BCCI ਨੇ ਟੀਮ ਇੰਡੀਆ ਦੇ 2 ਮੈਚਾਂ ਦਾ ਅਚਾਨਕ ਬਦਲਿਆ ਸ਼ਡਿਊਲ, ਹੁਣ ਚੰਡੀਗੜ੍ਹ ‘ਚ ਹੋਣਗੇ ਮੁਕਾਬਲੇ

tv9-punjabi
Updated On: 

09 Jun 2025 13:37 PM

BCCI Resechdule 2 Matches : ਭਾਰਤੀ ਕ੍ਰਿਕਟ ਟੀਮ ਨੂੰ ਇਸ ਸਾਲ ਘਰੇਲੂ ਮੈਦਾਨ 'ਤੇ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਨਾਲ ਮੁਕਾਬਲਾ ਕਰਨਾ ਹੈ। ਵੱਡੀ ਖ਼ਬਰ ਇਹ ਹੈ ਕਿ ਇਨ੍ਹਾਂ ਦੋਵਾਂ ਸੀਰੀਜ਼ ਦੇ ਦੋ ਮੈਚਾਂ ਦਾ ਵੈਨਿਊ ਬਦਲ ਦਿੱਤਾ ਗਿਆ ਹੈ। ਸਿਰਫ਼ ਪੁਰਸ਼ ਟੀਮ ਹੀ ਨਹੀਂ, ਮਹਿਲਾ ਟੀਮ ਦੇ 3 ਮੈਚਾਂ ਦੇ ਸਥਾਨ ਵੀ ਬਦਲ ਦਿੱਤੇ ਗਏ ਹਨ। ਜਾਣੋ ਪੂਰੀ ਡਿਟੇਲ।

BCCI ਨੇ ਟੀਮ ਇੰਡੀਆ ਦੇ 2 ਮੈਚਾਂ ਦਾ ਅਚਾਨਕ ਬਦਲਿਆ ਸ਼ਡਿਊਲ, ਹੁਣ ਚੰਡੀਗੜ੍ਹ ਚ ਹੋਣਗੇ ਮੁਕਾਬਲੇ

ਟੀਮ ਇੰਡੀਆ ਦੇ 2 ਮੈਚਾਂ ਦਾ ਅਚਾਨਕ ਬਦਲਿਆ ਸ਼ਡਿਊਲ (Image Credit source: PTI)

Follow Us On

BCCI ਨੇ ਸੋਮਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਅਤੇ ਟੀਮ ਇੰਡੀਆ ਦੇ 2 ਟੈਸਟ ਮੈਚਾਂ ਦਾ ਵੈਨਿਊ ਬਦਲ ਦਿੱਤਾ। ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵਨਡੇ ਸੀਰੀਜ਼ ਦੇ ਤਿੰਨ ਮੈਚਾਂ ਦੇ ਸਥਾਨ ਵੀ ਬਦਲ ਦਿੱਤੇ ਗਏ। ਨਵੇਂ ਸ਼ਡਿਊਲ ਦਾ ਐਲਾਨ ਕਰਦੇ ਹੋਏ BCCI ਨੇ ਦੱਸਿਆ ਹੈ ਕਿ 2 ਅਕਤੂਬਰ, 2025 ਤੋਂ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਦਾ ਦੂਜਾ ਮੈਚ ਹੁਣ ਕੋਲਕਾਤਾ ਦੀ ਬਜਾਏ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਹੋਵੇਗਾ। ਇਸ ਦੇ ਨਾਲ ਹੀ, 14 ਨਵੰਬਰ ਤੋਂ ਦੱਖਣੀ ਅਫਰੀਕਾ ਵਿਰੁੱਧ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਹੁਣ ਦਿੱਲੀ ਦੀ ਬਜਾਏ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾਵੇਗਾ।

ਵਨਡੇ ਸੀਰੀਜ਼ ਹੁਣ ਚੇਨਈ ਵਿੱਚ ਨਹੀਂ ਹੋਵੇਗੀ

ਬੀਸੀਸੀਆਈ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਨਡੇ ਸੀਰੀਜ਼ ਦੇ ਤਿੰਨੋਂ ਮੈਚ ਹੁਣ ਚੇਨਈ ਵਿੱਚ ਨਹੀਂ ਹੋਣਗੇ। ਇਸ ਸੀਰੀਜ਼ ਦੇ ਦੋ ਮੈਚ ਹੁਣ ਨਿਊ ਚੰਡੀਗੜ੍ਹ ਦੇ ਨਿਊ ਪੀਸੀਏ ਸਟੇਡੀਅਮ ਵਿੱਚ ਖੇਡੇ ਜਾਣਗੇ, ਜਦੋਂ ਕਿ ਆਖਰੀ ਵਨਡੇ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੋਵੇਗਾ। ਚੇਪੌਕ ਸਟੇਡੀਅਮ ਵਿੱਚ ਕੰਮ ਚੱਲ ਰਿਹਾ ਹੈ, ਜਿਸ ਕਾਰਨ ਇਹ ਸੀਰੀਜ਼ ਹੁਣ ਉੱਥੇ ਨਹੀਂ ਹੋਵੇਗੀ।

