। ਸਾਰੇ ਖਿਡਾਰੀ ਅਗਲੇ ਮੈਚ ਦੀ ਤਿਆਰੀ ਨੂੰ ਲੈ ਕੇ ਕਾਫੀ ਉਤਸ਼ਾਹਤ ਦਿਖਾਈ ਦੇ ਰਹੇ ਹਨ।