ਭਾਰਤੀ ਕ੍ਰਿਕਟ ਟੀਮ ਦਾ ਅਪਡੇਟ ਕੀਤਾ ਸ਼ਡਿਊਲ

  • ਵੈਸਟਇੰਡੀਜ਼ ਅਤੇ ਭਾਰਤ ਵਿਚਕਾਰ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ।
  • ਦੂਜਾ ਟੈਸਟ ਮੈਚ 10 ਅਕਤੂਬਰ ਤੋਂ ਨਵੀਂ ਦਿੱਲੀ ਵਿੱਚ ਖੇਡਿਆ ਜਾਵੇਗਾ।
  • ਦੱਖਣੀ ਅਫਰੀਕਾ ਵਿਰੁੱਧ ਪਹਿਲਾ ਟੈਸਟ 14 ਨਵੰਬਰ ਤੋਂ ਕੋਲਕਾਤਾ ਵਿੱਚ ਹੋਵੇਗਾ।
  • ਦੂਜਾ ਟੈਸਟ 22 ਨਵੰਬਰ ਤੋਂ ਗੁਹਾਟੀ ਵਿੱਚ ਖੇਡਿਆ ਜਾਵੇਗਾ।
  • ਦੱਖਣੀ ਅਫਰੀਕਾ ਵਿਰੁੱਧ ਪਹਿਲਾ ਵਨਡੇ 30 ਨਵੰਬਰ ਨੂੰ ਰਾਂਚੀ ਵਿੱਚ ਹੋਵੇਗਾ।
  • ਦੂਜਾ ਵਨਡੇ 3 ਦਸੰਬਰ ਨੂੰ ਰਾਏਪੁਰ ਵਿੱਚ ਹੋਵੇਗਾ।
  • ਤੀਜਾ ਵਨਡੇ 6 ਦਸੰਬਰ ਨੂੰ ਵਿਜ਼ਾਗ ਵਿੱਚ ਖੇਡਿਆ ਜਾਵੇਗਾ।
  • ਪਹਿਲਾ ਟੀ-20 ਮੈਚ 9 ਦਸੰਬਰ ਨੂੰ ਦੱਖਣੀ ਅਫਰੀਕਾ ਵਿਰੁੱਧ ਕਟਕ ਵਿੱਚ ਹੋਵੇਗਾ।
  • ਦੂਜਾ ਟੀ-20 11 ਦਸੰਬਰ ਨੂੰ ਨਿਊ ਚੰਡੀਗੜ੍ਹ ਵਿੱਚ ਖੇਡਿਆ ਜਾਵੇਗਾ।
  • ਤੀਜਾ ਟੀ-20 14 ਦਸੰਬਰ ਨੂੰ ਧਰਮਸ਼ਾਲਾ ਵਿੱਚ ਹੋਵੇਗਾ।
  • ਚੌਥਾ ਟੀ-20 17 ਦਸੰਬਰ ਨੂੰ ਲਖਨਊ ਵਿੱਚ ਖੇਡਿਆ ਜਾਵੇਗਾ।
  • ਪੰਜਵਾਂ ਟੀ-20 ਮੈਚ 19 ਦਸੰਬਰ ਨੂੰ ਅਹਿਮਦਾਬਾਦ ਵਿੱਚ ਹੋਵੇਗਾ।

ਆਸਟ੍ਰੇਲੀਆ-ਏ ਅਤੇ ਭਾਰਤ-ਏ ਵਿਚਕਾਰ ਸੀਗੀਜ਼

ਆਸਟ੍ਰੇਲੀਆ-ਏ ਦੀ ਪੁਰਸ਼ ਟੀਮ ਵੀ ਭਾਰਤ ਦਾ ਦੌਰਾ ਕਰੇਗੀ। ਪਹਿਲਾ ਮਲਟੀ-ਡੇ ਮੈਚ 16 ਸਤੰਬਰ ਤੋਂ ਲਖਨਊ ਵਿੱਚ ਹੋਵੇਗਾ। ਦੂਜਾ ਮੈਚ ਵੀ 23 ਸਤੰਬਰ ਤੋਂ ਲਖਨਊ ਵਿੱਚ ਹੋਵੇਗਾ। ਇਸ ਤੋਂ ਬਾਅਦ, ਆਸਟ੍ਰੇਲੀਆ ਏ ਟੀਮ ਕਾਨਪੁਰ ਵਿੱਚ ਭਾਰਤ ਏ ਨਾਲ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡੇਗੀ।